ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾਉਂਦੀ ਹੈ ਬਾਜਰੇ ਦੀ ਰੋਟੀ 
Published : Jan 29, 2019, 6:35 pm IST
Updated : Jan 29, 2019, 6:35 pm IST
SHARE ARTICLE
Bajra Roti
Bajra Roti

ਬਾਜਰੇ ਵਿਚ ਕਈ ਪੋਸ਼ਟਿਕ ਤੱਤ ਪਾਏ ਜਾਂਦੇ ਹਨ ਜਿਵੇ ਕਿ ਨਿਆਸਿਨ, ਮੈਗਨੀਸ਼ੀਅਮ, ਫਾਸਫੋਰਸ। ਨਿਆਸਿਨ ਨਸਾਂ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਫਾਸਫੋਰਸ ਨਾਲ ...

ਬਾਜਰੇ ਵਿਚ ਕਈ ਪੋਸ਼ਟਿਕ ਤੱਤ ਪਾਏ ਜਾਂਦੇ ਹਨ ਜਿਵੇ ਕਿ ਨਿਆਸਿਨ, ਮੈਗਨੀਸ਼ੀਅਮ, ਫਾਸਫੋਰਸ। ਨਿਆਸਿਨ ਨਸਾਂ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਫਾਸਫੋਰਸ ਨਾਲ ਸਰੀਰ ਨੂੰ ਐਨਰਜੀ ਮਿਲਦੀ ਹੈ, ਬਾਜਰਾ ਹੱਡੀਆਂ ਵਿਚ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਦਾ ਹੈ ਅਤੇ ਖੂਨ ਦੀ ਕਮੀ (ਅਨੀਮਿਆਂ) ਵੀ ਨਹੀਂ ਹੋਣ ਦਿੰਦਾ। ਬਾਜਰੇ ਵਿਚ ਇਹ ਤਿੰਨੋ ਹੀ ਵੱਧ ਮਾਤਰਾ ਵਿਚ ਪਾਏ ਜਾਂਦੇ ਹਨ। ਬਾਜਰੇ ਦੀ ਵਰਤੋਂ ਨਾਲ ਇਸ ਤਰਾਂ ਦੇ ਪੋਸ਼ਕ ਤੱਤਾਂ ਦੀ ਕਮੀ ਨੂੰ ਅਸਾਨੀ ਨਾਲ ਦੂਰ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਬਾਜਰਾ ਲੀਵਰ ਨਾਲ ਸਬੰਧਿਤ ਰੋਗਾਂ ਨੂੰ ਵੀ ਘੱਟ ਕਰਦਾ ਹੈ।

Bajra RotiBajra Roti

ਆਮ ਤੌਰ 'ਤੇ ਸਾਡੇ ਸਾਰਿਆਂ ਦੇ ਘਰਾਂ 'ਚ ਕਣਕ ਦੇ ਆਟੇ ਨਾਲ ਬਣੀਆਂ ਰੋਟੀਆਂ ਹੀ ਖਾਦੀਆਂ ਜਾਂਦੀਆਂ ਹਨ ਪਰ ਕਈ ਥਾਂਵਾ 'ਤੇ ਲੋਕ ਕਣਕ ਦੀ ਬਜਾਏ ਬਾਜਰੇ ਦੀ ਰੋਟੀ ਖਾਣਾ ਜ਼ਿਆਦਾ ਪਸੰਦ ਕਰਦੇ ਹਨ। ਬਾਜਰਾ ਨਾ ਸਿਰਫ ਪਾਚਨ ਕਿਰਿਆ ਨੂੰ ਸਹੀ ਰੱਖਣ ਦਾ ਕੰਮ ਕਰਦਾ ਹੈ ਸਗੋਂ ਇਹ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਵੀ ਬਚਾਉਂਦਾ ਹੈ। ਬਾਜਰੇ ਦੀ ਰੋਟੀ ਖਾਣ ਨਾਲ ਐਨਰਜੀ ਮਿਲਦੀ ਹੈ। ਇਹ ਊਰਜਾ ਦਾ ਇਕ ਚੰਗਾ ਸਰੋਤ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਵੀ ਬਾਜਰਾ ਖਾਣਾ ਤੁਹਾਡੇ ਲਈ ਫਾਇਦੇਮੰਦ ਹੋਵੇਗਾ।

Bajra RotiBajra Roti

ਬਾਜਰਾ ਖਾਣ ਨਾਲ ਕਾਫੀ ਸਮੇਂ ਤਕ ਭੁੱਖ ਨਹੀਂ ਲੱਗਦੀ, ਜਿਸ ਨਾਲ ਭਾਰ ਵੀ ਕੰਟਰੋਲ ‘ਚ ਰਹਿੰਦਾ ਹੈ। ਬਾਜਰਾ ਕੋਲੈਸਟਰੋਲ ਲੈਵਲ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ ਜਿਸ ਨਾਲ ਦਿਲ ਨਾਲ ਜੁੜੀਆਂ ਬੀਮਾਰੀ ਹੋਣ ਦਾ ਖਤਰਾ ਘੱਟ ਹੋ ਜਾਂਦਾ ਹੈ। ਇਸ ਤੋਂ ਇਲਾਵਾ ਇਹ ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਦਾ ਵੀ ਚੰਗਾ ਸਰੋਤ ਹੈ ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ।

Bajra RotiBajra Roti

ਬਾਜਰੇ 'ਚ ਭਰਪੂਰ ਮਾਤਰਾ 'ਚ ਫਾਈਬਰ ਮੌਜੂਦ ਹੁੰਦੇ ਹਨ ਜੋ ਪਾਚਨ ਕਿਰਿਆ ਨੂੰ ਦਰੁਸਤ ਰੱਖਣ 'ਚ ਸਹਾਈ ਹੁੰਦੇ ਹਨ। ਬਾਜਰੇ ਦੀ ਰੋਟੀ ਖਾਣ ਨਾਲ ਕਬਜ਼ ਦੀ ਸਮੱਸਿਆ ਨਹੀਂ ਹੁੰਦੀ। ਕਈ ਅਧਿਐਨਾਂ 'ਚ ਇਹ ਕਿਹਾ ਗਿਆ ਹੈ ਕਿ ਬਾਜਰਾ ਕੈਂਸਰ ਤੋਂ ਬਚਾਅ 'ਚ ਵੀ ਸਹਾਈ ਹੁੰਦਾ ਹੈ ਇਹ ਨਾ ਸਿਰਫ ਕੈਂਸਰ ਤੋਂ ਬਚਾਅ 'ਚ ਸਹਾਈ ਹੁੰਦਾ ਹੈ ਸਗੋਂ ਇਸ ਦੀ ਨਿਯਮਿਤ ਵਰਤੋਂ ਨਾਲ ਡਾਇਬਿਟੀਜ਼ ਦਾ ਖਤਰਾ ਵੀ ਘੱਟ ਹੋ ਜਾਂਦਾ ਹੈ। ਡਾਇਬਿਟੀਜ਼ ਦੇ ਮਰੀਜ਼ਾਂ ਨੂੰ ਇਸ ਦੀ ਨਿਯਮਿਤ ਵਰਤੋਂ ਦੀ ਸਲਾਹ ਦਿੱਤੀ ਜਾਂਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement