ਹੁਣ ਇਕ ਚਮਚ ਦੁੱਧ ਨਾਲ ਪਾਉ ਚਿਹਰੇ ’ਤੇ ਨਿਖਾਰ
Published : Sep 25, 2022, 5:37 pm IST
Updated : Sep 25, 2022, 5:37 pm IST
SHARE ARTICLE
 Now put a spoonful of milk on the face
Now put a spoonful of milk on the face

ਦੁੱਧ ਵਿਚ ਪੋਸ਼ਣ ਬਹੁਤ ਹੀ ਜ਼ਿਆਦਾ ਮਾਤਰਾ ਵਿਚ ਮਿਲ ਜਾਂਦਾ ਹੈ। ਇਸ ਦੀ ਵਰਤੋਂ ਨਾਲ ਤੁਹਾਡੀ ਚਮੜੀ ਸੋਹਣੀ ਹੋਵੇਗੀ

 

 ਗਰਮੀਆਂ ਆਉਂਦੇ ਹੀ ਚਿਹਰੇ ਨੂੰ ਤੇਜ਼ ਧੁੱਪ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਨਾਲ ਚਿਹਰੇ ਦਾ ਨਿਖਾਰ ਚਲਾ ਜਾਂਦਾ ਹੈ। ਬਿਊਟੀ ਪ੍ਰਾਡੈਕਟਸ ਚਿਹਰੇ ਦਾ ਨਿਖਾਰ ਗਵਾ ਦਿੰਦੀਆਂ ਹਨ। ਘਰੇਲੂ ਫ਼ੇਸਪੈਕ ਚਮੜੀ ਨੂੰ ਬਿਹਤਰੀਨ ਨਿਖਾਰ ਦੇ ਸਕਦੇ ਹਨ। ਦੁੱਧ ਵਿਚ ਲੈਕਟਿਕ ਐਸਿਡ ਮਿਲ ਜਾਂਦਾ ਹੈ ਜੋ ਚਮੜੀ ਲਈ ਬਹੁਤ ਫ਼ਾਇਦੇਮੰਦ ਸਾਬਤ ਹੁੰਦਾ ਹੈ। ਆਉ ਤੁਹਾਨੂੰ ਦਸਦੇ ਹਾਂ ਚਿਹਰੇ ’ਤੇ ਦੁੱਧ ਲਗਾਉਣ ਦੇ ਫ਼ਾਇਦਿਆਂ ਬਾਰੇ: 

ਦੁੱਧ ਲਗਾਉਣ ਨਾਲ ਚਿਹਰੇ ’ਚ ਹੋ ਰਹੀ ਡਰਾਈਨੈੱਸ ਤੋਂ ਛੁਟਕਾਰਾ ਮਿਲਦਾ ਹੈ ਅਤੇ ਚਿਹਰਾ ਇਕਦਮ ਨਿਖਰ ਕੇ ਸਾਹਮਣੇ ਆਉਂਦਾ ਹੈ। ਗਰਮੀਆਂ ਵਿਚ ਕਦੇ-ਕਦੇ ਚਮੜੀ ਸੁੱਕੀ ਅਤੇ ਬੇਜਾਨ ਹੋ ਜਾਂਦੀ ਹੈ। ਇਸ ਲਈ ਕੱਚਾ ਦੁੱਧ ਚਿਹਰੇ ’ਤੇ ਲਗਾਉ। ਚਮੜੀ ਲਈ ਬਹੁਤ ਹੀ ਫ਼ਾਇਦੇਮੰਦ ਸਾਬਤ ਹੋਵੇਗਾ। 15 ਮਿੰਟ ਲਈ ਚਿਹਰੇ ’ਤੇ ਦੁੱਧ ਲਗਾ ਕੇ ਛੱਡ ਦਿਉ। ਫਿਰ ਚਿਹਰੇ ਨੂੰ ਪਾਣੀ ਨਾਲ ਧੋ ਲਉ। 

ਦੁੱਧ ਵਿਚ ਪੋਸ਼ਣ ਬਹੁਤ ਹੀ ਜ਼ਿਆਦਾ ਮਾਤਰਾ ਵਿਚ ਮਿਲ ਜਾਂਦਾ ਹੈ। ਇਸ ਦੀ ਵਰਤੋਂ ਨਾਲ ਤੁਹਾਡੀ ਚਮੜੀ ਸੋਹਣੀ ਹੋਵੇਗੀ। ਦੁੱਧ ਦੀ ਵਰਤੋਂ ਨਾਲ ਤੁਹਾਡਾ ਚਿਹਰਾ ਸਾਫ਼ ਹੁੰਦਾ ਹੈ। ਕਿੱਲ-ਮੁਹਾਂਸਿਆਂ ਤੋਂ ਨਿਜਾਤ ਪਾਉਣ ਲਈ ਤੁਸੀਂ ਚਿਹਰੇ ’ਤੇ ਦੁੱਧ ਦੀ ਵਰਤੋਂ ਕਰ ਸਕਦੇ ਹੋ। ਦੁੱਧ ਤੁਹਾਡੇ ਚਿਹਰੇ ’ਤੇ ਮਾਇਸਚੁਰਾਈਜ਼ਰ ਦਾ ਕੰਮ ਕਰਦਾ ਹੈ। ਤੁਹਾਨੂੰ ਬਾਹਰੀ ਪ੍ਰਡੈਕਟਸ ਦੀ ਵਰਤੋਂ ਕਰਨ ਤੋਂ ਬਿਹਤਰ ਹੈ ਕਿ ਤੁਸੀਂ ਦੁੱਧ ਦੀ ਵਰਤੋਂ ਕਰੋ।

ਇਸ ਵਿਚ ਮੌਜੂਦ ਲੈਕਟਿਕ ਐਸਿਡ ਚਿਹਰੇ ਦੀ ਨਮੀ ਬਰਕਰਾਰ ਰੱਖਣ ਵਿਚ ਮਦਦ ਕਰਦਾ ਹੈ। ਗਰਮੀਆਂ ਵਿਚ ਬਾਹਰੀ ਧੂੜ ਮਿੱਟੀ ਜਮ੍ਹਾਂ ਹੋਣ ਕਾਰਨ ਚਮੜੀ ਵਿਚ ਮਰੇ ਸੈੱਲਜ਼ ਜਮ੍ਹਾਂ ਹੋ ਜਾਂਦੇ ਹਨ। ਇਸ ਤੋਂ ਛੁਟਕਾਰਾ ਪਾਉਣ ਲਈ ਦੁੱਧ ਨਾਲ ਚਿਹਰਾ ਸਾਫ਼ ਕਰੋ। ਇਕ ਚਮਚ ਦੁੱਧ ਨਾਲ ਚਿਹਰੇ ਦੀ ਮਸਾਜ਼ ਕਰੋ। ਫਿਰ ਇਸ ਤੋਂ ਬਾਅਦ ਠੰਢੇ ਪਾਣੀ ਨਾਲ ਚਿਹਰੇ ਨੂੰ ਧੋ ਲਉ। 
 

SHARE ARTICLE

ਏਜੰਸੀ

Advertisement

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM
Advertisement