ਹਰੀ ਮਿਰਚ ਸਿਹਤ ਲਈ ਕਿਉਂ ਹੈ ਫਾਇਦੇਮੰਦ ?
Published : Jan 29, 2019, 3:30 pm IST
Updated : Jan 29, 2019, 3:30 pm IST
SHARE ARTICLE
Green Chilly
Green Chilly

ਹਰੀ ਮਿਰਚ ਦਾ ਸੇਵਨ ਅਚਾਰ,ਚਟਨੀ, ਸਬਜ਼ੀਆਂ ਅਤੇ ਰੋਟੀ ਖਾਣ ਨਾਲ ਵੀ ਕੀਤਾ ਜਾਂਦਾ ਹੈ। ਹਰੀ ਮਿਰਚ ਖਾਣ ਦੇ ਫਾਇਦੇ ਬਹੁਤ ਹਨ। ਆਓ ਦੇਖਦੇ ਹਾਂ ਕਿ ਇਸ ਦੇ ਕੀ...

ਹਰੀ ਮਿਰਚ ਦਾ ਸੇਵਨ ਅਚਾਰ,ਚਟਨੀ, ਸਬਜ਼ੀਆਂ ਅਤੇ ਰੋਟੀ ਖਾਣ ਨਾਲ ਵੀ ਕੀਤਾ ਜਾਂਦਾ ਹੈ। ਹਰੀ ਮਿਰਚ ਖਾਣ ਦੇ ਫਾਇਦੇ ਬਹੁਤ ਹਨ। ਆਓ ਦੇਖਦੇ ਹਾਂ ਕਿ ਇਸ ਦੇ ਕੀ ਫਾਇਦੇ ਹਨ। ਹਰੀ ਮਿਰਚ ਦੇ ਕਈ ਗੁਣ ਨੇ ਸ਼ਾਇਦ ਇਸ ਲਈ ਹਰੀ ਮਿਰਚ ਨੂੰ ਚਟਨੀ ਬਣਾਉਣ ‘ਚ ਇਸਤੇਮਾਲ ਕੀਤਾ ਜਾਂਦਾ ਹੈ।ਹਰੀ ਮਿਰਚ ‘ਚ ਇਕ ਖਾਸ ਤਰ੍ਹਾਂ ਦਾ ਐਲੀਮੈਂਟ ‘ਕੈਪਿਸਨ’ ਪਾਇਆ ਜਾਂਦਾ ਹੈ।

green chillyGreen Chilly

ਇਸਨੂੰ ਖਾਣ ਨਾਲ ਸਰੀਰ ਦੇ ਸਾਰੇ ਚੈਨਲਸ ਖੁੱਲ ਜਾਂਦੇ ਹਨ। ਬਹੁਤ ਘੱਟ ਲੋਕ ਜਾਣਦੇ ਹਨ ਕਿ ਹਰੀ ਮਿਰਚ ਖਾਣ ਨਾਲ ਭੁੱਖ ਵੱਧ ਜਾਂਦੀ ਹੈ। ਪੇਟ ‘ਚ ਕੋਈ ਇਨਫੈਕਸ਼ਨ ਹੋਵੇ ਤਾਂ ਉਹ ਵੀ ਕੰਟਰੋਲ ਹੋ ਜਾਂਦੀ ਹੈ। ਹਰੀ ਮਿਰਚ 'ਚ ਵਿਟਾਮਿਨ ਏ,ਬੀ ਤੇ ਸੀ ਦੇ ਨਾਲ ਕੁਝ ਆਇਰਨ ਵੀ ਹੁੰਦਾ ਹੈ।
ਵਿਟਾਮਿਨ ਏ ਅੱਖਾਂ ਦੇ ਲਈ ਫਾਇਦੇਮੰਦ ਹੁੰਦਾ ਹੈ।

green chillyGreen Chilly

ਹਰੀ ਮਿਰਚ ‘ਚ ਬੀਟਾਕੈਰੋਟਿਨ ਪਾਇਆ ਜਾਂਦਾ ਹੈ ਜਿਸ ਨਾਲ ਅੱਗੇ ਜਾ ਕੇ ਸਰੀਰ ‘ਚ ਵਿਟਾਮਿਨ ਏ ਬਣਦਾ ਹੈ। ਵਿਟਾਮਿਨ ਸੀ ਇਮਿਊਨਿਟੀ ਦੇ ਲਈ ਬਹੁਤ ਵਧੀਆ ਹੈ।ਇਹ ਸਰੀਰ ਨੂੰ ਬੀਮਾਰੀਆਂ ਨਾਲ ਲੜਣ ਦੀ ਸ਼ਕਤੀ ਦਿੰਦਾ ਹੈ।ਇਸ ਲਈ ਹਰੀ ਮਿਰਚ ਨੂੰ ਇਮਿਊਨਿਟੀ ਵਧਾਉਣ ਦੇ ਲਈ ਦਿਤਾ ਜਾਂਦਾ ਹੈ। ਇਸ ‘ਚ ਪਾਏ ਜਾਣ ਵਾਲਾ ਵਿਟਾਮਿਨ ਬੀ ਸਕਿਨ ਲਈ ਵੀ ਬਹੁਤ ਵਧੀਆ ਹੁੰਦਾ ਹੈ।

SauceSauce

ਆਮ ਤੌਰ 'ਤੇ ਲੋਕ ਰੋਟੀ ਦੇ ਨਾਲ ਹਰੀ ਮਿਰਚ ਨੂੰ ਕੱਚਾ ਖਾਂਦੇ ਹਨ ਪਰ ਇਸ ਤੋਂ ਇਲਾਵਾ ਹਰੀ ਮਿਰਚ ਨੂੰ ਧਨੀਏ, ਪੁਦੀਨੇ ਦੀ ਚਟਨੀ ‘ਚ ਇਸਤੇਮਾਲ ਕਰ ਸਕਦੇ ਹੋ ਜਾਂ ਫਿਰ ਤੁਸੀਂ ਮਿਰਚ ਨੂੰ ਸਟੀਮ ਕਰ ਕੇ ਖਾ ਸਕਦੇ ਹੋ ਜਿਵੇਂ ਢੋਕਲੇ ਦੇ ਨਾਲ ਮਿਰਚ ਖਾਂਧੀ ਜਾਂਦੀ ਹੈ, ਇੰਨਾਂ ਹੀ ਨਹੀਂ, ਹਰੀ ਮਿਰਚ ਨੂੰ ਮਸਾਲੇ ਨਾਲ (ਸਟੱਫਿੰਗ) ਦੇ ਰੂਪ ‘ਚ ਵੀ ਖਾ ਸਕਦੇ ਹੋ। ਹਰੀ ਮਿਰਚ ਭਿਜਨ ਦੇ ਵਿਚ ਇਕ ਨਵਾਂ ਟੇਸਟ ਪ੍ਰਦਾਨ ਕਰਦੀ ਹੈ। ਇਸ ਨੂੰ ਘਰ 'ਚ ਬਨਾਉਣਾ ਅਸਾਨ ਹੁੰਦਾ ਹੈ। ਇਸ ਨੂੰ ਸਮੌਸੇ, ਪਕੌੜੇ, ਫਰੈਂਚਫਰਾਇਜ਼, ਟੋਸਟ ਆਦਿ ਨਾਲ ਵੀ ਖਾ ਸਕਦੇ ਹਾਂ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Mohali News: ਕਾਰ ਨੂੰ ਹਾਰਨ ਮਾਰਨ ਕਰਕੇ ਚੱਲੇ ਘਸੁੰਨ..ਪਾੜ ਦਿੱਤੀ ਟੀ-ਸ਼ਰਟ, ਦੇਖੋ ਕਿਵੇਂ ਪਿਆ ਪੰਗਾ

20 Apr 2024 11:42 AM

Pathankot News: ਬਹੁਤ ਵੱਡਾ ਹਾਦਸਾ! ਤੇਜ਼ ਹਨ੍ਹੇਰੀ ਨੇ ਤੋੜ ਦਿੱਤੇ ਬਿਜਲੀ ਦੇ ਖੰਭੇ, ਲਪੇਟ 'ਚ ਆਈ ਬੱਸ, ਦੇਖੋ ਮੌਕੇ

20 Apr 2024 11:09 AM

ਪਟਿਆਲਾ ਦੇ ਬਾਗੀ ਕਾਂਗਰਸੀਆਂ ਲਈ Dharamvir Gandhi ਦਾ ਜਵਾਬ

20 Apr 2024 10:43 AM

ਕੀ Captain Amarinder Singh ਕਰਕੇ ਨਹੀਂ ਦਿੱਤੀ ਟਕਸਾਲੀ ਕਾਂਗਰਸੀਆਂ ਨੂੰ ਟਿਕਟ?

20 Apr 2024 10:00 AM

ਚਮਕੀਲਾ ਗੰਦੇ ਗੀਤਾਂ ਕਾਰਨ ਮਰਿਆ, ਪਰ ਬਾਕੀ ਕਿਵੇਂ ਬੱਚ ਗਏ? ਪਾਸ਼ ਦਾ ਕੀ ਕਸੂਰ ਸੀ...

20 Apr 2024 9:49 AM
Advertisement