Beauty tips: ਸਵੇਰੇ ਉਠਣ ਤੋਂ ਬਾਅਦ ਠੰਢੇ ਪਾਣੀ ਨਾਲ ਧੋਵੋ ਚਿਹਰਾ
Published : Jul 29, 2024, 10:27 am IST
Updated : Jul 29, 2024, 11:35 am IST
SHARE ARTICLE
 Wash your face with cold water Beauty tips
Wash your face with cold water Beauty tips

Beauty tips: ਸੌਂ ਕੇ ਉਠਣ ਤੋਂ ਬਾਅਦ ਚਿਹਰੇ ’ਤੇ ਹਲਕੀ ਸੋਜ ਆ ਜਾਂਦੀ ਹੈ।

 Wash your face with cold water Beauty tips: ਸੌਂ ਕੇ ਉਠਣ ਤੋਂ ਬਾਅਦ ਚਿਹਰੇ ’ਤੇ ਹਲਕੀ ਸੋਜ ਆ ਜਾਂਦੀ ਹੈ। ਕਦੇ-ਕਦੇ ਚਿਹਰੇ ’ਤੇ ਛੋਟੇ-ਛੋਟੇ ਮੁਹਾਂਸੇ ਵੀ ਹੋਣ ਲਗਦੇ ਹਨ। ਤਣਾਅ, ਠੀਕ ਤਰ੍ਹਾਂ ਨਾ ਸੌਣਾ ਅਤੇ ਕਦੇ-ਕਦੇ ਖਾਣ ਦੀ ਕੁੱਝ ਐਲਰਜੀ ਦੀ ਵਜ੍ਹਾ ਨਾਲ ਵੀ ਇਹ ਮੁਹਾਂਸੇ ਹੋ ਸਕਦੇ ਹਨ। ਸਵੇਰੇ-ਸਵੇਰੇ ਚਿਹਰੇ ’ਤੇ ਠੰਢੇ ਪਾਣੀ ਦੇ ਛਿੱਟੇ ਤੁਹਾਨੂੰ ਚਮੜੀ ਦੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾ ਸਕਦੇ ਹਨ। ਆਉ ਜਾਣਦੇ ਹਾਂ ਠੰਢੇ ਪਾਣੀ ਨਾਲ ਚਿਹਰਾ ਧੋਣ ਦੇ ਫ਼ਾਇਦਿਆਂ ਬਾਰੇ :


 ਜਿਵੇਂ ਚਿਹਰੇ ’ਤੇ ਆਈਸ ਕਿਊਬ ਰਗੜਣਾ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ ਠੀਕ ਉਸੇ ਤਰ੍ਹਾਂ ਠੰਢੇ ਪਾਣੀ ਨਾਲ ਚਿਹਰਾ ਧੋਣਾ ਵੀ ਇਕ ਚੰਗਾ ਨੁਸਖ਼ਾ ਮੰਨਿਆ ਜਾਂਦਾ ਹੈ। ਇਹ ਦੋਵੇਂ ਚੀਜ਼ਾਂ ਚਮੜੀ ਨੂੰ ਜਵਾਨ ਬਣਾਉਂਦੀਆਂ ਹਨ।


 ਚਿਹਰੇ ਨੂੰ ਠੰਢੇ ਪਾਣੀ ਨਾਲ ਧੋਣ ਨਾਲ ਚਮੜੀ ਬਿਲਕੁਲ ਤਾਜ਼ਾ ਹੋ ਜਾਂਦੀ ਹੈ। ਥੋੜ੍ਹਾ ਜਿਹਾ ਠੰਢਾ ਪਾਣੀ ਤੁਹਾਡੀ ਚਮੜੀ ਨੂੰ ਫਿਰ ਤੋਂ ਜਵਾਨ ਬਣਾ ਸਕਦਾ ਹੈ ਅਤੇ ਤੁਹਾਨੂੰ ਜ਼ਿਆਦਾ ਊਰਜਾਵਾਨ ਮਹਿਸੂਸ ਕਰਵਾ ਸਕਦਾ ਹੈ। ਠੰਢੇ ਪਾਣੀ ਨਾਲ ਖ਼ੂਨ ਦਾ ਸਰਕੁਲੇਸ਼ਨ ਤੇਜ਼ ਹੁੰਦਾ ਹੈ ਜਿਸ ਨਾਲ ਚਿਹਰੇ ’ਤੇ ਚਮਕ ਆਉਂਦੀ ਹੈ।


 ਚਿਹਰੇ ਨੂੰ ਠੰਢੇ ਪਾਣੀ ਨਾਲ ਧੋਣ ਨਾਲ ਖੁੱਲ੍ਹੇ ਛੇਕ ਬੰਦ ਹੋ ਜਾਂਦੇ ਹਨ। ਗਰਮ ਪਾਣੀ ਨਾਲ ਅਪਣਾ ਚਿਹਰਾ ਧੋਣ ਤੋਂ ਬਾਅਦ, ਉਨ੍ਹਾਂ ਛੇਕਾਂ ਨੂੰ ਬੰਦ ਕਰਨ ਲਈ ਉਸ ’ਤੇ ਥੋੜ੍ਹਾ ਠੰਢਾ ਪਾਣੀ ਛਿੜਕੋ, ਅੱਖਾਂ ਵਿਚ ਠੰਢੇ ਪਾਣੀ ਦੇ ਛਿੱਟੇ ਮਾਰਨ ਨਾਲ ਵੀ ਚਮੜੀ ਨੂੰ ਠੰਢਕ ਮਹਿਸੂਸ ਹੁੰਦੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement