
ਪਿਛਲੇ 9 ਮਹੀਨਿਆਂ ਤੋਂ ਕਿਸਾਨੀ ਸੰਘਰਸ਼ ਜਾਰੀ ਹੈ। ਇਸ ਦੇ ਚਲਦਿਆਂ ਕਿਸਾਨਾਂ ਵੱਲੋਂ ਦੇਸ਼ ਭਰ ਵਿਚ ਭਾਜਪਾ ਆਗੂਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਚੰਡੀਗੜ੍ਹ: ਖੇਤੀ ਕਾਨੂੰਨਾਂ (Agricultural laws) ਖਿਲਾਫ਼ ਪਿਛਲੇ 9 ਮਹੀਨਿਆਂ ਤੋਂ ਕਿਸਾਨੀ ਸੰਘਰਸ਼ (Farmers Protest) ਜਾਰੀ ਹੈ। ਇਸ ਦੇ ਚਲਦਿਆਂ ਕਿਸਾਨਾਂ ਵੱਲੋਂ ਦੇਸ਼ ਭਰ ਵਿਚ ਭਾਜਪਾ ਆਗੂਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਬੀਤੇ ਦਿਨ ਹਰਿਆਣਾ ਦੇ ਕਰਨਾਲ ਵਿਖੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਵਿਰੋਧ ਕਰ ਰਹੇ ਕਿਸਾਨਾਂ ਉੱਤੇ ਪੁਲਿਸ ਨੇ ਲਾਠੀਚਾਰਜ ਕੀਤਾ (Lathicharge on Farmers)। ਕਈ ਕਿਸਾਨ ਲਹੂ-ਲੁਹਾਣ ਹੋ ਗਏ ਤੇ ਕਈ ਕਿਸਾਨਾਂ ਦੀਆਂ ਲੱਤਾਂ ਬਾਹਵਾਂ ਟੁੱਟ ਗਈਆਂ।
Gurnam Singh Chaduni
ਹੋਰ ਪੜ੍ਹੋ: Tokyo Paralympics: ਇਤਿਹਾਸ ਰਚਣ ਵਾਲੀ ਭਾਵਿਨਾ ਨੂੰ ਪੀਐਮ ਮੋਦੀ ਸਣੇ ਕਈ ਹਸਤੀਆਂ ਨੇ ਦਿੱਤੀ ਵਧਾਈ
ਪੁਲਿਸ ਦੀ ਇਸ ਕਾਰਵਾਈ ਖਿਲਾਫ਼ ਦੇਸ਼ ਭਰ ਦੇ ਕਿਸਾਨਾਂ ਵਿਚ ਰੋਸ ਹੈ। ਇਸ ਦੌਰਾਨ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ (Farmer Leader Gurnam Singh Chaduni) ਨੇ ਕਿਸਾਨਾਂ ਨੂੰ ਖ਼ਾਸ ਅਪੀਲ ਕੀਤੀ ਹੈ। ਇਕ ਵੀਡੀਓ ਸੰਦੇਸ਼ ਵਿਚ ਕਿਸਾਨ ਆਗੂ ਨੇ ਕਿਹਾ ਕਿ ਬੀਤੇ 9 ਮਹੀਨਿਆਂ ਤੋਂ ਕਿਸਾਨ ਅੰਦੋਲਨ ਜਾਰੀ ਹੈ। ਇਸ ਦੌਰਾਨ ਸਰਕਾਰ ਨਾਲ 11 ਵਾਰ ਗੱਲਬਾਤ ਹੋਈ ਪਰ ਕੋਈ ਹੱਲ ਨਹੀਂ ਨਿਕਲਿਆ ਤੇ ਪਿਛਲੇ 7 ਮਹੀਨਿਆਂ ਤੋਂ ਕਿਸੇ ਨੇ ਗੱਲਬਾਤ ਲਈ ਨਹੀਂ ਸੱਦਿਆ।
Lathicharge on Farmers
ਹੋਰ ਪੜ੍ਹੋ: ਦੇਸ਼ 'ਤੇ ਸਰਕਾਰੀ ਤਾਲਿਬਾਨੀਆਂ ਦਾ ਕਬਜ਼ਾ- ਰਾਕੇਸ਼ ਟਿਕੈਤ
ਉਹਨਾਂ ਕਿਹਾ ਕਿ ਕਿਸਾਨ ਠੰਢ, ਗਰਮੀ, ਮੀਂਹ, ਤੂਫਾਨ ਦੇ ਮੌਸਮ ਵਿਚ ਵੀ ਡਟੇ ਹੋਏ ਹਨ। ਇਸ ਦੌਰਾਨ 650 ਕਿਸਾਨ ਸ਼ਹੀਦ ਹੋ ਚੁੱਕੇ ਹਨ, ਕਿਸੇ ਨੇ ਕੁਝ ਨਹੀਂ ਕੀਤਾ। ਕਿਸਾਨ ਆਗੂ ਨੇ ਕਿਹਾ ਕਿ ਥਾਂ-ਥਾਂ ’ਤੇ ਕਿਸਾਨਾਂ ਦੇ ਸਿਰ ਪਾੜੇ ਗਏ, ਇਕੱਲੇ ਹਰਿਆਣਾ ਵਿਚ ਹੀ ਕਿਸਾਨਾਂ ’ਤੇ 4000 ਮੁਕੱਦਮੇ ਦਰਜ ਕੀਤੇ ਗਏ। ਗੁਰਨਾਮ ਚੜੂਨੀ ਨੇ ਕਿਹਾ ਕਿ ਆਖਿਰ ਕਦੋਂ ਤੱਕ ਅਸੀਂ ਸਿਰ ਪੜਵਾਉਂਦੇ ਰਹਾਂਗੇ ਤੇ ਕਦੋਂ ਤੱਕ ਇੰਤਜ਼ਾਰ ਕਰਾਂਗੇ।
Farmers Protest
ਹੋਰ ਪੜ੍ਹੋ: ਬਾਗਬਾਨਾਂ ਨੂੰ ਅਡਾਨੀ ਨੇ ਦਿੱਤਾ ਝਟਕਾ, ਕਿਲੋ ਦੇ ਹਿਸਾਬ ਨਾਲ ਘੱਟ ਕੀਤੀਆਂ ਸੇਬ ਦੀਆਂ ਕੀਮਤਾਂ
ਉਹਨਾਂ ਨੇ ਕਿਸਾਨਾਂ ਕੋਲੋਂ ਇਸ ਬਾਰੇ ਸੁਝਾਅ ਮੰਗਿਆ। ਉਹਨਾਂ ਦੱਸਿਆ ਕਿ ਕੱਲ੍ਹ ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਅਹਿਮ ਮੀਟਿੰਗ ਕਰਨ ਜਾ ਰਹੀਆਂ ਹਨ, ਇਸ ਦੌਰਾਨ ਅਹਿਮ ਫੈਸਲੇ ਲਏ ਜਾਣਗੇ ਕਿ ਅੱਗੇ ਕੀ ਕਦਮ ਚੁੱਕਿਆ ਜਾਵੇ। ਉਹਨਾਂ ਕਿਹਾ ਕਿ ਸਾਰਿਆਂ ਦੀ ਰਾਇ ਬਹੁਤ ਜ਼ਰੂਰੀ ਹੈ। ਜੋ ਵੀ ਫੈਸਲਾ ਹੋਵੇਗਾ, ਉਸ ਨੂੰ ਹਰਿਆਣਾ ਵੱਲ਼ੋਂ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵਿਚ ਰੱਖਿਆ ਜਾਵੇਗਾ।