ਪ੍ਰੋਸਟੇਟ ਕੈਂਸਰ ਨੂੰ ਰੋਕਣ ’ਚ ਮਦਦਗਾਰ ਸਾਬਤ ਹੋ ਸਕਦੀ ਹੈ ਦਾਲਚੀਨੀ : ਨਵੀਂ ਖੋਜ

By : BIKRAM

Published : Aug 27, 2023, 6:04 pm IST
Updated : Aug 27, 2023, 6:04 pm IST
SHARE ARTICLE
Dal Chini
Dal Chini

ਹੈਦਰਾਬਾਦ ਸਥਿਤ ਆਈ.ਸੀ.ਐੱਮ.ਆਰ.-ਐੱਨ.ਆਈ.ਐੱਨ. ਵਲੋਂ ਕਰਵਾਇਆ ਗਿਆ ਅਧਿਐਨ

ਹੈਦਰਾਬਾਦ: ਦਾਲਚੀਨੀ ਦੁਨੀਆਂ ’ਚ ਸਭ ਤੋਂ ਵੱਧ ਵਰਤੇ ਜਾਣ ਵਾਲੇ ਮਸਾਲਿਆਂ ’ਚੋਂ ਇਕ ਹੈ ਅਤੇ ਇਸ ਦੇ ਕਿਰਿਆਸ਼ੀਲ ਤੱਤ ਪ੍ਰੋਸਟੇਟ ਕੈਂਸਰ ਨੂੰ ਰੋਕਣ ’ਚ ਮਦਦਗਾਰ ਸਾਬਤ ਹੋ ਸਕਦੇ ਹਨ। ਇਕ ਤਾਜ਼ਾ ਅਧਿਐਨ ’ਚ ਇਹ ਦਾਅਵਾ ਕੀਤਾ ਗਿਆ ਹੈ।

ਹੈਦਰਾਬਾਦ ਸਥਿਤ ਇੰਡੀਅਨ ਕੌਂਸਲ ਆਫ਼ ਮੈਡੀਕਲ ਰੀਸਰਚ-ਕੌਮੀ ਪੋਸ਼ਣ ਇੰਸਟੀਚਿਊਟ (ਆਈ.ਸੀ.ਐੱਮ.ਆਰ.-ਐੱਨ.ਆਈ.ਐੱਨ.) ਵਲੋਂ ਕਰਵਾਏ ਗਏ ਇਕ ਅਧਿਐਨ ’ਚ ਚੂਹਿਆਂ ਨੂੰ ਦਾਲਚੀਨੀ ਅਤੇ ਇਸ ਦੇ ਕਿਰਿਆਸ਼ੀਲ ਤੱਤ... ਸਿਨਾਮਾਲਿਡਹਾਈਡ ਅਤੇ ਪ੍ਰੋਸਾਈਨੀਡੀਨ ਬੀ2... ਦਿਤੇ ਗਏ ਅਤੇ ਸ਼ੁਰੂਆਤੀ ਪੜਾਅ ਦੇ ਪ੍ਰੋਸਟੇਟ ’ਤੇ ਉਨ੍ਹਾਂ ਦਾ ਅਸਰ ਨਿਰੋਧਾਤਮਕ ਰਿਹਾ। 

ਅਧਿਐਨ ਦਾ ਸਿਰਲੇਖ ਹੈ ‘ਪ੍ਰੋਸਟੇਟ ਕੈਂਸਰ ਦੇ ਵਿਕਸਤ ਹੋਣ ਦੇ ਖ਼ਤਰੇ ਦਾ ਸਾਹਮਣਾ ਕਰ ਰਹੇ ਚੂਹਿਆਂ ’ਤੇ ਦਾਲਚੀਨੀ ਅਤੇ ਉਸ ਦੇ ਬਾਇਉਐਕਟਿਵ ਕੰਪੋਨੈਂਟ ਦਾ ਕੀਮੋਪ੍ਰੀਵੈਂਟਿਵ ਪ੍ਰਭਾਵ’। ਇਹ ਅਧਿਐਨ ਕੌਮਾਂਤਰੀ ਰਸਾਲੇ ‘ਕੈਂਸਰ ਪ੍ਰੀਵੈਂਸ਼ਨ ਰੀਸਰਚ’ ’ਚ ਪ੍ਰਕਾਸ਼ਤ ਹੋਇਆ ਹੈ।

ਐਨ.ਆਈ.ਐਨ. ਨੇ ਇਕ ਬਿਆਨ ’ਚ ਕਿਹਾ ਕਿ ਇਸ ਅਧਿਐਨ ਦਾ ਉਦੇਸ਼ ਕੈਂਸਰ ਪੀੜਤ ਨਰ ਚੂਹਿਆਂ ’ਤੇ ਦਾਲਚੀਨੀ ਅਤੇ ਇਸ ਦੇ ਕਿਰਿਆਸ਼ੀਲ ਤੱਤਾਂ ਦੇ ਕੀਮੋਪ੍ਰਿਵੈਂਟਿਵ ਅਸਰ ਦਾ ਪਤਾ ਲਗਾਉਣਾ ਸੀ।

ਇਸ ਅਧਿਐਨ ’ਚ ਬਾਲਗ ਚੂਹਿਆਂ ਨੂੰ ਕੈਂਸਰ ਹੋਣ ਤੋਂ ਪਹਿਲਾਂ ਭੋਜਨ ਰਾਹੀਂ ਦਾਲਚੀਨੀ ਅਤੇ ਇਸ ਦੇ ਬਾਇਉਐਕਟਿਵ ਕੰਪੋਨੈਂਟ ਦਿਤੇ ਗਏ ਸਨ। ਚੂਹਿਆਂ ਨੂੰ ਇਹ 16 ਹਫ਼ਤਿਆਂ ਤਕ ਖੁਆਇਆ ਗਿਆ।

ਇਹ ਵੇਖਿਆ ਗਿਆ ਕਿ ਦਾਲਚੀਨੀ ਜਾਂ ਇਸ ਦੇ ਸਰਗਰਮ ਹਿੱਸੇ ਦਾ ਸੇਵਨ ਕਰਨ ਵਾਲੇ 60-70 ਫ਼ੀ ਸਦੀ ਚੂਹਿਆਂ ਦਾ ਪ੍ਰੋਸਟੇਟ ਆਮ ਸੀ।

ਐਂਡੋਕਰੀਨੋਲੋਜੀ ਵਿਭਾਗ ਦੀ ਮੁਖੀ ਅਤੇ ਅਧਿਐਨ ਦੀ ਅਗਵਾਈ ਕਰਨ ਵਾਲੀ ਆਇਸ਼ਾ ਇਸਮਾਈਲ ਨੇ ਕਿਹਾ, ‘‘ਅਸੀਂ ਕੀਮੋਪ੍ਰਿਵੈਂਟਿਵ ਅਸਰ ਦੇ ਸੰਭਾਵਤ ਤਰੀਕੇ ਦੀ ਖੋਜ ਕਰਨ ਦੀ ਕੋਸ਼ਿਸ਼ ਕੀਤੀ ਅਤੇ ਪਾਇਆ ਕਿ ਦਾਲਚੀਨੀ ਅਤੇ ਇਸ ਦੇ ਕਿਰਿਆਸ਼ੀਲ ਤੱਤ ਆਕਸੀਡੇਟਿਵ ਤਣਾਅ ਨੂੰ ਘਟਾ ਸਕਦੇ ਹਨ ਅਤੇ ਪ੍ਰੋਸਟੇਟ ਗ੍ਰੰਥੀ ’ਚ ਕੈਂਸਰ ਸੈੱਲਾਂ ਦੇ ਫੈਲਣ ਦੀ ਰਫ਼ਤਾਰ ਨੂੰ ਘੱਟ ਕਰ ਸਕਦੇ ਹਨ।’’ 

SHARE ARTICLE

ਏਜੰਸੀ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement