
ਇਸ ਬਲੱਡ ਗਰੁੱਪ ਵਾਲੇ ਲੋਕ ਹੁੰਦੇ ਹਨ ਯੂਨੀਵਰਸਲ ਡੋਨਰ
Blood group chart: ਕੇਂਦਰੀ ਸਿਹਤ ਮੰਤਰਾਲੇ ਨੇ ਖੂਨ ਦੀਆਂ ਵੱਖ-ਵੱਖ ਕਿਸਮਾਂ ਅਤੇ ਉਨ੍ਹਾਂ ਦੀ ਅਨੁਕੂਲਤਾ ਨੂੰ ਦਰਸਾਉਂਦਾ ਇਕ ਚਾਰਟ ਸਾਂਝਾ ਕੀਤਾ ਹੈ। ਇਸ ਵਿਚ ਦਸਿਆ ਗਿਆ ਹੈ ਕਿ ਕਿਹੜੇ ਬਲੱਡ ਗਰੁੱਪ ਦੇ ਲੋਕ ਕਿਹੜੇ ਬਲੱਡ ਗਰੁੱਪ ਦੇ ਲੋਕਾਂ ਨੂੰ ਖੂਨ ਦਾਨ ਕਰ ਸਕਦਾ ਹੈ। ਮੰਤਰਾਲੇ ਵਲੋਂ ਇਸ ਸਬੰਧੀ ਇਕ ਵੀਡੀਉ ਸਾਂਝੀ ਕੀਤੀ ਗਈ ਹੈ।
ਕੌਣ ਕਿਸ ਨੂੰ ਦਾਨ ਕਰ ਸਕਦਾ ਹੈ ਖ਼ੂਨ
- O+ ਬਲੱਡ ਗਰੁੱਪ ਵਾਲੇ ਲੋਕ A+, B+, AB+ ਅਤੇ O+ ਬਲੱਡ ਗਰੁੱਪ ਵਾਲੇ ਲੋਕਾਂ ਨੂੰ ਖੂਨ ਦਾਨ ਕਰ ਸਕਦੇ ਹਨ।
- A+ ਬਲੱਡ ਗਰੁੱਪ ਵਾਲੇ ਲੋਕ A+ ਅਤੇ AB+ ਬਲੱਡ ਗਰੁੱਪ ਵਾਲੇ ਲੋਕਾਂ ਨੂੰ ਦਾਨ ਕਰ ਸਕਦੇ ਹਨ।
- B+ ਬਲੱਡ ਗਰੁੱਪ ਵਾਲੇ ਲੋਕ B+ ਅਤੇ AB+ ਬਲੱਡ ਗਰੁੱਪ ਵਾਲੇ ਲੋਕਾਂ ਨੂੰ ਅਪਣਾ ਖੂਨ ਦਾਨ ਕਰ ਸਕਦੇ ਹਨ।
- O- ਬਲੱਡ ਗਰੁੱਪ ਵਾਲੇ ਯੂਨੀਵਰਸਲ ਡੋਨਰ ਹਨ। ਇਹ ਕਿਸੇ ਵੀ ਬਲੱਡ ਗਰੁੱਪ ਵਾਲੇ ਵਿਅਕਤੀ ਨੂੰ ਖੂਨ ਦਾਨ ਕਰ ਸਕਦੇ ਹਨ।
- AB+ ਬਲੱਡ ਗਰੁੱਪ ਵਾਲੇ ਲੋਕ AB+ ਬਲੱਡ ਗਰੁੱਪ ਵਾਲੇ ਲੋਕਾਂ ਨੂੰ ਹੀ ਅਪਣਾ ਖੂਨ ਦਾਨ ਕਰ ਸਕਦੇ ਹਨ।
- A- ਬਲੱਡ ਗਰੁੱਪ ਵਾਲੇ ਦਾਨੀ ਅਪਣਾ ਖੂਨ A+, AB+, A- ਅਤੇ AB- ਬਲੱਡ ਗਰੁੱਪ ਵਾਲੇ ਲੋਕਾਂ ਨੂੰ ਦੇ ਸਕਦੇ ਹਨ।
- B- ਬਲੱਡ ਗਰੁੱਪ ਵਾਲੇ ਦਾਨੀ B-, B+, AB- ਅਤੇ AB+ ਬਲੱਡ ਗਰੁੱਪ ਵਾਲੇ ਲੋਕਾਂ ਨੂੰ ਦਾਨ ਕਰ ਸਕਦੇ ਹਨ।
- AB- ਬਲੱਡ ਗਰੁੱਪ ਵਾਲੇ ਲੋਕ AB- ਅਤੇ AB+ ਬਲੱਡ ਗਰੁੱਪ ਵਾਲੇ ਲੋਕਾਂ ਨੂੰ ਖੂਨ ਦਾਨ ਕਰ ਸਕਦੇ ਹਨ।
ਇਥੇ ਦੇਖੋ ਵੀਡੀਉ
Finding the Right Match! Discover the different blood types and their compatibility with our easy-to-understand donor chart. Your knowledge and generosity can make a life-saving differencehttps://t.co/uKaZKDEheJ
— Ministry of Health (@MoHFW_INDIA) March 27, 2024
.
.
.#BloodDonation #SaveLives pic.twitter.com/3UW8J0xs0y
ਖ਼ੂਨ ਇਕੋ ਇਕ ਅਜਿਹਾ ਤਰਲ ਹੈ ਜੋ ਸਿਰਫ਼ ਤੇ ਸਿਰਫ ਇਨਸਾਨੀ ਸਰੀਰ ਅੰਦਰ ਹੀ ਬਣਦਾ ਹੈ, ਕਿਸੇ ਫ਼ੈਕਟਰੀ ਜਾਂ ਕਾਰਖ਼ਾਨੇ ਵਿਚ ਨਹੀਂ। ਕਿਸੇ ਇਨਸਾਨ ਦੀ ਜਾਨ ਬਚਾਉਣ ਲਈ ਸਿਰਫ਼ ਇਨਸਾਨੀ ਖ਼ੂਨ ਦੀ ਲੋੜ ਹੀ ਹੁੰਦੀ ਹੈ ਜੋ ਸਿਰਫ਼ ਇਨਸਾਨੀ ਸਰੀਰ ਅੰਦਰੋਂ ਹੀ ਹਾਸਲ ਕੀਤਾ ਜਾ ਸਕਦਾ ਹੈ। ਖ਼ੂਨ ਦਾਨ ਕਰ ਕੇ ਕਿਸੇ ਇਨਸਾਨ ਦੀ ਜਾਨ ਬਚਾਉਣੀ ਪੂਰੇ ਪ੍ਰਵਾਰ ਦੀ ਜਾਨ ਬਚਾਉਣ ਦੇ ਬਰਾਬਰ ਹੈ।
Govt shares blood group chart showing who can donate blood to whom
ਖ਼ੂਨ ਦਾਨ ਕੌਣ ਕਰ ਸਕਦਾ ਹੈ, ਕਿਥੇ ਅਤੇ ਕਿਵੇਂ ?
ਹਰ ਤੰਦਰੁਸਤ ਇਨਸਾਨ (ਮਰਦ ਜਾਂ ਔਰਤ) ਹਰ ਤਿੰਨ ਮਹੀਨਿਆਂ ਬਾਅਦ ਖ਼ੂਨ ਦਾਨ ਕਰ ਸਕਦਾ ਹੈ। ਖ਼ੂਨ ਦਾਨ ਕਰਨ ਸਮੇਂ ਖਾਣਾ ਖਾਧਾ ਹੋਵੇ, ਉਮਰ 19 ਸਾਲ ਤੋਂ 65 ਸਾਲ ਦੇ ਵਿਚਕਾਰ ਹੋਵੇ, ਸਰੀਰ ਦਾ ਵਜਨ 45 ਕਿੱਲੋ ਤੋਂ ਵੱਧ, ਕਿਸੇ ਪ੍ਰਕਾਰ ਦੀ ਬੀਮਾਰੀ ਨਾ ਹੋਵੇ, ਹੋਮਿਉਗਲੋਬਿਨ ਦੀ ਮਾਤਾਰਾ 12.5 ਜਾਂ ਵੱਧ ਹੋਣੀ ਚਾਹੀਦੀ ਹੈ।
ਖ਼ੂਨ ਦਾਨ ਕਰਨ ਦੀ ਪ੍ਰਕਿਰਿਆ ਤੇ ਸਮਾਂ
ਖ਼ੂਨ ਦਾਨ ਕਰਨ ਦੀ ਪ੍ਰਕਿਰਿਆ ਨੂੰ ਸਿਰਫ਼ 3 ਤੋਂ 5 ਮਿੰਟ ਲਗਦੇ ਹਨ ਪਰ ਹਾਂ, ਇਸ ਤੋਂ ਪਹਿਲਾਂ ਰਜਿਸਟਰੇਸ਼ਨ ਫ਼ਾਰਮ ਭਰਨਾ ਹੁੰਦਾ ਹੈ ਜਿਸ ਵਿਚ ਕੁੱਝ ਜ਼ਰੂਰੀ ਸਵਾਲਾਂ ਦਾ ਜਵਾਬ ਈਮਾਨਦਾਰੀ ਨਾਲ ਦੇਣਾ ਹੁੰਦਾ ਹੈ ਜਿਸ ਉਪਰੰਤ ਡਾਕਟਰ ਦਾਨੀ ਦੀ ਸਰੀਰ ਤੰਦਰੁਸਤੀ ਨੂੰ ਵਾਚਦੇ ਹੋਏ ਖ਼ੂਨ ਦਾਨ ਕਰਨ ਲਈ ਇਜਾਜ਼ਤ ਦਿੰਦੇ ਹਨ।
(For more Punjabi news apart from Govt shares blood group chart showing who can donate blood to whom, stay tuned to Rozana Spokesman)