Til Laddu: ਤਿਲ ਦੇ ਲੱਡੂ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫ਼ਾਇਦੇ
Published : Dec 25, 2023, 12:16 pm IST
Updated : Dec 25, 2023, 12:21 pm IST
SHARE ARTICLE
Health Benefits of Til Laddu
Health Benefits of Til Laddu

ਮਾਘੀ ਦੇ ਵਿਸ਼ੇਸ਼ ਮੌਕੇ ’ਤੇ ਤਿਲ ਤੇ ਗੁੜ ਦੀਆਂ ਮਠਿਆਈਆਂ ਖ਼ਾਸ ਤੌਰ ’ਤੇ ਬਣਾਈਆਂ ਜਾਂਦੀਆਂ ਹਨ।

Til Laddu: ਗੁੜ ਅਤੇ ਤਿਲ ਦੇ ਲੱਡੂ ਖਾਣ ਵਿਚ ਜਿੰਨੇ ਜ਼ਿਆਦਾ ਸਵਾਦ ਹੁੰਦੇ ਹਨ, ਉਸ ਤੋਂ ਕਿਤੇ ਵੱਧ ਇਸ ਦੇ ਸਰੀਰ ਨੂੰ ਫ਼ਾਇਦੇ ਹਨ। ਤਿਲ ਦੇ ਲੱਡੂ ਖਾ ਕੇ ਪੂਰਾ ਦਿਨ ਸਰੀਰ ਵਿਚ ਊਰਜਾ ਬਣੀ ਰਹਿੰਦੀ ਹੈ। ਕੁਝ ਲੋਕ ਇਨ੍ਹਾਂ ਨੂੰ ਤਿਲਕੁਟ ਵੀ ਕਹਿੰਦੇ ਹਨ। ਮਾਘੀ ਦੇ ਵਿਸ਼ੇਸ਼ ਮੌਕੇ ’ਤੇ ਤਿਲ ਤੇ ਗੁੜ ਦੀਆਂ ਮਠਿਆਈਆਂ ਖ਼ਾਸ ਤੌਰ ’ਤੇ ਬਣਾਈਆਂ ਜਾਂਦੀਆਂ ਹਨ।

ਸਰਦੀਆਂ ਵਿਚ ਤਿਲ ਅਤੇ ਉਸ ਦੇ ਤੇਲ ਦੋਹਾਂ ਦਾ ਹੀ ਸੇਵਨ ਕਰਨਾ ਚਾਹੀਦਾ ਹੈ। ਤਿਲ ਖਾਣ ਨਾਲ ਕੇਵਲ ਢਿੱਡ ਦੇ ਰੋਗ ਹੀ ਨਹੀਂ ਸਗੋਂ ਸਰੀਰ ਦੇ ਹੋਰ ਵੀ ਬਹੁਤ ਸਾਰੇ ਰੋਗ ਦੂਰ ਹੋ ਜਾਂਦੇ ਹਨ। ਤਿਲ ਵਿਚ ਕੈਲਸ਼ੀਅਮ, ਆਇਰਨ, ਪ੍ਰੋਟੀਨ, ਵਿਟਾਮਿਨ-ਬੀ, ਸੀ ਅਤੇ ਈ ਵੱਧ ਮਾਤਰਾ ਵਿਚ ਮਿਲਦੇ ਹਨ। ਕਾਲੇ ਤਿਲ ਅਤੇ ਸਫ਼ੇਦ ਤਿਲ ਦੀ ਵਰਤੋਂ ਦਵਾਈ ਦੇ ਰੂਪ ਵਿਚ ਵੀ ਕੀਤੀ ਜਾਂਦੀ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਤਿਲ ਦੇ ਲੱਡੂ ਖਾਣ ਨਾਲ ਹੋਣ ਵਾਲੇ ਫ਼ਾਇਦੇ:

  • ਤਿਲ ਗੁੜ ਦੇ ਲੱਡੂ ਤੇ ਤਿਲਕੁਟ ਫੇਫੜਿਆਂ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਇਹ ਲੱਡੂ ਖਾਣ ਨਾਲ ਸਰੀਰ ਡੀਟੌਕਸੀਫ਼ਾਈ ਕਰਦਾ ਹੈ।
  • ਤਿਲ ਗੁੜ ਦੇ ਲੱਡੂ ਕੈਲਸ਼ੀਅਮ ਨਾਲ ਭਰਪੂਰ ਹੁੰਦੇ ਹਨ। ਇਸ ਨਾਲ ਸਰੀਰਕ ਹੱਡੀਆਂ ਮਜ਼ਬੂਤ ਹੁੰਦੀਆਂ ਹਨ।
  • ਤਿਲ ਚਬਾਉਣ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਇਨਫ਼ੈਕਸ਼ਨ ਨਹੀਂ ਹੁੰਦੀ।
  • ਇਸ ਦੀ ਤਾਸੀਰ ਹਲਕੀ ਗਰਮ ਹੁੰਦੀ ਹੈ, ਇਸ ਨੂੰ ਸਰਦੀਆਂ ਵਿਚ ਖਾਣ ਦੇ ਕਈ ਫ਼ਾਇਦੇ ਹਨ।
  • ਤਿਲ ਦੀ ਵਰਤੋਂ ਕਰਨ ਨਾਲ ਮਾਨਸਕ ਸਿਹਤ ਦਾ ਵਿਕਾਸ ਹੁੰਦਾ ਹੈ ਤੇ ਤੁਸੀਂ ਆਸਾਨੀ ਨਾਲ ਡਿਪਰੈਸ਼ਨ ਤੇ ਟੈਨਸ਼ਨ ਤੋਂ ਦੂਰ ਰਹਿੰਦੇ ਹੋ।
  • ਤਿਲ ਦੇ ਲੱਡੂ ਖਾਣ ਨਾਲ ਸਰੀਰ ਵਿਚ ਐਨਰਜੀ ਬਣੀ ਰਹਿੰਦੀ ਹੈ।
  • ਗਰਭ ਅਵਸਥਾ ਦੌਰਾਨ ਬਹੁਤ ਸਾਰੀਆਂ ਔਰਤਾਂ ਨੂੰ ਕਬਜ਼ ਰਹਿੰਦੀ ਹੈ। ਤਿਲ ਖਾਣ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ ਅਤੇ ਕਬਜ਼ ਦੀ ਸਮੱਸਿਆ ਦੂਰ ਹੋ ਜਾਂਦੀ ਹੈ।

 (For more news apart from Health Benefits of Til Laddu, stay tuned to Rozana Spokesman)

Tags: til laddu

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM

Baba Shankranand Bhuri Video Viral | Baba Shankranand Bhuri Dera | Ludhiana Baba Shankranand Bhauri

21 Jun 2025 12:24 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 21/06/2025

21 Jun 2025 12:18 PM
Advertisement