
ਲੀਚੀ ਵਿਚ ਵਿਟਾਮਿਨ ਸੀ, ਰਿਬੋਫ਼ਲੇਵਿਨ, ਫ਼ੋਲੇਟ, ਨਿਆਸੀਨ ਅਤੇ ਬੀਟਾ ਕੈਰੋਟੀਨ ਆਦਿ ਤੱਤ ਹੁੰਦੇ ਹਨ
ਲੀਚੀ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤਕ ਹਰ ਕਿਸੇ ਨੂੰ ਪਸੰਦ ਆਉਂਦੀ ਹੈ। ਉਥੇ ਹੀ ਇਹ ਖਾਣ ਵਿਚ ਸਵਾਦਿਸ਼ਟ ਹੋਣ ਨਾਲ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਇਸ ਵਿਚ ਵਿਟਾਮਿਨ ਏ, ਬੀ, ਸੀ, ਕੈਲਸ਼ੀਅਮ, ਫ਼ਾਈਬਰ, ਆਇਰਨ, ਪੋਟਾਸ਼ੀਅਮ, ਮੈਗਨੀਸ਼ੀਅਮ, ਫ਼ਾਸਫ਼ੋਰਸ ਅਤੇ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਅਜਿਹੇ ਵਿਚ ਇਹ ਸਿਹਤ ਅਤੇ ਚਮੜੀ ਲਈ ਲਾਭਕਾਰੀ ਮੰਨਿਆ ਜਾਂਦਾ ਹੈ। ਆਉ ਜਾਣਦੇ ਹਾਂ ਲੀਚੀ ਖਾਣ ਦੇ ਫ਼ਾਇਦਿਆਂ ਬਾਰੇ:
vitamin C
- ਲੀਚੀ ਵਿਚ ਵਿਟਾਮਿਨ ਸੀ, ਰਿਬੋਫ਼ਲੇਵਿਨ, ਫ਼ੋਲੇਟ, ਨਿਆਸੀਨ ਅਤੇ ਬੀਟਾ ਕੈਰੋਟੀਨ ਆਦਿ ਤੱਤ ਹੁੰਦੇ ਹਨ। ਇਸ ਨੂੰ ਖਾਣ ਨਾਲ ਇਮਿਊਨਟੀ ਮਜ਼ਬੂਤ ਹੁੰਦੀ ਹੈ। ਲੀਚੀ ਪੋਟਾਸ਼ੀਅਮ ਅਤੇ ਸੋਡੀਅਮ ਤੱਤ ਨਾਲ ਭਰਪੂਰ ਹੁੰਦੀ ਹੈ। ਇਸ ਦੇ ਸੇਵਨ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਕਰਨ ਵਿਚ ਮਦਦ ਮਿਲਦੀ ਹੈ। ਇਸ ਲਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਲੀਚੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।
Lychee
- ਲੀਚੀ ਵਿਚ ਪਾਣੀ ਅਤੇ ਫ਼ਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਤੇ ਕੈਲੋਰੀ ਘੱਟ ਹੁੰਦੀ ਹੈ। ਅਜਿਹੇ ਵਿਚ ਇਹ ਭਾਰ ਘਟਾਉਣ ਵਿਚ ਮਦਦ ਕਰਦੀ ਹੈ। ਇਸ ਤਰ੍ਹਾਂ ਅਪਣੇ ਵਧਦੇ ਭਾਰ ਤੋਂ ਪ੍ਰੇਸ਼ਾਨ ਲੋਕਾਂ ਨੂੰ ਇਸ ਨੂੰ ਅਪਣੀ ਰੋਜ਼ਾਨਾ ਖ਼ੁਰਾਕ ਵਿਚ ਸ਼ਾਮਲ ਕਰਨਾ ਚਾਹੀਦਾ ਹੈ। ਇਸ ਵਿਚ ਵਿਟਾਮਿਨ, ਕੈਲਸ਼ੀਅਮ, ਆਇਰਨ, ਫ਼ਾਈਟੋ ਕੈਮੀਕਲਜ਼ ਆਦਿ ਹੁੰਦੇ ਹਨ। ਉੱਥੇ ਹੀ ਇਸ ਵਿਚ ਐਂਟੀ-ਆਕਸੀਡੈਂਟ, ਐਂਟੀ-ਨਿਉਪਲਾਸਟਿਕ ਗੁਣ ਹੁੰਦੇ ਹਨ। ਇਸ ਦਾ ਸੇਵਨ ਕਰਨ ਨਾਲ ਅੱਖਾਂ ਦੀ ਰੋਸ਼ਨੀ ਨੂੰ ਵਧਾਉਣ ਵਿਚ ਮਦਦ ਮਿਲਦੀ ਹੈ। ਉੱਥੇ ਹੀ ਲੀਚੀ ਨਾਲ ਅੱਖਾਂ ਦਾ ਧੁੰਦਲਾਪਣ ਅਤੇ ਮੋਤੀਆਬਿੰਦ ਦੀਆਂ ਸਮੱਸਿਆਵਾਂ ਤੋਂ ਬਚਾਅ ਰਹਿੰਦਾ ਹੈ।
lychee fruit
- ਨਿਯਮਤ ਤੌਰ ’ਤੇ ਲੀਚੀ ਦਾ ਸੇਵਨ ਕਰਨਾ ਲਾਭਦਾਇਕ ਹੁੰਦਾ ਹੈ। ਪਾਣੀ ਅਤੇ ਹੋਰ ਜ਼ਰੂਰੀ ਤੱਤ ਇਸ ਵਿਚ ਜ਼ਿਆਦਾ ਮਾਤਰਾ ਵਿਚ ਮਿਲ ਜਾਂਦੇ ਹਨ। ਅਜਿਹੇ ਵਿਚ ਇਸ ਦੇ ਸੇਵਨ ਨਾਲ ਸਰੀਰ ’ਚ ਪਾਣੀ ਦੀ ਕਮੀ ਦੂਰ ਹੁੰਦੀ ਹੈ। ਉੱਥੇ ਹੀ ਗਰਮੀਆਂ ਵਿਚ ਡੀਹਾਈਡ੍ਰੇਸ਼ਨ ਦੀ ਸਮੱਸਿਆ ਤੋਂ ਬਚਾਅ ਰਹਿੰਦਾ ਹੈ। ਲੀਚੀ ਵਿਚ ਫ਼ਾਈਬਰ ਜ਼ਿਆਦਾ ਹੁੰਦਾ ਹੈ। ਪਾਚਨ ਤੰਤਰ ਤੰਦਰੁਸਤ ਰਹਿੰਦਾ ਹੈ।
ਨਾਲ ਹੀ ਗਰਮੀਆਂ ਵਿਚ ਉਲਟੀਆਂ ਅਤੇ ਦਸਤ ਵਰਗੀਆਂ ਸਮੱਸਿਆਵਾਂ ਤੋਂ ਬਚਾਅ ਰਹਿੰਦਾ ਹੈ। ਲੀਚੀ ਵਿਚ ਮੌਜੂਦ ਐਂਟੀ ਆਕਸੀਡੈਂਟ ਗੁਣ ਦਿਲ ਨੂੰ ਸਿਹਤਮੰਦ ਰੱਖਣ ਵਿਚ ਮਦਦ ਕਰਦੇ ਹਨ। ਅਜਿਹੇ ਵਿਚ ਦਿਲ ਨਾਲ ਸਬੰਧਤ ਬਿਮਾਰੀਆਂ ਦੀ ਚਪੇਟ ’ਚ ਆਉਣ ਦਾ ਖ਼ਤਰਾ ਘੱਟ ਹੁੰਦਾ ਹੈ।