ਨੇਲ ਪਾਲਿਸ਼ ਨਾਲ ਵੱਧਦਾ ਹੈ ਭਾਰ ?
Published : Jun 25, 2018, 11:58 am IST
Updated : Jun 25, 2018, 11:58 am IST
SHARE ARTICLE
Nail Polish
Nail Polish

ਹੱਥਾਂ ਨੂੰ ਸੋਹਣੇ, ਆਕਰਸ਼ਕ ਅਤੇ ਉਸ ਦੀ ਖੂਬਸੂਰਤੀ ਨੂੰ ਵਧਾਉਣ ਲਈ ਔਰਤਾਂ ਨੇਲ ਪਾਲਿਸ਼ ਲਗਾਉਂਦੀਆਂ ਹਨ ਅਤੇ ਕੀ ਤੁਸੀਂ ਜਾਣਦੇ ਹੋ ਕਿ ਨੇਲ ਪਾਲਿਸ਼ ਲਗਾਉਣਾ ਤੁਹਾਡੇ ਲਈ...

ਹੱਥਾਂ ਨੂੰ ਸੋਹਣੇ, ਆਕਰਸ਼ਕ ਅਤੇ ਉਸ ਦੀ ਖੂਬਸੂਰਤੀ ਨੂੰ ਵਧਾਉਣ ਲਈ ਔਰਤਾਂ ਨੇਲ ਪਾਲਿਸ਼ ਲਗਾਉਂਦੀਆਂ ਹਨ ਅਤੇ ਕੀ ਤੁਸੀਂ ਜਾਣਦੇ ਹੋ ਕਿ ਨੇਲ ਪਾਲਿਸ਼ ਲਗਾਉਣਾ ਤੁਹਾਡੇ ਲਈ ਕਿਸੇ ਤਰ੍ਹਾਂ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ ? ਇਹ ਖ਼ਬਰ ਖਾਸ ਉਨ੍ਹਾਂ ਦੇ  ਲਈ ਹੈ, ਜੋ ਅਪਣੇ ਭਾਰ ਨੂੰ ਲੈ ਕੇ ਕਾਫ਼ੀ ਚਿੰਤਤ ਰਹਿੰਦੇ ਹਨ। ਜੀ ਹਾਂ, ਨੇਲ ਪਾਲਿਸ਼ ਲਗਾਉਣ ਨਾਲ ਤੁਹਾਡਾ ਭਾਰ ਵੱਧ ਸਕਦਾ ਹੈ।  

Nail PolishNail Polish

ਅਜਿਹਾ ਅਸੀਂ ਨਹੀਂ ਸਗੋਂ ਇਕ ਅਧਿਐਨ ਕਹਿ ਰਿਹਾ ਹੈ। ਤੁਸੀਂ ਭਾਰ ਘੱਟ ਕਰਨ ਲਈ ਘੰਟਿਆਂ ਤੱਕ ਵਰਕਆਉਟ ਕਰਦੇ ਹੋ ਤਾਂ ਹੱਦ ਤੋਂ ਜ਼ਿਆਦਾ ਨੇਲ ਪਾਲਿਸ਼ ਲਗਾਉਣ ਤੋਂ ਵੀ ਜ਼ਰੂਰ ਬਚੋ। ਦਰਅਸਲ, ਨੇਲ ਪਾਲਿਸ਼ ਵਿਚ ਇਸਤੇਮਾਲ ਹੋਣ ਵਾਲਾ ਕੈਮਿਕਲ ਟ੍ਰਿਫੈਨਿਲ ਫਾਸਫੇਟ ਸਰੀਰ ਕਾਫ਼ੀ ਹੱਦ ਤੱਕ ਨੁਕਸਾਨ ਪਹੁੰਚਾਉਂਦਾ ਹੈ। ਇਸ ਨੂੰ ਟੀਪੀਐਚਪੀ ਵੀ ਕਹਿੰਦੇ ਹਨ। ਨੇਚੁਰੋਪੈਥ ਦਾ ਕਹਿਣਾ ਹੈ ਕਿ ਕਈ ਅਧਿਐਨ ਹੋਏ ਹਨ, ਜਿਨ੍ਹਾਂ ਵਿਚ ਇਹ ਗੱਲ ਸਾਹਮਣੇ ਆ ਚੁਕੀ ਹੈ ਕਿ ਨੇਲ ਪਾਲਿਸ਼ ਵਿਚ ਮੌਜੂਦ ਕੈਮਿਕਲ ਟ੍ਰਿਫੈਨਿਲ ਫਾਸਫੇਟ ਜਾਂ ਟੀਪੀਐਚਪੀ ਐਂਡੋਕ੍ਰਾਈਨ ਵਿਚ ਗਡ਼ਬਡ਼ੀ ਪੈਦਾ ਕਰ ਸਕਦਾ ਹੈ।

Nail Polish labelNail Polish label

ਇਸ ਨਾਲ ਸਰੀਰ ਦੇ ਹਾਰਮੋਨਲ ਸਿਸਟਮ 'ਤੇ ਕਾਫ਼ੀ ਹੱਦ ਤੱਕ ਅਸਰ ਪੈਂਦਾ ਹੈ। ਅਜਿਹੇ ਵਿਚ ਭਾਰ ਤਾਂ ਵਧਦਾ ਹੀ ਹੈ, ਇਸ ਦੇ ਕਾਰਨ ਕਈ ਹੋਰ ਤਰ੍ਹਾਂ ਦੀ ਸਰੀਰਕ ਬੀਮਾਰੀਆਂ ਵੀ ਪੈਦਾ ਹੋ ਸਕਦੀਆਂ ਹਨ। ਦਿਲ ਦੀ ਸਮੱਸਿਆ ਵੱਧ ਸਕਦੀ ਹੈ। ਇਸ ਗੱਲ ਨੂੰ ਸਾਬਤ ਕਰਨ ਲਈ ਅਧਿਐਨ ਵਿਚ ਦੋ ਦਰਜਨ ਤੋਂ ਵੀ ਜ਼ਿਆਦਾ ਔਰਤਾਂ ਨੂੰ ਸ਼ਾਮਿਲ ਕੀਤਾ ਗਿਆ। ਇਨ੍ਹਾਂ ਨੂੰ ਨੇਲ ਪਾਲਿਸ਼ ਲਗਾਈ ਗਿਆ। ਨੇਲ ਪਾਲਿਸ਼ ਲਗਾਉਣ  ਦੇ 10 ਤੋਂ 14 ਘੰਟਿਆਂ ਤੋਂ ਬਾਅਦ ਉਨ੍ਹਾਂ ਔਰਤਾਂ ਦੀ ਸਰੀਰ ਵਿਚ ਨੇਲ ਪਾਲਿਸ਼ 'ਚ ਵਰਤਿਆ ਜਾਣ ਵਾਲਾ ਕੈਮਿਕਲ ਟੀਪੀਐਚਪੀ ਪਾਇਆ ਗਿਆ। 

Nail PolishNail Polish

ਅਧਿਐਨ ਦੇ ਅਨੁਸਾਰ, ਜੇਕਰ ਲਡ਼ਕੀਆਂ ਅਤੇ ਔਰਤਾਂ ਨੇਲ ਪਾਲਿਸ਼ ਦਾ ਘੱਟ ਇਸਤੇਮਾਲ ਕਰਨ ਤਾਂ ਕਿਸੇ ਵੀ ਤਰ੍ਹਾਂ ਦੇ ਸਰੀਰਕ ਸਮੱਸਿਆਵਾਂ ਤੋਂ ਬੱਚ ਸਕਦੀਆਂ ਹਨ। ਨੇਲ ਪਾਲਿਸ਼ ਲਗਾਉਣ ਦੇ ਕੁੱਝ ਹੀ ਦੇਰ ਬਾਅਦ ਇਸ ਵਿਚ ਮੌਜੂਦ ਕੈਮਿਕਲ ਸਰੀਰ ਦੇ ਅੰਦਰ ਪਰਵੇਸ਼ ਕਰ ਜਾਂਦਾ ਹੈ ਅਤੇ ਅਪਣਾ ਅਸਰ ਦਿਖਾਉਣ ਲਗਦਾ ਹੈ। ਇਸ ਅਧਿਐਨ ਵਿਚ ਖੋਜਕਾਰਾਂ ਨੇ ਲੱਗਭੱਗ 10 ਨੇਲ ਪਾਲਿਸ਼ਾਂ ਦਾ ਟੈਸਟ ਕੀਤਾ। ਉਨ੍ਹਾਂ ਨੇ ਪਾਇਆ ਕਿ ਉਨ੍ਹਾਂ ਵਿਚੋਂ ਕਰੀਬ 8 ਨੇਲ ਪਾਲਿਸ਼ ਵਿਚ ਨੁਕਸਾਨਦਾਇਕ ਕੈਮਿਕਲ ਟ੍ਰਿਫੈਨਿਲ ਫਾਸਫੇਟ ਮੌਜੂਦ ਸੀ।

Nail Polish labelNail Polish label

ਫਿਰ ਮਾਹਰਾਂ ਨੇ ਇਹ ਸਿੱਟਾ ਕੱਢਿਆ ਕਿ ਨੇਲ ਪਾਲਿਸ਼ ਦਾ ਲੇਬਲ ਚੈਕ ਕਰਨ ਤੋਂ ਬਾਅਦ ਹੀ ਉਸ ਨੂੰ ਖਰੀਦਣਾ ਸਮਝਦਾਰੀ ਹੈ। ਕਦੇ ਵੀ ਕਵਾਲਿਟੀ ਨਾਲ ਸਮਝੌਤਾ ਨਹੀਂ ਕਰਨਾ ਚਾਹੀਦਾ ਹੈ। ਲੋਕਲ ਕਵਾਲਿਟੀ ਦੀ ਨੇਲ ਪਾਲਿਸ਼ ਵਿਚ ਅਜਿਹੇ ਕੈਮਿਕਲ ਜ਼ਿਆਦਾ ਰਹਿੰਦੇ ਹਨ, ਇਸ ਲਈ ਬਿਹਤਰ ਹੋਵੇਗਾ ਕਿ ਚੰਗੀ ਕਵਾਲਿਟੀ ਦਾ ਨੇਲ ਪਾਲਿਸ਼ ਲਗਾਓ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement