
ਖਿਚੜੀ ਪੇਟ ਅਤੇ ਅੰਤੜੀਆਂ ਨੂੰ ਸ਼ਾਂਤ ਕਰਦੀ ਹੈ।
ਮੁਹਾਲੀ : ਖਿਚੜੀ ਜੋ ਚਾਵਲ ਅਤੇ ਦਾਲ ਦੇ ਮਿਸ਼ਰਣ ਤੋਂ ਬਣਾਈ ਜਾਂਦੀ ਹੈ, ਆਮ ਤੌਰ ’ਤੇ ਬੀਮਾਰ ਹੋਣ ’ਤੇ ਖਾਧੀ ਜਾਂਦੀ ਹੈ। ਅਜਿਹਾ ਇਸ ਲਈ ਕਿਉਂਕਿ ਇਹ ਹਜ਼ਮ ਕਰਨੀ ਆਸਾਨ ਹੁੰਦੀ ਹੈ। ਇਸ ਨੂੰ ਚਾਵਲ ਅਤੇ ਮੁੰਗੀ ਦੀ ਦਾਲ ਮਿਲਾ ਕੇ ਹਲਕੇ ਮਸਾਲੇਦਾਰ, ਦਹੀਂ ਅਤੇ ਪਾਪੜ (Khichdi is very beneficial for health) ਨਾਲ ਖਾਧਾ ਜਾ ਸਕਦਾ ਹੈ।
ਖਿਚੜੀ ਪੇਟ ਅਤੇ ਅੰਤੜੀਆਂ ਨੂੰ ਸ਼ਾਂਤ ਕਰਦੀ ਹੈ। ਮਸਾਲਿਆਂ ਵਾਲੀ ਖ਼ੁਰਾਕ (Khichdi is very beneficial for health) ਤੋਂ ਸਾਧਾਰਣ ਖ਼ੁਰਾਕ ਵਿਚ ਬਦਲਦੇ ਹੋਏ ਖਿਚੜੀ ਖਾਣਾ ਬਹੁਤ ਆਸਾਨ ਹੈ। ਇਹ ਬੱਚਿਆਂ ਅਤੇ ਬਜ਼ੁਰਗਾਂ ਲਈ ਵੀ ਇਕ ਸਿਹਤਮੰਦ ਵਿਕਲਪ ਹੈ ਕਿਉਂਕਿ ਇਹ ਨਰਮ ਅਤੇ ਪੌਸ਼ਟਿਕ ਦੋਵੇਂ ਤਰ੍ਹਾਂ ਦਾ ਹੁੰਦਾ ਹੈ।
ਜਿਵੇਂ ਕਿ ਭਾਰਤ ਵਿਚ ਕਿਹਾ ਜਾਂਦਾ ਹੈ ਕਿ ਖਿਚੜੀ ਦੇ ਚਾਰ ਉਤਮ ਸੁਮੇਲ ਹਨ, ਦਹੀਂ, ਪਾਪੜ ਤੇ ਅਚਾਰ। ਇਸ ਵਿਚ ਅਚਾਰ ਦੀ ਬਜਾਏ ਧਨੀਏ ਦੀ ਹਰੀ ਚਟਣੀ ਵੀ ਸ਼ਾਮਲ ਕੀਤੀ ਜਾਂਦੀ ਹੈ ਜੋ ਕਿ ਖ਼ਾਸ ਕਰ ਕੇ ਖਿਚੜੀ ਨਾਲ ਖਾਧੀ ਜਾਂਦੀ ਹੈ।
ਵੈਸੇ ਤਾਂ ਖਿਚੜੀ ਨੂੰ ਕਿਸੇ ਵੀ ਮੌਸਮ ਵਿਚ ਖਾਇਆ ਜਾ ਸਕਦਾ ਹੈ। ਤੁਸੀਂ ਇਸ ਨੂੰ ਹਫ਼ਤਾਵਾਰੀ ਹੀ ਨਹੀਂ ਸਗੋਂ ਰੋਜ਼ਾਨਾ ਵੀ ਖਾ ਸਕਦੇ ਹੋ। ਬੱਚਿਆਂ ਨੂੰ ਖਿਚੜੀ ਖੁਆਉਣ ਨਾਲ ਉਨ੍ਹਾਂ ਨੂੰ ਸੰਪੂਰਨ ਭੋਜਨ ਮਿਲਦਾ ਹੈ। ਇਹ ਹਜ਼ਮ ਕਰਨ ਲਈ ਸੱਭ ਤੋਂ ਵਧੀਆ ਹੈ। ਇਹ ਪਾਚਨ ਕਿਰਿਆ ਨੂੰ ਵੀ ਠੀਕ ਰਖਦੀ ਹੈ।