
ਜਾਣੋ ਡਰਾਈ ਫਰੂਟ ਮਿਲਾ ਕੇ ਦੁੱਧ ਪੀਣ ਦੇ ਸਰੀਰ ਨੂੰ ਫਾਇਦੇ
ਕਈ ਲੋਕਾਂ ਨੂੰ ਦੁੱਧ ਦਾ ਸਵਾਦ ਪਸੰਦ ਨਹੀਂ ਹੁੰਦਾ, ਇਸ ਲਈ ਉਹ ਦੁੱਧ ਪੀਣ ਤੋਂ ਪਰਹੇਜ਼ ਕਰਦੇ ਹਨ। ਅਜਿਹੇ 'ਚ ਜੇਕਰ ਅੰਜੀਰ, ਬਦਾਮ ਅਤੇ ਸੁੱਕੇ ਅੰਗੂਰ ਨੂੰ ਦੁੱਧ 'ਚ ਮਿਲਾ ਦਿੱਤਾ ਜਾਵੇ ਤਾਂ ਇਸ ਦਾ ਸਵਾਦ ਅਤੇ ਪੋਸ਼ਣ ਦੋਵੇਂ ਵਧ ਜਾਂਦੇ ਹਨ। ਇਸ ਦੁੱਧ ਨੂੰ ਪੀਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ, ਇਮਿਊਨਿਟੀ ਅਤੇ ਖੂਨ ਵਧਦਾ ਹੈ। ਜਾਣੋ ਡਰਾਈ ਫਰੂਟ ਮਿਲਾ ਕੇ ਦੁੱਧ ਪੀਣ ਦੇ ਸਰੀਰ ਨੂੰ ਫਾਇਦੇ.........
ਮੁਨੱਕਾ
ਨਿਊਟ੍ਰੀਸ਼ਨ ਨਾਲ ਭਰਪੂਰ ਮੁਨੱਕੇ ਵਿਚ ਵਿਟਾਮਿਨ ਏ, ਬੀਟਾ ਕੈਰੋਟੀਨ, ਕੈਲਸ਼ੀਅਮ, ਪੋਟੈਸ਼ੀਅਮ, ਮੈਗਨੀਸ਼ੀਅਮ ਦੀ ਮਾਤਰਾ ਹੁੰਦੀ ਹੈ। ਇਸ ਤੋਂ ਇਲਾਵਾ ਮੁਨੱਕੇ ਵਿਚ ਆਇਰਨ ਤੇ ਫਾਈਬਰ ਵੀ ਪਾਇਆ ਜਾਂਦਾ ਹੈ। ਮੁਨੱਕੇ ਵਿਚ ਐਂਟੀਆਕਸੀਡੈਂਟ ਅਤੇ ਐਂਟੀ ਬੈਕਟੀਰੀਅਲ ਗੁਣ ਵੀ ਸਨ। ਇਹ ਸਾਰੇ ਤੱਤ ਸੰਭਾਲ ਲਈ ਜ਼ਰੂਰੀ ਹਨ।
ਅੰਜੀਰ
ਅੰਜੀਰ ਨੂੰ ਫ਼ਲ ਅਤੇ ਡਰਾਈ ਫਰੂਟਸ ਦੋਵੇਂ ਤਰ੍ਹਾਂ ਨਾਲ ਖਾਇਆ ਜਾਂਦੇ ਹਨ। ਅੰਜੀਰ ਵਿਚ ਕੈਲਸ਼ੀਅਮ, ਆਇਰਨ, ਮੈਗਨੀਸ਼ੀਅਮ, ਪੋਟੈਸ਼ੀਅਮ, ਜਾਈ, ਕੋਪਰ ਵਰਗੇ ਨਿਊਟ੍ਰੀਸ਼ਨ ਪਾਏ ਜਾਂਦੇ ਹਨ। ਇਸ ਦੇ ਨਾਲ ਹੀ ਵਿਟਾਮਿਨ ਏ, ਵਿਟਾਮਿਨ ਬੀ ਅਤੇ ਵਿਟਾਮਿਨ ਸੀ ਵੀ ਹੁੰਦਾ ਹੈ। ਅੰਜੀਰ ਪ੍ਰੋਟੀਨ ਅਤੇ ਫਾਈਬਰ ਦਾ ਵੀ ਚੰਗਾ ਸੋਰਸ ਹੈ।
ਬਾਦਾਮ
