ਸਕਿਨ ਟਾਈਪ ਦੇ ਅਨੁਸਾਰ ਲਗਾਓ ਫੇਸ ਪੈਕ
Published : Jun 29, 2018, 1:34 pm IST
Updated : Jun 29, 2018, 1:34 pm IST
SHARE ARTICLE
skin type
skin type

ਹਰ ਇਨਸਾਨ ਦੀ ਸ੍ਕਿਨ ਟਾਈਪ ਅਲੱਗ ਹੁੰਦੀ ਹੈ , ਉਸ ਨੂੰ ਆਪਣੀ ਸ੍ਕਿਨ ਦੇ ਹਿਸਾਬ ਨਾਲ ਆਪਣੀ ਚਮੜੀ ਦਾ ਧਿਆਨ ਰੱਖਣਾ ਚਾਹੀਦਾ ਹੈ...

ਹਰ ਇਨਸਾਨ ਦੀ ਸ੍ਕਿਨ ਟਾਈਪ ਅਲੱਗ ਹੁੰਦੀ ਹੈ , ਉਸ ਨੂੰ ਆਪਣੀ ਸ੍ਕਿਨ ਦੇ ਹਿਸਾਬ ਨਾਲ ਆਪਣੀ ਚਮੜੀ ਦਾ ਧਿਆਨ ਰੱਖਣਾ ਚਾਹੀਦਾ ਹੈ। ਅੱਜ ਅਸੀਂ ਤੁਹਾਨੂੰ ਅਲੱਗ ਅਲੱਗ ਸ੍ਕਿਨ ਟਾਈਪ ਦੇ ਘਰੇਲੂ ਨੁਸਖ਼ੇ ਦੱਸਾਂਗੇ। 

ਡਰਾਈ ਸਕਿਨ ਲਈ – ਇਕ ਚਮਚ ਚੰਦਨ ਪਾਊਡਰ ਵਿਚ 1/4 ਚਮਚ ਨਾਰੀਅਲ ਤੇਲ ਅਤੇ ਇਕ ਚਮਚ ਰੋਜ ਵਾਟਰ ਮਿਲਾ ਕੇ ਚਿਹਰੇ ਉੱਤੇ ਲਗਾਓ। ਅੱਧਾ ਕੇਲਾ, ਇਕ ਚਮਚ ਸ਼ਹਿਦ ਅਤੇ ਇਕ ਚਮਚ ਜੈਤੂਨ ਤੇਲ ਨੂੰ ਮਿਲਾ ਕੇ ਪੇਸਟ ਬਣਾ ਕੇ 10 ਮਿੰਟ ਲਈ ਚਿਹਰੇ 'ਤੇ ਲਗਾ ਕੇ ਰੱਖੋ। ਮੁਲਤਾਨੀ ਮਿੱਟੀ ਵਿਚ ਸ਼ਹਿਦ ਅਤੇ ਪਾਣੀ ਮਿਲਾ ਕੇ ਪੇਸਟ ਬਣਾ ਕੇ ਚਿਹਰੇ ਉੱਤੇ ਲਗਾਓ ਅਤੇ 10 ਮਿੰਟ ਬਾਅਦ ਧੋ ਲਓ। 

oily skinoily skin

ਆਇਲੀ ਸਕਿਨ ਲਈ – ਵੇਸਣ ਅਤੇ ਦਹੀ ਮਿਲਾ ਕੇ ਪੇਸਟ ਬਣਾ ਕੇ ਚਿਹਰੇ ਉੱਤੇ ਲਗਾ ਕੇ ਸੁੱਕਣ ਦਿਓ। ਹਲਕੇ ਹੱਥਾਂ ਨਾਲ ਰਬ ਕਰਦੇ ਹੋਏ ਰਿਮੂਵ ਕਰ ਲਓ। ਪੁਦੀਨੇ ਦਾ ਪੇਸਟ ਅਤੇ ਸ਼ਹਿਦ ਮਿਲਾ ਕੇ ਚਿਹਰੇ ਉੱਤੇ ਲਗਾਓ। ਮੱਖਣ ਅਤੇ ਸ਼ਹਿਦ ਜਾਂ ਸ਼ਹਿਦ ਅਤੇ ਕੁੱਝ ਬੂੰਦਾਂ ਨੀਂਬੂ ਦੇ ਰਸ ਵਿਚ ਦੁੱਧ ਮਿਲਾ ਕੇ ਕਲੀਂਜ਼ਰ ਦੇ ਤੌਰ 'ਤੇ ਇਸਤੇਮਾਲ ਕਰੋ। ਹਲਦੀ ਅਤੇ ਸ਼ਹਿਦ ਦਾ ਪੈਕ ਵੀ ਤੇਲ ਸਕਿਨ ਲਈ ਬੇਸਟ ਹੈ।  

cobination skincobination skin

ਕੰਬੀਨੇਸ਼ਨ ਸਕਿਨ ਲਈ – ਸ਼ਹਿਦ, ਦਹੀ ਅਤੇ ਰੋਜ ਵਾਟਰ ਨੂੰ ਮਿਕਸ ਕਰਕੇ ਪੈਕ ਲਗਾ ਕੇ ਸੁੱਕਣ ਦਿਓ। ਅੱਧੇ ਸੰਗਤਰੇ  ਦੇ ਰਸ ਵਿਚ 2 ਚਮਚ ਦਹੀ ਮਿਲਾ ਕੇ ਚਿਹਰੇ ਉੱਤੇ ਮਸਾਜ਼ ਕਰਕੇ ਸੁੱਕਣ 'ਤੇ ਧੋ ਦਿਓ। ਗਾਜਰ ਨੂੰ ਪੀਸ ਕੇ ਚਿਹਰੇ 'ਤੇ ਲਗਾਓ। 10 - 15 ਮਿੰਟ ਬਾਅਦ ਚਿਹਰਾ ਧੋ ਲਓ। ਅੱਧੀ ਕਕੜੀ ਕੱਦੂਕਸ ਕਰਕੇ ਇਸ ਵਿਚ ਇਕ ਚਮਚ ਸ਼ਹਿਦ ਅਤੇ ਅੱਧਾ ਚਮਚ ਮਿਲਾ ਕੇ ਚਿਹਰੇ ਉੱਤੇ ਮੂੰਗਫਲੀ ਨੂੰ ਦੁੱਧ ਦੇ ਨਾਲ ਪੀਸ ਲਓ। ਇਸ ਵਿਚ ਸ਼ਹਿਦ ਮਿਲਾ ਕੇ ਚਿਹਰੇ 'ਤੇ ਲਗਾਓ। ਮੂੰਗਫਲੀ ਵਿਚ ਮੌਜੂਦ ਕੁਦਰਤੀ ਤੇਲ ਮਾਇਸ਼‍ਚਰਾਇਜ਼ਰ ਦਾ ਕੰਮ ਕਰਦਾ ਹੈ। 

sensitive skinsensitive skin

ਸੇਂਸਿਟਿਵ ਸਕਿਨ ਲਈ - ਅੱਧਾ ਕੇਲਾ ਮੈਸ਼ ਕੀਤਾ ਹੋਇਆ, ਇਕ ਆਂਡੇ ਦੀ ਸਫੇਦੀ ਅਤੇ ਇਕ ਚਮਚ ਦਹੀ ਨੂੰ ਮਿਲਾ ਕੇ ਲਗਾਓ ਕੇ 10 ਮਿੰਟ ਬਾਅਦ ਧੋ ਦਿਓ। 4 - 5 ਬਦਾਮ ਨੂੰ ਭਿਗੋ ਕੇ ਪੀਸ ਲਓ, ਇਸ ਵਿਚ ਇਕ ਆਂਡਾ ਮਿਲਾ ਕੇ ਚਿਹਰੇ 'ਤੇ ਲਗਾ ਕੇ 20 ਮਿੰਟ ਬਾਅਦ ਫੇਸ ਵਾਸ਼ ਕਰ ਲਓ। ਇਕ ਚਮਚ ਨੀਂਬੂ ਦਾ ਰਸ, 2 ਚਮਚ ਕੱਚਾ ਦੁੱਧ ਅਤੇ ਚੁਟਕੀ ਭਰ ਹਲਦੀ ਮਿਲਾ ਕੇ ਚਿਹਰੇ 'ਤੇ ਲਗਾ ਕੇ ਸੁੱਕਣ ਦਿਓ। ਠੰਡੇ ਪਾਣੀ ਨਾਲ ਚਿਹਰਾ ਧੋ ਲਓ। ਇਕ - ਇਕ ਚਮਚ ਦਹੀ, ਸ਼ਹਿਦ ਅਤੇ ਮੁਲਤਾਨੀ ਮਿੱਟੀ ਨੂੰ ਮਿਲਾ ਕੇ ਲਗਾਓ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement