ਭਾਰ ਵਧਾਉਣ ਦੇ ਸ਼ੌਕੀਨ ਕਰਨ ਸ਼ਕਰਕੰਦੀ ਦੀ ਵਰਤੋਂ, ਹੋਰ ਵੀ ਹੁੰਦੇ ਨੇ ਕਈ ਫਾਇਦੇ
Published : Nov 28, 2019, 5:02 pm IST
Updated : Nov 28, 2019, 5:02 pm IST
SHARE ARTICLE
sweet potato
sweet potato

ਸ਼ਕਰਕੰਦੀ ਖਾਣੀ ਸਾਰਿਆਂ ਨੂੰ ਹੀ ਪਸੰਦ ਹੁੰਦੀ ਹੈ। ਇਸ ਦੀ ਵਰਤੋਂ ਲੋਕਾਂ ਵਲੋਂ ਉਬਾਲ ਕੇ ਚਾਟ ਬਣਾ ਕੇ ਕੀਤੀ ਜਾਂਦੀ ਹੈ। ਨਰਾਤਿਆਂ ਦੇ ਦਿਨਾਂ ’ਚ ਬਹੁਤ ਸਾਰੇ ਲੋਕ ..

ਜਲੰਧਰ :  ਸ਼ਕਰਕੰਦੀ ਖਾਣੀ ਸਾਰਿਆਂ ਨੂੰ ਹੀ ਪਸੰਦ ਹੁੰਦੀ ਹੈ। ਇਸ ਦੀ ਵਰਤੋਂ ਲੋਕਾਂ ਵਲੋਂ ਉਬਾਲ ਕੇ ਚਾਟ ਬਣਾ ਕੇ ਕੀਤੀ ਜਾਂਦੀ ਹੈ। ਨਰਾਤਿਆਂ ਦੇ ਦਿਨਾਂ ’ਚ ਬਹੁਤ ਸਾਰੇ ਲੋਕ ਸ਼ਕਰਕੰਦੀ ਦੀ ਹੀ ਵਰਤੋਂ ਕਰਦੇ ਹਨ, ਜੋ ਸੁਆਦ ਦੇ ਨਾਲ-ਨਾਲ ਸਰੀਰ ਨੂੰ ਐਨਰਜੀ ਦਿੰਦੀ ਹੈ। ਸ਼ਕਰਕੰਦੀ ’ਚ ਫਾਈਬਰ, ਐਂਟੀ-ਆਕਸੀਡੈਂਟ, ਵਿਟਾਮਿਨ ਅਤੇ ਲਵਣ ਵਰਗੇ ਤੱਤ ਵੱਡੀ ਮਾਤਰਾ ’ਚ ਪਾਏ ਜਾਂਦੇ ਹਨ, ਜੋ ਸਰੀਰ ਲਈ ਫਾਇਦੇਮੰਦ ਹਨ। ਸ਼ਕਰਕੰਦੀ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਉਣ 'ਚ ਵੀ ਮਦਦ ਕਰਦੀ ਹੈ।

sweet potato sweet potato

ਸ਼ਕਰਕੰਦੀ ਦੇ ਫਾਇਦੇ –

1. ਸ਼ੂਗਰ 'ਚ ਫਾਇਦੇਮੰਦ
ਜੇਕਰ ਤੁਹਾਨੂੰ ਸ਼ੂਗਰ ਹੈ ਤਾਂ ਸ਼ਕਰਕੰਦੀ ਦਾ ਸੇਵਨ ਕਰੋ। ਇਸ 'ਚ ਅਜਿਹੇ ਤੱਤ ਪਾਏ ਜਾਂਦੇ ਹਨ ਜੋ ਬਲੱਡ ਸ਼ੂਗਰ ਨੂੰ ਇਕਦਮ ਤੋਂ ਨਹੀਂ ਵਧਾਉਂਦੇ ਅਤੇ ਉਨ੍ਹਾਂ ਨੂੰ ਕੰਟਰੋਲ 'ਚ ਰੱਖਦੇ ਹਨ।

2. ਅਸਥਮਾ ਰੋਗੀ ਲਈ ਫਾਇਦੇਮੰਦ
ਨੱਕ, ਸਾਹ ਵਾਲੀ ਨਲੀ ਅਤੇ ਫੇਫੜਿਆਂ 'ਚ ਕਫ ਜੰਮਣ ਨਾਲ ਅਸਥਮਾ ਰੋਗੀਆਂ ਨੂੰ ਕਾਫੀ ਪ੍ਰੇਸ਼ਾਨੀ ਹੁੰਦੀ ਹੈ। ਅਜਿਹੇ 'ਚ ਰੋਜ਼ 1 ਸ਼ਕਰਕੰਦੀ ਉਬਾਲ ਕੇ ਖਾਣ ਨਾਲ ਕਫ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਅਤੇ ਅਸਥਮਾ ਰੋਗੀ ਨੂੰ ਆਰਾਮ ਮਿਲਦਾ ਹੈ।

sweet potato sweet potato

3. ਭਾਰ ਵਧਾਉਣ 'ਚ ਮਦਦਗਾਰ
ਇਸ 'ਚ ਬਹੁਤ ਜ਼ਿਆਦਾ ਮਾਤਰਾ 'ਚ ਸਟਾਰਚ ਹੁੰਦਾ ਹੈ ਜਿਸ ਨਾਲ ਮਸਲਸ ਵਧਾਉਣ 'ਚ ਵੀ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਇਸ 'ਚ ਮੌਜੂਦ ਵਿਟਾਮਿਨ, ਖਣਿਜ ਅਤੇ ਪ੍ਰੋਟੀਨ ਵਜ਼ਨ ਵਧਾਉਣ 'ਚ ਵੀ ਸਹਾਈ ਹੁੰਦੇ ਹਨ।

4. ਦਿਲ ਦੀਆਂ ਬੀਮਾਰੀਆਂ ਤੋਂ ਬਚਾਅ
ਸ਼ਕਰਕੰਦੀ ਖਾਣ ਨਾਲ ਸਰੀਰ ਦਾ ਕੋਲੈਸਟ੍ਰੋਲ ਲੈਵਲ ਸੰਤੁਲਿਤ ਰਹਿੰਦਾ ਹੈ। ਆਪਣੇ ਖਾਣੇ ’ਚ ਰੋਜ਼ਾਨਾ 1 ਸ਼ਕਰਕੰਦੀ ਦੀ ਵਰਤੋ ਜ਼ਰੂਰ ਕਰੋ, ਕਿਉਂਕਿ ਇਸ 'ਚ ਕਾਪਰ, ਵਿਟਾਮਿਨ-ਬੀ 6 ਹੁੰਦਾ ਹੈ। ਇਸ ਨਾਲ ਦਿਲ ਸਿਹਤਮੰਦ ਰਹਿੰਦਾ ਹੈ। ਸ਼ਕਰਕੰਦੀ ਦੀ ਵਰਤੋਂ ਕਰਨ ਨਾਲ ਤੁਸੀਂ ਦਿਲ ਦੀਆਂ ਬੀਮਾਰੀਆਂ ਤੋਂ ਵੀ ਬਚੇ ਰਹਿੰਦੇ ਹੋ।

sweet potato sweet potato

5. ਫਾਈਬਰ ਦਾ ਚੰਗਾ ਸਰੋਤ
ਇਹ ਫਾਈਬਰ ਦਾ ਸਭ ਤੋਂ ਚੰਗਾ ਸਰੋਤ ਹੈ। ਇਸ ਤੋਂ ਇਲਾਵਾ ਇਸ 'ਚ ਵਿਟਾਮਿਨ, ਆਇਰਨ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਵੀ ਕਾਫੀ ਮਾਤਰਾ 'ਚ ਮੌਜੂਦ ਹੁੰਦਾ ਹੈ ਜੋ ਕਿ ਤੁਹਾਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ।

6. ਅੱਖਾਂ ਦੀ ਰੌਸ਼ਨੀ
ਲਗਾਤਾਰ ਕੰਪਿਊਟਰ ਅਤੇ ਮੋਬਾਇਲ ਫੋਨ ਦੀ ਵਰਤੋਂ ਕਰਨ ਨਾਲ ਅੱਜਕਲ੍ਹ ਘੱਟ ਉਮਰ ਦੇ ਬੱਚਿਆਂ, ਨੌਜਵਾਨਾਂ ਦੀਆਂ ਅੱਖਾਂ ਦੀ ਰੌਸ਼ਨੀ ਘੱਟ ਹੋ ਜਾਂਦੀ ਹੈ। ਅਜਿਹੇ ਵਿੱਚ ਸ਼ਕਰਕੰਦੀ ਦੀ ਵਰਤੋਂ ਕਰਨੀ ਚਾਹੀਦੀ ਹੈ ਜੋ ਅੱਖਾਂ ਦੀ ਰੌਸ਼ਨੀ ਨੂੰ ਤੇਜ਼ ਕਰਨ ਵਿੱਚ ਫਾਇਦੇਮੰਦ ਸਾਬਤ ਹੁੰਦੀ ਹੈ।

7. ਝੁਰੜੀਆਂ ਘੱਟ ਕਰੇ
ਵਧਦੀ ਉਮਰ ਦੇ ਨਾਲ-ਨਾਲ ਚਿਹਰੇ 'ਤੇ ਝੁਰੜੀਆਂ ਦੇ ਨਿਸ਼ਾਨ ਪੈਣ ਲੱਗਦੇ ਹਨ। ਅਜਿਹੇ ’ਚ ਸ਼ਕਰਕੰਦੀ ਖਾਣੀ ਬਹੁਤ ਫਾਇਦੇਮੰਦ ਹੈ। ਇਸ ’ਚ ਮੌਜੂਦ ਵੀਟਾ ਕੈਰੋਟੀਨ ਸਰੀਰ ’ਚ ਫ੍ਰੀ-ਰੈਡੀਕਲਸ ਨਾਲ ਲੜਦਾ ਹੈ, ਜਿਸ ਨਾਲ ਚਿਹਰੇ 'ਤੇ ਜਲਦੀ ਝੁਰੜੀਆਂ ਨਹੀਂ ਪੈਂਦੀਆਂ।

sweet potato sweet potato

8. ਤਣਾਅ
ਭੱਜਦੋੜ ਭਰੀ ਇਸ ਜ਼ਿੰਦਗੀ ਵਿੱਚ ਲੋਕਾਂ 'ਚ ਤਣਾਅ ਬਣਿਆ ਰਹਿੰਦਾ ਹੈ ਜੋ ਵੱਧ ਕੇ ਡਿਪ੍ਰੈਸ਼ਨ ਦਾ ਕਾਰਨ ਬਣ ਜਾਂਦਾ ਹੈ। ਸ਼ਕਰਕੰਦੀ ਖਾਣ ਨਾਲ ਸਰੀਰ ਵਿੱਚ ਸਟ੍ਰੈਸ ਹਾਰਮੋਨ ਲੈਵਲ ਘੱਟ ਹੁੰਦੇ ਹਨ ਅਤੇ ਤਣਾਅ ਵੀ ਘੱਟਦਾ ਹੈ।

9. ਕੈਂਸਰ
ਸ਼ਕਰਕੰਦੀ ’ਚ ਮੌਜੂਦ ਵੀਟਾ-ਕੈਰੋਟੀਨ, ਵਿਟਾਮਿਨ-ਏ ਅਤੇ ਐਂਟੀ-ਆਕਸੀਡੈਂਟ ਤੱਤ ਸਰੀਰ ਨੂੰ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਨਾਲ ਲੜਨ ਵਿੱਚ ਮਦਦ ਕਰਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM

ਸਰਪੰਚ ਜਰਮਨ ਸਿੰਘ ਨੂੰ ਫਿਰੌਤੀ ਲਈ ਮਿਲ ਰਹੀਆਂ ਸਨ ਧਮਕੀਆਂ : ਦੋਸਤ

05 Jan 2026 3:05 PM

"ਓ ਤੈਨੂੰ ਸ਼ਰਮ ਨਾ ਆਈ"Tarn Taran court complex ਦੇ ਬਾਹਰ ਹੰਗਾਮਾ |Absconding Pathanmajra Murdabad slogans

04 Jan 2026 3:26 PM

'CA ਸਤਿੰਦਰ ਕੋਹਲੀ ਤੋਂ ਚੰਗੀ ਤਰ੍ਹਾਂ ਪੁੱਛਗਿੱਛ ਹੋਵੇ, ਫਿਰ ਹੀ ਸੱਚ ਸਿੱਖ ਕੌਮ ਦੇ ਸਾਹਮਣੇ ਆਏਗਾ'

03 Jan 2026 1:55 PM
Advertisement