ਬਾਦਾਮ ਸਿਹਤ ਲਈ ਬਹੁਤ ਲਾਭਦਾਇਕ ਹੈ। ਬਾਦਾਮ ਵਿਚ ਪ੍ਰੋਟੀਨ, ਵਿਟਾਮਿਨ ਈ ਅਤੇ ਫਾਈਬਰ ਦਾ ਇੱਕ ਵਧੀਆ ਸੋਰਸ ਹੈ। ਇਸ ਤੋਂ ਇਲਾਵਾ ਬਾਦਾਮ ਵਿਚ ਓਮੇਗਾ 3 ਫੈਟੀ ਐਸਿਡ, ਪੋਟਾਸ਼ੀਅਮ, ਆਇਰਨ, ਮੈਗਨੀਸ਼ੀਅਮ ਅਤੇ ਕੈਲਸ਼ੀਅਮ ਵੀ ਭਰਪੂਰ ਮਾਤਰਾ ਵਿਚ ਹੁੰਦਾ ਹੈ।
ਕਾਜੂ
ਕਾਜੂ ਦਿਮਾਗ਼ ਲਈ ਫਾਇਦੇਮੰਦ ਹੈ। ਵਿਟਾਮਿਨ, ਪ੍ਰੋਟੀਨ, ਆਇਰਨ, ਮੈਗਨੀਸ਼ੀਅਮ, ਜਿੰਕ ਆਦਿ ਪੌਸ਼ਟਿਕ ਤੱਤਾਂ ਨਾਲ ਭਰਪੂਰ ਕਾਜੂ ਤੋਂ ਸਰੀਰ ਵਿਚ ਖੂਨ ਦੀ ਘੱਟ ਪੂਰੀ ਹੁੰਦੀ ਹੈ।
ਪਿਸਤਾ
ਵਿਟਾਮਿਨ ਈ, ਬੀ, ਫਾਸਫੋਰਸ, ਪ੍ਰੋਟੀਨ, ਮੈਗਨੀਸ਼ੀਅਮ ਨਾਲ ਭਰਪੂਰ ਪਿਸਤਾ ਬਲੱਡ ਸਰਕੂਲੇਸ਼ਨ ਵਧਾਉਣ ਵਿਚ ਮਦਦ ਕਰਦਾ ਹੈ। ਇਸ ਨਾਲ ਬਲੱਡ ਕਲੌਟਿੰਗ ਦੀ ਸੰਭਾਵਨਾ ਘੱਟ ਹੁੰਦੀ ਹੈ। 5-7 ਪਿਸਤਾ ਖਾਣ ਨਾਲ ਦਿਲ ਨਾਲ ਜੁੜੀਆਂ ਬਿਮਾਰੀਆਂ ਦੂਰ ਰਹਿੰਦੀਆਂ ਹਨ।
ਕਿਸ਼ਮਿਸ਼
ਪ੍ਰੇਗਨੇਂਟ ਔਰਤਾਂ ਲਈ ਕਿਸ਼ਮਿਸ਼ ਬਹੁਤ ਫਾਇਦੇਮੰਦ ਹੈ। ਇਹ ਸਰੀਰ ਵਿਚ ਆਇਰਨ ਦੀ ਕਮੀ ਨੂੰ ਦੂਰ ਕਰਦਾ ਹੈ, ਇਸ ਨਾਲ ਸਰੀਰ ਵਿਚ ਖੂਨ ਦੀ ਕਮੀ ਨਹੀਂ ਹੁੰਦੀ। ਪੇਟ ਸੰਬੰਧੀ ਸਮੱਸਿਆਵਾਂ ਵੀ ਦੂਰ ਰਹਿਦੀਆਂ ਹਨ। ਕਿਸ਼ਮਿਸ਼ ਨੂੰ ਦੁੱਧ ਵਿਚ ਮਿਲਾ ਕੇ ਵੀ ਪੀ ਸਕਦੇ ਹਨ।
ਅਖਰੋਟ
ਯਾਦਾਸ਼ਤ ਤੇਜ਼ ਕਰਨ ਲਈ ਅਖਰੋਟ ਫਾਇਦੇਮੰਦ ਹੈ। oxydent, omegea-3 ਫੈਟੀ ਐਸਿਡ, ਵਿਟਾਮਿਨ, ਕੈਲਸ਼ੀਅਮ ਨਾਲ ਭਰਪੂਰ ਹੁੰਦਾ ਹੈ। ਇਸ ਨਾਲ ਹਾਰਟ ਅਟੈਕ, ਕੈਂਸਰ ਦਾ ਖ਼ਤਰਾ ਘੱਟ ਹੁੰਦਾ ਹੈ।
ਸਰਦੀ-ਜੁਕਾਮ ਅਤੇ ਸੁੱਕੀ ਖਾਂਸੀ
ਦੁੱਧ ਵਿਚ ਅੰਜੀਰ, ਬਾਦਾਮ ਅਤੇ ਮੁਨੱਕਾ ਮਿਲਾ ਕੇ ਪੀਣ ਨਾਲ ਸਰਦਾ-ਜੁਕਾਮ ਅਤੇ ਖਾਂਸੀ ਦੀ ਪਰੇਸ਼ਾਨੀ ਤੋਂ ਆਰਾਮ ਮਿਲਦਾ ਹੈ। ਮੁਨੱਕਾ ਸੁੱਕੀ ਖਾਂਸੀ ਨੂੰ ਠੀਕ ਕਰਨ ਵਿਚ ਮਦਦ ਕਰਦਾ ਹੈ। ਅੰਜੀਰ, ਬਾਦਾਮ ਅਤੇ ਮੁਨੱਕਾ ਇਮਿਊਨਿਟੀ ਵਧਾਉਂਦੇ ਹਨ। ਇਸ ਨਾਲ ਵਾਇਰਲ ਇੰਫੈਕਸ਼ਨ ਤੋਂ ਬਚਾਅ ਰਹਿੰਦਾ ਹੈ। ਛੋਟੇ ਬੱਚਿਆਂ ਦੀ ਇਮਿਊਨਿਟੀ ਵਧਾਉਣ ਲਈ ਇਸ ਨੂੰ ਦੁੱਧ ਵਿਚ ਮਿਲਾ ਕੇ ਜ਼ਰੂਰ ਪਿਲਾਓ
ਕਬਜ਼ ਤੋਂ ਮਿਲੇਗੀ ਰਾਹਤ
ਗਲਤ ਖਾਣ-ਪੀਣ ਨਾਲ ਬਹੁਤ ਸਾਰੇ ਲੋਕ ਪੇਟ ਦੀਆਂ ਬਿਮਾਰੀਆਂ ਤੋਂ ਪਰੇਸ਼ਾਨੀ ਪਰੇਸ਼ਾਨ ਰਹਿੰਦੇ ਹਨ। ਦੁੱਧ ਵਿਚ ਅੰਜੀਰ, ਬਾਦਾਮ ਅਤੇ ਮੁਨੱਕਾ ਮਿਲਾ ਕੇ ਪੀਣ ਨਾਲ ਕਬਜ਼ ਦੀ ਸਮੱਸਿਆ ਦੂਰ ਹੁੰਦੀ ਹੈ। ਅੰਜੀਰ ਪਚਣ ਵਿਚ ਮਦਦ ਕਰਦਾ ਹੈ। ਕਬਜ਼ ਦੀ ਸ਼ਿਕਾਇਤ ਹੈ ਤਾਂ ਤੁਸੀਂ ਇਸ ਦੁੱਧ ਦਾ ਸੇਵਨ ਕਰ ਸਕਦੇ ਹੋ।
ਹੱਡੀਆਂ ਨੂੰ ਮਜ਼ਬੂਤ ਬਣਾਉਂਦਾ
ਵਧਦੀ ਉਮਰ ਵਿਚ ਬਹੁਤ ਸਾਰੇ ਲੋਕਾਂ ਨੂੰ ਹੱਡੀਆਂ ਵਿਚ ਦਰਦ ਵਰਗੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਦੁੱਧ ਵਿਚ ਬਦਾਮ, ਅੰਜੀਰ ਅਤੇ ਮੁਨੱਕਾ ਮਿਲਾ ਕੇ ਪੀਓ, ਤਾਂ ਹੱਡੀਆਂ ਦੀਆਂ ਇਨ੍ਹਾਂ ਸਮੱਸਿਆਵਾਂ ਤੋਂ ਜਲਦੀ ਹੀ ਰਾਹਤ ਮਿਲ ਸਕਦੀ ਹੈ। ਦੁੱਧ, ਬਾਦਾਮ ਅਤੇ ਮੁਨੱਕਾ ਵਿਚ ਭਰਪੂਰ ਮਾਤਰਾ ਵਿਚ ਕੈਲਸ਼ੀਅਮ ਹੁੰਦਾ ਹੈ ਅਤੇ ਹੱਡੀਆਂ ਨੂੰ ਮਜ਼ਬੂਤਬਣਾਉਣ ਵਿਚ ਮਦਦ ਕਰਦਾ ਹੈ।
ਬੱਚਿਆਂ ਲਈ ਫਾਇਦੇਮੰਦ
ਬੱਚਿਆਂ ਵਿਚ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਦੁੱਧ ਬਹੁਤ ਜ਼ਰੂਰੀ ਹੈ। ਪਰ ਜ਼ਿਆਦਾਤਰ ਬੱਚੇ ਦੁੱਧ ਪੀਣਾ ਪਸੰਦ ਨਹੀਂ ਕਰਦੇ। ਇਸ ਤਰ੍ਹਾਂ ਦੇ ਬੱਚਿਆਂ ਨੂੰ ਦੁੱਧ ਵਿਚ ਅੰਜੀਰ, ਬਾਦਾਮ ਤੇ ਮੁਨੱਕਾ ਮਿਲਾ ਕੇ ਦੇ ਸਕਦੇ ਹਾਂ।
ਦਿਲ ਦੇ ਰੋਗਾਂ ਤੋਂ ਮਿਲੇਗੀ ਰਾਹਤ
ਅੰਜੀਰ ਅਤੇ ਬਾਦਾਮ ਵਿਚ ਪੋਟਾਸ਼ੀਅਮ ਹੁੰਦਾ ਹੈ। ਅੰਜੀਰ, ਬਾਦਾਮ ਅਤੇ ਮੁਨੱਕੇ ਵਾਲਾ ਦੁੱਧ ਦਿਲ ਲਈ ਕਾਫੀ ਫਾਇਦੇਮੰਦ ਹੈ।
ਸਕਿਨ ਲਈ ਫਾਇਦੇਮੰਦ
ਬਾਦਾਮ, ਮੁਨੱਕਾ ਅਤੇ ਅੰਜੀਰ ਵਿਚ ਮੌਜੂਦ ਤੱਤ ਸਰੀਰ ਦੀ ਅੰਦਰ ਤੋਂ ਸਫਾਈ ਕਰਦੇ ਹਨ। ਇਸ ਨਾਲ ਸਕਿਨ ਵਿਚ ਨਿਖਾਰ ਆਉਂਦਾ ਹੈ। ਬਾਦਾਮ ਵਿਚ ਮੌਜੂਦ ਫਾਈਬਰ ਬਾਡੀ ਤੋਂ ਟੌਕਸੀਨ ਕੱਢਣ ਵਿਚ ਮਦਦ ਕਰਦੀ ਹੈ।
ਦੁੱਧ ਵਿਚ ਅੰਜੀਰ, ਬਾਦਾਮ ਅਤੇ ਮੁਨੱਕਾ ਪਾਉਣ ਦਾ ਤਰੀਕਾ....
ਰਾਤ ਭਰ ਭਿੱਜੇ ਹੋਏ ਬਾਦਾਮ, ਅੰਜੀਰ, ਮੁਨੱਕਾ, ਖੰਜ਼ੂਰ, ਪਿਸਤਾ ਨੂੰ ਬਾਰੀਕ ਕੁੱਟ ਕੇ ਮਿਕਸ ਕਰ ਲਓ। ਹੁਣ ਇੱਕ ਗਿਲਾਸ ਦੁੱਧ ਗਰਮ ਕਰਨ ਲਈ ਰੱਖੋ। ਦੁੱਧ ਵਿਚ ਡਰਾਈ ਫਰੂਟ ਦਾ ਇਹ ਮਿਸ਼ਰਣ ਮਿਲਾ ਦਿਓ। 5-7 ਮਿੰਟ ਤੱਕ ਦੁੱਧ ਨੂੰ ਚੰਗੀ ਤਰ੍ਹਾਂ ਉਬਾਲ ਕੇ ਇਸ ਦੁੱਧ ਨੂੰ ਛਾਣ ਲਓ। ਰੋਜ਼ਾਨਾ ਰਾਤ ਨੂੰ ਸੌਣ ਸਮੇਂ ਇਸ ਦੁੱਧ ਨੂੰ ਪੀਣ ਨਾਲ ਬਹੁਤ ਸਾਰੀਆਂ ਸ਼ਰੀਰਕ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਦੁੱਧ ਵਿਚ ਚੀਨੀ ਪਾਉਣ ਦੀ ਜ਼ਰੂਰਤ ਨਹੀਂ, ਅੰਜੀਰ ਤੇ ਮੁਨੱਕਾ ਦੁੱਧ ਵਿਚ ਕੁਦਰਤੀ ਮਿਠਾਸ ਬਣਾ ਦਿੰਦੇ ਹਨ।