
ਦਹੀ ਦਾ ਪ੍ਰਯੋਗ ਹਰ ਘਰ ਵਿਚ ਹੁੰਦਾ ਹੈ।
ਦਹੀ ਦਾ ਪ੍ਰਯੋਗ ਹਰ ਘਰ ਵਿਚ ਹੁੰਦਾ ਹੈ। ਦਹੀ ਵਿਚ ਕਈ ਪ੍ਰਕਾਰ ਦੇ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ ਜਿਨ੍ਹਾਂ ਨੂੰ ਖਾਣ ਨਾਲ ਸਰੀਰ ਨੂੰ ਸ਼ਰਤੀਆ ਫ਼ਾਇਦਾ ਹੁੰਦਾ ਹੈ। ਦਹੀ ਵਿਚ ਕੈਲਸ਼ੀਅਮ, ਪ੍ਰੋਟੀਨ, ਵਿਟਾਮਿਨ ਪਾਏ ਜਾਂਦੇ ਹਨ। ਦੁੱਧ ਦੇ ਮੁਕਾਬਲੇ ਦਹੀ ਸਿਹਤ ਲਈ ਜ਼ਿਆਦਾ ਫ਼ਾਇਦੇਮੰਦ ਹੈ। ਦਹੀ ਵਿਚ ਦੁੱਧ ਦੇ ਮੁਕਾਬਲੇ ਜ਼ਿਆਦਾ ਮਾਤਰਾ ਵਿਚ ਕੈਲਸ਼ੀਅਮ ਹੁੰਦਾ ਹੈ। ਇਸ ਤੋਂ ਇਲਾਵਾ ਦਹੀ ਵਿਚ ਪ੍ਰੋਟੀਨ, ਲੈਕਟੋਜ, ਆਇਰਨ, ਫ਼ਾਸਫ਼ੋਰਸ ਪਾਇਆ ਜਾਂਦਾ ਹੈ। Curdਦਹੀ ਦੁੱਧ ਦਾ ਇਕ ਉਤਪਾਦ ਹੈ, ਜਿਸ ਦਾ ਨਿਰਮਾਣ ਦੁੱਧ ਦੇ ਜੀਵਾਣੂ ਖਮੀਰਨ ਨਾਲ ਹੁੰਦਾ ਹੈ। ਇਸ ਵਿਚ ਕੁੱਝ ਅਜਿਹੇ ਰਸਾਇਣਕ ਪਦਾਰਥ ਹੁੰਦੇ ਹਨ, ਜਿਸ ਕਾਰਨ ਇਹ ਦੁੱਧ ਦੇ ਮੁਕਾਬਲੇ ਜਲਦੀ ਪਚ ਜਾਂਦਾ ਹੈ। ਜਿਨ੍ਹਾਂ ਲੋਕਾਂ ਨੂੰ ਢਿੱਡ ਦੀਆਂ ਪਰੇਸ਼ਾਨੀਆਂ ਜਿਵੇਂ - ਬਦਹਜ਼ਮੀ, ਕਬਜ਼, ਗੈਸ ਵਰਗੀਆਂ ਬੀਮਾਰੀਆਂ ਘੇਰੀ ਰਖਦੀਆਂ ਹਨ ਉਨ੍ਹਾਂ ਲਈ ਦਹੀ ਜਾਂ ਉਸ ਤੋਂ ਬਣੀ ਲੱਸੀ, ਮੱਠਾ, ਛਾਛ ਦੀ ਵਰਤੋਂ ਕਰਨ ਨਾਲ ਅੰਤੜੀਆਂ ਦੀ ਗਰਮੀ ਦੂਰ ਹੋ ਜਾਂਦੀ ਹੈ। ਹਾਜ਼ਮਾ ਠੀਕ ਹੋ ਜਾਂਦਾ ਹੈ ਅਤੇ ਭੁੱਖ ਖੁੱਲ੍ਹ ਕੇ ਲਗਦੀ ਹੈ।
Curd►ਸਰਦੀ ਅਤੇ ਖੰਘ ਕਾਰਨ ਸਾਂਹ ਦੀ ਨਲੀ ਵਿਚ ਇੰਫ਼ੈਕਸ਼ਨ ਹੋ ਜਾਂਦਾ ਹੈ। ਇਸ ਇੰਫ਼ੈਕਸ਼ਨ ਤੋਂ ਬਚਣ ਲਈ ਦਹੀ ਦਾ ਪ੍ਰਯੋਗ ਕਰਨਾ ਚਾਹੀਦਾ ਹੈ।
►ਮੂੰਹ ਦੇ ਛਾਲਿਆਂ ਲਈ ਇਹ ਬਹੁਤ ਹੀ ਚੰਗਾ ਘਰੇਲੂ ਨੁਸਖ਼ਾ ਹੈ। ਮੂੰਹ ਵਿਚ ਛਾਲੇ ਹੋਣ 'ਤੇ ਦਹੀ ਨਾਲ ਕੁੱਲਾ ਕਰਨ 'ਤੇ ਛਾਲੇ ਖ਼ਤਮ ਹੋ ਜਾਂਦੇ ਹਨ।
►ਦਹੀ ਦੇ ਸੇਵਨ ਨਾਲ ਦਿਲ ਵਿਚ ਹੋਣ ਵਾਲੇ ਕੋਰੋਨਰੀ ਆਰਟਰੀ ਰੋਗ ਤੋਂ ਬਚਾਅ ਕੀਤਾ ਜਾ ਸਕਦਾ ਹੈ। ਦਹੀ ਦੇ ਰੋਜ਼ਾਨਾ ਸੇਵਨ ਨਾਲ ਸਰੀਰ ਵਿਚ ਕੋਲੈਸਟਰੋਲ ਨੂੰ ਘਟ ਕੀਤਾ ਜਾ ਸਕਦਾ ਹੈ। Curd►ਚਿਹਰੇ 'ਤੇ ਦਹੀ ਲਗਾਉਣ ਨਾਲ ਚਮੜੀ ਮੁਲਾਇਮ ਹੁੰਦੀ ਹੈ ਅਤੇ ਚਮੜੀ ਵਿਚ ਨਿਖ਼ਾਰ ਆਉਂਦਾ ਹੈ। ਦਹੀ ਨਾਲ ਚਿਹਰੇ ਦੀ ਮਸਾਜ ਕੀਤੀ ਜਾਵੇ ਤਾਂ ਇਹ ਬਲੀਚ ਵਰਗੇ ਕੰਮ ਕਰਦਾ ਹੈ। ਇਸ ਦਾ ਪ੍ਰਯੋਗ ਵਾਲਾਂ ਵਿਚ ਕੰਡੀਸ਼ਨਰ ਦੇ ਤੌਰ 'ਤੇ ਵੀ ਕੀਤਾ ਜਾਂਦਾ ਹੈ।
►ਦਹੀ ਵਿਚ ਵੇਸਣ ਮਿਲਾ ਕੇ ਲਗਾਉਣ ਨਾਲ ਚਮੜੀ ਵਿਚ ਨਿਖ਼ਾਰ ਆਉਂਦਾ ਹੈ ਅਤੇ ਮੁਹਾਸੇ ਦੂਰ ਹੁੰਦੇ ਹਨ।
►ਗਰਮੀਆਂ ਵਿਚ ਚਮੜੀ ਨੂੰ ਧੁੱਪ ਦੇ ਅਸਰ ਤੋਂ ਬਚਾਉਣ ਲਈ ਦਹੀ ਮਲਣਾ ਚਾਹੀਦਾ ਹੈ, ਇਸ ਨਾਲ ਧੁੱਪ ਤੋਂ ਬਚਾਅ ਹੋ ਜਾਂਦਾ ਹੈ।
►ਚਮੜੀ ਦਾ ਰੁੱਖਾਪਣ ਦੂਰ ਕਰਨ ਲਈ ਦਹੀ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਜੈਤੂਨ ਦੇ ਤੇਲ ਅਤੇ ਨਿੰਬੂ ਦੇ ਰਸ ਨਾਲ ਦਹੀ ਚਿਹਰੇ 'ਤੇ ਲਗਾਉਣ ਨਾਲ ਚਿਹਰੇ ਦਾ ਰੁੱਖਾਪਣ ਖ਼ਤਮ ਹੁੰਦਾ ਹੈ।Curd►ਗਰਮੀ ਦੇ ਮੌਸਮ ਵਿਚ ਦਹੀ ਅਤੇ ਉਸ ਤੋਂ ਬਣੀ ਲੱਸੀ ਦਾ ਜ਼ਿਆਦਾ ਮਾਤਰਾ ਵਿਚ ਪ੍ਰਯੋਗ ਕੀਤਾ ਜਾਂਦਾ ਹੈ ਕਿਉਂਕਿ ਲੱਸੀ ਪੀਣ ਨਾਲ ਢਿੱਡ ਦੀ ਗਰਮੀ ਸ਼ਾਂਤ ਹੁੰਦੀ ਹੈ।
►ਦਹੀ ਦਾ ਰੋਜ਼ਾਨਾ ਸੇਵਨ ਕਰਨ ਨਾਲ ਸਰੀਰ ਦੀਆਂ ਬੀਮਾਰੀਆਂ ਨਾਲ ਲੜਨ ਦੀ ਸਮਰਥਾ ਵਧਦੀ ਹੈ।
►ਪੇਟ ਦੀਆਂ ਬੀਮਾਰੀਆਂ ਤੋਂ ਪ੍ਰੇਸ਼ਾਨ ਲੋਕ ਅਪਣੀ ਡਾਈਟ ਵਿਚ ਭਰਪੂਰ ਮਾਤਰਾ ਵਿਚ ਦਹੀ ਸ਼ਾਮਲ ਕਰਨ।
►ਭਾਰ ਵਧਾਉਣਾ ਹੋਵੇ ਤਾਂ ਦਹੀਂ ਵਿਚ ਕਿਸ਼ਮਿਸ਼, ਬਾਦਾਮ ਤੇ ਛੁਹਾਰੇ ਮਿਲਾ ਕੇ ਪੀਉ।Curd ਗਰਮੀ 'ਚ ਦਹੀ ਦਾ ਇਸਤੇਮਾਲ ਬਹੁਤ ਲੋਕ ਕਰਦੇ ਹਨ ਕਿਉਂਕਿ ਇਸ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ ਅਤੇ ਊਰਜਾ ਵੀ ਮਿਲਦੀ ਹੈ। ਵੈਸੇ ਤਾਂ ਦਹੀ ਕਾਫ਼ੀ ਹੈਲਦੀ ਹੈ ਪਰ ਜੇਕਰ ਇਸ ਨੂੰ ਕੁੱਝ ਚੀਜ਼ਾਂ ਨੂੰ ਮਿਲਾ ਕੇ ਖਾਦਾ ਜਾਵੇ ਤਾਂ ਇਸ ਦਾ ਫ਼ਾਇਦਾ ਦੁਗਣਾ ਹੋ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਚੀਜ਼ਾਂ ਬਾਰੇ ਦਸਣ ਜਾਂ ਰਹੇ ਹਾਂ। ਜਿਨ੍ਹਾਂ ਨੂੰ ਦਹੀ 'ਚ ਮਿਲਾ ਕੇ ਖਾਣ ਨਾਲ ਫ਼ਾਇਦਾ ਹੁੰਦਾ ਹੈ।
1. ਦਹੀ ਅਤੇ ਭੁੰਨਿਆਂ ਹੋਇਆ ਜੀਰਾ
ਦਹੀ 'ਚ ਕਾਲਾ ਨਮਕ ਅਤੇ ਭੁੰਨਿਆ ਹੋਇਆ ਜੀਰਾ ਪਾ ਕੇ ਖਾਣ ਨਾਲ ਭੁੱਖ ਵਧਦੀ ਹੈ। ਇਸ ਨਾਲ ਪਾਚਣ ਕਿਰਿਆ ਵੀ ਠੀਕ ਹੁੰਦੀ ਹੈ।
2. ਦਹੀ ਅਤੇ ਸ਼ਹਿਦcurd
ਦਹੀ 'ਚ ਸ਼ਹਿਦ ਮਿਲਾ ਕੇ ਖਾਣ ਨਾਲ ਕਾਫ਼ੀ ਫ਼ਾਇਦਾ ਮਿਲਦਾ ਹੈ। ਇਸ ਨੂੰ ਖਾਣ ਨਾਲ ਮੂੰਹ ਦੇ ਛਾਲਿਆਂ ਤੋਂ ਰਾਹਤ ਮਿਲਦੀ ਹੈ।
3. ਦਹੀ ਅਤੇ ਕਾਲੀ ਮਿਰਚ
ਦਹੀ 'ਚ ਕਾਲੀ ਮਿਰਚ ਅਤੇ ਕਾਲਾ ਨਮਕ ਮਿਲਾ ਕੇ ਖਾਣ ਨਾਲ ਮੋਟਾਪਾ ਘਟ ਹੁੰਦਾ ਹੈ।
4. ਦਹੀ ਅਤੇ ਡ੍ਰਾਈ ਫ਼ਰੂਟ
ਦਹੀ 'ਚ ਡ੍ਰਾਈ ਫ਼ਰੂਟ ਅਤੇ ਸ਼ੱਕਰ ਮਿਲਾ ਕੇ ਖਾਣ ਨਾਲ ਕਮਜ਼ੋਰੀ ਦੂਰ ਹੁੰਦੀ ਹੈ।
5. ਦਹੀ ਅਤੇ ਅਜਵਾਇਨ
ਦਹੀ 'ਚ ਅਜਵਾਇਨ ਮਿਲਾ ਕੇ ਖਾਣ ਨਾਲ ਪਾਇਲਸ ਦੀ ਸਮੱਸਿਆ ਦੂਰ ਹੁੰਦੀ ਹੈ।
6. ਚਾਵਲchawal
ਕਈ ਲੋਕਾਂ ਨੂੰ ਸਿਰਫ਼ ਅੱਧੇ ਸਿਰ 'ਚ ਦਰਦ ਹੁੰਦੀ ਹੈ। ਅਜਿਹੇ 'ਚ ਦਹੀ 'ਚ ਬਲੇ ਹੋਏ ਚਾਵਲ ਮਿਲਾ ਕੇ ਖਾਣ ਨਾਲ ਫ਼ਾਇਦਾ ਹੁੰਦਾ ਹੈ।
7. ਸੌਂਫ
ਦਹੀ 'ਚ ਸੌਂਫ ਮਿਲਾ ਕੇ ਖਾਣ ਨਾਲ ਨੀਂਦ ਨਾ ਆਉਣ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਇਸ ਤੋਂ ਇਲਾਵਾ ਪੇਟ ਦੀ ਗੈਸ ਅਤੇ ਜਲਣ ਹੋਣ 'ਤੇ ਵੀ ਇਸ ਦਾ ਇਸਤੇਮਾਲ ਕਰ ਸਕਦੇ ਹੋ।
8. ਓਟਸ
ਓਟਸ ਅਤੇ ਦਹੀ ਦੇ ਇਸਤੇਮਾਲ ਨਾਲ ਸਰੀਰ ਨੂੰ ਕੈਲਸ਼ੀਅਮ , ਪੋਟਾਸ਼ੀਅਮ ਅਤੇ ਪ੍ਰੋਟੀਨ ਮਿਲਦਾ ਹੈ ਜਿਸ ਨਾਲ ਹੱਡੀਆਂ ਮਜ਼ਬੂਤ ਬਣਦੀਆਂ ਹਨ।
9. ਈਸਬਗੋਲ
isabgolਵੱਟ ਮਰੋੜ ਦੀ ਸਮੱਸਿਆ ਹੋਣ 'ਤੇ ਦਹੀ 'ਚ ਈਸਬਗੋਲ ਮਿਲਾ ਕੇ ਖਾਉ। ਇਸ ਨਾਲ ਤੁਰਤ ਰਾਹਤ ਮਿਲਦੀ ਹੈ ਅਤੇ ਇਹ ਕੌਲੈਸਟਰੋਲ ਘਟਾਉਣ 'ਚ ਵੀ ਮਦਦ ਕਰਦਾ ਹੈ।
10. ਕੇਲਾ
ਦਹੀ 'ਚ ਕੇਲਾ ਮਿਲਾ ਕੇ ਖਾਣ ਨਾਲ ਪੇਟ ਦੀ ਸਮੱਸਿਆ ਦੂਰ ਹੋ ਜਾਂਦੀਆਂ ਹਨ ਅਤੇ ਇਸ ਨਾਲ ਬਲੱਡ ਪ੍ਰੈਸ਼ਰ ਵੀ ਕੰਟਰੋਲ 'ਚ ਰਹਿੰਦਾ ਹੈ।