
ਮਟਰ ਖਾਣ ਦਾ ਸੱਭ ਤੋਂ ਵੱਡਾ ਫ਼ਾਇਦਾ ਹੈ ਕਿ ਇਹ ਕੈਲੇਸਟਰੋਲ ਦੀ ਮਾਤਰਾ ਨੂੰ ਘੱਟ ਕਰਦੇ ਹਨ ਅਤੇ ਤੁਹਾਨੂੰ ਮੋਟਾਪੇ ਦੇ ਨਾਲ-ਨਾਲ ਕਈ ਹੋਰ ਬੀਮਾਰੀਆਂ ਤੋਂ ਵੀ ਬਚਾਉਂਦੇ ਹਨ।
ਚੰਡੀਗੜ੍ਹ: ਹਰੇ ਮਟਰ ਕਈ ਰੋਗਾਂ ਨੂੰ ਖ਼ਤਮ ਕਰਨ ਦੀ ਤਾਕਤ ਰਖਦੇ ਹਨ ਕਿਉਂਕਿ ਇਨ੍ਹਾਂ ਵਿਚ ਕੈਲੋਰੀ, ਕਾਰਬੋਹਾਈਡ੍ਰੇਟ, ਫ਼ਾਈਬਰ, ਪ੍ਰੋਟੀਨ, ਵਿਟਾਮਿਨ ਵਰਗੇ ਕਈ ਜ਼ਰੂਰੀ ਪੋਸ਼ਕ ਤੱਤ ਮੌਜੂਦ ਹੁੰਦੇ ਹਨ ਜੋ ਸਰੀਰ ਨੂੰ ਕਈ ਤਰ੍ਹਾਂ ਦੇ ਰੋਗਾਂ ਨਾਲ ਲੜਨ ਦੀ ਸ਼ਕਤੀ ਦਿੰਦੇ ਹਨ। ਹਰੇ ਮਟਰ ਖਾਣ ਨਾਲ ਯਾਦਦਾਸ਼ਤ ਤੇਜ਼ ਹੁੰਦੀ ਹੈ।
Peas
ਹੋਰ ਪੜ੍ਹੋ: ਮਹਾਰਾਜਾ ਖੜਕ ਸਿੰਘ ਦਾ ਦੁਖਦਾਈ ਅੰਤ
ਮਟਰ ਖਾਣ ਦਾ ਸੱਭ ਤੋਂ ਵੱਡਾ ਫ਼ਾਇਦਾ ਹੈ ਕਿ ਇਹ ਕੈਲੇਸਟਰੋਲ ਦੀ ਮਾਤਰਾ ਨੂੰ ਘੱਟ ਕਰਦੇ ਹਨ ਅਤੇ ਤੁਹਾਨੂੰ ਮੋਟਾਪੇ ਦੇ ਨਾਲ-ਨਾਲ ਕਈ ਹੋਰ ਬੀਮਾਰੀਆਂ ਤੋਂ ਵੀ ਬਚਾਉਂਦੇ ਹਨ। ਦਿਲ ਦੇ ਰੋਗੀਆਂ ਲਈ ਤਾਂ ਹਰੇ ਮਟਰ ਦੀ ਵਰਤੋਂ ਬਹੁਤ ਹੀ ਫ਼ਾਇਦੇਮੰਦ ਹੈ। ਰੋਜ਼ਾਨਾ ਹਰੇ ਮਟਰ ਦਾ ਸੇਵਨ ਕਰਨ ਨਾਲ ਦਿਲ ਸਿਹਤਮੰਦ ਰਹਿੰਦਾ ਹੈ।
Green peas
ਹੋਰ ਪੜ੍ਹੋ: ਗੁਰਨਾਮ ਚੜੂਨੀ ਨੇ ਕਿਸਾਨਾਂ ਤੋਂ ਮੰਗੇ ਸੁਝਾਅ, ਕਿਹਾ "ਕਦੋਂ ਤੱਕ ਸਿਰ ਪੜਵਾਉਂਦੇ ਰਹਾਂਗੇ?
ਆਕਾਰ ’ਚ ਭਾਵੇਂ ਹੀ ਮਟਰ ਛੋਟੇ ਹਨ ਪਰ ਇਹ ਕੈਂਸਰ ਵਰਗੀਆਂ ਬੀਮਾਰੀਆਂ ਤੋਂ ਵੀ ਛੁਟਕਾਰਾ ਦਿਵਾ ਸਕਦਾ ਹੈ। ਇਸ ਨੂੰ ਨਿਯਮਿਤ ਖਾਣ ਨਾਲ ਕੈਂਸਰ ਦੀਆਂ ਬੀਮਾਰੀਆਂ ਦਾ ਖ਼ਤਰਾ ਵੀ ਘੱਟ ਹੁੰਦਾ ਹੈ। ਖ਼ਾਸ ਤੌਰ ’ਤੇ ਪੇਟ ਦੇ ਕੈਂਸਰ ’ਚ ਮਟਰ ਬਹੁਤ ਹੀ ਲਾਭਕਾਰੀ ਹੈ।
Peas
ਹੋਰ ਪੜ੍ਹੋ: Tokyo Paralympics: ਇਤਿਹਾਸ ਰਚਣ ਵਾਲੀ ਭਾਵਿਨਾ ਨੂੰ ਪੀਐਮ ਮੋਦੀ ਸਣੇ ਕਈ ਹਸਤੀਆਂ ਨੇ ਦਿੱਤੀ ਵਧਾਈ
ਗਰਭਵਤੀ ਔਰਤਾਂ ਲਈ ਹਰੇ ਮਟਰ ਕਾਫ਼ੀ ਫਾਇਦੇਮੰਦ ਹਨ। ਇਸ ਤੋਂ ਇਲਾਵਾ ਆਮ ਔਰਤਾਂ ਨੂੰ ਵੀ ਮਹਾਂਵਾਰੀ ਤੋਂ ਛੁਟਕਾਰਾ ਦਿਵਾਉਣ ’ਚ ਸਹਾਈ ਹੁੰਦੇ ਹਨ। ਹਰੇ ਮਟਰ ’ਚ ਪ੍ਰੋਟੀਨ ਦੇ ਨਾਲ-ਨਾਲ ਵਿਟਾਮਿਨ ਕੇ ਦੀ ਮਾਤਰਾ ਵੀ ਭਰਪੂਰ ਹੁੰਦੀ ਹੈ, ਜੋ ਹੱਡੀਆਂ ਨੂੰ ਮਜ਼ਬੂਤੀ ਦਿੰਦੀ ਹੈ।