ਗਰਮੀ ਦੇ ਦਿਨਾਂ 'ਚ ਲੂ ਤੋਂ ਬਚਣਾ ਹੈ ਤਾਂ ਅਪਣਾਓ ਇਹ ਘਰੇਲੂ ਤਰੀਕੇ
Published : Apr 27, 2018, 5:57 pm IST
Updated : Apr 27, 2018, 5:57 pm IST
SHARE ARTICLE
Protect yourself from hot breeze
Protect yourself from hot breeze

ਗਰਮੀਆਂ ਦਾ ਮੌਸਮ ਆਉਂਦੇ ਹੀ ਗਰਮ ਹਵਾਵਾਂ ਨਾਲ ਤਾਪਮਾਨ ਵਧਣ ਨਾਲ ਲੂ ਲੱਗਣ ਦਾ ਖ਼ਤਰਾ ਕਾਫ਼ੀ ਵੱਧ ਜਾਂਦਾ ਹੈ ਕਿਉਂਕਿ ਇੰਨੀ ਦਿਨੀਂ ਸਾਡੇ ਸਰੀਰ 'ਚ ਹੋਣ ਵਾਲੀ ਪਾਣੀ ਅਤੇ...

ਗਰਮੀਆਂ ਦਾ ਮੌਸਮ ਆਉਂਦੇ ਹੀ ਗਰਮ ਹਵਾਵਾਂ ਨਾਲ ਤਾਪਮਾਨ ਵਧਣ ਨਾਲ ਲੂ ਲੱਗਣ ਦਾ ਖ਼ਤਰਾ ਕਾਫ਼ੀ ਵੱਧ ਜਾਂਦਾ ਹੈ ਕਿਉਂਕਿ ਇੰਨੀ ਦਿਨੀਂ ਸਾਡੇ ਸਰੀਰ 'ਚ ਹੋਣ ਵਾਲੀ ਪਾਣੀ ਅਤੇ ਲੂਣ ਦੀ ਕਮੀ ਹੀ ਲੂ ਲੱਗਣ ਦਾ ਕਾਰਨ ਬਣਦੀ ਹੈ।  ਇਸ ਮੌਸਮ 'ਚ ਥੋੜ੍ਹੀ ਜਿਹੀ ਲਾਪਰਵਾਹੀ ਸਿਹਤ 'ਤੇ ਮਾੜਾ ਅਸਰ ਪਾ ਸਕਦੀ ਹੈ।

Protect yourself from hot breezeProtect yourself from hot breeze

ਲੂ ਦਾ ਸ਼ਿਕਾਰ ਨਾ ਹੋ ਜਾਓ ਇਸ  ਲਈ ਚੌਕਸ ਰਹਿਣ ਦੀ ਜ਼ਰੂਰਤ ਹੈ। ਗਰਮੀ ਦੇ ਮੌਸਮ 'ਚ ਅਜਿਹੇ ਲੂ ਤੋਂ ਬਚਿਆ ਜਾ ਸਕਦਾ ਹੈ। ਗਰਮੀ ਦੇ ਦਿਨਾਂ 'ਚ ਘਰ ਤੋਂ ਨਿਕਲਣ ਤੋਂ ਪਹਿਲਾਂ ਜ਼ਿਆਦਾ ਮਾਤਰਾ 'ਚ ਪਾਣੀ ਪੀ ਲਵੋ। ਭਰਪੇਟ ਭੋਜਨ ਕਰ ਕੇ ਹੀ ਘਰ ਤੋਂ ਨਿਕਲੋ। ਸੂਤੀ,  ਢੀਲੇ ਅਤੇ ਆਰਾਮਦਾਇਕ ਕਪੜੇ ਪਾਉਣੇ ਚਾਹਿਦੇ ਹਨ।

Protect yourself from hot breezeProtect yourself from hot breeze

ਧੁੱਪ 'ਚ ਨਿਕਲਦੇ ਸਮੇਂ ਅਪਣਾ ਸਿਰ ਢੱਕ ਕੇ ਇਸ ਲਈ ਛਤਰੀ, ਟੋਪੀ, ਤੌਲਿਆ ਆਦਿ ਦੀ ਵਰਤੋਂ ਕਰੋ। ਓਆਰਐਸ ਜਾਂ ਘਰ 'ਚ ਤਿਆਰ ਲੱਸੀ, ਨਿੰਬੂ ਪਾਣੀ, ਅੰਬ ਪੰਨਾ ਆਦਿ ਦਾ ਨੇਮੀ ਸੇਵਨ ਕਰੋ। ਲੂ ਲੱਗਣ ਅਤੇ ਜ਼ਿਆਦਾ ਗਰਮੀ 'ਚ ਸਰੀਰ 'ਤੇ ਪਿੱਤ ਹੋ ਜਾਂਦੀਆਂ ਹਨ। ਵੇਸਣ ਨੂੰ ਪਾਣੀ 'ਚ ਘੋਲ ਕੇ ਪਿੱਤ 'ਤੇ ਲਗਾਉਣ ਤੋਂ ਫ਼ਾਇਦਾ ਹੁੰਦਾ ਹੈ। ਲੂ ਲੱਗਣ 'ਤੇ ਜੌਂ ਦੇ ਆਟੇ ਅਤੇ ਪਿਆਜ਼ ਨੂੰ ਪੀਸ ਕੇ ਪੇਸਟ ਬਣਾਓ ਅਤੇ ਉਸ ਨੂੰ ਸਰੀਰ 'ਤੇ ਲਗਾਓ। ਜ਼ਰੂਰ ਰਾਹਤ ਮਿਲੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement