ਗਰਮੀਆਂ ਵਿਚ ਘੱਟ ਪਾਣੀ ਪੀਣ ਨਾਲ ਆਉਂਦੇ ਹਨ ‘ਚੱਕਰ’, ਇਸ ਤੋਂ ਬਚਾਅ ਦੇ ਤਰੀਕੇ
Published : Jul 28, 2022, 4:10 pm IST
Updated : Jul 28, 2022, 4:10 pm IST
SHARE ARTICLE
photo
photo

ਸਰੀਰਕ ਕਮਜ਼ੋਰੀ ਜਾਂ ਫਿਰ ਬਲੱਡ ਸਰਕੂਲੇਸ਼ਨ ਘੱਟ ਹੋਣਾ ਹੋ ਸਕਦਾ ਹੈ।

 

ਮੁਹਾਲੀ : ਕਈ ਵਾਰ ਲਗਾਤਾਰ ਬੈਠੇ ਰਹਿਣ ਤੋਂ ਬਾਅਦ ਇਕਦਮ ਖੜੇ ਹੋਣ ’ਤੇ ਅੱਖਾਂ ਸਾਹਮਣੇ ਹਨੇਰਾ ਆ ਜਾਂਦਾ ਹੈ ਅਤੇ ਚੀਜ਼ਾਂ ਘੁੰਮਦੀਆਂ ਹੋਈਆਂ ਮਹਿਸੂਸ ਹੋਣ ਲਗਦੀਆਂ ਹਨ। ਇਸ ਸਮੱਸਿਆ ਨੂੰ ਚੱਕਰ ਆਉਣਾ ਕਹਿੰਦੇ ਹਨ। ਇਸ ਦੇ ਹੋਣ ਦਾ ਕਾਰਨ ਸਰੀਰਕ ਕਮਜ਼ੋਰੀ ਜਾਂ ਫਿਰ ਬਲੱਡ ਸਰਕੂਲੇਸ਼ਨ ਘੱਟ ਹੋਣਾ ਹੋ ਸਕਦਾ ਹੈ। ਗਰਮੀਆਂ ਵਿਚ ਘੱਟ ਪਾਣੀ ਪੀਣ ਨਾਲ ਵੀ ਚੱਕਰ ਆਉਣ ਲਗਦੇ ਹਨ। ਅੱਜ ਅਸੀਂ ਤੁਹਾਨੂੰ ਉਨ੍ਹਾਂ ਚੀਜ਼ਾਂ ਬਾਰੇ ਦਸਾਂਗੇ ਜਿਨ੍ਹਾਂ ਨੂੰ ਖਾਣ ਨਾਲ ਚੱਕਰ ਆਉਣੇ ਬੰਦ ਹੋ ਜਾਣਗੇ।

 

PHOTOPHOTO

 

ਘੱਟ ਸ਼ੂਗਰ ਵਾਂਗ, ਅਚਾਨਕ ਘੱਟ ਬਲੱਡ ਪ੍ਰੈਸ਼ਰ ਦੀ ਸ਼ੁਰੂਆਤ ਵੀ ਚੱਕਰ ਆਉਣ ਦਾ ਕਾਰਨ ਬਣਦੀ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਘੱਟ ਬਲੱਡ ਪ੍ਰੈਸ਼ਰ ਵਿਚ ਸਰੀਰ ਦਾ ਖ਼ੂਨ ਸੰਚਾਰ ਵੀ ਬੇਕਾਬੂ ਹੁੰਦਾ ਹੈ ਜਿਸ ਕਾਰਨ ਲੋਕ ਅਚਾਨਕ ਚੱਕਰ ਆਉਣੇ ਮਹਿਸੂਸ ਕਰਦੇ ਹਨ। ਜੇ ਤੁਹਾਨੂੰ ਵੀ ਇਸੇ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਤਾਂ ਤੁਰਤ ਅਪਣੇ ਡਾਕਟਰ ਨਾਲ ਸੰਪਰਕ ਕਰੋ।

 

PHOTOPHOTO

 ਮਾਈਗ੍ਰੇਨ ਅੱਜਕਲ੍ਹ ਇਕ ਆਮ ਸਮੱਸਿਆ ਬਣ ਗਈ ਹੈ। ਬਹੁਤ ਸਾਰੇ ਲੋਕ ਇਸ ਸਮੱਸਿਆ ਤੋਂ ਪ੍ਰੇਸ਼ਾਨ ਹਨ। ਇਸ ਦਾ ਸੱਭ ਤੋਂ ਵੱਡਾ ਕਾਰਨ ਭੱਜ ਦੌੜ ਵਾਲਾ ਜੀਵਨ ਹੈ। ਮਾਈਗ੍ਰੇਨ ਦੀ ਸਮੱਸਿਆ ਹੋਣ ’ਤੇ ਵੱਡੀ ਮਾਤਰਾ ਵਿਚ ਸਿਰਦਰਦ ਹੁੰਦਾ ਹੈ, ਜੋ 2 ਤੋਂ 3 ਦਿਨਾਂ ਤਕ ਲਗਾਤਾਰ ਰਹਿੰਦਾ ਹੈ। ਇਹ ਮਾਈਗ੍ਰੇਨ ਸਿਰਦਰਦ ਤੋਂ ਪਹਿਲਾਂ ਜਾਂ ਬਾਅਦ ਚੱਕਰ ਆਉਣ ਦਾ ਕਾਰਨ ਬਣਦਾ ਹੈ।

 

PHOTOPHOTO

 

ਇਸ ਤਰ੍ਹਾਂ ਹੋ ਸਕਦਾ ਹੈ ਤੁਹਾਨੂੰ ਫ਼ਾਇਦਾ:
ਆਮਲੇ ਵਿਚ ਵਿਟਾਮਿਨ ਏ ਅਤੇ ਵਿਟਾਮਿਨ ਸੀ ਭਰਪੂਰ ਮਾਤਰਾ ਵਿਚ ਮਿਲਦਾ ਹੈ ਜਿਸ ਨਾਲ ਸਰੀਰ ਵਿਚ ਰੋਗ ਰੋਕਣ ਦੀ ਸਮਰੱਥਾ ਵਧਦੀ ਹੈ ਅਤੇ ਚੱਕਰ ਆਉਣ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਇਸ ਨੂੰ ਇਸਤੇਮਾਲ ਵਿਚ ਲਿਆਉਣ ਲਈ ਦੋ ਆਮਲਿਆਂ ਨੂੰ ਪੀਸ ਕੇ ਪੇਸਟ ਬਣਾ ਲਉ, ਫਿਰ ਇਸ ਵਿਚ 2 ਚਮਚ ਧਨੀਏ ਦੇ ਬੀਜ ਅਤੇ 1 ਕੱਪ ਪਾਣੀ ਮਿਲਾ ਕੇ ਪੂਰੀ ਰਾਤ ਭਿਉਂ ਕੇ ਰੱਖ ਦਿਉ। ਫਿਰ ਅਗਲੀ ਸਵੇਰੇ ਉਠ ਕੇ ਛਾਣ ਕੇ ਇਸ ਦਾ ਪਾਣੀ ਪੀ ਲਉ।  ਚੱਕਰ ਆਉਣ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਸ਼ਹਿਦ ਕਾਫ਼ੀ ਵਧੀਆ ਉਪਾਅ ਹੈ। ਇਸ ਨੂੰ ਇਸਤੇਮਾਲ ਕਰਨ ਲਈ 2 ਚਮਚ ਸ਼ਹਿਦ ਵਿਚ 2 ਚਮਚ ਸੇਬ ਦਾ ਸਿਰਕਾ ਮਿਲਾਉ ਅਤੇ ਫਿਰ ਇਸ ਮਿਸ਼ਰਣ ਨੂੰ 1 ਗਲਾਸ ਪਾਣੀ ਵਿਚ ਮਿਲਾ ਕੇ ਪੀਉ। ਇਸ ਤਰੀਕੇ ਨੂੰ ਦਿਨ ਵਿਚ ਦੋ ਵਾਰ ਕਰੋ।

 

 ਨਿੰਬੂ ਵਿਚ ਵਿਟਾਮਿਨ ਸੀ ਭਰਪੂਰ ਮਾਤਰਾ ਵਿਚ ਮਿਲਦਾ ਹੈ। ਇਹ ਸਰੀਰ ਨੂੰ ਬਹੁਤ ਸਾਰੇ ਰੋਗਾਂ ਤੋਂ ਬਚਾਅ ਕੇ ਰਖਦਾ ਹੈ ਅਤੇ ਸਰੀਰ ਨੂੰ ਹਾਈਡਰੇਟ ਕਰਨ ਵਿਚ ਮਦਦ ਕਰਦਾ ਹੈ। ਚੱਕਰ ਆਉਣ ਦੀ ਸਮੱਸਿਆ ਹੋਣ ’ਤੇ ਅੱਧੇ ਨਿੰਬੂ ਨੂੰ 1 ਗਲਾਸ ਪਾਣੀ ਵਿਚ ਨਿਚੋੜ ਕੇ ਇਸ ਵਿਚ 2 ਚਮਚ ਚੀਨੀ ਮਿਲਾ ਕੇ ਪੀਉ। ਇਸ ਤੋਂ ਇਲਾਵਾ 1 ਚਮਚ ਨਿੰਬੂ ਦੇ ਰਸ ਵਿਚ ਕਾਲੀ ਮਿਰਚ ਅਤੇ ਨਮਕ ਮਿਲਾਉ ਅਤੇ ਫਿਰ ਇਸ ਨੂੰ 1 ਗਲਾਸ ਪਾਣੀ ਵਿਚ ਮਿਲਾ ਕੇ ਪੀਉ। ਚੱਕਰ ਆਉਣ ਦਾ ਆਮ ਕਾਰਨ ਡੀਹਾਈਡ੍ਰੇਸ਼ਨ ਵੀ ਹੈ। ਕਈ ਵਾਰ ਕਸਰਤ ਦੌਰਾਨ ਪਾਣੀ ਨਾ ਪੀਣ ਕਾਰਨ ਵੀ ਚੱਕਰ ਆਉਣ ਲਗਦੇ ਹਨ। ਇਸ ਲਈ ਦਿਨ ਵਿਚ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਉ। ਇਸ ਤੋਂ ਇਲਾਵਾ ਫਲਾਂ ਦਾ ਜੂਸ ਬਣਾ ਕੇ ਵੀ ਪੀ ਸਕਦੇ ਹੋ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement