
ਪੀਲੀਏ ਦੀ ਸਥਿਤੀ ਵਿਚ ਗੰਨੇ ਦਾ ਜੂਸ ਪੀਣਾ ਲਾਭਦਾਇਕ ਮੰਨਿਆ ਜਾਂਦਾ
ਗਰਮੀ ਦੇ ਮੌਸਮ ਵਿਚ ਜ਼ਿਆਦਾ ਤੋਂ ਜ਼ਿਆਦਾ ਗੰਨੇ ਦਾ ਜੂਸ ਪੀਣਾ ਚਾਹੀਦਾ ਹੈ। ਇਹ ਸਿਹਤ ਪੱਖੋਂ ਵੀ ਬਹੁਤ ਲਾਭਦਾਇਕ ਹੈ। ਆਉ ਜਾਣਦੇ ਹਾਂ ਗੰਨੇ ਦਾ ਜੂਸ ਪੀਣ ਦੇ ਫ਼ਾਇਦਿਆਂ ਬਾਰੇ:
ਪੀਲੀਏ ਦੀ ਸਥਿਤੀ ਵਿਚ ਗੰਨੇ ਦਾ ਜੂਸ ਪੀਣਾ ਲਾਭਦਾਇਕ ਮੰਨਿਆ ਜਾਂਦਾ ਹੈ। ਇਸ ਦੇ ਸੇਵਨ ਨਾਲ ਸਰੀਰ ਨੂੰ ਸਾਰੇ ਜ਼ਰੂਰੀ ਤੱਤ ਮਿਲ ਜਾਂਦੇ ਹਨ। ਅਜਿਹੇ ਵਿਚ ਇਹ ਜਲਦੀ ਠੀਕ ਹੋਣ ਵਿਚ ਮਦਦ ਮਿਲਦੀ ਹੈ। ਰੋਜ਼ਾਨਾ ਗੰਨੇ ਦਾ ਜੂਸ ਪੀਣ ਨਾਲ ਮਾਸਪੇਸ਼ੀਆਂ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਅਜਿਹੇ ਵਿਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤਕ ਸਾਰਿਆਂ ਨੂੰ ਗੰਨੇ ਦੇ ਜੂਸ ਨੂੰ ਅਪਣੀ ਰੋਜ਼ਾਨਾ ਡਾਇਟ ਵਿਚ ਸ਼ਾਮਲ ਕਰਨਾ ਚਾਹੀਦਾ ਹੈ।
ਰੋਜ਼ਾਨਾ ਗੰਨੇ ਦਾ ਜੂਸ ਪੀਣ ਨਾਲ ਇਮਿਊਨਿਟੀ ਵਧਾਉਣ ਵਿਚ ਮਦਦ ਮਿਲਦੀ ਹੈ। ਇਸ ਨਾਲ ਸਰਦੀ, ਖੰਘ, ਜ਼ੁਕਾਮ, ਬੁਖਾਰ ਅਤੇ ਹੋਰ ਮੌਸਮੀ ਬੀਮਾਰੀਆਂ ਲਗਣ ਦਾ ਖ਼ਤਰਾ ਘੱਟ ਰਹਿੰਦਾ ਹੈ। ਸਿਹਤ ਮਾਹਰਾਂ ਅਨੁਸਾਰ ਗੰਨੇ ਦਾ ਰਸ ਪੀਣ ਨਾਲ ਸਰੀਰ ਵਿਚ ਜਮ੍ਹਾਂ ਐਕਸਟ੍ਰਾ ਚਰਬੀ ਤੇਜ਼ੀ ਨਾਲ ਖ਼ਤਮ ਹੁੰਦੀ ਹੈ। ਇਸ ਤਰ੍ਹਾਂ ਬਾਡੀ ਸ਼ੇਪ ਵਿਚ ਆਉਂਦੀ ਹੈ। ਗੰਨੇ ਦੇ ਜੂਸ ਵਿਚ ਪੋਟਾਸ਼ੀਅਮ ਜ਼ਿਆਦਾ ਹੁੰਦਾ ਹੈ। ਅਜਿਹੇ ਵਿਚ ਇਸ ਦੇ ਸੇਵਨ ਨਾਲ ਪਾਚਨ ਤੰਤਰ ਠੀਕ ਰਹਿੰਦਾ ਹੈ। ਇਸ ਨਾਲ ਪੇਟ ਵਿਚ ਹੋਣ ਵਾਲੇ ਦਰਦ ਤੋਂ ਬਚਾਅ ਰਹਿੰਦਾ ਹੈ।
ਸਿਹਤ ਮਾਹਰਾਂ ਅਨੁਸਾਰ ਕਬਜ਼ ਦੀ ਸਮੱਸਿਆ ਵਿਚ ਗੰਨੇ ਦਾ ਰਸ ਪੀਣਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਗੰਨੇ ਦੇ ਜੂਸ ਵਿਚ ਅਲਫ਼ਾ ਹਾਈਡ੍ਰੋਕਸੀ ਅਤੇ ਗਲਾਈਕੋਲਿਕ ਐਸਿਡ ਹੁੰਦਾ ਹੈ। ਅਜਿਹੇ ਵਿਚ ਇਹ ਸਿਹਤ ਵਾਂਗ ਚਮੜੀ ਲਈ ਵੀ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇਸ ਦਾ ਸੇਵਨ ਕਰਨ ਨਾਲ ਚਮੜੀ ਡੂੰਘੀ ਤਰ੍ਹਾਂ ਸਾਫ਼ ਅਤੇ ਪੋਸ਼ਿਤ ਹੁੰਦੀ ਹੈ। ਇਸ ਨਾਲ ਖ਼ੂਨ ਸਾਫ਼ ਹੋਣ ਵਿਚ ਮਦਦ ਮਿਲਦੀ ਹੈ।