
ਵੱਡੇ ਚੰਦੇ ਦੇ ਨਾਮ 'ਤੇ ਕੀਤਾ ਧੋਖਾ
ਪੈਰਿਸ: ਫ਼ਰਾਂਸ ਦੇ ਅਰਬਪੱਤੀ ਉਦਯੋਗਪਤੀਆਂ ਜਿਹਨਾਂ ਨੇ ਨੈਟਰੋ ਡੈਮ ਦੇ ਪੁਨਰ ਨਿਰਮਾਣ ਲਈ ਜ਼ਿਆਦਾ ਚੰਦਾ ਦੇਣ ਸਰਵਜਨਕ ਤੌਰ 'ਤੇ ਵਾਅਦਾ ਕੀਤਾ ਸੀ ਉਹਨਾਂ ਨੇ ਇਸ ਫ੍ਰੈਂਚ ਵਿਰਾਸਤ ਦੀ ਮੁਰੰਮਤ ਲਈ ਅਜੇ ਤਕ ਕੋਈ ਪੈਸਾ ਨਹੀਂ ਦਿੱਤਾ। ਚਰਚਾ ਅਤੇ ਕਾਰੋਬਾਰ ਨਾਲ ਜੁੜੇ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ।
Notra Dame
ਇਹਨਾਂ ਉਦਯੋਗਪਤੀਆਂ ਦੀ ਬਜਾਏ ਮੁੱਖ ਰੂਪ ਤੋਂ ਅਮਰੀਕੀ ਨਾਗਰਿਕਾਂ ਨੇ ਫ੍ਰੈਂਡਸ ਆਫ ਨੈਟਰੋ ਡੈਮ ਫਾਉਂਡੇਸ਼ਨ ਦੇ ਜ਼ਰੀਏ ਕੈਥੋਡ੍ਰਲ ਵਿਚ 15 ਅਪ੍ਰੈਲ ਨੂੰ ਲੱਗੀ ਅੱਗ ਤੋਂ ਬਾਅਦ ਇੱਥੇ ਕੰਮ ਕਰ ਰਹੇ ਕਰੀਬ 150 ਮਜ਼ਦੂਰਾਂ ਨੂੰ ਤਨਖ਼ਾਹ ਦਿੱਤੀ ਸੀ। ਇਸ ਅੱਗ ਵਿਚ ਕੈਥੋਡ੍ਰਲ ਦੀ ਛੱਤ ਅਤੇ ਸਿਖ਼ਰ ਪੂਰੀ ਤਰ੍ਹਾਂ ਤਬਾਹ ਹੋ ਗਿਆ ਸੀ।
ਇਸ ਮਹੀਨੇ ਉਹ ਕੈਥੋਡ੍ਰਲ ਦੇ ਪੁਨਰ ਨਿਰਮਾਣ ਲਈ 36 ਲੱਖ ਯੂਰੋ ਦਾ ਪਹਿਲਾ ਭੁਗਤਾਨ ਕਰ ਰਿਹਾ ਹੈ। ਨੈਟਰੋ ਡੈਮ ਵਿਚ ਸੀਨੀਅਰ ਪ੍ਰੈਸ ਅਧਿਕਾਰੀ ਅੰਡਰਿਆ ਫਿਨੋਟ ਨੇ ਕਿਹਾ ਕਿ ਵੱਡੇ ਦਾਨ ਵਾਲਿਆਂ ਨੇ ਹੁਣ ਤਕ ਕੋਈ ਚੰਦਾ ਨਹੀਂ ਦਿੱਤਾ। ਉਹ ਜਾਣਨਾ ਚਾਹੁੰਦੇ ਹਨ ਕਿ ਉਹਨਾਂ ਦਾ ਪੈਸਾ ਅਸਲ ਵਿਚ ਕਿੱਥੇ ਖ਼ਰਚ ਹੋ ਰਿਹਾ ਹੈ ਅਤੇ ਉਹ ਪੈਸਾ ਦੇਣ ਤੋਂ ਪਹਿਲਾਂ ਇਸ 'ਤੇ ਸਹਿਮਤ ਹੋਣਾ ਚਾਹੁੰਦੇ ਹਨ ਕਿ ਇਹ ਸਿਰਫ਼ ਕਰਮਚਾਰੀਆਂ ਦੀ ਤਨਖ਼ਾਹ ਲਈ ਨਾ ਹੋਵੇ।
ਫ੍ਰਾਂਸ ਦੇ ਕੁੱਝ ਸਭ ਤੋਂ ਉਮੀਰ ਅਤੇ ਤਾਕਤਵਰ ਪਰਵਾਰਾਂ ਤੇ ਕੰਪਨੀਆਂ ਨੇ ਕਰੀਬ ਇਕ ਅਰਬ ਡਾਲਰ ਚੰਦਾ ਦੇਣ ਦਾ ਵਾਅਦਾ ਕੀਤਾ ਸੀ ਪਰ ਇਹਨਾਂ ਵੱਲੋਂ ਇਕ ਵੀ ਪੈਸਾ ਨਹੀਂ ਆਇਆ।