ਹਾਈ ਬਲੱਡ ਪ੍ਰੈਸ਼ਰ ਤੋਂ ਪ੍ਰੇਸ਼ਾਨ ਲੋਕ ਜ਼ਰੂਰ ਕਰਨ ਕਾਲੇ ਲੂਣ ਦਾ ਸੇਵਨ
Published : Mar 25, 2023, 7:40 am IST
Updated : Mar 25, 2023, 7:43 am IST
SHARE ARTICLE
Image: For representation purpose only
Image: For representation purpose only

ਕਾਲੇ ਲੂਣ ’ਚ ਮਿਲਣ ਵਾਲਾ ਖਣਿਜ ਐਂਟੀ-ਬੈਕਟੀਰੀਅਲ ਦਾ ਕੰਮ ਕਰਦਾ ਹੈ ਜਿਸ ਨਾਲ ਸਰੀਰ ’ਚ ਮੌਜੂਦ ਖ਼ਤਰਨਾਕ ਬੈਕਟੀਰੀਆ ਖ਼ਤਮ ਹੋ ਜਾਂਦੇ ਹਨ।

 

ਕਾਲੇ ਲੂਣ ਦੀ ਵਰਤੋਂ ਰੋਜ਼ਾਨਾ ਖ਼ੁਰਾਕ ’ਚ ਜ਼ਰੂਰ ਕਰਨੀ ਚਾਹੀਦੀ ਹੈ। ਕਾਲਾ ਲੂਣ ਚਿੱਟੇ ਲੂਣ ਨਾਲੋਂ ਕਿਤੇ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ ਕਿਉਂਕਿ ਆਯੁਰਵੈਦ ’ਚ ਇਸ ਦੇ ਕਈ ਫ਼ਾਇਦੇ ਦਸੇ ਗਏ ਹਨ। ਆਉ ਜਾਣਦੇ ਹਾਂ ਕਾਲਾ ਲੂਣ ਖਾਣ ਦੇ ਫ਼ਾਇਦਿਆਂ ਬਾਰੇ:

  • ਕਾਲੇ ਲੂਣ ’ਚ ਮਿਲਣ ਵਾਲਾ ਖਣਿਜ ਐਂਟੀ-ਬੈਕਟੀਰੀਅਲ ਦਾ ਕੰਮ ਕਰਦਾ ਹੈ ਜਿਸ ਨਾਲ ਸਰੀਰ ’ਚ ਮੌਜੂਦ ਖ਼ਤਰਨਾਕ ਬੈਕਟੀਰੀਆ ਖ਼ਤਮ ਹੋ ਜਾਂਦੇ ਹਨ। ਇਹ ਪਾਚਨ ਨੂੰ ਦਰੁਸਤ ਕਰ ਕੇ ਸਰੀਰ ਦੀਆਂ ਕੋਸ਼ਿਕਾਵਾਂ ਤਕ ਪੋਸ਼ਣ ਪਹੁੰਚਾਉਂਦੇ ਹਨ ਜਿਸ ਨਾਲ ਮੋਟਾਪੇ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਅਤੇ ਭਾਰ ਵੀ ਨਹੀਂ ਵਧਦਾ।
  • ਕਾਲੇ ਲੂਣ ਨੂੰ ਆਯੁਰਵੈਦ ’ਚ ਕੂਲਿੰਗ ਸਾਲਟ ਮੰਨਿਆ ਜਾਂਦਾ ਹੈ। ਢਿੱਡ ’ਚ ਹੋਣ ਵਾਲੀਆਂ ਪ੍ਰੇਸ਼ਾਨੀਆਂ ਨੂੰ ਜਲਦ ਠੀਕ ਕਰਨ ਦਾ ਕੰਮ ਕਰਦਾ ਹੈ। ਇਹ ਕਬਜ਼, ਢਿੱਡ ਦੀ ਖ਼ਰਾਬੀ, ਪੇਟ ਫੱੁਲਣ ਦੀ ਸਮੱਸਿਆ ਨੂੰ ਠੀਕ ਕਰਦਾ ਹੈ। ਇਹ ਅੱਖਾਂ ਲਈ ਵੀ ਫ਼ਾਇਦੇਮੰਦ ਹੈ।  
  • ਹਾਈ ਬਲੱਡ ਪ੍ਰੈਸ਼ਰ ਤੋਂ ਪ੍ਰੇਸ਼ਾਨ ਲੋਕਾਂ ਨੂੰ ਕਾਲੇ ਲੂਣ ਦਾ ਸੇਵਨ ਕਰਨਾ ਚਾਹੀਦਾ ਹੈ। ਕਾਲੇ ਲੂਣ ’ਚ ਸੋਡੀਅਮ ਦੀ ਮਾਤਰਾ ਘੱਟ ਹੋਣ ਕਾਰਨ ਹਾਈ ਬਲੱਡ ਪ੍ਰੈਸ਼ਰ ਕੰਟਰੋਲ ’ਚ ਰਹਿੰਦਾ ਹੈ।
  • ਤਾਂਬੇ ਦੇ ਭਾਂਡੇ ’ਚ ਅੱਧਾ ਚਮਚ ਕਾਲਾ ਲੂਣ ਗਰਮ ਕਰੋ ਅਤੇ ਫਿਰ ਇਸ ਲੂਣ ਨੂੰ ਇਕ ਗਲਾਸ ਪਾਣੀ ’ਚ ਮਿਲਾ ਕੇ ਪੀ ਲਵੋ। ਅਜਿਹਾ ਕਰਨ ਨਾਲ ਗੈਸ ਦੀ ਸਮੱਸਿਆ ਠੀਕ ਹੋ ਜਾਵੇਗੀ।
  • ਸਰੀਰ ਦੀਆਂ ਮਾਸਪੇਸ਼ੀਆਂ ’ਚ ਹਮੇਸ਼ਾ ਹੀ ਦਰਦ ਰਹਿੰਦਾ ਹੈ। ਅਜਿਹੀ ਹਾਲਤ ’ਚ ਤੁਸੀਂ ਕਾਲਾ ਲੂਣ ਦਾ ਇਸਤੇਮਾਲ ਕਰ ਸਕਦੇ ਹੋ। ਇਸ ਦਾ ਸੇਵਨ ਕਰਨ ਨਾਲ ਜੋੜਾਂ ਨੂੰ ਆਰਾਮ ਮਿਲਦਾ ਹੈ।
  • ਛਾਤੀ ’ਚ ਜਲਣ ਦੀ ਸਮੱਸਿਆ ਹੋਣ ’ਤੇ ਕਾਲੇ ਲੂਣ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਇਹ ਪੇਟ ’ਚ ਜਾ ਕੇ ਐਸਿਡ ਨੂੰ ਵਧਣ ਨਹੀਂ ਦਿੰਦਾ, ਜਿਸ ਨਾਲ ਛਾਤੀ ’ਚ ਜਲਣ ਤੇ ਐਸੀਡਿਟੀ ਦੀ ਸਮੱਸਿਆ ਨਹੀਂ ਹੁੰਦੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement