Advertisement
  ਜੀਵਨ ਜਾਚ   ਸਿਹਤ  28 Sep 2019  ਜੇਕਰ ਤੁਸੀਂ ਵੀ ਕਰਦੇ ਹੋ ਟੀ-ਬੈਗ ਵਾਲੀ ਚਾਹ ਦਾ ਇਸਤੇਮਾਲ ਤਾਂ ਹੋ ਜਾਓ ਸਾਵਧਾਨ !

ਜੇਕਰ ਤੁਸੀਂ ਵੀ ਕਰਦੇ ਹੋ ਟੀ-ਬੈਗ ਵਾਲੀ ਚਾਹ ਦਾ ਇਸਤੇਮਾਲ ਤਾਂ ਹੋ ਜਾਓ ਸਾਵਧਾਨ !

ਏਜੰਸੀ
Published Sep 28, 2019, 12:00 pm IST
Updated Sep 28, 2019, 12:00 pm IST
ਚਾਹ ਪੀਣਾ ਤਾਂ ਹਰ ਕਿਸੇ ਨੂੰ ਪਸੰਦ ਹੁੰਦਾ ਹੈ ਖਾਸ ਤੌਰ ਤੇ ਭਾਰਤੀਆਂ ਨੂੰ ਤਾਂ ਜ਼ਿਆਦਾ। ਅਸੀਂ ਤਾਂ ਸਵੇਰੇ ਪਹਿਲਾ ਹੀ ਕੰਮ ਚਾਹ ਪੀਣ ਦਾ
Tea bags
 Tea bags

ਨਵੀਂ ਦਿੱਲੀ : ਚਾਹ ਪੀਣਾ ਤਾਂ ਹਰ ਕਿਸੇ ਨੂੰ ਪਸੰਦ ਹੁੰਦਾ ਹੈ ਖਾਸ ਤੌਰ ਤੇ ਭਾਰਤੀਆਂ ਨੂੰ ਤਾਂ ਜ਼ਿਆਦਾ। ਅਸੀਂ ਤਾਂ ਸਵੇਰੇ ਪਹਿਲਾ ਹੀ ਕੰਮ ਚਾਹ ਪੀਣ ਦਾ ਹੀ ਕਰਦੇ ਹਾਂ ਕਿਉਂਕਿ ਜੇ ਸਵੇਰ ਦੀ ਸੁਰੂਆਤ ਚਾਹ ਤੋਂ ਨਾ ਕੀਤੀ ਜਾਵੇ ਤਾਂ ਸਭ ਕੁਝ ਅਧੂਰਾ ਲੱਗਦਾ ਹੈ। ਇਹੀ ਵਜ੍ਹਾ ਹੈ ਜ਼ਿਆਦਾਤਰ ਲੋਕ ਸਵੇਰੇ ਉੱਠਦੇ ਹੀ ਸਭ ਤੋਂ ਪਹਿਲਾ ਦੀ ਚਾਹ ਦੀ ਚੁਸਕੀ ਲੈਂਦੇ ਹਨ। ਉਸ ਤੋਂ ਬਾਅਦ ਦਿਨ ਦੀ ਸ਼ੁਰੂਆਤ ਕਰਦੇ ਹਨ। ਹਾਲਾਕਿ ਚਾਹ ਪੀਣ ਦੇ ਮਾਮਲੇ 'ਚ ਵੀ ਲੋਕਾਂ ਦੀ ਪਸੰਦ ਅਲੱਗ ਅਲੱਗ ਹੁੰਦੀ ਹੈ।

Tea bagsTea bags

ਜਿਵੇਂ ਕਿਸੇ ਨੂੰ ਪੱਤੀਆਂ ਵਾਲੀ ਚਾਹ ਦਾ ਸੁਆਦ ਜ਼ਿਆਦਾ ਪਸੰਦ ਹੁੰਦਾ ਹੈ ਤੇ ਕਿਸੇ ਨੂੰ ਟੀ-ਬੈਗ ਵਾਲੀ ਚਾਹ ਪਸੰਦ ਹੁੰਦੀ ਹੈ ਪਰ ਜੇਕਰ ਤੁਹਾਨੂੰ ਵੀ ਟੀ-ਬੈਗ ਵਾਲੀ ਚਾਹ ਪਸੰਦ ਹੈ ਤਾਂ ਤੁਹਾਡੇ ਲਈ ਬੁਰੀ ਖ਼ਬਰ ਹੈ। ਵਿਗਿਆਨੀਆਂ ਨੇ ਇਸ ਬਾਰੇ ਚੇਤਾਵਨੀ ਦਿੱਤੀ ਹੈ। ਟੀ ਬੈਗਾਂ ਵਿੱਚ ਮੌਜੂਦ ਪਲਾਸਟਿਕ ਦੇ ਸੈਂਕੜੇ ਸੂਖਮ ਕਣ ਚਾਹ ਵਿੱਚ ਘੁਲ ਜਾਂਦੇ ਹਨ ਅਤੇ ਇਸ ਰਾਹੀਂ ਸਰੀਰ ਵਿੱਚ ਦਾਖ਼ਲ ਹੋ ਜਾਂਦੇ ਹਨ।

Tea bagsTea bags

ਟੀ ਬੈਗ ਨੂੰ ਰਵਾਇਤੀ ਕਾਗਜ਼ ਦੀ ਥਾਂ ਪਲਾਸਟਿਕ ਨਾਲ ਬਣਾਇਆ ਜਾ ਰਿਹਾ ਹੈ ਅਤੇ ਇਹ ਬਹੁਤ ਆਮ ਹੋ ਗਿਆ ਹੈ। ਟੀ ਬੈਗ ਵਿੱਚ ਮੌਜੂਦ ਇਹ ਪਾਰਟੀਕਲ ਸੂਖਮ ਅਤੇ ਨੈਨੋ ਆਕਾਰ ਦੇ ਹੁੰਦੇ ਹਨ ਅਤੇ ਮਨੁੱਖੀ ਵਾਲਾਂ ਨਾਲੋਂ 750 ਗੁਣਾ ਛੋਟੇ ਹੁੰਦੇ ਹਨ। ਖੋਜਕਰਤਾਵਾਂ ਨੇ ਪਾਇਆ ਕਿ ਟੀ ਬੈਗ ਵਿੱਚ ਮੌਜੂਦ ਪਲਾਸਟਿਕ ਕਾਰਨ ਪਾਣੀ ਵਿੱਚ ਬੈਕਟੀਰੀਆ ਅਸਾਧਾਰਣ ਤਰੀਕਿਆਂ ਨਾਲ ਵੱਧਦੇ ਹਨ ਅਤੇ ਅਜੀਬ ਢੰਗ ਨਾਲ ਵਿਵਹਾਰ ਕਰਦੇ ਹਨ।

Tea bagsTea bags

ਹਾਲਾਂਕਿ, ਮਨੁੱਖੀ ਸਿਹਤ 'ਤੇ ਸੂਖਮ ਅਤੇ ਨੈਨੋਪਲਾਸਟਿਕਸ ਦੇ ਪ੍ਰਭਾਵਾਂ ਬਾਰੇ ਕੋਈ ਖ਼ਾਸ ਜਾਣਕਾਰੀ ਮੌਜੂਦ ਨਹੀਂ ਹੈ। ਮੈਕਗਿੱਲ ਯੂਨੀਵਰਸਿਟੀ, ਕਨੈਡਾ ਦੀ ਕੈਮੀਕਲ ਇੰਜੀਨੀਅਰ ਲੌਰਾ ਹਰਨਡੇਨਜ ਨੇ ਕਾਫੀ ਸਟੋਰਾਂ ਅਤੇ ਸਟੋਰਾਂ ਤੋਂ ਟੀ ਬੈਗ ਦੀਆਂ ਚਾਰ ਵੱਖ-ਵੱਖ ਕਿਸਮਾਂ ਦੀ ਖ਼ਰੀਦ ਅਤੇ ਉਨ੍ਹਾਂ ਦਾ ਵਿਸ਼ਲੇਸ਼ਣ ਕੀਤਾ।

Tea bagsTea bags

ਖੋਜਕਰਤਾਵਾਂ ਨੇ ਚਾਹ ਬਣਾਉਣ ਦੀ ਪ੍ਰਕਿਰਿਆ ਵਿੱਚ ਖਾਲੀ ਟੀ ਬੈਗਾਂ ਦੀ ਵਰਤੋਂ ਕੀਤੀ ਅਤੇ ਉਨ੍ਹਾਂ ਨੂੰ ਪੰਜ ਮਿੰਟ ਲਈ 95 ਡਿਗਰੀ ਗਰਮ ਪਾਣੀ ਵਿੱਚ ਡੁੱਬਿਆ ਗਿਆ। ਇਸ ਤੋਂ ਬਾਅਦ, ਕੱਪ ਵਿਚਲੀਆਂ ਚੀਜ਼ਾਂ ਨੂੰ ਇਲੈਕਟ੍ਰੌਨ ਮਾਈਕਰੋਸਕੋਪ ਦੀ ਮਦਦ ਨਾਲ ਵੇਖਿਆ ਗਿਆ।  ਖੋਜਕਰਤਾਵਾਂ ਦੇ ਅਨੁਸਾਰ, ਚਾਹ ਦੇ ਥੈਲੇ ਨੂੰ ਇੱਕ ਕੱਪ ਗਰਮ ਪਾਣੀ ਵਿੱਚ ਪਾਉਣ ਨਾਲ 11.6 ਬਿਲੀਅਨ ਮਾਈਕ੍ਰੋਪਲਾਸਟਿਕਸ ਅਤੇ 3.1 ਅਰਬ ਨੈਨੋਪਲਾਸਟਿਕ ਪੈਦਾ ਹੁੰਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ

Advertisement
Advertisement

 

Advertisement
Advertisement