ਜੀਵਨ ਜਾਚ   ਸਿਹਤ  25 Sep 2019  ਅੱਖਾਂ ਦੇ ਕਾਲੇ ਘੇਰਿਆਂ ਨੂੰ ਜੜ ਤੋਂ ਖਤਮ ਕਰਦਾ ਹੈ 'ਦੇਸੀ ਘਿਓ'

ਅੱਖਾਂ ਦੇ ਕਾਲੇ ਘੇਰਿਆਂ ਨੂੰ ਜੜ ਤੋਂ ਖਤਮ ਕਰਦਾ ਹੈ 'ਦੇਸੀ ਘਿਓ'

ਏਜੰਸੀ
Published Sep 25, 2019, 11:52 am IST
Updated Sep 25, 2019, 11:52 am IST
ਅੱਖਾਂ ਚਿਹਰੇ ਦੀ ਖੂਬਸੂਰਤੀ ਵਧਾਉਣ 'ਚ ਬੇਹੱਦ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਪਰ ਇਨ੍ਹਾਂ ਦੇ ਹੇਠਾਂ ਪਏ ਕਾਲੇ ਘੇਰੇ ਤੁਹਾਡੀ ਸੁੰਦਰਤਾ...
Dark circles
 Dark circles

ਨਵੀਂ ਦਿੱਲੀ : ਅੱਖਾਂ ਚਿਹਰੇ ਦੀ ਖੂਬਸੂਰਤੀ ਵਧਾਉਣ 'ਚ ਬੇਹੱਦ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਪਰ ਇਨ੍ਹਾਂ ਦੇ ਹੇਠਾਂ ਪਏ ਕਾਲੇ ਘੇਰੇ ਤੁਹਾਡੀ ਸੁੰਦਰਤਾ ਨੂੰ ਵਿਗਾੜ ਦਿੰਦੇ ਹਨ। ਅੱਜਕਲ੍ਹ ਦੀ ਭੱਜਦੌੜ ਭਰੀ ਜ਼ਿੰਦਗੀ 'ਚ ਹਰ ਵਿਅਕਤੀ ਕਿਸੇ ਨਾ ਕਿਸੇ ਬੀਮਾਰੀ ਦਾ ਸ਼ਿਕਾਰ ਹੋ ਰਿਹਾ ਹੈ। ਤਣਾਅ ਭਰੀ ਜ਼ਿੰਦਗੀ ਦੇ ਬਹੁਤ ਸਾਰੇ ਪ੍ਰਭਾਵ ਦੇਖਣ ਨੂੰ ਮਿਲਦੇ ਹਨ। ਤਣਾਅ ਦਾ ਅਸਰ ਸਾਡੇ ਚਿਹਰੇ 'ਤੇ ਸਾਫ ਦਿੱਸਣ ਲੱਗ ਜਾਂਦਾ ਹੈ। ਤਣਾਅ ਦੇ ਕਾਰਨ ਅੱਖਾਂ ਦੇ ਹੇਠਾਂ ਕਾਲੇ ਘੇਰੇ ਨਜ਼ਰ ਆਉਣ ਲੱਗ ਜਾਂਦੇ ਹਨ।

ਜੇਕਰ ਕਾਲੇ ਘੇਰਿਆਂ ਦਾ ਸਮਾਂ ਰਹਿੰਦੇ ਹੀ ਇਲਾਜ ਨਾ ਕੀਤਾ ਜਾਵੇ ਤਾਂ ਫਿਰ ਇਹ ਹਮੇਸ਼ਾਂ ਲਈ ਚਿਹਰੇ ਦੀ ਖੂਬਸੂਰਤੀ ਖੋਹ ਲੈਂਦੇ ਹਨ। ਕੁਝ ਲੋਕ ਕਾਲੇ ਘੇਰਿਆਂ ਤੋਂ ਛੁਟਕਾਰਾ ਪਾਉਣ ਲਈ ਕਈ ਤਰ੍ਹਾਂ ਦੀਆਂ ਦਵਾਈਆਂ ਕ੍ਰੀਮਾਂ ਦੀ ਵਰਤੋਂ ਕਰਦੇ ਹਨ ਪਰ ਨਤੀਜੇ ਨਾ ਮਾਤਰ ਹੀ ਨਿਕਲਦੇ ਹਨ। ਅੱਜ ਅਸੀਂ ਤੁਹਾਨੂੰ ਕਾਲੇ ਘੇਰਿਆਂ ਤੋਂ ਮੁਕਤੀ ਦਿਵਾਉਣ ਲਈ ਦੇਸੀ ਘਿਓ ਦਾ ਅਜਿਹਾ ਘਰੇਲੂ ਨੁਸਖਾ ਦੱਸਣ ਜਾ ਰਹੇ ਹਾਂ, ਜਿਸ ਦੀ ਵਰਤੋਂ ਕਰਕੇ ਤੁਸੀਂ ਅੱਖਾਂ ਹੇਠਾਂ ਹੋਣ ਨਾਲੇ ਕਾਲੇ ਘੇਰਿਆਂ ਤੋਂ ਪੂਰੀ ਤਰ੍ਹਾਂ ਛੁਟਕਾਰਾ ਪਾ ਸਕਦੇ ਹੋ।

Dark circlesDark circles

ਅੱਖਾਂ ਹੇਠਾਂ ਬਣੇ ਕਾਲੇ ਘੇਰਿਆਂ ਤੋਂ ਦੇਸੀ ਘਿਓ ਨਾਲ ਇੰਝ ਪਾਓ ਛੁਟਕਾਰਾ
ਅੱਖਾਂ ਦੇ ਕਾਲੇ ਘੇਰਿਆਂ ਨੂੰ ਮਿਟਾਉਣ ਲਈ ਦੇਸੀ ਘਿਓ ਬੇਹੱਦ ਹੀ ਲਾਹੇਵੰਦ ਹੁੰਦਾ ਹੈ। ਇਸ ਦੀ ਵਰਤੋਂ ਕਰਨ ਲਈ ਤੁਸੀਂ ਆਪਣੇ ਚਿਹਰੇ ਨੂੰ ਸਭ ਤੋਂ ਪਹਿਲਾਂ ਸਾਫ ਪਾਣੀ ਨਾਲ ਧੋ ਲਵੋ। ਦੇਸੀ ਘਿਓ ਦੀ ਇਕ ਬੂੰਦ ਲੈ ਕੇ ਉਸ ਨੂੰ ਪਾਣੀ 'ਚ ਉਂਗਲੀ ਨਾਲ ਅੱਖਾਂ ਦੇ ਕਾਲੇ ਘੇਰਿਆਂ 'ਤੇ ਲਗਾ ਕੇ ਹਲਕੀ-ਹਲਕੀ ਮਸਾਜ ਕਰਨੀ ਚਾਹੀਦੀ ਹੈ। ਮਸਾਜ ਕਰਨ ਤੋਂ ਬਾਅਦ ਮੂੰਹ ਨੂੰ ਸਾਫ ਨਹੀਂ ਕਰਨਾ ਚਾਹੀਦਾ। ਫਿਰ ਸਵੇਰੇ ਉੱਠ ਕੇ ਚਿਹਰਾ ਧੋਵੋ। ਕੁਝ ਦਿਨਾਂ ਤੱਕ ਅਜਿਹਾ ਰੋਜ਼ਾਨਾ ਕਰਕੇ ਤੁਹਾਡੀਆਂ ਅੱਖਾਂ ਹੇਠਾਂ ਬਣੇ ਕਾਲੇ ਘੇਰੇ ਪੂਰੀ ਤਰ੍ਹਾਂ ਨਾਲ ਸਾਫ ਹੋ ਜਾਣਗੇ।

Dark circlesDark circles

ਵਾਲਾਂ ਲਈ ਵੀ ਲਾਜਵਾਬ ਹੁੰਦੈ ਦੇਸੀ ਘਿਓ
ਕਾਲੇ ਘੇਰਿਆਂ ਨੂੰ ਖਤਮ ਕਰਨ ਦੇ ਨਾਲ-ਨਾਲ ਹੀ ਦੇਸੀ ਘਿਓ ਵਾਲਾਂ ਲਈ ਵੀ ਬੇਹੱਦ ਲਾਹੇਵੰਦ ਹੁੰਦਾ ਹੈ। ਘਿਓ ਨਾਲ ਬਣੇ ਹੇਅਰ ਮਾਸਕ ਦੇ ਇਸਤੇਮਾਲ ਨਾਲ ਵਾਲ ਲੰਬੇ ਹੋਣ ਦੇ ਨਾਲ-ਨਾਲ ਕੋਮਲ ਬਣਦੇ ਹਨ।

Dark circlesDark circles

ਇੰਝ ਬਣਾਓ ਹੇਅਰ ਮਾਸਕ
ਹੇਅਰ ਮਾਸਕ ਬਣਾਉਣ ਲਈ ਦੋ ਚਮਚ ਦੇਸੀ ਘਿਓ 'ਚ ਇਕ ਚਮਚ ਨਾਰੀਅਲ ਦਾ ਤੇਲ ਚੰਗੀ ਤਰਾਂ ਮਿਲਾ ਲਵੋ ਅਤੇ ਇਸ ਮਿਸ਼ਰਣ ਦੀ ਪੂਰੇ ਵਾਲਾਂ 'ਚ ਹਲਕੇ ਹੱਥਾਂ ਨਾਲ ਮਸਾਜ ਕਰੋ। ਇਸ ਤੋਂ ਬਾਅਦ ਲਗਭਗ ਅੱਧੇ ਘੰਟੇ ਲਈ ਵਾਲਾਂ ਨੂੰ ਉਸ ਤਰਾਂ ਹੀ ਛੱਡ ਦਿਓ। ਅੱਧੇ ਘੰਟੇ ਤੋਂ ਬਾਅਦ ਵਾਲਾਂ ਨੂੰ ਧੋ ਲਵੋ। ਅਜਿਹਾ ਹਫਤੇ 'ਚ ਦੋ ਵਾਰ ਕਰਨ ਦੇ ਨਾਲ ਤੁਹਾਡੇ ਵਾਲ ਮਜ਼ਬੂਤ ਹੋਣ ਦੇ ਨਾਲ-ਨਾਲ ਚਮਕਦਾਰ ਅਤੇ ਕਾਲੇ ਹੋਣਗੇ।

Dark circlesDark circles

ਫਟੇ ਬੁੱਲ੍ਹਾਂ ਤੋਂ ਛੁਟਕਾਰਾ ਦਿਵਾਉਂਦਾ ਹੈ ਦੇਸੀ ਘਿਓ
ਦੇਸੀ ਘਿਓ ਫਟੇ ਬੁੱਲਾਂ ਲਈ ਵੀ ਬੇਹੱਦ ਲਾਹੇਵੰਦ ਮੰਨਿਆ ਜਾਂਦਾ ਹੈ। ਇਸ ਦੇ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਘਿਓ ਦੀ ਇਕ ਬੂੰਦ ਲੈ ਕੇ ਉਸ ਨੂੰ ਆਪਣੇ ਬੁੱਲਾਂ 'ਤੇ ਲਗਾਓ। ਰੋਜ਼ਾਨਾ ਅਜਿਹਾ ਕਰਨ ਦੇ ਨਾਲ ਬੁੱਲਾਂ ਦੇ ਰੁੱਖੇਪਣ ਤੋਂ ਛੁਟਕਾਰਾ ਮਿਲੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ

Advertisement