
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਪੀਐਮ ਮੋਦੀ ਨੇ ਟੋਕੀਉ ਖੇਡਾਂ ਵਿਚ ਇਤਿਹਾਸਕ ਚਾਂਦੀ ਦਾ ਤਮਗਾ ਜਿੱਤਣ ਲਈ ਟੇਬਲ ਟੈਨਿਸ ਖਿਡਾਰਨ ਭਾਵਿਨਾਬੇਨ ਪਟੇਲ ਨੂੰ ਵਧਾਈ ਦਿੱਤੀ।
ਨਵੀਂ ਦਿੱਲੀ: ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ (President Ram Nath Kovind) ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਟੋਕੀਉ ਖੇਡਾਂ ਵਿਚ ਇਤਿਹਾਸਕ ਚਾਂਦੀ ਦਾ ਤਮਗਾ ਜਿੱਤਣ ਲਈ ਟੇਬਲ ਟੈਨਿਸ ਖਿਡਾਰਨ ਭਾਵਿਨਾਬੇਨ ਪਟੇਲ (Bhavina Patel Wins Silver Medal) ਨੂੰ ਵਧਾਈ ਦਿੱਤੀ। ਮੌਜੂਦਾ ਪੈਰਾਲੰਪਿਕ ਖੇਡਾਂ () ਵਿਚ ਭਾਰਤ ਦਾ ਇਹ ਪਹਿਲਾ ਤਮਗਾ ਹੈ। ਟੇਬਲ ਟੈਨਿਸ ਕਲਾਸ 4 ਈਵੈਂਟ ਦੇ ਮਹਿਲਾ ਸਿੰਗਲਜ਼ ਦੇ ਫਾਈਨਲ ਮੁਕਾਬਲੇ ਵਿਚ ਭਾਵਿਨਾਬੇਨ ਨੂੰ ਵਿਸ਼ਵ ਦੀ ਨੰਬਰ ਇਕ ਖਿਡਾਰਨ ਚੀਨ ਦੀ ਝਾਊ ਯਿੰਗ ਤੋਂ 0-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਉਹ ਪੈਰਾਲੰਪਿਕ ਖੇਡਾਂ ਵਿਚ ਤਮਗਾ ਜਿੱਤਣ ਵਾਲੀ ਦੂਜੀ ਭਾਰਤੀ ਮਹਿਲਾ ਖਿਡਾਰੀ ਬਣਨ ਵਿਚ ਕਾਮਯਾਬ ਰਹੀ।
Bhavina Patel
ਹੋਰ ਪੜ੍ਹੋ: ਮਨ ਕੀ ਬਾਤ: ਨੌਜਵਾਨਾਂ 'ਚ ਖੇਡਾਂ ਪ੍ਰਤੀ ਜਨੂੰਨ ਇਹੀ ਮੇਜਰ ਧਿਆਨ ਚੰਦ ਨੂੰ ਸੱਚੀ ਸ਼ਰਧਾਂਜਲੀ-PM ਮੋਦੀ
ਰਾਸ਼ਟਰਪਤੀ ਕੋਵਿੰਦ ਨੇ ਟਵੀਟ ਕੀਤਾ, “ਭਾਵਿਨਾ ਪਟੇਲ ਨੇ ਪੈਰਾਲੰਪਿਕਸ ਵਿਚ ਚਾਂਦੀ ਦਾ ਤਮਗਾ ਜਿੱਤ ਕੇ ਭਾਰਤੀ ਦਲ ਅਤੇ ਖੇਡ ਪ੍ਰੇਮੀਆਂ ਨੂੰ ਪ੍ਰੇਰਿਤ ਕੀਤਾ ਹੈ। ਤੁਹਾਡੀ ਬੇਮਿਸਾਲ ਵਚਨਬੱਧਤਾ ਅਤੇ ਹੁਨਰ ਨੇ ਭਾਰਤ ਦਾ ਮਾਣ ਵਧਾਇਆ ਹੈ। ਇਸ ਸ਼ਾਨਦਾਰ ਪ੍ਰਾਪਤੀ 'ਤੇ ਤੁਹਾਨੂੰ ਵਧਾਈ।" ਚੌਤੀ ਸਾਲਾ ਭਾਵਿਨਾ ਨੂੰ 19 ਮਿੰਟ ਵਿਚ ਦੋ ਵਾਰ ਦੀ ਪੈਰਾਲੰਪਿਕ ਸੋਨ ਤਮਗਾ ਜੇਤੂ ਤੋਂ 7-11 5-11 6-11 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।ਇਸ ਮੈਡਲ ਨਾਲ ਭਾਰਤ ਨੇ ਮੌਜੂਦਾ ਖੇਡਾਂ ਵਿਚ ਆਪਣਾ ਖਾਤਾ ਖੋਲ੍ਹਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਵਿਨਾਬੇਨ ਦੀ ਪ੍ਰਾਪਤੀ ਨੌਜਵਾਨਾਂ ਲਈ ਪ੍ਰੇਰਣਾ ਹੈ।
Tweet
ਹੋਰ ਪੜ੍ਹੋ: ਬਾਗਬਾਨਾਂ ਨੂੰ ਅਡਾਨੀ ਨੇ ਦਿੱਤਾ ਝਟਕਾ, ਕਿਲੋ ਦੇ ਹਿਸਾਬ ਨਾਲ ਘੱਟ ਕੀਤੀਆਂ ਸੇਬ ਦੀਆਂ ਕੀਮਤਾਂ
ਮੋਦੀ ਨੇ ਟਵੀਟ ਕੀਤਾ, '' ਭਾਵਿਨਾ ਪਟੇਲ ਨੇ ਇਤਿਹਾਸ ਰਚਿਆ। ਉਹਨਾਂ ਨੇ ਇਤਿਹਾਸਕ ਚਾਂਦੀ ਦਾ ਤਮਗਾ ਜਿੱਤਿਆ ਹੈ। ਇਸ ਦੇ ਲਈ ਉਹਨਾਂ ਨੂੰ ਵਧਾਈ। ਜੀਵਨ ਵਿਚ ਉਹਨਾਂ ਦੀ ਇਹ ਯਾਤਰਾ ਪ੍ਰੇਰਣਾਦਾਇਕ ਹੈ ਅਤੇ ਹੋਰ ਨੌਜਵਾਨਾਂ ਨੂੰ ਖੇਡਾਂ ਨਾਲ ਜੋੜੇਗੀ। ” ਪ੍ਰਧਾਨ ਮੰਤਰੀ ਨੇ ਭਾਵਿਨਾਬੇਨ ਨਾਲ ਵੀ ਗੱਲ ਕੀਤੀ ਅਤੇ ਉਹਨਾਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ।
Tweet
ਹੋਰ ਪੜ੍ਹੋ: PM ਮੋਦੀ ਅੱਜ ਕਰਨਗੇ ਦੇਸ਼ ਵਾਸੀਆਂ ਨਾਲ ਮਨ ਕੀ ਬਾਤ
ਉਹਨਾਂ ਨੇ ਇਸ ਖਿਡਾਰਨ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਸੋਸ਼ਲ ਮੀਡੀਆ 'ਤੇ ਉਹਨਾਂ ਨੂੰ ਵਧਾਈ ਦਿੱਤੀ। ਭਾਰਤ ਦੇ ਪਹਿਲੇ ਵਿਅਕਤੀਗਤ ਉਲੰਪਿਕ ਸੋਨ ਤਮਗਾ ਜੇਤੂ ਅਭਿਨਵ ਬਿੰਦਰਾ ਨੇ ਲਿਖਿਆ, "ਭਾਵਿਨਾ ਪਟੇਲ ਨੇ ਚਾਂਦੀ ਦਾ ਤਮਗਾ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਟੋਕੀਉ 2020 ਪੈਰਾਲੰਪਿਕਸ ਵਿਚ ਭਾਰਤ ਦਾ ਖਾਤਾ ਖੋਲ੍ਹਿਆ। ਹੁਨਰ ਅਤੇ ਮਾਨਸਿਕ ਦ੍ਰਿੜਤਾ ਦਾ ਸ਼ਾਨਦਾਰ ਪ੍ਰਦਰਸ਼ਨ। ਬਹੁਤ ਮਾਣ ਹੈ। "
Bhavina Patel
ਹੋਰ ਪੜ੍ਹੋ: ਜਨਮ ਦਿਨ 'ਤੇ ਵਿਸ਼ੇਸ਼: ਦੇਸ਼ ਦੀ ਮਾਂ ਖੇਡ ਹਾਕੀ ਨੂੰ ਮੇਜਰ ਧਿਆਨ ਚੰਦ ਦੀ ਵੱਡੀ ਦੇਣ
ਭਾਰਤ ਦੀ ਪੈਰਾਲੰਪਿਕ ਕਮੇਟੀ ਦੀ ਮੌਜੂਦਾ ਪ੍ਰਧਾਨ ਦੀਪਾ ਮਲਿਕ ਪੈਰਾਲੰਪਿਕ ਖੇਡਾਂ ਵਿਚ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਸੀ। ਉਹਨਾਂ ਨੇ ਪੰਜ ਸਾਲ ਪਹਿਲਾਂ ਰੀਓ ਖੇਡਾਂ ਵਿਚ ਸ਼ਾਟ ਪੁਟ ਵਿਚ ਚਾਂਦੀ ਦਾ ਤਮਗਾ ਜਿੱਤਿਆ ਸੀ। ਭਾਵਿਨਾ ਬੇਨ ਨੂੰ ਵਧਾਈ ਦਿੰਦੇ ਹੋਏ ਦੀਪਾ ਮਲਿਕ ਨੇ ਕਿਹਾ, "ਭਾਵਿਨਾ ਦਾ ਪ੍ਰਦਰਸ਼ਨ ਵੇਖਣਾ ਬਹੁਤ ਹੀ ਸ਼ਾਨਦਾਰ ਸੀ, ਉਹਨਾਂ ਨੇ ਮੁਕਾਬਲੇ ਵਿਚ ਆਪਣੀ ਖੇਡ ਨਾਲ ਵਿਰੋਧੀਆਂ ਨੂੰ ਹੈਰਾਨ ਕਰ ਦਿੱਤਾ।" ਸਾਬਕਾ ਕ੍ਰਿਕਟਰ ਵੀਰੇਂਦਰ ਸਹਿਵਾਗ, ਵੀਵੀਐਸ ਲਕਸ਼ਮਣ ਅਤੇ ਅਨਿਲ ਕੁੰਬਲੇ ਨੇ ਵੀ ਭਾਵਿਨਾਬੇਨ ਨੂੰ ਇਤਿਹਾਸਕ ਮੈਡਲ ਲਈ ਵਧਾਈ ਦਿੱਤੀ।
Tweet
ਹੋਰ ਪੜ੍ਹੋ: ਆਮ ਆਦਮੀ 'ਤੇ ਮਹਿੰਗਾਈ ਦੀ ਮਾਰ: ਦਿੱਲੀ ਐਨਸੀਆਰ ਵਿੱਚ ਵਧੀਆਂ CNG ਅਤੇ PNG ਦੀਆਂ ਕੀਮਤਾਂ
ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਭਾਵਿਨਾ ਪਟੇਲ ਨੂੰ ਵਧਾਈ ਦਿੱਤੀ। ਉਹਨਾਂ ਕਿਹਾ, ‘ਅੱਜ ਖੇਡ ਦਿਵਸ ਮੌਕੇ ਟੋਕੀਉ ਪੈਰਾਉਲੰਪਿਕਸ ਵਿਚ ਮੈਡਲ ਜਿਤਾ ਕੇ ਭਾਰਤ ਨੂੰ ਇਹ ਨਾਯਾਬ ਤੋਹਫ਼ਾ ਦੇਣ ਲਈ ਭਵਾਨੀ ਪਟੇਲ ਜੀ ਦਾ ਬਹੁਤ ਬਹੁਤ ਧੰਨਵਾਦ। ਤੁਹਾਡਾ ਇਹ ਚਾਂਦੀ ਦਾ ਤਮਗਾ ਤੁਹਾਡੀ ਮਿਹਨਤ ਤੇ ਸਮਰਪਣ ਦਾ ਤਮਗਾ ਹੈ। ਪੂਰੇ ਭਾਰਤ ਨੂੰ ਤੁਹਾਡੇ ‘ਤੇ ਅੱਜ ਮਾਣ ਹੈ ਤੇ ਸਦਾ ਰਹੇਗਾ’।