
ਜਾਣਕਾਰੀ ਅਨੁਸਾਰ ਪਪੀਤੇ ਦੇ ਸੁੱਕੇ ਬੀਜਾਂ ਦੀ ਕੀਮਤ 1500 ਤੋਂ 2000 ਰੁਪਏ ਪ੍ਰਤੀ ਕਿਲੋ ਹੈ।
Papaya seeds Benefits: ਲੋਕ ਪਪੀਤਾ ਖਾਣਾ ਪਸੰਦ ਕਰਦੇ ਹਨ। ਪਪੀਤਾ ਸਰੀਰ ਨੂੰ ਕਈ ਤਰ੍ਹਾਂ ਨਾਲ ਲਾਭ ਪਹੁੰਚਾਉਂਦਾ ਹੈ। ਪਪੀਤੇ ਦੇ ਫ਼ਾਇਦੇ ਤਾਂ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਪਰ ਕੀ ਤੁਸੀਂ ਇਸ ਦੇ ਬੀਜਾਂ ਦੇ ਫ਼ਾਇਦਿਆਂ ਬਾਰੇ ਜਾਣਦੇ ਹੋ? ਪਪੀਤੇ ਦੀ ਤਰ੍ਹਾਂ ਇਸ ਦੇ ਬੀਜ ਵੀ ਸਰੀਰ ਲਈ ਫ਼ਾਇਦੇਮੰਦ ਹੁੰਦੇ ਹਨ ਪਰ ਬਹੁਤ ਸਾਰੇ ਲੋਕ ਇਨ੍ਹਾਂ ਬਾਰੇ ਨਹੀਂ ਜਾਣਦੇ। ਆਮ ਤੌਰ 'ਤੇ ਅਸੀਂ ਪਪੀਤਾ ਖਾ ਕੇ ਉਸ ਦੇ ਅੰਦਰੋਂ ਨਿਕਲਣ ਵਾਲੇ ਬੀਜਾਂ ਨੂੰ ਕੂੜੇ ਵਿਚ ਸੁੱਟ ਦਿੰਦੇ ਹਾਂ।
ਜਾਣਕਾਰੀ ਅਨੁਸਾਰ ਪਪੀਤੇ ਦੇ ਸੁੱਕੇ ਬੀਜਾਂ ਦੀ ਕੀਮਤ 1500 ਤੋਂ 2000 ਰੁਪਏ ਪ੍ਰਤੀ ਕਿਲੋ ਹੈ। ਪਰ ਤੁਸੀਂ ਪਪੀਤੇ ਵਿਚੋਂ ਕੱਢ ਕੇ ਸੁਕਾ ਕੇ ਬੀਜਾਂ ਨੂੰ ਮੁਫ਼ਤ ਵਿਚ ਪ੍ਰਾਪਤ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਪਪੀਤੇ ਦੇ ਬੀਜਾਂ ਦੇ ਫ਼ਾਇਦਿਆਂ ਬਾਰੇ ਦਸਾਂਗੇ। ਆਉ ਜਾਣਦਾ ਹਾਂ ਕਿ ਪਪੀਤੇ ਦੇ ਬੀਜ ਕਿਹੜੀਆਂ ਬੀਮਾਰੀਆਂ ਵਿਚ ਲਾਭਦਾਇਕ ਹਨ? ਅਸੀਂ ਪਪੀਤੇ ਦੇ ਬੀਜ ਸਿੱਧੇ ਖਾ ਸਕਦੇ ਹਾਂ ਜਾਂ ਸਾਨੂੰ ਪਪੀਤੇ ਦੇ ਬੀਜ ਕਦੋਂ ਲੈਣੇ ਚਾਹੀਦੇ ਹਨ?
ਪਪੀਤੇ ਦੇ ਬੀਜਾਂ ਵਿਚ ਪੈਪੋਨ ਨਾਮਕ ਇਕ ਪ੍ਰੋਟੀਨ ਹੁੰਦਾ ਹੈ ਜੋ ਇਕ ਪਾਚਨ ਐਂਜ਼ਾਈਮ ਹੈ। ਇਹ ਪ੍ਰੋਟੀਨ ਪੇਟ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਮਦਦ ਕਰਦਾ ਹੈ। ਪਪੀਤੇ ਦੇ ਬੀਜ ਗੈਸ, ਕਬਜ਼ ਅਤੇ ਅਲਸਰ ਵਰਗੀਆਂ ਕਈ ਸਮੱਸਿਆਵਾਂ ਤੋਂ ਰਾਹਤ ਦਿੰਦੇ ਹਨ। ਇਹ ਬੀਜ ਤੁਹਾਡੀ ਇਮਿਊਨਟੀ ਸਿਸਟਮ ਨੂੰ ਵੀ ਮਜ਼ਬੂਤ ਕਰਦੇ ਹਨ। ਪਪੀਤੇ ਦੇ ਬੀਜਾਂ ’ਚ ਫ਼ਾਈਬਰ ਹੁੰਦਾ ਹੈ ਜੋ ਪਾਚਨ ਕਿਰਿਆ ਨੂੰ ਸੁਧਾਰਨ ’ਚ ਮਦਦ ਕਰਦਾ ਹੈ। ਇਸ ਦੇ ਸੇਵਨ ਨਾਲ ਕੈਲੇਸਟਰੋਲ ਨੂੰ ਕੰਟਰੋਲ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਪਪੀਤੇ ਦੇ ਬੀਜਾਂ ’ਚ ਮੌਜੂਦ ਫ਼ਾਈਬਰ ਭਾਰ ਘਟਾਉਣ ’ਚ ਮਦਦ ਕਰਦਾ ਹੈ। ਪਪੀਤੇ ਦੇ ਬੀਜ ਗੁਰਦਿਆਂ ਲਈ ਵੀ ਫ਼ਾਇਦੇਮੰਦ ਹੁੰਦੇ ਹਨ। ਇਹ ਕਿਡਨੀ ਵਿਚ ਮੌਜੂਦ ਜ਼ਹਿਰੀਲੇ ਤੱਤਾਂ ਨੂੰ ਸਾਫ਼ ਕਰਦਾ ਹੈ ਜਿਸ ਕਾਰਨ ਕਿਡਨੀ ਵਿਚ ਸੋਜ ਨਹੀਂ ਹੁੰਦੀ ਅਤੇ ਨਾ ਹੀ ਕੋਈ ਇਨਫ਼ੈਕਸ਼ਨ ਹੁੰਦੀ ਹੈ।
ਪਪੀਤੇ ਦੇ ਬੀਜਾਂ ਵਿਚ ਐਂਟੀਆਕਸੀਡੈਂਟ ਹੁੰਦਾ ਹੈ ਜੋ ਸਰੀਰ ਨੂੰ ਆਕਸੀਡੇਟਿਵ ਤਣਾਅ ਤੋਂ ਬਚਾਉਂਦਾ ਹੈ। ਇਸ ਨਾਲ ਡਾਇਬਟੀਜ਼ ਕੰਟਰੋਲ ਹੁੰਦੀ ਹੈ ਅਤੇ ਇਹ ਅੱਖਾਂ ਦੀਆਂ ਸਮੱਸਿਆਵਾਂ ਨੂੰ ਵੀ ਠੀਕ ਕਰਦਾ ਹੈ। ਪਪੀਤੇ ਦੇ ਬੀਜ ਐਂਟੀਆਕਸੀਡੈਂਟਸ - ਪੌਲੀਫੇਨੌਲ ਅਤੇ ਫਲੇਵੋਨੋਇਡਸ ਨਾਲ ਭਰਪੂਰ ਹੁੰਦੇ ਹਨ - ਜੋ ਸਾਨੂੰ ਸਰਦੀ ਅਤੇ ਖੰਘ ਵਰਗੀਆਂ ਆਮ ਲਾਗਾਂ ਅਤੇ ਕਈ ਪੁਰਾਣੀਆਂ ਬਿਮਾਰੀਆਂ ਤੋਂ ਵੀ ਬਚਾਉਂਦੇ ਹਨ। ਪਪੀਤੇ ਦੇ ਬੀਜਾਂ ਦਾ ਸੇਵਨ ਕਈ ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ। ਇਸ ਲਈ ਪਪੀਤੇ ਦੇ ਬੀਜਾਂ ਨੂੰ ਸੁਕਾ ਕੇ ਪਾਊਡਰ ਬਣਾ ਲਵੋ। ਇਸ ਪਾਊਡਰ ਨੂੰ ਭੋਜਨ ਵਿਚ ਨਮਕ ਵਾਂਗ ਵਰਤੋਂ ਜਾਂ ਤੁਸੀਂ ਇਸ ਨੂੰ ਦੁੱਧ ਵਿਚ ਮਿਲਾ ਕੇ ਵੀ ਪੀ ਸਕਦੇ ਹੋ।
-ਅਧਿਆਪਕ ਲਲਿਤ ਗੁਪਤਾ ਮੰਡੀ ਅਹਿਮਦਗੜ੍ਹ।
9781590500