
50,000 ਬੱਚਿਆਂ ’ਚ ਜਮਾਂਦਰੂ ਦਿਲ ਦੀ ਬਿਮਾਰੀ ਲਈ ਮੁਫਤ ਜਾਂਚ ਅਤੇ ਇਲਾਜ ਦਾ ਵਾਅਦਾ ਕੀਤਾ
ਮੁੰਬਈ : ਰਿਲਾਇੰਸ ਫਾਊਂਡੇਸ਼ਨ ਦੀ ਸੰਸਥਾਪਕ ਅਤੇ ਚੇਅਰਪਰਸਨ ਨੀਤਾ ਅੰਬਾਨੀ ਨੇ ਔਰਤਾਂ ਅਤੇ ਬੱਚਿਆਂ ਲਈ ਸਿਹਤ ਸੰਭਾਲ ’ਚ ਸੁਧਾਰ ਲਿਆਉਣ ਲਈ ਇਕ ਮਹੱਤਵਪੂਰਨ ਕਦਮ ਚੁੱਕਦਿਆਂ ਨਵੀਂ ਸਿਹਤ ਸੇਵਾ ਯੋਜਨਾ ਦੀ ਸ਼ੁਰੂਆਤ ਕੀਤੀ ਹੈ।
ਇਹ ਪਹਿਲ ਬੱਚਿਆਂ, ਨਾਬਾਲਗ ਕੁੜੀਆਂ ਅਤੇ ਔਰਤਾਂ ਲਈ ਜ਼ਰੂਰੀ ਜਾਂਚ ਅਤੇ ਇਲਾਜ ਨੂੰ ਤਰਜੀਹ ਦਿੰਦੀ ਹੈ। ਇਸ ਯੋਜਨਾ ਦੇ ਹਿੱਸੇ ਵਜੋਂ, ਅੰਬਾਨੀ ਨੇ 50,000 ਬੱਚਿਆਂ ’ਚ ਜਮਾਂਦਰੂ ਦਿਲ ਦੀ ਬਿਮਾਰੀ ਲਈ ਮੁਫਤ ਜਾਂਚ ਅਤੇ ਇਲਾਜ, 50,000 ਔਰਤਾਂ ’ਚ ਛਾਤੀ ਅਤੇ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦੀ ਮੁਫਤ ਜਾਂਚ ਅਤੇ ਇਲਾਜ ਅਤੇ 10,000 ਕਿਸ਼ੋਰ ਕੁੜੀਆਂ ਲਈ ਸਰਵਾਈਕਲ ਕੈਂਸਰ ਦੇ ਮੁਫਤ ਟੀਕਾਕਰਨ ਦਾ ਵਾਅਦਾ ਕੀਤਾ ਗਿਆ ਹੈ।
ਇਹ ਪਹਿਲ ਸਰ ਐਚ.ਐਨ. ਰਿਲਾਇੰਸ ਫਾਊਂਡੇਸ਼ਨ ਹਸਪਤਾਲ ਦੀ 10 ਵੀਂ ਵਰ੍ਹੇਗੰਢ ਮੌਕੇ ਐਲਾਨ ਕੀਤੀ ਗਈ ਹੈ।