
ਜ਼ਿਆਦਾ ਬਲੀਚ ਕਰਨ ਨਾਲ ਚਮੜੀ ਖ਼ਰਾਬ ਹੋਣ ਲਗਦੀ ਹੈ ਅਤੇ ਚਮੜੀ 'ਚ ਬਲੀਚ ਲਗਾਉਣ ਤੋਂ ਤੁਰਤ ਬਾਅਦ ਜਲਣ ਦੀ ਸਮੱਸਿਆ ਵੀ ਆਮ ਗੱਲ ਹੈ।
ਜ਼ਿਆਦਾ ਬਲੀਚ ਕਰਨ ਨਾਲ ਚਮੜੀ ਖ਼ਰਾਬ ਹੋਣ ਲਗਦੀ ਹੈ ਅਤੇ ਚਮੜੀ 'ਚ ਬਲੀਚ ਲਗਾਉਣ ਤੋਂ ਤੁਰਤ ਬਾਅਦ ਜਲਣ ਦੀ ਸਮੱਸਿਆ ਵੀ ਆਮ ਗੱਲ ਹੈ। ਜੇਕਰ ਤੁਸੀਂ ਵੀ ਬਲੀਚ ਦੀ ਵਰਤੋਂ ਕਰਦੇ ਹੋ ਅਤੇ ਉਸ ਤੋਂ ਜਲਣ ਹੁੰਦੀ ਹੈ ਤਾਂ ਅਸੀਂ ਤੁਹਾਨੂੰ ਦਸ ਰਹੇ ਹਾਂ ਕੁੱਝ ਕੁਦਰਤੀ ਨੁਸਖੇ।
Aloe Vera
1. ਐਲੋਵਿਰਾ: ਇਹ ਚਮੜੀ 'ਤੇ ਹੋਣ ਵਾਲੀ ਜਲਣ ਨੂੰ ਘੱਟ ਕਰਨ 'ਚ ਕਾਫ਼ੀ ਸਹਾਇਕ ਹੈ। ਇਸ ਦਾ ਸਫ਼ੇਦ ਭਾਗ ਸਾਲਾਂ ਤੋਂ ਚਮੜੀ ਦੀ ਸਮੱਸਿਆ ਨੂੰ ਦੂਰ ਕਰਨ 'ਚ ਵਰਤੋਂ ਕੀਤੀ ਜਾ ਰਹੀ ਹੈ। ਇਸ 'ਚ ਐਂਟੀਸੈਪਟਿਕ ਤੱਤ ਹੁੰਦਾ ਹੈ। ਤੁਸੀਂ ਐਲੋਵਿਰਾ ਜੈੱਲ ਨੂੰ ਸਿੱਧੇ ਅਪਣੇ ਚਿਹਰੇ 'ਤੇ ਲਗਾਉ ਅਤੇ ਸਰਕੁਲਰ ਮੋਸ਼ਨ 'ਚ ਮਸਾਜ ਕਰੋ ਅਤੇ ਅੱਧੇ ਘੰਟੇ ਲਈ ਸੁੱਕਣ ਲਈ ਛੱਡ ਦਿਉ ਅਤੇ ਫਿਰ ਪਾਣੀ ਨਾਲ ਧੋ ਲਵੋ। ਦੋ ਤੋਂ ਤਿੰਨ ਵਾਰ ਅਜਿਹਾ ਕਰੋ। ਇਸ ਨਾਲ ਤੁਹਾਨੂੰ ਬਹੁਤ ਆਰਾਮ ਮਿਲੇਗਾ।
Cold Milk
2. ਠੰਡਾ ਦੁੱਧ: ਇਸ 'ਚ ਤੇਜ਼ਾਬ ਦਾ ਅਸਰ ਘੱਟ ਕਰਨ ਦੇ ਗੁਣ ਹੁੰਦੇ ਹਨ ਜਿਸ ਕਾਰਨ ਜਲਣ ਅਤੇ ਜਲਣ ਨਾਲ ਹੋਏ ਨਿਸ਼ਾਨ ਘੱਟ ਅਤੇ ਮਿਟਣ ਲਗਦੇ ਹਨ। ਠੰਡਾ ਦੁੱਧ ਚਿਹਰੇ 'ਤੇ ਲਗਾਉਣ ਨਾਲ ਚਮੜੀ ਦੀ ਰੈਡਨੈੱਸ ਵੀ ਘੱਟ ਹੁੰਦੀ ਹੈ। ਤੁਸੀਂ ਇਸ ਨੂੰ ਰੂਈ ਨਾਲ ਚਿਹਰੇ 'ਤੇ ਲਗਾਉ ਅਤੇ 15-20 ਮਿੰਟ ਲਈ ਇੰਜ ਹੀ ਰਹਿਣ ਦਿਉ। ਤੁਹਾਨੂੰ ਇਸ ਨੂੰ ਪਾਣੀ ਨਾਲ ਧੋਣ ਤੋਂ ਬਾਅਦ ਅਪਣੇ ਆਪ ਫ਼ਰਕ ਦਿਖ ਜਾਵੇਗਾ।
Potato Peel
3. ਆਲੂ ਦਾ ਛਿਲਕਾ : ਅਸੀਂ ਅਕਸਰ ਇਸ ਨੂੰ ਬੇਕਾਰ ਸਮਝ ਕੇ ਸੁੱਟ ਦਿੰਦੇ ਹਾਂ ਪਰ ਇਸ 'ਚ ਵੀ ਕਮਾਲ ਦੀ ਹੀਲਿੰਗ ਤੱਤ ਹੁੰਦੇ ਹਨ। ਬਸ ਕੁੱਝ ਛਿਲਕੇ ਨੂੰ ਮੱਚੇ ਹੋਏ ਖੇਤਰ 'ਤੇ ਲਗਾਉ ਅਤੇ ਅੱਧੇ ਘੰਟੇ ਇੰਜ ਹੀ ਲੱਗੇ ਰਹਿਣ ਦਿਉ ਫਿਰ ਠੰਡੇ ਪਾਣੀ ਨਾਲ ਧੋ ਲਵੋ। ਦਿਨ 'ਚ ਦੋ ਵਾਰ ਅਜਿਹਾ ਕਰੋ ਅਤੇ ਚਮੜੀ ਦੀ ਜਲਣ ਤੋਂ ਰਾਹਤ ਪਾਉ।
Sandalwood
4. ਚੰਦਨ ਪਾਊਡਰ: ਚੰਦਨ ਦੇ ਲੇਪ 'ਚ ਵੀ ਚਮੜੀ ਨੂੰ ਠੰਢਕ ਪਹੁੰਚਾਉਣ ਵਾਲੇ ਕਈ ਗੁਣ ਹੁੰਦੇ ਹਨ। ਤੁਸੀਂ ਚੰਦਨ ਪਾਊਡਰ ਨੂੰ ਗੁਲਾਬ ਪਾਣੀ 'ਚ ਮਿਲਾ ਕੇ ਕੁੱਝ ਦੇਰ ਲਈ ਲਗਾ ਲਵੋ। ਇਸ ਨਾਲ ਜੋ ਠੰਢਕ ਤੁਹਾਨੂੰ ਮਿਲੇਗੀ ਉਹ ਤੁਹਾਡੇ ਚਿਹਰੇ ਦੀ ਜਲਣ ਨੂੰ ਦੂਰ ਕਰ ਦੇਵੇਗੀ।