ਸੋਰਾਇਸਿਸ ਤੋਂ ਪ੍ਰੇਸ਼ਾਨ ਲੋਕ ਅਪਨਾਉਣ ਇਹ ਸਾਵਧਾਨੀਆਂ 
Published : Oct 26, 2018, 3:40 pm IST
Updated : Oct 26, 2018, 3:40 pm IST
SHARE ARTICLE
Psoriasis
Psoriasis

ਸੋਰਾਇਸਿਸ ਸਕਿਨ ਐਲਰਜੀ ਹੈ, ਇਸ ਨੂੰ ਛਾਲਰੋਗ ਅਤੇ ਚੰਬਲ ਵੀ ਕਿਹਾ ਜਾਂਦਾ ਹੈ। ਇਸ ਵਿਚ ਚਮੜੀ ਉੱਤੇ ਲਾਲ ਰੰਗ ਦੀ ਸਤ੍ਹਾ ਊਭਰ ਆਉਂਦੀ ਹੈ। ਇਹ ਤਹਿ ਜਲਦੀ ਹਟਣ ਦਾ ਨਾਮ ...

ਸੋਰਾਇਸਿਸ ਸਕਿਨ ਐਲਰਜੀ ਹੈ, ਇਸ ਨੂੰ ਛਾਲਰੋਗ ਅਤੇ ਚੰਬਲ ਵੀ ਕਿਹਾ ਜਾਂਦਾ ਹੈ। ਇਸ ਵਿਚ ਚਮੜੀ ਉੱਤੇ ਲਾਲ ਰੰਗ ਦੀ ਸਤ੍ਹਾ ਊਭਰ ਆਉਂਦੀ ਹੈ। ਇਹ ਤਹਿ ਜਲਦੀ ਹਟਣ ਦਾ ਨਾਮ ਨਹੀਂ ਲੈਂਦੀ। ਹੱਥ ਦੀਆਂ ਹਥੇਲੀਆਂ, ਪੈਰ ਦੇ ਤਲਵੇ, ਕੋਹਨੀ, ਗੋਡਿਆਂ, ਪਿੱਠ ਜਾਂ ਫਿਰ ਗਰਦਨ ਉੱਤੇ ਸੋਰਾਇਸਿਸ ਹੋ ਸਕਦੀ ਹੈ। ਇਸ ਰੋਗ ਦਾ ਕਾਰਨ ਵਾਤਾਵਰਨ ਅਤੇ ਅਨੁਵਾਂਸ਼ਿਕ ਵੀ ਹੋ ਸਕਦਾ ਹੈ। ਸਰਦੀ ਦੇ ਮੌਸਮ ਵਿਚ ਇਹ ਪਰੇਸ਼ਾਨੀ ਜ਼ਿਆਦਾ ਵੱਧ ਜਾਂਦੀ ਹੈ ਪਰ ਦਵਾਈਆਂ ਦੇ ਨਾਲ ਨਾਲ ਖਾਣ -ਪੀਣ ਦਾ ਧਿਆਨ ਰੱਖਣ ਨਾਲ ਇਸ ਸਮੱਸਿਆ ਤੋਂ ਕੁੱਝ ਰਾਹਤ ਪਾਈ ਜਾ ਸਕਦੀ ਹੈ।  

Dairy ProductsDairy Products

ਡੇਅਰੀ ਉਤਪਾਦ :- ਜ਼ਿਆਦਾ ਪ੍ਰੋਟੀਨ ਦਾ ਸੇਵਨ ਸੋਰਾਇਸਿਸ ਦੇ ਮਰੀਜਾਂ ਲਈ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ। ਦੁੱਧ ਅਤੇ ਦੁੱਧ ਤੋਂ ਬਣੀਆਂ ਚੀਜਾਂ ਵਿਚ ਏਰਾਕਿਡੋਨਿਕ ਐਸਿਡ ਨਾਮਕ ਯੋਗਿਕ ਪਾਇਆ ਜਾਂਦਾ ਹੈ ਜੋ ਚਮੜੀ ਦੀ ਜਲਨ ਅਤੇ ਸੋਜ ਨੂੰ ਵਧਾ ਦਿੰਦਾ ਹੈ।  
ਖੱਟੇ ਫਲ :- ਸੰਗਤਰਾ, ਨੀਂਬੂ, ਮਾਲਟਾ ਆਦਿ ਵਿਟਾਮਿਨ ਸੀ ਯੁਕਤ ਖਾਣਾ ਚਮੜੀ ਵਿਚ ਐਲਰਜਿਕ ਰਿਐਕਸ਼ਨ ਵਧਣ ਦਾ ਕੰਮ ਕਰਦੇ ਹਨ। ਇਸ ਤਰ੍ਹਾਂ ਦੇ ਫਲ ਖਾਣ ਤੋਂ ਪਰਹੇਜ ਕਰੋ।  

Spicy Fast FoodSpicy Fast Food

ਮਸਾਲੇਦਾਰ ਭੋਜਨ ਅਤੇ ਜੰਕ ਫੂਡ :- ਜੰਕ ਫੂਡ ਦੇ ਜਿਆਦਾ ਸੇਵਨ ਨਾਲ ਕਈ ਪ੍ਰਕਾਰ ਦੀਆਂ ਬੀਮਾਰੀਆਂ ਹੁੰਦੀਆਂ ਹਨ ਅਤੇ ਸੋਰਾਇਸਿਸ ਵੀ ਇਹਨਾਂ ਵਿਚੋਂ ਇਕ ਹੈ। ਦਰਅਸਲ ਜੰਕ ਫੂਡ ਵਿਚ ਸੈਚੁਰੇਟੇਡ ਅਤੇ ਟਰਾਂਸ ਫੈਟ  ਤੋਂ ਇਲਾਵਾ ਸਟਾਰਚ ਅਤੇ ਸ਼ੂਗਰ ਵੀ ਹੁੰਦਾ ਹੈ ਜੋ ਕਿ ਸੋਰਾਇਸਿਸ ਦਾ ਕਾਰਨ ਬਣਦਾ ਹੈ। ਇਸ ਤੋਂ ਇਲਾਵਾ ਜੰਕ ਫੂਡ ਵਿਚ ਜਿਆਦਾ ਮਾਤਰਾ ਵਿਚ ਕਲੋਰੀ ਹੁੰਦੀ ਹੈ ਜਿਸ ਦੇ ਨਾਲ ਭਾਰ ਵਧਦਾ ਹੈ।

ਜੇਕਰ ਕਿਸੇ ਨੂੰ ਸੋਰਾਇਸਿਸ ਹੈ ਅਤੇ ਉਹ ਜੰਕ ਫੂਡ ਦਾ ਸੇਵਨ ਕਰੇ ਤਾਂ ਸਥਿਤੀ ਜ਼ਿਆਦਾ ਖਰਾਬ ਹੋਣ ਦੇ ਨਾਲ ਦਿਲ ਦੀਆਂ ਬੀਮਾਰੀਆਂ ਵਧਣ ਦਾ ਖ਼ਤਰਾ ਵੀ ਜਿਆਦਾ ਰਹਿੰਦਾ ਹੈ। ਇਸ ਤਰ੍ਹਾਂ ਦੇ ਖਾਣੇ ਵਿਚ ਰਿਫਾਇੰਡ ਸਟਾਰਚ ਅਤੇ ਸ਼ੁਗਰ ਤੋਂ ਇਲਾਵਾ ਜਿਆਦਾ ਮਾਤਰਾ ਵਿਚ ਸੈਚੁਰੇਟੇਡ ਅਤੇ ਟਰਾਂਸ ਫੈਟ ਦੀ ਮਾਤਰਾ ਜਿਆਦਾ ਹੁੰਦੀ ਹੈ। ਜੰਕ ਫੂਡ ਵਿਚ ਕਲੋਰੀ ਅਤੇ ਪੌਸ਼ਕ ਤੱਤ ਨਾ ਦੇ ਬਰਾਬਰ ਹੁੰਦੇ ਹਨ। ਸਕਿਨ ਐਲਰਜੀ ਤੋਂ ਬਚਨ ਲਈ ਇਸ ਤਰ੍ਹਾਂ ਦਾ ਖਾਣਾ ਨਾ ਖਾਓ।  

No alcoholNo alcohol

ਸ਼ਰਾਬ :- ਅਲਕੋਹਲ ਦਾ ਸੇਵਨ ਕਰਨ ਨਾਲ ਸਕਿਨ ਐਲਰਜੀ ਜ਼ਿਆਦਾ ਵੱਧ ਜਾਂਦੀ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਸ਼ਰਾਬ ਪੀਣ ਤੋਂ ਬਚੋ। ਸ਼ਰਾਬ ਦੇ ਸੇਵਨ ਨੂੰ ਕਿਸੇ ਵੀ ਪ੍ਰਕਾਰ ਤੋਂ ਸਿਹਤ ਲਈ ਠੀਕ ਨਹੀਂ ਮੰਨਿਆ ਜਾ ਸਕਦਾ ਹੈ। ਸੋਰਾਇਸਿਸ ਦੇ ਮਰੀਜਾਂ ਨੂੰ ਤਾਂ ਕਦੇ ਵੀ ਸ਼ਰਾਬ ਨਹੀਂ ਪੀਣਾ ਚਾਹੀਦੀ ਹੈ। ਦਰਅਲਸ ਸ਼ਰਾਬ  ਦੇ ਸੇਵਨ ਨਾਲ ਚਮੜੀ ਦੀ ਖੂਨ ਕੋਸ਼ਿਕਾਵਾਂ ਖੁੱਲ ਜਾਂਦੀਆਂ ਹਨ। ਜਦੋਂ ਖੂਨ ਕੋਸ਼ਿਕਾਵਾਂ ਸਫੇਦ ਰਕਤ ਕਣਾਂ ਤੇ ਟੀ ਸੇਲਸ ਮਿਲਦੇ ਹਨ ਤੱਦ ਸੋਰਾਇਸਿਸ ਹੁੰਦਾ ਹੈ ਅਤੇ ਸ਼ਰਾਬ ਦੇ ਸੇਵਨ ਨਾਲ ਇਨ੍ਹਾਂ ਦੇ ਮਿਲਣ ਦੀ ਪਰਿਕ੍ਰੀਆ ਆਸਾਨ ਹੋ ਜਾਂਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement