ਤੁਸੀਂ ਜਾਣਨਾ ਚਾਹੁੰਦੇ ਹੋਵੋਗੇ ਕਿ ਕਿਸ ਉਮਰ ਦੇ ਲੋਕ ਜ਼ਿਆਦਾਤਰ ਨੀਂਦ 'ਚ ਗੱਲਾਂ ਕਰਦੇ ਹਨ। ਇਕ ਜਾਂਚ ਮੁਤਾਬਕ 3 ਤੋਂ 10 ਸਾਲ ਦੇ ਲੱਗਭਗ ਅੱਧੇ ਤੋਂ ਜ਼ਿਆਦਾ ਬੱਚੇ...
ਤੁਸੀਂ ਜਾਣਨਾ ਚਾਹੁੰਦੇ ਹੋਵੋਗੇ ਕਿ ਕਿਸ ਉਮਰ ਦੇ ਲੋਕ ਜ਼ਿਆਦਾਤਰ ਨੀਂਦ 'ਚ ਗੱਲਾਂ ਕਰਦੇ ਹਨ। ਇਕ ਜਾਂਚ ਮੁਤਾਬਕ 3 ਤੋਂ 10 ਸਾਲ ਦੇ ਲੱਗਭਗ ਅੱਧੇ ਤੋਂ ਜ਼ਿਆਦਾ ਬੱਚੇ ਅਪਣੀ ਗੱਲਾਂ ਨੂੰ ਨੀਂਦ ਵਿਚ ਪੂਰਾ ਕਰਦੇ ਹਨ। ਉਥੇ ਹੀ 5 ਫ਼ੀ ਸਦੀ ਵੱਡੇ ਵੀ ਨੀਂਦ ਵਿਚ ਗੱਲ ਕਰਦੇ ਹਨ। ਅਜਿਹਾ ਕਦੇ - ਕਦੇ ਵੀ ਹੋ ਸਕਦਾ ਹੈ ਜਾਂ ਹਰ ਰਾਤ ਵੀ ਹੋ ਸਕਦਾ ਹੈ। ਇਸ ਤੋਂ ਇਲਾਵਾ ਮੁੰਡਿਆਂ ਤੋਂ ਜ਼ਿਆਦਾ ਕੁੜੀਆਂ ਨੀਂਦ 'ਚ ਬੋਲਦੀਆਂ ਹਨ। ਨੀਂਦ 'ਚ ਬੋਲਣ ਪਿੱਛੇ ਸੱਭ ਤੋਂ ਵੱਡਾ ਕਾਰਨ ਤਣਾਅ ਹੈ। ਜੇਕਰ ਤੁਸੀਂ ਲਗਾਤਾਰ ਤਣਾਅ ਤੋਂ ਗੁਜ਼ਰ ਰਹੇ ਹੋ ਤਾਂ ਤੁਹਾਨੂੰ ਇਹ ਸਮੱਸਿਆ ਹੋ ਸਕਦੀ ਹੈ।
ਇਸ ਦੇ ਲਈ ਅਪਣੇ ਦਿਮਾਗ ਨੂੰ ਸਮਰਥ ਆਰਾਮ ਦਾ ਮੌਕਾ ਦੇਣਾ ਚਾਹੀਦਾ ਹੈ ਅਤੇ ਖ਼ੁਦ ਨੂੰ ਵੀ ਅਰਾਮ ਕਰਨਾ ਚਾਹੀਦਾ ਹੈ ਜੇਕਰ ਤੁਸੀਂ ਬਹੁਤ ਜ਼ਿਆਦਾ ਵਿਅਸਤ ਰਹਿੰਦੇ ਹੋ ਤਾਂ ਸਮਾਂ ਕੱਢ ਕੇ ਕਿਤੇ ਘੁੰਮ ਕੇ ਆਉ। ਸੋਂਦੇ ਹੋਏ ਚੀਕਣਾ ਜਾਂ ਹੱਥ - ਪੈਰ ਚਲਾਉਣ ਦੀ ਆਦਤ ਡਿਮੇਂਸ਼ਿਆ (ਨਿੰਦਰੋਗ) ਅਤੇ ਪਾਰਕਿੰਸਨ ਵਰਗੀ ਬੀਮਾਰੀਆਂ ਦੇ ਲੱਛਣ ਹੁੰਦੇ ਹਨ। ਇਸ ਰੋਗ ਨੂੰ ਆਰਈਐਮ ਸਲੀਪ ਬਿਹੇਵਿਅਰ ਡਿਸਆਰਡਰ ਕਿਹਾ ਜਾਂਦਾ ਹੈ। ਆਰਈਐਮ ਨੀਂਦ ਦਾ ਉਹ ਪੜਾਅ ਹੈ, ਜਿੱਥੇ ਨੀਂਦ ਦੌਰਾਨ ਜਾਂ ਸੁਪਨੇ 'ਚ ਜੋ ਕੁੱਝ ਵੀ ਹੋ ਰਿਹਾ ਹੈ ਉਸ ਨੂੰ ਅਸੀਂ ਸੱਚ ਸਮਝਣ ਲਗਦੇ ਹਾਂ।
ਆਰਈਐਮ ਤੋਂ ਇਲਾਵਾ, ਦਵਾਈਆਂ ਦਾ ਰਿਐਕਸ਼ਨ, ਤਣਾਅ, ਮਾਨਸਿਕ ਸਿਹਤ ਸਮੱਸਿਆ ਤੋਂ ਵੀ ਲੋਕ ਨੀਂਦ 'ਚ ਬੋਲਣ ਲਗਦੇ ਹਨ। ਸਮੇਂ ਤੇ ਸੋਣ ਨਾਲ ਨੀਂਦ ਵਿਚ ਬੋਲਣ ਦੀ ਆਦਤ ਤੋਂ ਛੁਟਕਾਰਾ ਮਿਲ ਜਾਵੇਗਾ। ਅਜਿਹਾ ਮੰਨਿਆ ਜਾਂਦਾ ਹੈ ਕਿ ਰਾਤ ਵਿਚ ਠੀਕ ਸਮੇਂ 'ਤੇ ਸੋਣ ਅਤੇ ਸਵੇਰੇ ਠੀਕ ਸਮੇਂ 'ਤੇ ਉੱਠਣ ਨਾਲ ਇਹ ਸਮੱਸਿਆ ਨਹੀਂ ਹੁੰਦੀ। ਇਸ ਨਾਲ ਅਪਣੀ ਨੀਂਦ ਪੂਰੀ ਕਰਨਾ ਵੀ ਜ਼ਰੂਰੀ ਹੈ। ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਵੀ ਇਹ ਸਮੱਸਿਆ ਹੁੰਦੀ ਹੈ। ਕਈ ਵਾਰ ਸਰੀਰ ਵਿਚ ਖ਼ੂਨ ਦਾ ਵਹਾਅ ਠੀਕ ਤੋਂ ਨਾ ਹੋਣ ਕਾਰਨ ਵੀ ਨੀਂਦ ਵਿਚ ਬੋਲਣ ਦੀ ਆਦਤ ਹੋ ਜਾਂਦੀ ਹੈ।
ਇਸ ਲਈ ਖ਼ੂਨ ਦੇ ਵਹਾਅ ਨੂੰ ਨੇਮੀ ਰੱਖਣ ਅਤੇ ਦਿਮਾਗ ਅਤੇ ਸਰੀਰ ਨੂੰ ਸਿਹਤਮੰਦ ਰੱਖਣ ਲਈ ਯੋਗਾ ਅਤੇ ਕਸਰਤ ਕਰੋ। ਸੰਗੀਤ ਦਿਮਾਗ ਨੂੰ ਸਥਿਰ ਰਖਦਾ ਹੈ ਅਤੇ ਸਾਰਾ ਤਣਾਅ ਦੂਰ ਕਰਦਾ ਹੈ। ਸੋਣ ਤੋਂ ਪਹਿਲਾਂ ਅਪਣੇ ਪਸੰਦ ਦੇ ਗੀਤ ਸੁਣੋ। ਇਸ ਨਾਲ ਤੁਹਾਨੂੰ ਨੀਂਦ ਵੀ ਚੰਗੀ ਆਵੇਗੀ ਅਤੇ ਨੀਂਦ ਵਿਚ ਬੋਲਣ ਦੀ ਆਦਤ ਵੀ ਘੱਟ ਹੋ ਜਾਵੇਗੀ। ਜੇਕਰ ਤੁਸੀਂ ਰੋਜ਼ ਇਸ ਸਮੱਸਿਆ ਤੋਂ ਜੂਝ ਰਹੇ ਹੋ ਤਾਂ ਅਜਿਹੇ ਵਿਚ ਤੁਹਾਨੂੰ ਕਿਸੇ ਸਾਇਕੋਥੈਰੇਪਿਸਟ ਨਾਲ ਮਿਲ ਕੇ ਸਲਾਹ ਲੈਣੀ ਚਾਹੀਦੀ ਹੈ।