ਪੜ੍ਹੋ ਪੈਰਾਸੀਟਾਮੋਲ ਦੀ ਸਹੀ ਵਰਤੋਂ ਅਤੇ Side Effect
Published : Nov 25, 2022, 4:16 pm IST
Updated : Nov 25, 2022, 4:16 pm IST
SHARE ARTICLE
paracetamol tablets
paracetamol tablets

ਪੈਰਾਸੀਟਾਮੋਲ ਸਰੀਰ ਦੇ ਪ੍ਰੋਸਟਾਗਲੈਂਡਿਨ ਨਾਮਕ ਰਸਾਇਣਾਂ ਨੂੰ ਪ੍ਰਭਾਵਿਤ ਕਰਕੇ ਦਰਦ ਨਿਵਾਰਕ ਦੀ ਤਰ੍ਹਾਂ ਕੰਮ ਕਰਦੀ ਹੈ।

ਨਵੀਂ ਦਿੱਲੀ: ਪੈਰਾਸੀਟਾਮੋਲ ਦੀ ਵਰਤੋਂ ਬਹੁਤ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ, ਖ਼ਾਸ ਤੌਰ 'ਤੇ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਨੂੰ ਦਿਲ ਜਾਂ ਗੁਰਦੇ ਨਾਲ ਸਬੰਧਤ ਬਿਮਾਰੀਆਂ ਹਨ। ਭਾਵੇਂ ਤੁਸੀਂ ਸ਼ਰਾਬ ਦੇ ਆਦੀ ਹੋ, ਇਸ ਦਵਾਈ ਨੂੰ ਸਾਵਧਾਨੀ ਨਾਲ ਲਓ।
ਪੈਰਾਸੀਟਾਮੋਲ ਦੀ ਸਹੀ ਵਰਤੋਂ: ਪੈਰਾਸੀਟਾਮੋਲ ਇੱਕ ਅਜਿਹੀ ਦਵਾਈ ਹੈ ਜੋ ਤੁਹਾਨੂੰ ਜ਼ਿਆਦਾਤਰ ਘਰਾਂ ਵਿਚ ਮਿਲੇਗੀ। ਜੇਕਰ ਘਰ ਵਿਚ ਕਿਸੇ ਨੂੰ ਜ਼ੁਕਾਮ, ਫਲੂ ਜਾਂ ਬੁਖ਼ਾਰ ਹੋਵੇ ਤਾਂ ਅਸੀਂ ਡਾਕਟਰ ਨੂੰ ਦਿਖਾਉਣ ਤੋਂ ਪਹਿਲਾਂ ਉਸ ਨੂੰ ਪੈਰਾਸੀਟਾਮੋਲ ਦੇਣਾ ਉਚਿਤ ਸਮਝਦੇ ਹਾਂ। ਪਰ ਕੀ ਇਹ ਸਹੀ ਤਰੀਕਾ ਹੈ? ਵੱਡਾ ਸਵਾਲ ਇਹ ਹੈ ਕਿ ਕੀ ਅਸੀਂ ਮਰੀਜ਼ ਨੂੰ ਪੈਰਾਸੀਟਾਮੋਲ ਦੇਣ ਦਾ ਸਹੀ ਤਰੀਕਾ ਜਾਣਦੇ ਹਾਂ? ਜੇਕਰ ਤੁਸੀਂ ਇਹ ਦੋਵੇਂ ਗੱਲਾਂ ਨਹੀਂ ਜਾਣਦੇ ਤਾਂ ਅੱਜ ਅਸੀਂ ਤੁਹਾਨੂੰ ਇਹ ਦੱਸਾਂਗੇ ਕਿ ਪੈਰਾਸੀਟਾਮੋਲ ਕਿਸ ਨੂੰ, ਕਦੋਂ ਅਤੇ ਕਿਵੇਂ ਦਿੱਤੀ ਜਾ ਸਕਦੀ ਹੈ 


ਕਿਹੜੀਆਂ ਬਿਮਾਰੀਆਂ ਲਈ ਵਰਤੀ ਜਾਂਦੀ ਹੈ ਪੈਰਾਸੀਟਾਮੋਲ?
ਆਮ ਤੌਰ 'ਤੇ ਪੈਰਾਸੀਟਾਮੋਲ ਦੀ ਵਰਤੋਂ ਜ਼ੁਕਾਮ, ਖੰਘ ਅਤੇ ਬੁਖ਼ਾਰ ਲਈ ਕੀਤੀ ਜਾਂਦੀ ਹੈ। ਵਾਇਰਲ ਬੁਖ਼ਾਰ ਵਿਚ ਇਸ ਦੀ ਵਰਤੋ ਜ਼ਿਆਦਾ ਕੀਤੀ ਜਾਂਦੀ ਹੈ, ਹਾਲਾਂਕਿ ਕਈ ਵਾਰ ਅਸੀਂ ਸਿਰ ਦਰਦ, ਮੋਚ ਜਾਂ ਦੰਦਾਂ ਦੇ ਦਰਦ 'ਚ ਵੀ ਇਸ ਦੀ ਵਰਤੋਂ ਕਰਦੇ ਹਾਂ। ਇਹ ਦਰਦ ਵਿਚ ਅਸਰਦਾਰ ਹੈ ਕਿਉਂਕਿ ਪੈਰਾਸੀਟਾਮੋਲ ਸਰੀਰ ਦੇ ਪ੍ਰੋਸਟਾਗਲੈਂਡਿਨ ਨਾਮਕ ਰਸਾਇਣਾਂ ਨੂੰ ਪ੍ਰਭਾਵਿਤ ਕਰਕੇ ਦਰਦ ਨਿਵਾਰਕ ਦੀ ਤਰ੍ਹਾਂ ਕੰਮ ਕਰਦੀ ਹੈ। ਇਸੇ ਤਰ੍ਹਾਂ, ਜਦੋਂ ਤੁਹਾਡਾ ਸਰੀਰ ਬੁਖ਼ਾਰ ਵਿਚ ਗਰਮ ਹੁੰਦਾ ਹੈ, ਤਾਂ ਪੈਰਾਸੀਟਾਮੋਲ ਲੈਣ ਨਾਲ ਦਿਮਾਗ ਦੇ ਉਸ ਹਿੱਸੇ ਦਾ ਤਾਪਮਾਨ ਘੱਟ ਜਾਂਦਾ ਹੈ ਜਿੱਥੋਂ ਪੂਰੇ ਸਰੀਰ ਦਾ ਤਾਪਮਾਨ ਨਿਯੰਤਰਿਤ ਹੁੰਦਾ ਹੈ।
ਪੈਰਾਸੀਟਾਮੋਲ ਦੀ ਵਰਤੋਂ ਬਹੁਤ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ, 2 ਮਹੀਨੇ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਪੈਰਾਸੀਟਾਮੋਲ ਨਹੀਂ ਦੇਣੀ ਚਾਹੀਦੀ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਤੁਹਾਨੂੰ 24 ਘੰਟਿਆਂ ਦੇ ਅੰਦਰ ਪੈਰਾਸੀਟਾਮੋਲ ਦੀਆਂ 4 ਤੋਂ ਵੱਧ ਖੁਰਾਕਾਂ ਕਦੇ ਨਹੀਂ ਲੈਣੀਆਂ ਚਾਹੀਦੀਆਂ।  ਜੇਕਰ ਕਦੇ ਵੀ ਅਜਿਹੀ ਲੋੜ ਪਵੇ ਤਾਂ ਸਭ ਤੋਂ ਪਹਿਲਾਂ ਡਾਕਟਰੀ ਸਲਾਹ ਲਓ।


ਪੈਰਾਸੀਟਾਮੋਲ ਲੈਣ ਦਾ ਸਹੀ ਤਰੀਕਾ ਕੀ ਹੈ? 
ਤੁਹਾਨੂੰ ਕਦੇ ਵੀ ਖਾਲੀ ਪੇਟ ਪੈਰਾਸੀਟਾਮੋਲ ਨਹੀਂ ਲੈਣੀ ਚਾਹੀਦੀ। ਜੇਕਰ ਤੁਸੀਂ ਇਹ ਦਵਾਈ ਲੈ ਰਹੇ ਹੋ, ਤਾਂ ਸਭ ਤੋਂ ਪਹਿਲਾਂ ਕੁਝ ਖਾਓ, ਤਾਂ ਜੋ ਤੁਹਾਡਾ ਸਰੀਰ ਇਸ ਦਵਾਈ ਨਾਲ ਹੋਣ ਵਾਲੀਆਂ ਬਿਮਾਰੀਆਂ ਨੂੰ ਸੰਭਾਲਣ ਦੇ ਯੋਗ ਹੋ ਜਾਵੇ। ਜੇਕਰ ਤੁਸੀਂ ਖਾਲੀ ਪੇਟ ਪੈਰਾਸੀਟਾਮੋਲ ਖਾਂਦੇ ਹੋ ਤਾਂ ਤੁਹਾਡੇ ਸਰੀਰ 'ਚ ਗੈਸ ਬਣਨਾ ਸ਼ੁਰੂ ਹੋ ਜਾਵੇਗੀ। ਤੁਹਾਨੂੰ ਐਸੀਡਿਟੀ ਦੀ ਸ਼ਿਕਾਇਤ ਵੀ ਹੋ ਸਕਦੀ ਹੈ। ਇਸੇ ਲਈ ਜਦੋਂ ਡਾਕਟਰ ਪੈਰਾਸੀਟਾਮੋਲ ਲਿਖਦੇ ਹਨ, ਤਾਂ ਉਹ ਕਹਿੰਦੇ ਹਨ ਕਿ ਇਹ ਨਾਸ਼ਤੇ ਅਤੇ ਰਾਤ ਦੇ ਖਾਣੇ ਤੋਂ ਬਾਅਦ ਹੀ ਲੈਣੀ ਹੈ।
ਪੈਰਾਸੀਟਾਮੋਲ ਦੇ ਨਾਲ ਕਿਹੜੀਆਂ ਦਵਾਈਆਂ ਨਹੀਂ ਲੈਣੀਆਂ ਚਾਹੀਦੀਆਂ
ਹਰ ਦਵਾਈ ਦੀ ਆਪਣੀ ਜਗ੍ਹਾ ਹੁੰਦੀ ਹੈ। ਜੇਕਰ ਤੁਸੀਂ ਦੋ ਤਰ੍ਹਾਂ ਦੀਆਂ ਦਵਾਈਆਂ ਇਕੱਠੇ ਲੈਂਦੇ ਹੋ, ਤਾਂ ਇਹ ਸਰੀਰ ਵਿਚ ਕਈ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ। ਇਸ ਲਈ ਜੇਕਰ ਤੁਸੀਂ ਪੈਰਾਸੀਟਾਮੋਲ ਖਾ ਰਹੇ ਹੋ ਤਾਂ ਗਲਤੀ ਨਾਲ ਵੀ ਇਨ੍ਹਾਂ ਦਵਾਈਆਂ ਦੇ ਨਾਲ ਨਾ ਖਾਓ। 
ਜੋ ਕਿ ਇਸ ਤਰ੍ਹਾਂ ਹਨ 


-ਬੁਸਲਫਾਨ (busulfan) ਜੋ ਕੈਂਸਰ ਦਾ ਇਲਾਜ ਕਰਦਾ ਹੈ।
-ਕਾਰਬਾਮਾਜ਼ੇਪੀਨ (carbamazepine) ਜੋ ਮਿਰਗੀ ਦਾ ਇਲਾਜ ਕਰਦੀ ਹੈ।
-ਕੋਲੈਸਟੀਰਾਮਾਈਨ (colestyramine) ਜੋ ਪ੍ਰਾਇਮਰੀ ਬਿਲੀਰੀ ਸਿਰੋਸਿਸ ਦਾ ਇਲਾਜ ਕਰਦੀ ਹੈ।
- ਡੋਂਪੇਰੀਡੋਨ (domperidone) ਜੋ ਉਲਟੀਆਂ ਤੋਂ ਰਾਹਤ ਦਿੰਦੀ ਹੈ।
-ਮੈਟੋਕਲੋਪ੍ਰਾਮਾਈਡ(metroclopramide) ਜੋ ਬਦਹਜ਼ਮੀ ਸਮੇਤ ਕਈ ਅਜਿਹੀਆਂ ਬਿਮਾਰੀਆਂ ਦਾ ਇਲਾਜ ਕਰਦਾ ਹੈ।
ਹਾਲਾਂਕਿ, ਇੱਥੇ ਲਿਖੀਆਂ ਸਾਰੀਆਂ ਗੱਲਾਂ ਨੂੰ ਸਵੀਕਾਰ ਕਰਨ ਤੋਂ ਪਹਿਲਾਂ, ਤੁਹਾਨੂੰ ਇੱਕ ਵਾਰ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਤੁਹਾਡੀ ਬਿਮਾਰੀ ਅਤੇ ਇਹਨਾਂ ਦਵਾਈਆਂ ਦੀ ਰਚਨਾ 'ਤੇ ਨਿਰਭਰ ਕਰਦੇ ਹੋਏ, ਤੁਹਾਡਾ ਡਾਕਟਰ ਤੁਹਾਨੂੰ ਇਸ ਬਾਰੇ ਬਿਹਤਰ ਸਲਾਹ ਦੇ ਸਕਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement