ਮੇਕਅਪ ਰੀਮੂਵ ਕਰਨ ਲਈ ਘਰੇਲੂ ਚੀਜ਼ਾਂ ਦਾ ਕਰੋ ਪ੍ਰਯੋਗ
Published : Feb 28, 2020, 4:18 pm IST
Updated : Feb 28, 2020, 4:29 pm IST
SHARE ARTICLE
file photo
file photo

ਅਕਸਰ ਕੁੜੀਆਂ ਨੂੰ ਮੇਕਅਪ ਰੀਮੂਵ ਨਾ ਕਰਕੇ ਸੌਣ ਦੀ ਆਦਤ ਹੁੰਦੀ ਹੈ।

 ਚੰਡੀਗੜ੍ਹ : ਅਕਸਰ ਕੁੜੀਆਂ ਨੂੰ ਮੇਕਅਪ ਰੀਮੂਵ ਨਾ ਕਰਕੇ ਸੌਣ ਦੀ ਆਦਤ ਹੁੰਦੀ ਹੈ। ਇਸ ਤਰ੍ਹਾਂ ਕਰਨ ਨਾਲ ਚਮੜੀ 'ਤੇ ਗੰਦਗੀ ਜਮ੍ਹਾਂ ਹੋ ਜਾਂਦੀ ਹੈ, ਜਿਸ ਨਾਲ ਪੋਰਸ ਬੰਦ ਹੋਣ ਦੇ ਨਾਲ ਚਿਹਰੇ ਦੀ ਚਮਕ ਗੁਵਾਚ ਜਾਂਦੀ ਹੈ।ਵੈਸੇ ਤਾਂ ਮੇਕਅਪ ਨੂੰ ਸਾਫ਼ ਕਰਨ ਲਈ ਬਹੁਤ ਸਾਰੇ ਉਤਪਾਦ ਮਾਰਕੀਟ ਵਿਚ ਉਪਲਬਧ ਹਨ ਪਰ ਉਹ ਪੂਰੀ ਤਰ੍ਹਾਂ ਕੁਦਰਤੀ ਨਾ ਹੋਣ ਦੇ ਕਾਰਨ ਕਈ ਵਾਰ ਚਮੜੀ ਦੀ ਕਿਸਮਾਂ ਦੇ ਅਨੁਕੂਲ ਨਹੀਂ ਹੁੰਦੇ।

photophoto

ਤਾਂ ਆਓ ਅਸੀਂ ਤੁਹਾਨੂੰ ਕੁਝ ਚੀਜ਼ਾਂ ਬਾਰੇ ਦੱਸਦੇ ਹਾਂ ਜੋ ਘਰ 'ਵਿੱਚ ਆਸਾਨੀ ਨਾਲ ਮਿਲ ਜਾਂਦੀਆਂ ਹਨ ਇਹ  ਮੇਕਅਪ  ਨੂੰ ਹਟਾਉਣ ਲਈ ਲਾਭਕਾਰੀ  ਸਾਬਤ ਹੁੰਦੇ ਹਨ ਅਤੇ ਚਿਹਰੇ 'ਤੇ ਚਮਕ ਬਣਾਈ ਰੱਖਣ ਵਿਚ ਸਹਾਇਤਾ ਕਰਦੇ ਹਨ।

photophoto

ਨਾਰੀਅਲ ਤੇਲ
ਨਾਰੀਅਲ ਤੇਲ ਵਿਚ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ ਜੋ ਚਮੜੀ ਨੂੰ ਚਮਕਦਾਰ ਬਣਾਉਂਦੇ ਹਨ। ਤੁਸੀਂ ਇਸ ਨੂੰ ਮੇਕਅਪ ਰੀਮੂਵਰ ਵਜੋਂ ਵਰਤ ਸਕਦੇ ਹੋ। ਇਹ ਚਿਹਰੇ 'ਤੇ ਮੌਜੂਦ ਵਾਧੂ ਤੇਲ ਨੂੰ ਸੋਖ ਕੇ ਚਮੜੀ ਨੂੰ ਸਾਫ ਅਤੇ ਚਮਕਦਾਰ ਬਣਾਉਂਦਾ ਹੈ। ਇਸ ਤੇਲ ਤੋਂ ਇਲਾਵਾ, ਤੁਸੀਂ ਕੈਰਟਰ, ਜੈਤੂਨ ਜਾਂ ਸੂਰਜਮੁਖੀ ਦਾ ਤੇਲ ਵੀ ਵਰਤ ਸਕਦੇ ਹੋ।

photophoto

ਬਦਾਮ ਦਾ ਤੇਲ
ਇਹ ਤੇਲ ਕਈ ਸੁੰਦਰਤਾ ਕਰੀਮਾਂ ਵਿੱਚ ਵਰਤਿਆ ਜਾਂਦਾ ਹੈ। ਇਹ ਮੇਕਅਪ ਰੀਮੂਵਰ ਦੇ ਤੌਰ ਤੇ ਇਸਤੇਮਾਲ ਕਰਕੇ ਚਿਹਰੇ ਦੇ ਅੰਦਰੂਨੀ ਹਿੱਸੇ ਨੂੰ ਸਾਫ਼ ਕਰਦਾ ਹੈ ਬਦਾਮ ਦਾ ਤੇਲ ਚਮੜੀ ਦੇ ਰੋਮਾਂ ਨੂੰ ਸਾਫ ਕਰਦਾ ਹੈ ਅਤੇ ਸਾਰੀ ਗੰਦਗੀ ਨੂੰ ਦੂਰ ਕਰਦਾ ਹੈ। ਇਸ ਦੇ ਨਾਲ ਇਹ ਚਿਹਰੇ 'ਤੇ ਪਈਆਂ ਪਤਲੀਆਂ ਲਾਈਨਾਂ ਨੂੰ ਹਟਾ ਕੇ ਚਮੜੀ ਨੂੰ ਚਮਕਦਾਰ ਬਣਾਉਣ ਵਿਚ ਸਹਾਇਤਾ ਕਰਦਾ ਹੈ।

photophoto

ਐਲੋਵੇਰਾ ਜੈੱਲ ਅਤੇ ਸ਼ਹਿਦ
ਇਸਦੇ ਭਰਪੂਰ ਚਿਕਿਤਸਕ ਗੁਣਾਂ ਦੇ ਕਾਰਨ ਚਿਹਰੇ ਨੂੰ ਉੱਤੇ ਨਿਖਾਰ ਲਿਆਉਣ ਵਿੱਚ ਫਾਇਦੇਮੰਦ ਹੈ।ਇਨ੍ਹਾਂ ਨੂੰ ਇੱਕ ਮੇਕਅਪ ਰੀਮੂਵਰ ਦੇ ਤੌਰ ਤੇ ਵਰਤਣ ਲਈ ਇੱਕ ਕਟੋਰੇ ਵਿੱਚ 1-1 ਚਮਚ ਦੋਨੋਂ ਚੀਜ਼ਾਂ ਦਾ ਪਾਓ। ਹੁਣ ਕੋਈ ਵੀ ਤੇਲ ਦੇ 2 ਚਮਚ ਮਿਲਾਓ ਅਤੇ ਚੰਗੀ ਤਰ੍ਹਾਂ ਮਿਕਸ ਕਰੋ। ਤਿਆਰ ਮਿਸ਼ਰਣ ਨੂੰ ਹਲਕੇ ਹੱਥਾਂ ਨਾਲ ਚਿਹਰੇ 'ਤੇ ਲਗਾਓ, ਇਸ ਨੂੰ ਕੋਮਲ ਹੱਥਾਂ  ਨਾਲ ਮਸਾਜ ਕਰੋ। ਫਿਰ ਕੁਝ ਸਮੇਂ ਬਾਅਦ ਤਾਜ਼ੇ ਪਾਣੀ ਨਾਲ ਚਿਹਰੇ ਨੂੰ ਸਾਫ ਕਰੋ।

photophoto

ਦਹੀ
ਦਹੀਂ ਵਿੱਚ ਐਂਟੀ-ਆਕਸੀਡੈਂਟ ਅਤੇ ਐਂਟੀ-ਬੈਕਟੀਰੀਆ ਗੁਣ ਹੁੰਦੇ ਹਨ। ਇਹ ਕਲੀਨਿੰਗ ਮੇਕਅਪ  ਕਰਨ ਦੇ ਨਾਲ ਟੈਨਿੰਗ ਦੀ ਸਮੱਸਿਆ ਤੋਂ ਛੁਟਕਾਰਾ ਪਾਉਂਦਾ ਹੈ। ਇਸ ਦੇ ਲਈ 1 ਚਮਚ ਦਹੀਂ ਨਾਲ ਚਿਹਰੇ 'ਤੇ ਮਾਲਸ਼ ਕਰੋ। ਬਾਅਦ ਵਿਚ ਰੂੰ ਜਾਂ ਤੌਲੀਏ ਨਾਲ ਪੂੰਝ ਕੇ ਤਾਜ਼ੇ ਪਾਣੀ ਨਾਲ ਚਿਹਰੇ ਨੂੰ ਧੋ ਲਓ। ਇਹ ਚਿਹਰੇ 'ਤੇ ਮੁਹਾਸੇ, ਧੱਬੇ, ਝੁਰੜੀਆਂ ਨੂੰ ਵੀ ਦੂਰ ਕਰਦਾ ਹੈ। ਇਸ ਤੋਂ ਇਲਾਵਾ ਇਹ ਸੰਵੇਦਨਸ਼ੀਲ ਚਮੜੀ ਲਈ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ।

photophoto

ਖੀਰੇ
ਖੀਰੇ ਵਿਚ ਐਂਟੀ-ਆਕਸੀਡੈਂਟ, ਐਂਟੀ-ਇਨਫਲੇਮੇਟਰੀ ਗੁਣ ਹੁੰਦੇ ਹਨ ਅਤੇ ਮੁਹਾਸੇ ਤੋਂ ਛੁਟਕਾਰਾ ਪਾਉਣ ਵਿਚ ਮਦਦ ਕਰਦੇ ਹਨ। ਮੇਕਅਪ ਰਿਮੂਵ ਕਰਨ ਲਈ, ਖੀਰੇ ਨੂੰ ਮੈਸ਼ ਕਰੋ ਅਤੇ ਇਸ ਵਿਚ 1-1 ਚਮਚ ਦੁੱਧ ਅਤੇ ਜੈਤੂਨ ਦਾ ਤੇਲ ਪਾਓ। ਤਿਆਰ ਪੇਸਟ ਦੀ ਵਰਤੋਂ ਕਲੀਨਜ਼ਰ ਵਜੋਂ ਕਰੋ ਬਾਅਦ ਵਿਚ ਪਾਣੀ ਨਾਲ ਚਿਹਰਾ ਧੋ ਲਓ।

photophoto

ਗੁਲਾਬ ਜਲ ਅਤੇ ਗਲਾਈਸਰੀਨ
ਮੇਕਅਪ ਰਿਮੂਵਰ ਬਣਾਉਣ ਲਈ, ਇਕ ਕਟੋਰੇ ਵਿਚ 1 ਕੱਪ ਗੁਲਾਬ ਜਲ, 1/4 ਕੱਪ ਐਲੋਵੇਰਾ ਜੈੱਲ, 2 ਚਮਚਾ ਗਲਾਈਸਰੀਨ ਅਤੇ 1 ਚਮਚਾ ਕੈਸਟਲ ਸਾਬਣ ਮਿਲਾਓ। ਤਿਆਰ ਮਿਸ਼ਰਣ ਨੂੰ ਇੱਕ ਬੋਤਲ ਵਿੱਚ ਪਾ ਲਵੋ ਤੁਹਾਡਾ ਮੇਕਅਪ ਰੀਮੂਵਰ ਤਿਆਰ ਹੈ। ਹਰ ਰੋਜ਼ ਮੇਕਅਪ ਨੂੰ ਦੂਰ ਕਰਨ ਲਈ ਰੂੰ ਜਾਂ ਹੱਥਾਂ ਨਾਲ ਚਿਹਰੇ ਦੀ ਮਾਲਸ਼ ਕਰੋ।ਫਿਰ ਕੋਸੇ ਪਾਣੀ ਨਾਲ ਚਿਹਰੇ ਨੂੰ ਧੋ ਲਵੋ।

photophoto

ਦੁੱਧ
ਦੁੱਧ ਸਿਹਤ ਬਣਾਉਣ ਦੇ ਨਾਲ-ਨਾਲ ਚਿਹਰੇ 'ਤੇ ਚਮਕ ਲਿਆਉਣ ਵਿਚ ਵੀ ਫ਼ਾਇਦੇਮੰਦ ਹੈ। ਇਹ ਮੇਕਅਪ ਨੂੰ ਹਟਾਉਣ ਲਈ ਇਕ ਵਧੀਆ ਸਰੋਤ ਹੈ। ਇਸ ਨੂੰ ਬਣਾਉਣ ਲਈ ਇਕ ਕਟੋਰੇ ਵਿਚ 1-1 ਚਮਚ ਦੁੱਧ ਅਤੇ ਬਦਾਮ ਦਾ ਤੇਲ ਮਿਲਾਓ। ਫਿਰ ਰੂੰ ਦੀ ਮਦਦ ਨਾਲ ਚਿਹਰੇ ਦੇ ਮੇਕਅਪ ਨੂੰ ਸਾਫ  ਕਰੋ।
 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement