
ਸਵਾਦ 'ਚ ਮਿੱਠੀ ਮੁਲੱਠੀ ਕੈਲਸ਼ੀਅਮ, ਗਲੇਸਰਿਕ ਐਸਿਡ, ਐਂਟੀ - ਆਕਸੀਡੈਂਟ, ਐਂਟੀਬਾਈਓਟਿਕ, ਪ੍ਰੋਟੀਨ ਅਤੇ ਚਰਬੀ ਦੇ ਗੁਣਾਂ ਨਾਲ ਭਰਪੂਰ ਹੁੰਦੀ ਹੈ।
ਸਵਾਦ 'ਚ ਮਿੱਠੀ ਮੁਲੱਠੀ ਕੈਲਸ਼ੀਅਮ, ਗਲੇਸਰਿਕ ਐਸਿਡ, ਐਂਟੀ - ਆਕਸੀਡੈਂਟ, ਐਂਟੀਬਾਈਓਟਿਕ, ਪ੍ਰੋਟੀਨ ਅਤੇ ਚਰਬੀ ਦੇ ਗੁਣਾਂ ਨਾਲ ਭਰਪੂਰ ਹੁੰਦੀ ਹੈ। ਇਸ ਦਾ ਇਸਤੇਮਾਲ ਅੱਖਾਂ ਦੀ ਬਿਮਾਰੀ, ਮੂੰਹ ਰੋਗ, ਗਲੇ ਦੇ ਰੋਗ, ਸਾਹ ਪ੍ਰਣਾਲੀ, ਪੇਟ ਦੀ ਬੀਮਾਰੀ ਦਿਲ ਦੀ ਬਿਮਾਰੀ, ਜ਼ਖ਼ਮ ਦੇ ਇਲਾਜ ਲਈ ਸਦੀਆਂ ਤੋਂ ਕੀਤਾ ਜਾ ਰਿਹਾ ਹੈ। ਇਹ ਗਲੇ, ਬਲਗ਼ਮ, ਪਿੱਤ ਤਿੰਨਾਂ ਨੂੰ ਸ਼ਾਂਤ ਕਰਦੀ ਹੈ।
Mulethi
ਮੁਲੱਠੀ ਦੇ ਕਾੜ੍ਹੇ ਨਾਲ ਅੱਖਾਂ ਨੂੰ ਧੋਣ ਨਾਲ ਅੱਖਾਂ ਦੇ ਰੋਗ ਦੂਰ ਹੁੰਦੇ ਹਨ। ਮੁਲੱਠੀ ਦੇ ਚੂਰਨ 'ਚ ਬਰਾਬਰ ਮਾਤਰਾ 'ਚ ਸੌਫ਼ ਦਾ ਚੂਰਨ ਮਿਲਾ ਕੇ ਇਕ ਚੱਮਚ ਸਵੇਰੇ- ਸ਼ਾਮ ਖਾਣ ਨਾਲ ਅੱਖਾਂ ਦੀ ਜਲਣ ਮਿਟਦੀ ਹੈ ਅਤੇ ਅੱਖਾਂ ਦੀ ਰੋਸ਼ਨੀ ਵਧਦੀ ਹੈ। ਮੁਲੱਠੀ ਨੂੰ ਪਾਣੀ 'ਚ ਪੀਸ ਕੇ ਉਸ 'ਚ ਰੂੰ ਭਿਉਂ ਕੇ ਅੱਖਾਂ 'ਤੇ ਰੱਖਣ ਨਾਲ ਅੱਖਾਂ ਦੀ ਲਾਲੀ ਮਿਟਦੀ ਹੈ। ਮੁਲੱਠੀ ਕੰਨ ਅਤੇ ਨੱਕ ਦੇ ਰੋਗ 'ਚ ਵੀ ਲਾਭਕਾਰੀ ਹੈ। ਮੁਲੱਠੀ ਅਤੇ ਅੰਗੂਰ ਨਾਲ ਪਕਾਏ ਹੋਏ ਦੁੱਧ ਨੂੰ ਕੰਨ 'ਚ ਪਾਉਣ ਨਾਲ ਵੀ ਲਾਭ ਹੁੰਦਾ ਹੈ।
Mulethi
3 - 3 ਗਰਾਮ ਮੁਲੱਠੀ ਅਤੇ ਧੁੰਨੀ 'ਚ ਛੇ ਛੋਟੀ ਇਲਾਚੀ ਅਤੇ 25 ਗ੍ਰਾਮ ਮਿਸ਼ਰੀ ਮਿਲਾ ਕੇ, ਕਾੜ੍ਹਾ ਬਣਾ ਕੇ 1 - 2 ਬੂੰਦ ਨੱਕ 'ਚ ਪਾਉਣ ਨਾਲ ਨੱਕ ਰੋਗ ਠੀਕ ਹੁੰਦਾ ਹੈ। ਮੁੰਹ ਦੇ ਛਾਲਿਆਂ ਲਈ ਵੀ ਮੁਲੱਠੀ ਦੇ ਟੁਕੜੇ 'ਚ ਸ਼ਹਿਦ ਲਗਾ ਕੇ ਚੂਸਦੇ ਰਹਿਣ ਨਾਲ ਫ਼ਾਇਦੇ ਹੁੰਦਾ ਹੈ। ਮੁਲੱਠੀ ਨੂੰ ਚੂਸਣ ਨਾਲ ਖੰਘ ਅਤੇ ਗਲੇ ਦੇ ਰੋਗ ਵੀ ਦੂਰ ਹੁੰਦੇ ਹਨ। ਸੁੱਕੀ ਖੰਘ 'ਚ ਬਲਗ਼ਮ ਪੈਦਾ ਕਰਨ ਲਈ ਇਸ ਦੀ 1 ਚੱਮਚ ਮਾਤਰਾ ਨੂੰ ਸ਼ਹਿਦ ਨਾਲ ਦਿਨ 'ਚ 3 ਵਾਰ ਚੱਟਨਾ ਚਾਹੀਦਾ ਹੈ। ਇਸ ਦਾ 20 - 25 ਮਿਲੀ ਕਾੜ੍ਹਾ ਸਵੇਰੇ-ਸ਼ਾਮ ਪੀਣ ਨਾਲ ਸਾਹ ਨਾਲੀ ਸਾਫ਼ ਹੋ ਜਾਂਦੀ ਹੈ। ਮੁਲੱਠੀ ਨੂੰ ਚੂਸਣ ਨਾਲ ਹਿਚਕੀ ਦੂਰ ਹੁੰਦੀ ਹੈ। ਮਾਹਰਾਂ ਮੁਤਾਬਕ ਮੁਲੱਠੀ ਦਿਲ ਦੇ ਰੋਗ 'ਚ ਵੀ ਲਾਭਕਾਰੀ ਹੈ। ਚਮੜੀ ਰੋਗ ਲਈ ਵੀ ਇਹ ਲਾਭਕਾਰੀ ਹੈ। ਮੁਲੱਠੀ ਅਤੇ ਤੀਲ ਨੂੰ ਪੀਸ ਕੇ ਉਸ 'ਚ ਘਿਉ ਮਿਲਾ ਕੇ ਜ਼ਖ਼ਮ 'ਤੇ ਲੇਪ ਕਰਨ ਨਾਲ ਜ਼ਖ਼ਮ ਭਰ ਜਾਂਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।