
ਜ਼ਿਆਦਾਤਰ ਲੋਕ ਜਾਣਦੇ ਹਨ ਮਲਾਈ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਕੁਝ ਲੋਕਾਂ ਨੂੰ ਇਸ ਦਾ ਸਵਾਦ ਬੇਹੱਦ ਪਸੰਦ...
ਜਲੰਧਰ - ਜ਼ਿਆਦਾਤਰ ਲੋਕ ਜਾਣਦੇ ਹਨ ਮਲਾਈ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਕੁਝ ਲੋਕਾਂ ਨੂੰ ਇਸ ਦਾ ਸਵਾਦ ਬੇਹੱਦ ਪਸੰਦ ਆਉਂਦਾ ਹੈ ਅਤੇ ਕਈ ਲੋਕ ਇਸ ਨੂੰ ਖਾਣ ਨਾਲ ਹੋਣ ਵਾਲੀ ਫੈਟ ਕਾਰਨ ਇਸ ਦਾ ਸੇਵਨ ਨਹੀਂ ਕਰਦੇ। ਕਹਿੰਦੇ ਹਨ ਕਿ ਮਲਾਈ ਖਾਣ ਨਾਲ ਹਮੇਸ਼ਾ ਭਾਰ ਵੱਧਦਾ ਹੈ ਪਰ ਇਹ ਗੱਲ ਗਲਤ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਮਲਾਈ ਸਕਿਨ ਨੂੰ ਖ਼ੂਬਸੂਰਤ ਬਣਾਉਣ 'ਚ ਵੀ ਬੇਹੱਦ ਲਾਭਕਾਰੀ ਹੁੰਦੀ ਹੈ।
Malai for Fair
ਚਿਹਰੇ ਦੇ ਡੈਮੇਜ ਟਿਸ਼ੂ
ਮਲਾਈ ਚਿਹਰੇ ਦੇ ਲਈ ਵਧੀਆ ਮਾਇਸਚਰਾਈਜ਼ਰ ਦੇ ਤੌਰ 'ਤੇ ਕੰਮ ਕਰਦੀ ਹੈ। ਚਿਹਰੇ 'ਤੇ ਕੁਝ ਸਮਾਂ ਮਲਾਈ ਨਾਲ ਮਸਾਜ ਕਰਨ ਨਾਲ ਸਕਿਨ ਦੇ ਡੈਮੇਜ ਟਿਸ਼ੂ ਰਿਪੇਅਰ ਹੋ ਜਾਂਦੇ ਹਨ, ਜਿਸ ਨਾਲ ਸਕਿਨ ਹੈਲਦੀ ਬਣਦੀ ਹੈ।
Malai for Fair
ਚਿਹਰੇ 'ਤੇ ਨਿਖਾਰ
ਮਲਾਈ ਸਕਿਨ ਨੂੰ ਮਾਇਸਚਰਾਈਜ਼ ਹੀ ਨਹੀਂ ਕਰਦੀ, ਸਗੋਂ ਇਸ ਨਾਲ ਚਿਹਰੇ 'ਤੇ ਨਿਖਾਰ ਵੀ ਆਉਂਦਾ ਹੈ। ਮਲਾਈ 'ਚ ਥੋੜ੍ਹਾ ਜਿਹਾ ਸ਼ਹਿਦ ਮਿਕਸ ਕਰਕੇ ਚਿਹਰੇ 'ਤੇ ਲਗਾਓ। ਅਜਿਹਾ ਕਰਨ ਨਾਲ ਤੁਹਾਡੀ ਸਕਿਨ 'ਤੇ ਚਮਕ ਆ ਜਾਵੇਗੀ।
Malai for Fair
ਕਾਲੇ ਧੱਬਿਆਂ ਤੋਂ ਰਾਹਤ
ਮਲਾਈ ਤਵਚਾ ਦੀ ਰੰਗਤ ਨੂੰ ਵੀ ਨਿਖਾਰਦੀ ਹੈ। ਮਲਾਈ 'ਚ ਮੌਜੂਦ ਲੈਕਟਿਕ ਐਸਿਡ ਸਕਿਨ 'ਤੇ ਮੌਜੂਦ ਟੇਨਿੰਗ ਨੂੰ ਦੂਰ ਕਰਕੇ ਸਕਿਨ ਨੂੰ ਕੁਦਰਤੀ ਤਰੀਕੇ ਤੋਂ ਨਿਖਾਰਦੀ ਹੈ। ਕਈ ਲੋਕਾਂ ਦੇ ਚਿਹਰੇ 'ਤੇ ਕਾਲੇ ਧੱਬੇ ਹੋ ਜਾਂਦੇ ਹਨ, ਜਿਨ੍ਹਾਂ 'ਤੇ ਕਈ ਵਾਰ ਮਹਿੰਗੀਆਂ ਕਰੀਮਾਂ ਵੀ ਅਸਰ ਨਹੀਂ ਕਰਦੀਆਂ ਹਨ ਪਰ ਹੁਣ ਤੁਸੀਂ ਇਨ੍ਹਾਂ ਕਾਲੇ ਧੱਬਿਆਂ ਤੋਂ ਰਾਹਤ ਪਾ ਸਕਦੇ ਹਨ। ਧੱਬਿਆਂ 'ਤੇ ਮਲਾਈ ਲਗਾ ਕੇ ਉਨ੍ਹਾਂ ਨੂੰ ਕੁਝ ਦੇਰ ਲਈ ਛੱਡ ਦਿਓ ਅਤੇ ਬਾਅਦ 'ਚ ਕਿਸੇ ਕੱਪੜੇ ਨਾਲ ਸਾਫ ਕਰ ਲਓ। ਅਜਿਹਾ ਰੋਜ਼ ਕਰਨ ਨਾਲ ਧੱਬੇ ਸਾਫ ਹੋ ਜਾਣਗੇ।
Malai for Fair
ਦਿਲ ਨੂੰ ਰੱਖੇ ਸਿਹਤਮੰਦ
ਮਲਾਈ 'ਚ ਸੈਚੁਰੇਟਿਡ ਫੈਟ ਹੁੰਦੀ ਹੈ, ਜਿਸ ਨਾਲ ਕੋਲੈਸਟਰੋਲ ਘੱਟ ਹੁੰਦਾ ਹੈ। ਇਹ ਤੁਹਾਨੂੰ ਦਿਲ ਨਾਲ ਸਬੰਧਿਤ ਹੋਣ ਵਾਲੀਆਂ ਸਮੱਸਿਆਵਾਂ ਤੋਂ ਬਚਾ ਕੇ ਰੱਖਦਾ ਹੈ। ਦਿਲ ਨਾਲ ਜੁੜੀਆਂ ਸਮੱਸਿਆਵਾਂ ਨਾਲ ਸਬੰਧ ਰੱਖਣ ਵਾਲੇ ਲੋਕਾਂ ਨੂੰ ਮਲਾਈ ਦਾ ਸੇਵਨ ਜਰੂਰ ਕਰਨਾ ਚਾਹੀਦਾ ਹੈ, ਜਿਸ ਨਾਲ ਉਨ੍ਹਾਂ ਨੂੰ ਲਾਭ ਹੋਵੇਗਾ।
Malai for Fair
ਅੱਖਾਂ ਦੀ ਰੋਸ਼ਨੀ ਲਈ ਫਾਇਦੇਮੰਦ
ਮਲਾਈ 'ਚ ਵਿਟਾਮਿਨ 'ਏ' ਹੁੰਦਾ ਹੈ, ਜੋ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਨੂੰ ਠੀਕ ਰੱਖਣ 'ਚ ਤੁਹਾਡੀ ਮਦਦ ਕਰਦਾ ਹੈ। ਬੱਚਿਆਂ ਨੂੰ ਰੋਜ਼ਾਨਾ ਮਲਾਈ ਦਾ ਸੇਵਨ ਕਰਨਾ ਚਾਹੀਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