
ਸਾਫਟ ਡਰਿੰਕ ਜਾਂ ਕੋਲਡ ਡਰਿੰਕ ਨਾ ਸਿਰਫ ਭੋਜਨ ਵਿਚ ਲਏ ਕੈਲਸ਼ੀਅਮ ਨੂੰ ਬਰਬਾਦ ਕਰਦਾ ਹੈ, ਸਗੋਂ ਤੁਹਾਡੇ ਸਰੀਰ ਵਿਚ ਪਹਿਲਾਂ ਤੋਂ ਮੌਜੂਦ ਕੈਲਸ਼ੀਅਮ ਨੂੰ ਵੀ ਸੋਖ ਲੈਂਦਾ ਹੈ
ਚੰਡੀਗੜ੍ਹ: ਸਾਫਟ ਡਰਿੰਕ ਜਾਂ ਕੋਲਡ ਡਰਿੰਕ ਨਾ ਸਿਰਫ ਭੋਜਨ ਵਿਚ ਲਏ ਗਏ ਕੈਲਸ਼ੀਅਮ ਨੂੰ ਬਰਬਾਦ ਕਰਦਾ ਹੈ, ਸਗੋਂ ਤੁਹਾਡੇ ਸਰੀਰ ਵਿਚ ਪਹਿਲਾਂ ਤੋਂ ਮੌਜੂਦ ਕੈਲਸ਼ੀਅਮ ਨੂੰ ਵੀ ਸੋਖ ਲੈਂਦਾ ਹੈ। ਇਸ ਲਈ ਜੋ ਲੋਕ ਬਹੁਤ ਜ਼ਿਆਦਾ ਸਾਫਟ ਡਰਿੰਕ, ਕੋਲਡ ਡਰਿੰਕ, ਸੋਡਾ ਜਾਂ ਫਲੇਵਰਡ ਜੂਸ ਪੀਂਦੇ ਹਨ ਉਨ੍ਹਾਂ ਦੀਆਂ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ।
Cold drink
ਸਾਡੀ ਹੱਡੀਆਂ ਦੀ ਮਜ਼ਬੂਤੀ ਲਈ ਕੈਲਸ਼ੀਅਮ ਇਕ ਜ਼ਰੂਰੀ ਤੱਤ ਹੈ। ਕੈਲਸ਼ੀਅਮ ਦੀ ਕਮੀ ਨਾਲ ਨਾ ਸਿਰਫ ਹੱਡੀਆਂ ਕਮਜ਼ੋਰ ਹੁੰਦੀਆਂ ਹਨ, ਸਗੋਂ ਹੱਡੀ ਨਾਲ ਜੁੜੀਆਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਕੁੱਝ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਦਾ ਜੇਕਰ ਜ਼ਿਆਦਾ ਸੇਵਨ ਕੀਤਾ ਜਾਵੇ ਤਾਂ ਹੱਡੀਆਂ ਦਾ ਕੈਲਸ਼ੀਅਮ ਖਤਮ ਹੋਣ ਲੱਗਦਾ ਹੈ। ਦਰਅਸਲ ਅਸੀਂ ਭੋਜਨ ਤੋਂ ਜਿਨ੍ਹਾਂ ਵੀ ਕੈਲਸ਼ਿਅਮ ਲੈਂਦੇ ਹਾਂ, ਉਸ ਦਾ ਸਿਰਫ਼ 20 ਤੋਂ 30 ਫ਼ੀ ਸਦੀ ਕੈਲਸ਼ੀਅਮ ਹੀ ਸਰੀਰ ਨੂੰ ਮਿਲਦਾ ਹੈ।
Healthy Bones
ਇਸੇ ਤਰ੍ਹਾਂ ਲਗਾਤਾਰ ਚਾਕਲੇਟ ਖਾਣ ਨਾਲ ਹੱਡੀਆਂ ਕਮਜ਼ੋਰ ਹੁੰਦੀਆਂ ਹਨ। ਇਸ ਤੋਂ ਆਸਟਿਓਪੋਰੋਸਿਸ ਅਤੇ ਹੱਡੀਆਂ ਵਿਚ ਫਰੈਕਚਰ ਦਾ ਖ਼ਤਰਾ ਵੱਧ ਜਾਂਦਾ ਹੈ। ਚਾਕਲੇਟ ਵਿਚ ਮੌਜੂਦ ਫਲੇਵੋਨਾਲ ਅਤੇ ਕੈਲਸ਼ੀਅਮ ਬੋਨ ਮਿਨਰਲ ਡੈਂਸਿਟੀ ਲਈ ਸਕਾਰਾਤਮਕ ਅਸਰ ਪਾਉਣ ਵਾਲੇ ਤੱਤ ਹਨ ਪਰ ਇਸ ਵਿਚ ਆਕਸਲੇਟ ਵੀ ਹੁੰਦਾ ਹੈ।
Bones
ਜਾਨਵਰਾਂ ਤੋਂ ਮਿਲਣ ਵਾਲਾ ਖਾਣਾ ਜਿਵੇਂ ਕਿ ਦੁੱਧ, ਮਾਸ, ਮੱਛੀ, ਅੰਡੇ ਆਦਿ ਦਾ ਸੇਵਨ ਸਰੀਰ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ ਪਰ ਜੇਕਰ ਅਸੀਂ ਰੋਜ਼ ਇਨ੍ਹਾਂ ਦਾ ਸੇਵਨ ਕਰਦੇ ਹਾਂ ਤਾਂ ਨੁਕਸਾਨਦਾਇਕ ਹੁੰਦਾ ਹੈ। ਇਕ ਜਾਂਚ ਮੁਤਾਬਕ ਜੋ ਲੋਕ ਰੋਜ਼ ਮਾਸ, ਮੱਛੀ, ਅੰਡੇ ਖਾਂਦੇ ਹਨ, ਉਨ੍ਹਾਂ ਵਿਚ ਹੱਡੀਆਂ ਸਬੰਧਤ ਬੀਮਾਰੀਆਂ ਦੀ ਸੰਭਾਵਨਾ ਆਮ ਲੋਕਾਂ ਨਾਲੋਂ 3 - 4 ਗੁਣਾ ਜ਼ਿਆਦਾ ਵੱਧ ਜਾਂਦੀ ਹੈ।
Coffee
ਕੈਫੀਨ, ਸਰੀਰ ਵਿਚ ਪਹੁੰਚ ਕੇ ਫਾਇਦੇ ਤੋਂ ਵੱਧ ਨੁਕਸਾਨ ਕਰਦੀ ਹੈ। ਵੱਧ ਕੈਫੀਨ ਨਾਲ ਸਰੀਰ ਦੀਆਂ ਹੱਡੀਆਂ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਵੱਧ ਕੈਫੀਨ ਨਾਲ ਸਰੀਰ ਵਿਚ ਕੈਲਸ਼ੀਅਮ ਨਸ਼ਟ ਹੋਣ ਲੱਗਦਾ ਹੈ। ਕੈਲਸ਼ੀਅਮ ਦਾ ਪੱਧਰ ਘੱਟ ਹੋਣ ਨਾਲ ਹੱਡੀਆਂ ਅਤੇ ਮਾਸਪੇਸ਼ੀਆਂ ਕਮਜ਼ੋਰ ਹੋਣ ਲਗਦੀਆਂ ਹਨ।