ਸ਼ੂਗਰ ਦੇ ਮਰੀਜ਼ਾਂ ਲਈ ਹਰੀ ਮਿਰਚ ਦੇ ਫਾਇਦੇ 
Published : Nov 11, 2018, 6:25 pm IST
Updated : Nov 11, 2018, 6:25 pm IST
SHARE ARTICLE
Green Chilli
Green Chilli

ਹਰੀ ਮਿਰਚ ਸਾਡੀਆਂ ਸਬਜ਼ੀਆਂ ਵਿਚ ਮਸਾਲੇ ਦੇ ਤੌਰ ਤੇ ਵਰਤੀ ਜਾਂਦੀ ਹੈ। ਖਾਣੇ ਦਾ ਸਵਾਦ ਤਿੱਖਾ ਕਰਨ ਲਈ ਅਸੀਂ ਹਰੀ ਮਿਰਚ ਦਾ ਇਸਤੇਮਾਲ ਕਰਦੇ ਹਾਂ। ਤੁਸੀਂ ਜਾਣਦੇ ਹੋ ...

ਹਰੀ ਮਿਰਚ ਸਾਡੀਆਂ ਸਬਜ਼ੀਆਂ ਵਿਚ ਮਸਾਲੇ ਦੇ ਤੌਰ ਤੇ ਵਰਤੀ ਜਾਂਦੀ ਹੈ। ਖਾਣੇ ਦਾ ਸਵਾਦ ਤਿੱਖਾ ਕਰਨ ਲਈ ਅਸੀਂ ਹਰੀ ਮਿਰਚ ਦਾ ਇਸਤੇਮਾਲ ਕਰਦੇ ਹਾਂ। ਤੁਸੀਂ ਜਾਣਦੇ ਹੋ ਕਿ ਹਰੀ ਮਿਰਚ ਗੁਣਾਂ ਦਾ ਖਜ਼ਾਨਾ ਹੈ। ਹਰੀ ਮਿਰਚ 'ਚ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ ਜੋ ਕਿ ਸਾਡੀ ਸਿਹਤ ਨੂੰ ਬਿਹਤਰ ਖੂਬਸੂਰਤ ਬਣਾਈ ਰੱਖਣ 'ਚ ਅਤੇ ਰੋਗਾਂ ਨੂੰ ਜੜ੍ਹ ਤੋਂ ਖਤਮ ਕਰਨ 'ਚ ਮਦਦ ਕਰਦੇ ਹਨ। ਹਰੀ ਮਿਰਚ ਵਿਟਾਮਿਨ ਏ, ਬੀ 6, ਸੀ, ਆਰਿਨ, ਕਾਪਰ ਆਦਿ ਨਾਲ ਭਰਪੂਰ ਹੁੰਦੀ ਹੈ।

green peppergreen chilli

ਹਰੀ ਮਿਰਚ ਖਾਣ ਨਾਲ ਖੂਨ ਸਾਫ ਹੁੰਦਾ ਹੈ। ਸ਼ੂਗਰ ਹੋਣ ਦੀ ਸਥਿਤੀ 'ਚ ਵੀ ਹਰੀ ਮਿਰਚ 'ਚ ਬਲੱਡ ਪ੍ਰੈਸ਼ਰ ਦਾ ਪੱਧਰ ਕੰਟਰੋਲ ਰੱਖਣ ਦੇ ਗੁਣ ਮੌਜੂਦ ਹੁੰਦੇ ਹਨ। ਹਰੀ ਮਿਰਚ 'ਚ ਐਂਟੀ ਬੈਕਟੀਰੀਅਲ ਗੁਣ ਹੁੰਦੇ ਹਨ, ਜੋ ਕਿਸੇ ਵੀ ਤਰ੍ਹਾਂ ਦੇ ਇਨਫੈਕਸ਼ਨ ਨਾਲ ਸਰੀਰ ਅਤੇ ਚਮੜੀ ਦੀ ਰੱਖਿਆ ਕਰਦੇ ਹਨ। ਹਰੀ ਮਿਰਚ 'ਚ ਭਰਪੂਰ ਮਾਤਰਾ 'ਚ ਵਿਟਾਮਿਨ-ਸੀ ਹੁੰਦਾ ਹੈ, ਜੋ ਰੋਗਾਂ ਦੇ ਲੜਣ ਦੀ ਸਮਰੱਥਾ 'ਚ ਵਾਧਾ ਕਰ ਕੇ ਸਾਡੀ ਵਿਰੋਧੀ ਸਮਰੱਥਾ ਨੂੰ ਮਜ਼ਬੂਤ ਬਣਾਉਂਦਾ ਹੈ।

green peppergreen chilli

ਕੈਂਸਰ ਨਾਲ ਲੜਨ ਅਤੇ ਸਰੀਰ ਨੂੰ ਸੁਰੱਖਿਅਤ ਰੱਖਣ ਲਈ ਵੀ ਹਰੀ ਮਿਰਚ ਫਾਇਦੇਮੰਦ ਹੁੰਦੀ ਹੈ। ਹਰੀ ਮਿਰਚ ਦੀ ਵਰਤੋਂ ਨਾਲ ਫੇਫੜਿਆਂ ਦੇ ਕੈਂਸਰ ਦਾ ਖਤਰਾ ਵੀ ਘੱਟ ਹੁੰਦਾ ਹੈ। ਹਰੀ ਮਿਰਚ ਦਿਮਾਗ ਸੰਚਾਰ ਨੂੰ ਵੀ ਠੀਕ ਕਰਦੀ ਹੈ, ਜਿਸ ਨਾਲ ਸਾਡਾ ਮੂਡ ਕਾਫੀ ਹੱਦ ਤੱਕ ਖੁਸ਼ਨੁਮਾ ਰਹਿਣ 'ਚ ਮਦਦ ਮਿਲਦੀ ਹੈ। ਹਰੀ ਮਿਰਚ ਭਾਰ ਘਟਾਉਣ 'ਚ ਫਾਇਦੇਮੰਦ ਹੋ ਸਕਦੀ ਹੈ। ਹਰੀ ਮਿਰਚ 'ਚ ਕੈਲੋਰੀ ਬਿਲਕੁੱਲ ਨਹੀਂ ਹੁੰਦੀ।

ਇਸ ਲਈ ਇਹ ਭਾਰ ਘਟਾਉਣ 'ਚ ਕਾਫੀ ਸਹਾਈ ਹੁੰਦੀ ਹੈ। ਵਿਟਾਮਿਨ-ਈ ਨਾਲ ਭਰਪੂਰ ਹਰੀ ਮਿਰਚ ਤੁਹਾਡੀ ਚਮੜੀ ਲਈ ਵੀ ਫਾਇਦੇਮੰਦ ਹੁੰਦੀ ਹੈ। ਇਸ ਦੀ ਵਰਤੋਂ ਨਾਲ ਤੁਹਾਡੀ ਚਮੜੀ ਜਵਾਨ ਅਤੇ ਖੂਬਸੂਰਤ ਦਿਖਾਈ ਦਿੰਦੀ ਹੈ। ਹਰੀ ਮਿਰਚ ਨਾਲ ਦਿਲ ਨਾਲ ਸੰਬੰਧਤ ਸਾਰੀਆਂ ਬੀਮਾਰੀਆਂ ਠੀਕ ਹੋ ਜਾਂਦੀਆਂ ਹਨ। ਇਸ ਨਾਲ ਹਾਰਟ ਅਟੈਕ ਦਾ ਖਤਰਾ ਵੀ ਘੱਟ ਹੋ ਜਾਂਦਾ ਹੈ।

green peppergreen chilli

ਹਰੀ ਮਿਰਚ ਦੀ ਵਰਤੋਂ ਨਾਲ ਪਾਚਨ ਕਿਰਿਆ ਦਰੁਸਤ ਰਹਿੰਦੀ ਹੈ।ਇਸ ਦੀ ਵਰਤੋਂ ਨਾਲ ਖਾਣਾ ਚੰਗੇ ਤਰੀਕੇ ਨਾਲ ਡਾਇਜੇਸਟ ਹੋ ਜਾਂਦਾ ਹੈ। ਹਰੀ ਮਿਰਚ 'ਚ ਵਿਟਾਮਿਨ-ਸੀ ਮੌਜੂਦ ਹੁੰਦਾ ਹੈ ਜੋ ਹੱਡੀਆਂ, ਦੰਦਾਂ ਅਤੇ ਅੱਖਾਂ ਲਈ ਵੀ ਫਾਇਦੇਮੰਦ ਹੁੰਦਾ ਹੈ। ਹਰੀ ਮਿਰਚ ਸਰੀਰ ਦੇ ਅੰਗਾਂ 'ਚ ਹੋਣ ਵਾਲੇ ਦਰਦ ਨੂੰ ਵੀ ਘੱਟ ਕਰਨ 'ਚ ਸਹਾਈ ਹੁੰਦੀ ਹੈ। ਹਰੀ ਮਿਰਚ ਕਈ ਤਰ੍ਹਾਂ ਦੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ।

ਇਸ ਵਿਚ ਵਿਟਾਮਿਨ ਏ, ਬੀ 6, ਸੀ, ਆਇਰਨ, ਕਾਪਰ, ਪੋਟਾਸ਼ੀਅਮ , ਪ੍ਰੋਟੀਨ ਅਤੇ ਕਾਰਬੋਹਾਈਡ੍ਰੇਟ ਦੀ ਕਾਫੀ ਮਾਤਰਾ ਹੁੰਦੀ ਹੈ। ਇਨ੍ਹਾਂ ਹੀ ਨਹੀਂ ਬੀਟਾ ਕੈਰੋਟੀਨ ਆਦਿ ਸਿਹਤਮੰਦ ਚੀਜ਼ਾਂ ਵੀ ਇਸ ਵਿਚ ਮੌਜੂਦ ਹਨ। ਉਂਝ ਤਾਂ ਆਮ ਤੌਰ 'ਤੇ ਇਸ ਦੀ ਵਰਤੋਂ ਖਾਣੇ ਦਾ ਸੁਆਦ ਵਧਾਉਣ ਲਈ ਹੀ ਕੀਤੀ ਜਾਂਦਾ ਹੈ। ਹਾਲ ਹੀ ਵਿਚ ਕੀਤੇ ਗਏ ਇਕ ਸੋਧ ਵਿਚ ਦਾਵਾ ਕੀਤਾ ਗਿਆ ਹੈ ਕਿ ਹਰੀ ਮਿਰਚ ਖਾਣ ਨਾਲ ਸਿਹਤ ਸੰਬੰਧੀ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

green peppergreen chilli

ਬਹੁਤ ਸਾਰੇ ਲੋਕਾਂ ਨੂੰ ਤਾਂ ਇਹ ਪਤਾ ਵੀ ਨਹੀਂ ਹੈ ਕਿ ਹਰੀ ਮਿਰਚ ਡਾਈਟਰੀ ਫਾਈਬਰਸ ਨਾਲ ਭਰਪੂਰ ਹੁੰਦੀ ਹੈ, ਜੋ ਕਿ ਹੈਲਦੀ ਪਾਚਨ ਲਈ ਮਹੱਤਵਪੂਰਨ ਹੈ। ਹਰੀ ਮਿਰਚ ਖਾਣ ਨਾਲ ਤੁਹਾਨੂੰ ਕਈ ਲਾਭ ਹੋ ਸਕਦੇ ਹਨ। ਡਾਈਬੀਟੀਜ਼ ਨਾਲ ਪੀੜਤ ਲੋਕਾਂ ਨੂੰ ਆਪਣੇ ਖਾਣੇ ਦੇ ਨਾਲ ਹਰੀ ਮਿਰਚ ਜ਼ਰੂਰ ਖਾਣੀ ਚਾਹੀਦੀ ਹੈ ਕਿਉਂਕਿ ਇਹ ਵਧੇ ਹੋਏ ਸ਼ੂਗਰ ਲੇਵਲ ਨੂੰ ਘੱਟ ਕਰਨ ਦਾ ਕੰਮ ਕਰਨ ਵਿਚ ਅਤੇ ਸਰੀਰ ਵਿਚ ਸੰਤੁਲਨ ਬਣਾਉਣ ਵਿਚ ਮਦਦ ਕਰ ਸਕਦੀ ਹੈ।

ਹਰੀ ਮਿਰਚ ਦੀ ਵਰਤੋਂ ਨਾਲ ਪਾਚਨ ਪ੍ਰਕਿਰਿਆ ਵਿਚ ਮਦਦ ਮਿਲਦੀ ਹੈ ਕਿਉਂਕਿ ਇਸ ਵਿਚ ਵਿਟਾਮਿਨ ਸੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਜਿਸ ਚੀਜ਼ ਨੂੰ ਖਾਂਦੇ ਸਮੇਂ ਸਲਾਈਲਾ ਰਿਲੀਜ਼ ਹੁੰਦਾ ਹੈ। ਇਹ ਪਦਾਰਥ ਪਾਚਨ ਕਿਰਿਆ ਵਿਚ ਮਦਦ ਕਰਦੇ ਹਨ।

green peppergreen chilli

ਹਰੀ ਮਿਰਚ ਸਰੀਰ ਦੇ ਫੈਟ ਨੂੰ ਘੱਟ ਕਰਨ ਵਿਚ ਮਦਦ ਕਰਦੀ ਹੈ ਅਤੇ ਇਸ ਨਾਲ ਤੁਹਾਡਾ ਮੈਟਾਬੋਲੀਜ਼ਮ ਵਧਦਾ ਹੈ। ਹਰੀ ਮਿਰਚ ਵਿਟਾਮਿਨ ਸੀ ਨਾਲ ਭਰਪੂਰ ਹੁੰਦੀ ਹੈ ਅਤੇ ਇਹ ਚਮੜੀ ਨੂੰ ਸਿਹਤਮੰਦ ਬਣਾਉਣ ਅਤੇ ਉਸ ਦੀ ਚਮਕ ਬਰਕਰਾਰ ਰੱਖਣ ਵਿਚ ਮਦਦ ਕਰਦੀ ਹੈ। ਤੁਸੀਂ ਹਰੀ ਮਿਰਚ ਨੂੰ ਕੱਚਾ ਤਲ ਕੇ, ਭੁੰਨ ਕੇ ਜਾਂ ਸਲਾਦ ਦੇ ਨਾਲ ਵੀ ਆਪਣੇ ਖਾਣੇ ਦਾ ਇਕ ਸਾਈਡ ਡਿਸ਼ ਦੇ ਰੂਪ ਵਿਚ ਖਾ ਸਕਦੇ ਹੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement