Saffron milk: ਗਰਭਵਤੀ ਔਰਤਾਂ ਲਈ ਲਾਹੇਵੰਦ ਹੈ ਕੇਸਰ ਦਾ ਦੁੱਧ
Published : Nov 28, 2023, 7:31 am IST
Updated : Nov 28, 2023, 7:31 am IST
SHARE ARTICLE
Saffron milk is beneficial for pregnant women
Saffron milk is beneficial for pregnant women

ਅੱਜ ਅਸੀ ਤੁਹਾਨੂੰ ਦਸਾਂਗੇ ਦੁੱਧ ਵਿਚ ਕੇਸਰ ਮਿਲਾ ਕੇ ਪੀਣ ਨਾਲ ਹੋਣ ਵਾਲੇ ਫ਼ਾਇਦਿਆਂ ਬਾਰੇ

Saffron milk: ਗਰਭ ਅਵਸਥਾ ਦੌਰਾਨ ਔਰਤਾਂ ਨੂੰ ਅਪਣੀ ਸਿਹਤ ਦਾ ਖ਼ਾਸ ਧਿਆਨ ਰਖਣਾ ਪੈਂਦਾ ਹੈ। ਗਰਭ ਅਵਸਥਾ ਦੌਰਾਨ ਦੁੱਧ ਵਿਚ ਕੇਸਰ ਮਿਲਾ ਕੇ ਪੀਤਾ ਜਾਵੇ ਤਾਂ ਕਾਫ਼ੀ ਫ਼ਾਇਦਾ ਹੁੰਦਾ ਹੈ। ਇਸ ਨਾਲ ਹੋਣ ਵਾਲੇ ਬੱਚਿਆਂ ਦਾ ਰੰਗ ਵੀ ਨਿਖਰਦਾ ਹੈ ਅਤੇ ਔਰਤਾਂ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਤੋਂ ਵੀ ਦੂਰ ਰਹਿੰਦੀਆਂ ਹਨ। ਅੱਜ ਅਸੀ ਤੁਹਾਨੂੰ ਦਸਾਂਗੇ ਦੁੱਧ ਵਿਚ ਕੇਸਰ ਮਿਲਾ ਕੇ ਪੀਣ ਨਾਲ ਹੋਣ ਵਾਲੇ ਫ਼ਾਇਦਿਆਂ ਬਾਰੇ :

  • ਗਰਭ ਅਵਸਥਾ ਦੌਰਾਨ ਔਰਤਾਂ ਨੂੰ ਕਾਫ਼ੀ ਤਣਾਅ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਵਜ੍ਹਾ ਨਾਲ ਉਨ੍ਹਾਂ ਨੂੰ ਅੱਖਾਂ ਦੀਆਂ ਕਈ ਸਮੱਸਿਆਵਾਂ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਕੁੱਝ ਔਰਤਾਂ ਦੀ ਡਿਲਿਵਰੀ ਤੋਂ ਬਾਅਦ ਨਜ਼ਰ ਕਮਜ਼ੋਰ ਹੋ ਜਾਂਦੀ ਹੈ। ਅਜਿਹੇ ਵਿਚ ਰੋਜ਼ਾਨਾ ਉਨ੍ਹਾਂ ਨੂੰ ਕੇਸਰ ਵਾਲਾ ਦੁੱਧ ਪੀਣਾ ਚਾਹੀਦਾ ਹੈ ਜੋ ਅੱਖਾਂ ਨੂੰ ਸਿਹਤਮੰਦ ਰਖਦਾ ਹੈ।
  • ਗਰਭ ਅਵਸਥਾ ਦੌਰਾਨ ਰੋਜ਼ਾਨਾ ਦੁੱਧ ਵਿਚ ਕੇਸਰ ਮਿਲਾ ਕੇ ਪੀਣ ਨਾਲ ਬੱਚੇ ਦਾ ਰੰਗ ਗੋਰਾ ਹੁੰਦਾ ਹੈ। ਇਸ ਵਿਚ ਮੌਜੂਦ ਥਿਆਮਿਨ ਅਤੇ ਰਿਬੋਫ਼ਲੇਵਿਨ ਗੁਣ ਗਰਭਵਤੀ ਔਰਤਾਂ ਦੇ ਸਰੀਰ ਨੂੰ ਸਿਹਤਮੰਦ ਰਖਦੇ ਹਨ।
  • ਇਸ ਦੌਰਾਨ ਔਰਤਾਂ ਦੀ ਪਾਚਨ ਕਿਰਿਆ ਕਾਫ਼ੀ ਕਮਜ਼ੋਰ ਹੋ ਜਾਂਦੀ ਹੈ। ਗਰਭ ਅਵਸਥਾ ਦੌਰਾਨ ਸਰੀਰ ਵਿਚ ਹਾਰਮੋਨ ਵਿਚ ਬਦਲਾਅ ਆਉਣ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਭਾਰੀ ਖਾਣਾ ਪਚ ਨਹੀਂ ਸਕਦਾ ਜਿਸ ਵਜ੍ਹਾ ਨਾਲ ਹਮੇਸ਼ਾ ਔਰਤਾਂ ਦਾ ਢਿੱਡ ਖ਼ਰਾਬ ਰਹਿੰਦਾ ਹੈ। ਅਜਿਹੇ ਵਿਚ ਕੇਸਰ ਵਾਲਾ ਦੁੱਧ ਪੀਣ ਨਾਲ ਪਾਚਨ ਸ਼ਕਤੀ ਮਜ਼ਬੂਤ ਹੁੰਦੀ ਹੈ ਅਤੇ ਢਿੱਡ ਸਿਹਤਮੰਦ ਰਹਿੰਦਾ ਹੈ।
  • ਕੇਸਰ ਵਾਲਾ ਦੁੱਧ ਪੀਣ ਨਾਲ ਨਾਰਮਲ ਡਿਲਿਵਰੀ ਦੇ ਮੌਕੇ ਵਧ ਜਾਂਦੇ ਹਨ। ਅਜਿਹੇ ਵਿਚ ਗਰਭ ਅਵਸਥਾ ਦੇ ਪੰਜਵੇਂ ਮਹੀਨੇ ਤੋਂ ਹੀ ਇਸ ਦੀ ਵਰਤੋਂ ਕਰਨੀ ਸ਼ੁਰੂ ਕਰ ਦੇਣੀ ਚਾਹੀਦੀ ਹੈ।

 (For more news apart from Saffron milk is beneficial for pregnant women, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM

Baba Shankranand Bhuri Video Viral | Baba Shankranand Bhuri Dera | Ludhiana Baba Shankranand Bhauri

21 Jun 2025 12:24 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 21/06/2025

21 Jun 2025 12:18 PM

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM
Advertisement