ਸਿਹਤ ਲਈ ਖ਼ਤਰਨਾਕ ਸਾਬਤ ਹੋ ਸਕਦੈ ਬੁਖ਼ਾਰ 'ਚ ਕੰਬਲ ਲੈਣਾ
Published : May 27, 2018, 10:59 am IST
Updated : May 27, 2018, 11:26 am IST
SHARE ARTICLE
Fever
Fever

ਬੁਖ਼ਾਰ ਦੇ ਦੌਰਾਨ ਅਕਸਰ ਲੋਕ ਠੰਡ ਲੱਗਣ ਦੀ ਸ਼ਿਕਾਇਤ ਕਰਦੇ ਹਨ ਅਤੇ ਇਸ ਤੋਂ ਬਚਣ ਲਈ ਉਹ ਕੰਬਲ ਜਾਂ ਗਰਮ ਕੱਪੜੇ ਪਾਉਣ ਦੀ ਗਲਤੀ ਕਰ ਬੈਠਦੇ ਹਨ। ਉਨ੍ਹਾਂ ਨੂੰ ਲਗਦਾ ਹੈ...

ਬੁਖ਼ਾਰ ਦੇ ਦੌਰਾਨ ਅਕਸਰ ਲੋਕ ਠੰਡ ਲੱਗਣ ਦੀ ਸ਼ਿਕਾਇਤ ਕਰਦੇ ਹਨ ਅਤੇ ਇਸ ਤੋਂ ਬਚਣ ਲਈ ਉਹ ਕੰਬਲ ਜਾਂ ਗਰਮ ਕੱਪੜੇ ਪਾਉਣ ਦੀ ਗਲਤੀ ਕਰ ਬੈਠਦੇ ਹਨ। ਉਨ੍ਹਾਂ ਨੂੰ ਲਗਦਾ ਹੈ ਕਿ ਕੰਬਲ ਦੇ ਇਸਤੇਮਾਲ ਨਾਲ ਠੰਡ ਲਗਣਾ ਬੰਦ ਹੋ ਜਾਵੇਗਾ ਅਤੇ ਮੁੜ੍ਹਕਾ ਹੋਣ ਨਾਲ ਬੁਖ਼ਾਰ ਉਤਰ ਜਾਵੇਗਾ ਪਰ ਅਜਿਹਾ ਨਹੀਂ ਹੈ।

High feverHigh fever

ਇਹ ਤਰੀਕਾ ਸਿਹਤ ਲਈ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ। ਤੇਜ਼ ਬੁਖ਼ਾਰ 'ਚ ਅਕਸਰ ਸਰੀਰ ਦਾ ਤਾਪਮਾਨ ਵੱਧ ਜਾਂਦਾ ਹੈ। ਅਜਿਹੀ ਹਾਲਤ 'ਚ ਜੇਕਰ ਕੰਬਲ ਲਪੇਟਦੇ ਹਨ ਤਾਂ ਤੁਹਾਡੀ ਬੇਚੈਨੀ ਵਧ ਸਕਦੀ ਹੈ। ਪਸੀਨਾ ਆਉਣ  ਦੀ ਬਜਾਏ ਤੁਹਾਡਾ ਇਹ ਤਰੀਕਾ ਉਲਟਾ ਪੈ ਸਕਦਾ ਹੈ। ਇਸ ਦੇ ਬਜਾਏ ਬੁਖਲਾਰ ਘੱਟ ਕਰਨ ਲਈ ਦੂਜੇ ਤਰੀਕੇ ਅਪਣਾਏ ਜਾ ਸਕਦੇ ਹਨ।  

dangerous to have blanket in feverdangerous to have blanket in fever

ਤੇਜ਼ ਬੁਖ਼ਾਰ 'ਚ ਕੰਬਲ ਤੋਂ ਬਿਹਤਰ ਹੈ ਕਿ ਹਲਕੀ ਚੱਦਰ ਦਾ ਇਸਤੇਮਾਲ ਕਰੋ। ਨਾਲ ਹੀ ਰੂਮਾਲ ਜਾਂ ਕਪੜੇ ਦੀ ਪੱਟੀ ਬਣਾ ਕੇ ਉਸ ਨੂੰ ਪਾਣੀ ਵਿਚ ਭਿਉਂ ਅਤੇ ਮੱਥੇ 'ਤੇ ਰੱਖੋ। ਮਾਹਰ ਦੀਆਂ ਮੰਨੀਏ ਤਾਂ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਸਰੀਰ ਦਾ ਤਾਪਮਾਨ ਘੱਟ ਹੋ ਨਹੀਂ ਕਿ ਵੱਧ ਜਾਵੇ। ਤੇਜ਼ ਬੁਖ਼ਾਰ 'ਚ ਤਾਪਮਾਨ ਵਧਣ ਨਾਲ ਸਰੀਰ ਨੂੰ ਪਾਣੀ ਦੀ ਜ਼ਰੂਰਤ ਹੁੰਦੀ ਹੈ।

Blanket in feverBlanket in fever

ਅਜਿਹੀ ਹਾਲਤ 'ਚ ਜ਼ਿਆਦਾ ਤੋਂ ਜ਼ਿਆਦਾ ਤਰਲ ਪਦਾਰਥਾਂ ਦਾ ਸੇਵਨ ਕਰੋ। ਇਹ ਸਰੀਰ ਲਈ ਬਹੁਤ ਹੀ ਲਾਭਦਾਇਕ ਸਾਬਤ ਹੁੰਦਾ ਹੈ ਅਤੇ ਸਰੀਰ ਦਾ ਤਾਪਮਾਨ ਨਹੀਂ ਵਧਣ ਦਿੰਦਾ। ਪਾਣੀ ਪਦਾਰਥਾਂ ਕਾਰਨ ਜਲਦੀ - ਜਲਦੀ ਪਿਸ਼ਾਬ ਲਈ ਜਾਣਾ ਪੈਂਦਾ ਹੈ ਜਿਸ ਨਾਲ ਬੁਖ਼ਾਰ ਘੱਟ ਹੁੰਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement