Nijji Diary De Panne: ਨਹਿਰੂ - ਮਾ: ਤਾਰਾ ਸਿੰਘ ਝੜਪ ਦੇ ਅਰਥ ਸਮਝੇ ਬਿਨਾਂ ਮੌਜੂਦਾ ਅਕਾਲੀ ਸੰਕਟ ਦਾ ਅਸਲ ਮਤਲਬ ਸਮਝਣਾ ਮੁਸ਼ਕਲ

By : GAGANDEEP

Published : Dec 24, 2023, 7:00 am IST
Updated : Dec 24, 2023, 8:30 am IST
SHARE ARTICLE
Nijji Diary De Panne
Nijji Diary De Panne

Nijji Diary De Panne: ਅਕਾਲੀ ਦਲ ਦਾ ਪੰਥਕ ਸਰੂਪ ਜੇ ਗ਼ਲਤ ਸੀ ਤੇ ਇਸ ਨੂੰ ਬਦਲਣਾ ਜ਼ਰੂਰੀ ਵੀ ਸੀ ਤਾਂ ਫਿਰ ਹੁਣ ਪੰਥ ਤੋਂ ਵੋਟਾਂ ਕਿਉਂ ਮੰਗਦੇ ਹਨ...

Without understanding the meaning of the Tara Singh clash, it is difficult to understand the meaning of the Akali crisis: ਅੱਜ ਦੇ ਕਥਿਤ ਅਕਾਲੀ ਲੀਡਰ, ਹੁਣ ਮਾਸਟਰ ਤਾਰਾ ਸਿੰਘ ਦਾ ਨਾਂ ਲੈਣਾ ਵੀ ਪਸੰਦ ਨਹੀਂ ਕਰਦੇ ਕਿਉਂਕਿ ਉਹ ਅਸਲ ‘ਪੰਥਕ’ ਅਕਾਲੀ ਦਲ ਦੇ ਉਸ ਦੌਰ ਦਾ ਸੱਭ ਤੋਂ ਵੱਡਾ ਆਗੂ ਸੀ ਜਦ ਅਕਾਲੀ ਲੀਡਰ ਅਪਣੀ ਆਜ਼ਾਦ ਹਸਤੀ ਨੂੰ ਖ਼ਤਮ ਕਰਨ ਦੀ ਗੱਲ ਤੇ ਵੀ ਲੜ ਪੈਂਦੇ ਸਨ ਜਦਕਿ ਅੱਜ ਨਕਲੀ ‘ਪੰਜਾਬੀ ਅਕਾਲੀ ਦਲ’ ਵਾਲਿਆਂ ਨੂੰ ਉਹ ਪੰਥਕ ਤੇ ਸੱਚੇ ਅਕਾਲੀ (‘ਮੈਂ ਮਰਾਂ ਪੰਥ ਜੀਵੇ’) ਵਾਲੇ ਚੰਗੇ ਨਹੀਂ ਲਗਦੇ। ਉਹ ਜਦੋਂ ਬੋਲਦੇ ਜਾਂ ਲਿਖਦੇ ਹਨ ਤਾਂ ਇਹੀ ਦਸਦੇ ਹਨ ਕਿ ਅਕਾਲੀ ਦਲ ਤਾਂ ਸ਼ੁਰੂ ਹੀ ਸੰਤ ਫ਼ਤਿਹ ਸਿੰਘ ਤੇ ਸ: ਪ੍ਰਕਾਸ਼ ਸਿੰਘ ਬਾਦਲ ਤੋਂ ਹੋਇਆ ਸੀ ਹਾਲਾਂਕਿ ਸੰਤ ਫ਼ਤਿਹ ਸਿੰਘ ਨੂੰ ਪ੍ਰਤਾਪ ਸਿੰਘ ਕੈਰੋਂ ਨੇ, ਨਹਿਰੂ ਦੇ ਇਸ਼ਾਰੇ ਤੇ ਹੀ ਬਗ਼ਾਵਤ ਕਰਨ ਲਈ ਉਕਸਾਇਆ ਸੀ ਤੇ ‘ਪ੍ਰਧਾਨ’ ਉਦੋਂ ਬਣਾਇਆ ਸੀ ਜਦ ਉਸ ਨੇ ਐਲਾਨ ਕੀਤਾ ਸੀ ਕਿ ‘‘ਸਾਨੂੰ ਫ਼ੀਸਦੀਆਂ ਫ਼ੂਸਦੀਆਂ ਨਾਲ ਕੋਈ ਵਾਸਤਾ ਨਹੀਂ’’ (ਅਰਥਾਤ ਪੰਜਾਬੀ ਸੂਬੇ ਵਿਚ ਹਿੰਦੂਆਂ ਦੀ ਬਹੁਗਿਣਤੀ ਹੋਵੇ ਤੇ ਭਾਵੇਂ ਸਿੱਖਾਂ ਦੀ, ਸਾਨੂੰ ਇਸ ਦੀ ਕੋਈ ਪ੍ਰਵਾਹ ਨਹੀਂ)। ਪੰਜਾਬੀ ਸੂਬਾ ਨਹਿਰੂ ਤੇ ਪਟੇਲ ਨੂੰ ਮੰਜ਼ੂਰ ਨਹੀਂ ਸੀ ਕਿਉਂਕਿ ਜੇ ਮਰਦਮ ਸ਼ੁਮਾਰੀ ਦੇ ਅੰਕੜਿਆਂ ਅਨੁਸਾਰ ਪੰਜਾਬੀ ਸੂਬਾ ਬਣਾਇਆ ਜਾਂਦਾ ਸੀ ਤਾਂ ਇਹ ਸਿੱਖ ਬਹੁਗਿਣਤੀ ਵਾਲਾ ਸੂਬਾ ਬਣ ਜਾਂਦਾ ਸੀ ਤੇ ਅਕਾਲੀ ਇਹੀ ਚਾਹੁੰਦੇ ਸਨ ਪਰ ਨਹਿਰੂ, ਪਟੇਲ ਨੂੰ ਇਹ ਮੰਜ਼ੂਰ ਨਹੀਂ ਸੀ। ਨਹਿਰੂ, ਗਾਂਧੀ ਤੇ ਕਾਂਗਰਸ ਨੇ ਆਜ਼ਾਦੀ ਤੋਂ ਪਹਿਲਾਂ ਸਿੱਖਾਂ ਨਾਲ ਦੋ ਵਾਅਦੇ ਕੀਤੇ ਸਨ ਕਿ: 
(1)     ਆਜ਼ਾਦੀ ਮਗਰੋਂ ਉੱਤਰ ਵਿਚ ਇਕ ਅਜਿਹਾ ਖ਼ਿੱਤਾ ਬਣਾਇਆ ਜਾਏਗਾ ਤੇ ਦੇਸ਼-ਕਾਲ ਘੜਿਆ ਜਾਵੇਗਾ ਜਿਥੇ ਸਿੱਖ ਵੀ ਆਜ਼ਾਦੀ ਦਾ ਨਿਘ ਮਾਣ ਸਕਣਗੇ।
(2)     ਦੂਜਾ, ਆਜ਼ਾਦ ਹਿੰਦੁਸਤਾਨ ਵਿਚ ਅਜਿਹਾ ਕੋਈ ਸੰਵਿਧਾਨ ਨਹੀਂ ਬਣਾਇਆ ਜਾਏਗਾ ਜੋ ਸਿੱਖਾਂ ਨੂੰ ਪ੍ਰਵਾਨ ਨਹੀਂ ਹੋਵੇਗਾ।

ਆਜ਼ਾਦੀ ਮਗਰੋਂ ਨਹਿਰੂ ਸਰਕਾਰ ਇਨ੍ਹਾਂ ਵਾਅਦਿਆਂ ਤੋਂ ਪੂਰੀ ਤਰ੍ਹਾਂ ਮੁਕਰ ਗਈ ਤੇ ਕਈ ਅਕਾਲੀ ਲੀਡਰ ਵੀ ਕਾਂਗਰਸ ਵਿਚ ਸ਼ਾਮਲ ਹੋ ਕੇ ਵਜ਼ੀਰੀਆਂ ਮਾਣਨ ਲੱਗੇ। ਮਾ: ਤਾਰਾ ਸਿੰਘ ਜਦ ਪੁਰਾਣੇ ਸਾਥੀਆਂ ਨੂੰ ਯਾਦ ਕਰ ਕੇ ਕਹਿੰਦੇ ਕਿ ਉਨ੍ਹਾਂ ਨੂੰ ਏਨੀ ਕਾਹਲੀ ਨਹੀਂ ਕਰਨੀ ਚਾਹੀਦੀ ਸੀ ਤੇ ਪਹਿਲਾਂ ਕੌਮ (ਸਿੱਖਾਂ) ਦਾ ਕੁੱਝ ਬਣ ਲੈਣ ਦੇਣਾ ਚਾਹੀਦਾ ਸੀ, ਤਾਂ ਝੱਟ ਜਵਾਬ ਆ ਜਾਂਦਾ ਕਿ, ‘‘ਕੀ ਅਸੀ ਸਾਰੀ ਉਮਰ ਮਾਰਾਂ ਖਾਣ ਲਈ ਹੀ ਪੈਦਾ ਹੋਏ ਸੀ? ਪਹਿਲਾਂ ਅੰਗਰੇਜ਼ੀ ਰਾਜ ਵਿਚ ਅਸੀ ਮਾਰਾਂ ਖਾਂਦੇ ਰਹੇ ਪਰ ਲਿਆ ਕੁੱਝ ਨਾ। ਹੁਣ ਕਾਂਗਰਸ ਰਾਜ ਵਿਚ ਵੀ ਮਾਰਾਂ ਖਾਂਦੇ ਰਹੀਏ ਤੇ ਅਪਣੇ ਲਈ ਲਈਏ ਕੁੱਝ ਨਾ। ਪਤਾ ਨਹੀਂ, ਚਾਰ ਸਿੱਖਾਂ ਨੂੰ ਸਰਕਾਰ ਵਿਚ ਮਿਲੇ ਚਾਰ ਉੱਚ ਅਹੁਦੇ ਵੀ ਮਾਸਟਰ ਜੀ ਨੂੰ ਚੰਗੇ ਕਿਉਂ ਨਹੀਂ ਲਗਦੇ?’’ ਉਧਰ ‘ਅਜੀਤ’ ਅਖ਼ਬਾਰ ਵੀ ਕੈਰੋਂ ਨਾਲ ਸਮਝੌਤਾ ਕਰ ਕੇ ‘ਅਕਾਲੀ’ ਤੋਂ ਕਾਂਗਰਸੀ ਬਣ ਗਿਆ ਸੀ ਤੇ ਸਾਧੂ ਸਿੰਘ ਹਮਦਰਦ ਹਰ ਰੋਜ਼ ਸੰਪਾਦਕੀ ਵਿਚ ਇਹ ਤਵਾ ਲਾਈ ਰਖਦੇ ਸੀ ਕਿ, ‘‘ਸਾਡੀ ਸੋਚੀ ਸਮਝੀ ਰਾਏ ਹੈ ਕਿ ਸਾਰੇ ਸਿੱਖਾਂ ਨੂੰ ਕਾਂਗਰਸ ਵਿਚ ਸ਼ਾਮਲ ਹੋ ਕੇ ਇਸ ਪਾਰਟੀ ਉਤੇ ਕਾਬਜ਼ ਹੋ ਜਾਣਾ ਚਾਹੀਦੈ ਤੇ ਅੰਦਰੋਂ ਜਾ ਕੇ ਅਪਣੀਆਂ ਸਾਰੀਆਂ ਮੰਗਾਂ ਮਨਵਾ ਲੈਣੀਆਂ ਚਾਹੀਦੀਆਂ ਨੇ। ਬਾਹਰ ਰਹਿ ਕੇ (ਅਕਾਲੀ ਬਣੇ ਰਹਿ ਕੇ) ਕੁੱਝ ਨਹੀਂ ਮਿਲਣਾ।’’

ਅਜਿਹੇ ਹਾਲਾਤ ਵਿਚ ਜਦ ਸੰਤ ਫ਼ਤਿਹ ਸਿੰਘ ਨੇ ਐਲਾਨ ਕਰ ਦਿਤਾ ਕਿ, ‘‘ਸਾਨੂੰ ਫ਼ੀਸਦੀਆਂ ਫ਼ੂਸਦੀਆਂ ਨਾਲ ਕੋਈ ਮਤਲਬ ਨਹੀਂ’’ ਤਾਂ ਨਹਿਰੂ ਨੂੰ ਮਾ: ਤਾਰਾ ਸਿੰਘ ਦੇ ਮੁਕਾਬਲੇ ਖੜਾ ਕਰਨ ਲਈ ਮਨ-ਚਾਹਿਆ ‘ਅਕਾਲੀ’ ਲੀਡਰ ਮਿਲ ਗਿਆ ਤੇ ਉਨ੍ਹਾਂ ਲਾਲ ਕਿਲ੍ਹੇ ਤੋਂ ਐਲਾਨ ਕਰ ਦਿਤਾ ਕਿ, ‘‘ਸਾਰੇ ਪੰਜਾਬ ਦੀ ਭਾਸ਼ਾ ਹੀ ਪੰਜਾਬੀ ਹੈ ਤੇ ਹਰਿਆਣੇ, ਹਿਮਾਚਲ ਦੇ ਲੋਕ ਵੀ ਪੰਜਾਬੀ ਪੜ੍ਹਦੇ ਹਨ।’’ ਪਰ ਮਾ: ਤਾਰਾ ਸਿੰਘ ਨੇ ਕਿਹਾ ਕਿ ਚਲਾਕੀਆਂ ਨਾ ਮਾਰੋ ਤੇ ਉਸ ਸਾਰੇ ਇਲਾਕੇ ਨੂੰ ਪੰਜਾਬੀ ਸੂਬਾ ਬਣਾ ਦਿਉ ਜਿਥੋਂ ਦੇ ਲੋਕਾਂ ਨੇ, ਮਰਦਮ ਸ਼ੁਮਾਰੀ ਵਿਚ ਪੰਜਾਬੀ  ਨੂੰ ਅਪਣੀ ਮਾਤ-ਭਾਸ਼ਾ ਮੰਨਿਆ ਹੈ ਪਰ ਜਿਨ੍ਹਾਂ ਨੇ ਪੰਜਾਬੀ ਤੋਂ ਇਲਾਵਾ ਕਿਸੇ ਹੋਰ ਭਾਸ਼ਾ ਨੂੰ ਅਪਣੀ ਮਾਤ-ਭਾਸ਼ਾ ਲਿਖਵਾਇਆ ਹੈ, ਉਨ੍ਹਾਂ ਨੂੰ ਹੋਰ ਪ੍ਰਾਂਤ ਦੇ ਦਿਉ। ਸਾਰੇ ਦੇਸ਼ ਵਿਚ ਇਕ-ਭਾਸ਼ਾਈ ਪ੍ਰਾਂਤ ਬਣਾਉਣ ਦਾ ਇਹੀ ਮਤਲਬ ਲਿਆ ਜਾਂਦਾ ਹੈ।’’

ਨਹਿਰੂ ਨੇ ਮਾ: ਤਾਰਾ ਸਿੰਘ ਨੂੰ ਗੱਲ ਕਰਨ ਲਈ ਦਿੱਲੀ ਆਉਣ ਦਾ ਸੱਦਾ ਭੇਜ ਦਿਤਾ। ਉਥੇ ਦੁਹਾਂ ਵਿਚਕਾਰ ਗਰਮਾ ਗਰਮ ਬਹਿਸ ਛਿੜ ਪਈ। ਅਖ਼ੀਰ ਵਿਚ ਨਹਿਰੂ ਬੋਲੇ, ‘‘ਮੈਂ ਆਪ ਕੇ ਦਿਲ ਕੀ ਬਾਤ ਸਮਝਤਾ ਹੂੰ। ਆਪ ਭਾਸ਼ਾ ਕੇ ਨਾਮ ਪਰ ਪੰਜਾਬੀ ਸੂਬਾ ਮਾਂਗਤੇ ਹੋ ਪਰ ਮੈਂ ਜਾਨਤਾ ਹੂੰ ਆਪ ਕੇ ਦਿਲ ਮੇਂ ਯੇਹ ਹੈ ਕਿ ਆਪ ਅਸਲ ਮੇਂ ਸਿੱਖ ਬਹੁਗਿਣਤੀ ਵਾਲਾ ਇਕ ਸੂਬਾ ਚਾਹਤੇ ਹੋ, ਜਹਾਂ ਸਿੱਖੋਂ ਕਾ ਰਾਜ ਹੋ।’’ ਮਾ: ਤਾਰਾ ਸਿੰਘ ਨੇ ਪਲਟ ਵਾਰ ਕਰਦਿਆਂ ਕਿਹਾ, ‘‘ਮੁਝੇ ਭੀ ਮਾਲੂਮ ਹੈ ਪੰਡਤ ਜੀ ਕਿ ਆਪ ਸਿੱਖੋਂ ਕੀ ਤਾਕਤ ਬਨਤੀ ਬਰਦਾਸ਼ਤ ਨਹੀਂ ਕਰਤੇ ਔਰ ਇਨ ਕੋ ਖ਼ਤਮ ਕਰਨਾ ਚਾਹਤੇ ਹੋ। ਠੀਕ ਇਹੀ ਰਹੇਗਾ ਕਿ ਤੁਸੀ ਅਪਣੇ ਦਿਲ ਦੀ ਗੱਲ ਅਪਣੇ ਦਿਲ ਵਿਚ ਰੱਖੋ ਤੇ ਮੇਰੇ ਦਿਲ ਦੀ ਗੱਲ ਮੇਰੇ ਦਿਲ ਵਿਚ ਰਹਿਣ ਦਿਉ ਤੇ ਜਿਹੜੇ ਇਲਾਕੇ ਦੇ ਲੋਕਾਂ ਨੇ ਮਰਦਮ ਸ਼ੁਮਾਰੀ ਵਿਚ ਪੰਜਾਬੀ ਨੂੰ ਅਪਣੀ ਮਾਤ-ਭਾਸ਼ਾ ਲਿਖਵਾਇਆ ਸੀ, ਉਸ ਇਲਾਕੇ ਵਿਚ ਪੰਜਾਬੀ ਸੂਬਾ ਬਣਾ ਦਿਉ, ਜਿਵੇਂ ਬਾਕੀ ਸਾਰੇ ਭਾਰਤ ਵਿਚ ਇਕ-ਭਾਸ਼ਾਈ ਰਾਜ ਬਣਾ ਰਹੇ ਹੋ।’’

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਸੇ ਤਰ੍ਹਾਂ ਗਾਂਧੀ-ਮਾਸਟਰ ਤਾਰਾ ਸਿੰਘ, ਨਹਿਰੂ-ਮਾਸਟਰ ਤਾਰਾ ਸਿੰਘ, ਗਾਂਧੀ-ਗਿਆਨੀ ਕਰਤਾਰ ਸਿੰਘ ਤੇ ਪਟੇਲ-ਮਾ: ਤਾਰਾ ਸਿੰਘ ਝੜਪਾਂ ਤੇ ਨੋਕ ਝੋਕ ਦਾ ਸਾਰਾ ਰੀਕਾਰਡ ਇਕੱਠਾ ਕਰ ਲਉ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਅਕਾਲੀ ਦਲ ਨਿਰੋਲ ਸਿੱਖ ਹਿਤਾਂ ਦੀ ਰਾਖੀ ਲਈ ਬਣਾਈ ਗਈ ਪਾਰਟੀ ਸੀ ਤੇ ਇਸ ਦਾ ਟੀਚਾ ਕੀ ਮਿਥਿਆ ਗਿਆ ਸੀ ਤੇ ਦਿੱਲੀ ਦੇ ਹਾਕਮ ਕਿਉਂ ਇਸ ਟੀਚੇ ਨੂੰ ਰੱਦ ਕਰ ਕੇ, ਅਕਾਲੀ ਦਲ ਨੂੰ ਪੰਥਕ ਦੀ ਬਜਾਏ ‘ਪੰਜਾਬੀ’ ਪਾਰਟੀ ਬਣਾਉਣ ਦੀ ਜ਼ਿੱਦ ਕਰਦੇ ਸਨ। ਜਦ ਸ. ਬਾਦਲ ਨੇ ਕੇਂਦਰ ਦੀ ਇਹ ਮੰਗ ਮੰਨ ਕੇ ਮੋਗਾ ਕਾਨਫ਼ਰੰਸ ਵਿਚ ਅਕਾਲੀ ਦਲ ਨੂੰ ‘ਪੰਜਾਬੀ’ ਪਾਰਟੀ ਬਣਾ ਦਿਤਾ ਤਾਂ ਕੇਂਦਰ ਬਹੁਤ ਖ਼ੁਸ਼ ਹੋਇਆ ਸੀ - ਉਸੇ ਤਰ੍ਹਾਂ ਜਿਵੇਂ ‘ਫ਼ੀਸਦੀਆਂ ਫ਼ੂਸਦੀਆਂ’ ਵਾਲਾ ਸੰਤ ਫ਼ਤਿਹ ਸਿੰਘ ਦਾ ਬਿਆਨ ਪੜ੍ਹ ਕੇ ਖ਼ੁਸ਼ ਹੋਇਆ ਸੀ।

ਪਰ ਦੋਵੇਂ ਬਿਆਨ ਤੇ ਫ਼ੈਸਲੇ ਅਕਾਲੀ ਦਲ ਦੀ ਲੋੜ ਨੂੰ ਹੀ ਖ਼ਤਮ ਕਰ ਗਏ ਸਨ, ਭਾਵੇਂ ਕਿ ਆਮ ਸਿੱਖ ਵੋਟਰ ਨੂੰ ਇਸ ਦੀ ਸਮਝ ਹੌਲੀ ਹੌਲੀ ਹੀ ਆਈ। ਜਦ ਇਸ ਦੀ ਲੋੜ ਹੀ ਖ਼ਤਮ ਹੋ ਗਈ ਤਾਂ ਸਿੱਖ ਵੋਟਰ ਇਸ ਪਾਰਟੀ ਵਿਚ ਦਿਲਚਸਪੀ ਕਿਹੜੀ ਗੱਲੋਂ ਲੈਣ? ਪਹਿਲਾਂ ਪੰਜਾਬੀ ਪਾਰਟੀ ਦੀ ਲੋੜ ਤੇ ਇਸ ਦੇ ਲਾਭਾਂ ਬਾਰੇ ਤਾਂ ਕੋਈ ਸਮਝਾਏ, ਫਿਰ ਲੋਕ ਅਪਣੇ ਆਪ ਇਸ ਕੋਲ ਆ ਜਾਣਗੇ। ਲੋੜ ਦੱਸਣ ਲਈ ਇਸ ਨੂੰ ਪੰਜਾਬੀ ਪਾਰਟੀ ਦੀ ਬਜਾਏ ‘ਪੰਥਕ ਪਾਰਟੀ’ ਬਣਾਉਣਾ ਹੀ ਪਵੇਗਾ ਤੇ ਇਹ ਕੰਮ ਅੰਮ੍ਰਿਤਸਰ ਵਿਚ ਵਾਪਸ ਭੇਜ ਕੇ ਹੀ ਕੀਤਾ ਜਾ ਸਕਦਾ ਹੈ। ਬਾਦਲ ਪ੍ਰਵਾਰ ਇਹ ਕੁੱਝ ਕਰਨ ਲਈ ਰਾਜ਼ੀ ਹੋ ਸਕੇਗਾ? ਜੋਗਿੰਦਰ ਸਿੰਘ 

(For more news apart fromNijji Diary De Panne, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement