
ਰੇਲਵੇ ਨੇ ਆਪਣੇ ਖੇਤਰ ਵਿੱਚ ਆਉਣ ਵਾਲੇ ਖਾਣ-ਪੀਣ ਦੀਆਂ ਸਟਾਲਾਂ ਉੱਤੇ ਨਿੰਬੂ...
ਨਵੀਂ ਦਿੱਲੀ: ਰੇਲਵੇ ਨੇ ਆਪਣੇ ਖੇਤਰ ਵਿੱਚ ਆਉਣ ਵਾਲੇ ਖਾਣ-ਪੀਣ ਦੀਆਂ ਸਟਾਲਾਂ ਉੱਤੇ ਨਿੰਬੂ ਪਾਣੀ ਅਤੇ ਸ਼ੀਰੇ ਨਾਲ ਬਨਣ ਵਾਲੇ ਜੂਸਾਂ ਦੀ ਵਿਕਰੀ ‘ਤੇ ਰੋਕ ਲਗਾ ਦਿੱਤੀ ਸੀ। ਦਰਅਸਲ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਸੀ ਜਿਸ ਵਿੱਚ ਵਿਖਾਇਆ ਗਿਆ ਹੈ ਕਿ ਜੂਸ ਵਾਲੇ ਸਾਫ਼-ਸਫਾਈ ਦਾ ਸਹੀ ਢੰਗ ਨਾਲ ਧਿਆਨ ਨਹੀਂ ਰੱਖਦੇ ਪਰ ਹੁਣ ਇਕ ਹੋਰ ਖ਼ਬਰ ਸਾਹਮਣੇ ਆਈ ਹੈ, ਅਕਸਰ ਟਰੇਨ 'ਚ ਸਫਰ ਦੌਰਾਨ ਯਾਤਰੀਆਂ ਨੂੰ ਪਰੋਸੇ ਜਾਣ ਵਾਲੇ ਖਾਣੇ ਨੂੰ ਲੈ ਕੇ ਕੋਈ ਨਾ ਕੋਈ ਪਰੇਸ਼ਾਨੀ ਰਹਿੰਦੀ ਹੈ।
Food
ਲਾਜਵਾਬ ਨਜ਼ਰ ਆਉਣ ਵਾਲੇ ਖਾਣੇ 'ਚ ਕਦੇ ਕਾਕਰੋਚ ਨਿਕਲ ਜਾਂਦਾ ਹੈ ਅਤੇ ਕਦੇ ਕੁਝ ਹੋਰ। ਜਿਸ ਕਾਰਨ ਯਾਤਰੀ ਪਰੇਸ਼ਾਨ ਹੁੰਦੇ ਹਨ ਅਤੇ ਉਨ੍ਹਾਂ ਦੇ ਖਾਣੇ ਦਾ ਸੁਆਦ ਫਿੱਕਾ ਹੋ ਜਾਂਦਾ ਹੈ। ਅਜਿਹਾ ਹੀ ਇਕ ਮਾਮਲਾ ਦਿੱਲੀ ਤੋਂ ਅੰਮ੍ਰਿਤਸਰ ਜਾਣ ਵਾਲੀ ਸ਼ਤਾਬਦੀ 'ਚ ਦੇਖਣ ਨੂੰ ਮਿਲਿਆ। ਸ਼ਤਾਬਦੀ ਵਿਚ ਸਫਰ ਕਰ ਰਹੇ ਵਿਨੋਦ ਕੁਮਾਰ ਨਾਂ ਦੇ ਇਸ ਸ਼ਖਸ ਨੂੰ ਜਦੋਂ ਰੇਲਵੇ ਕੈਟਰਿੰਗ ਵਲੋਂ ਖਾਣਾ ਪਰੋਸਿਆ ਗਿਆ ਤਾਂ ਉਸ ਵਿਚੋਂ ਇਕ ਮਰਿਆ ਹੋਇਆ ਕਾਕਰੋਚ ਮਿਲਿਆ। ਮਰੇ ਹੋਏ ਕਾਕਰੋਚ ਨੂੰ ਦੇਖ ਕੇ ਸ਼ਤਾਬਦੀ ਵਿਚ ਮੌਜੂਦ ਸਾਰੇ ਯਾਤਰੀਆਂ ਨੇ ਖਾਣਾ ਛੱਡ ਦਿੱਤਾ।
Food
ਯਾਤਰੀ ਵਿਨੋਦ ਨੇ ਦੱਸਿਆ ਕਿ ਉਹ ਲੱਗਭਗ ਖਾਣਾ ਖਾ ਚੁੱਕੇ ਸਨ। ਮਰੇ ਹੋਏ ਕਾਕਰੋਚ ਨੂੰ ਦੇਖ ਕੇ ਉਸ ਦਾ ਸੁਆਦ ਕਿਰਕਿਰਾ ਹੋ ਗਿਆ। ਉਨ੍ਹਾਂ ਕਿਹਾ ਕਿ ਸ਼ਤਾਬਦੀ ਵਾਲਾ ਇੰਨਾ ਗੰਦਾ ਪਰੋਸ ਰਹੇ ਹਨ, ਜੋ ਕਿ ਬਹੁਤ ਗਲਤ ਗੱਲ ਹੈ। ਉਹ ਇਸ ਮਾਮਲੇ ਨੂੰ ਕਨਜ਼ਿਊਮਰ ਕੋਰਟ (ਖਪਤਕਾਰ ਫੋਰਮ) 'ਚ ਚੁੱਕਣਗੇ। ਜਦੋਂ ਇਸ ਮਾਮਲੇ ਨੂੰ ਰੇਲਵੇ ਕੈਟਰਿੰਗ ਸਾਹਮਣੇ ਚੁੱਕਿਆ ਗਿਆ ਤਾਂ ਉਹ ਗੱਲ ਨੂੰ ਟਾਲਦੇ ਹੋਏ ਨਜ਼ਰ ਆਏ। ਸ਼ਤਾਬਦੀ ਟਰੇਨ ਸਭ ਤੋਂ ਸਪੈਸ਼ਲ ਟਰੇਨ ਹੈ।
Food
ਜਿਸ ਵਿਚ ਟਰੇਨ 'ਚ ਖਾਣੇ ਦੇ ਪੈਸੇ ਤੁਹਾਨੂੰ ਟਿਕਟ ਬੁਕ ਕਰਨ ਦੇ ਨਾਲ ਹੀ ਦੇਣੇ ਪੈਂਦੇ ਹਨ ਪਰ ਉਸ ਤੋਂ ਬਾਅਦ ਵੀ ਯਾਤਰੀਆਂ ਨੂੰ ਖਾਣਾ ਚੰਗਾ ਨਹੀਂ ਮਿਲਦਾ। ਉਸ ਖਾਣੇ ਵਿਚ ਕਾਕਰੋਚ ਹੁੰਦੇ ਹਨ। ਅਜੇ ਤਕ ਰੇਲਵੇ ਨੇ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕੀਤੀ ਹੈ।