
Health News: ਦਰਅਸਲ ਚਾਹ ਵਿਚ ਮੌਜੂਦ ਕੈਫ਼ੀਨ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਵਧਾਉਂਦੀ ਹੈ
Health News: ਜੇਕਰ ਅਸੀਂ ਚਾਹ ਪੀਣਾ ਬੰਦ ਕਰ ਦੇਈਏ ਤਾਂ ਇਸ ਦਾ ਸਰੀਰ ’ਤੇ ਕੀ ਅਸਰ ਪਵੇਗਾ? ਅੱਜ ਅਸੀਂ ਤੁਹਾਨੂੰ ਸਪੱਸ਼ਟ ਦਸਾਂਗੇ ਕਿ ਇਕ ਮਹੀਨੇ ਲਈ ਚਾਹ ਨੂੰ ਪੂਰੀ ਤਰ੍ਹਾਂ ਛੱਡਣ ਨਾਲ ਸਰੀਰ ਵਿਚ ਕਿਸ ਤਰ੍ਹਾਂ ਦੇ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ। ਆਉ ਜਾਣਦੇ ਹਾਂ ਚਾਹ ਛੱਡਣ ਦੇ ਫ਼ਾਇਦਿਆਂ ਬਾਰੇ:
ਚਾਹ ਪੀਣ ਤੋਂ ਬਾਅਦ, ਕੀ ਤੁਸੀਂ ਕੁੱਝ ਹੀ ਪਲਾਂ ਵਿਚ ਅਪਣੇ ਥੱਕੇ ਹੋਏ ਸਰੀਰ ਵਿਚ ਊਰਜਾ ਮਹਿਸੂਸ ਕਰਨਾ ਸ਼ੁਰੂ ਕਰ ਦਿੰਦੇ ਹੋ। ਜੇਕਰ ਹਾਂ, ਤਾਂ ਤੁਸੀਂ ਇਕੱਲੇ ਨਹੀਂ ਹੋ। ਜ਼ਿਆਦਾਤਰ ਲੋਕਾਂ ਦੀ ਇਹੋ ਭਾਵਨਾ ਹੁੰਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਤਤਕਾਲ ਊਰਜਾ ਭਵਿੱਖ ਵਿਚ ਕਈ ਬੀਮਾਰੀਆਂ ਨੂੰ ਜਨਮ ਦਿੰਦੀ ਹੈ।
ਦਰਅਸਲ ਚਾਹ ਵਿਚ ਮੌਜੂਦ ਕੈਫ਼ੀਨ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਵਧਾਉਂਦੀ ਹੈ ਅਤੇ ਇਸ ਦਾ ਲਗਾਤਾਰ ਸੇਵਨ ਕਰਨ ਨਾਲ ਤੁਸੀਂ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹੋ। ਅਜਿਹੇ ਵਿਚ ਜੇਕਰ ਤੁਸੀਂ ਇਕ ਮਹੀਨੇ ਲਈ ਚਾਹ ਪੀਣਾ ਬੰਦ ਕਰ ਦਿਉਗੇ ਤਾਂ ਸ਼ੁਰੂਆਤੀ ਦਿਨਾਂ ਵਿਚ ਤੁਸੀਂ ਬੇਸ਼ੱਕ ਥੋੜ੍ਹੀ ਸੁਸਤੀ ਅਤੇ ਥਕਾਵਟ ਮਹਿਸੂਸ ਕਰੋਗੇ ਪਰ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿਚ ਤੁਹਾਨੂੰ ਕਾਫ਼ੀ ਫ਼ਾਇਦਾ ਮਿਲੇਗੀ।
ਚਾਹ ਵੀ ਤੁਹਾਡਾ ਭਾਰ ਵਧਾਉਂਦੀ ਹੈ। ਚਾਹ ਅਤੇ ਕੌਫੀ ਵਿਚ ਮੌਜੂਦ ਸ਼ੂਗਰ ਅਤੇ ਕੈਫੀਨ ਭਾਰ ਘਟਾਉਣ ਦੇ ਸਫ਼ਰ ਵਿਚ ਰੁਕਾਵਟ ਪਾਉਂਦੇ ਹਨ ਅਤੇ ਮੈਟਾਬੋਲਿਜ਼ਮ ’ਤੇ ਵੀ ਮਾੜਾ ਪ੍ਰਭਾਵ ਪਾਉਂਦੇ ਹਨ। ਅਜਿਹੀ ਸਥਿਤੀ ਵਿਚ ਜੇਕਰ ਤੁਸੀਂ ਨਿਯਮਤ ਤੌਰ ’ਤੇ ਚਾਹ ਪੀਂਦੇ ਹੋ ਅਤੇ ਇਕ ਮਹੀਨੇ ਤਕ ਇਸ ਤੋਂ ਦੂਰ ਰਹਿੰਦੇ ਹੋ ਤਾਂ ਤੁਹਾਨੂੰ ਭਾਰ ਘਟਾਉਣ ਵਿਚ ਫ਼ਾਇਦਾ ਨਜ਼ਰ ਆ ਸਕਦਾ ਹੈ। ਜੇਕਰ ਤੁਸੀਂ ਦਿਨ ਭਰ ਥਕਾਵਟ ਮਹਿਸੂਸ ਕਰਦੇ ਹੋ ਅਤੇ ਰਾਤ ਨੂੰ ਆਰਾਮਦਾਇਕ ਨੀਂਦ ਨਹੀਂ ਲੈ ਪਾਉਂਦੇ, ਤਾਂ ਇਸ ਲਈ ਤੁਹਾਡਾ ਚਾਹ ਦਾ ਸ਼ੌਕ ਹੀ ਜ਼ਿੰਮੇਵਾਰ ਹੈ। ਜੇਕਰ ਤੁਸੀਂ ਇਕ ਮਹੀਨੇ ਤਕ ਚਾਹ ਨੂੰ ਪੂਰੀ ਤਰ੍ਹਾਂ ਛੱਡ ਦਿੰਦੇ ਹੋ, ਤਾਂ ਤੁਸੀਂ ਰਾਤ ਨੂੰ ਜਲਦੀ ਸੌਂ ਸਕੋਗੇ ਅਤੇ ਸਵੇਰੇ ਤਰੋਤਾਜ਼ਾ ਵੀ ਮਹਿਸੂਸ ਕਰੋਗੇ। ਕੈਫ਼ੀਨ ਛੱਡਣ ਨਾਲ ਤੁਹਾਡੀ ਚਿੰਤਾ ਅਤੇ ਤਣਾਅ ਵੀ ਘੱਟ ਹੋਵੇਗਾ।
ਚਾਹ ਵਿਚ ਮਿਲਾਈ ਗਈ ਸ਼ੂਗਰ ਤੁਹਾਡੇ ਬਲੱਡ ਸ਼ੂਗਰ ਦੇ ਪੱਧਰ ਨੂੰ ਵਧਾਉਣ ਵਿਚ ਵੀ ਵੱਡੀ ਭੂਮਿਕਾ ਨਿਭਾਉਂਦੀ ਹੈ। ਅਜਿਹੇ ਵਿਚ ਜੇਕਰ ਤੁਸੀਂ ਇਕ ਮਹੀਨੇ ਤਕ ਇਸ ਦਾ ਸੇਵਨ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੰਦੇ ਹੋ ਤਾਂ ਇਸ ਨਾਲ ਸ਼ੂਗਰ ’ਤੇ ਪੂਰੀ ਤਰ੍ਹਾਂ ਕੰਟਰੋਲ ਨਹੀਂ ਹੁੰਦਾ ਪਰ ਬਲੱਡ ਸ਼ੂਗਰ ਵਿਚ ਉਤਰਾਅ-ਚੜ੍ਹਾਅ ਤੋਂ ਜ਼ਰੂਰ ਰਾਹਤ ਮਿਲ ਸਕਦੀ ਹੈ। ਹਾਲਾਂਕਿ, ਇਸ ਲਈ ਇਹ ਜ਼ਰੂਰੀ ਹੋਵੇਗਾ ਕਿ ਤੁਸੀਂ ਦਿਨ ਭਰ ਅਪਣੀ ਸ਼ੂਗਰ ਦੇ ਸੇਵਨ ’ਤੇ ਵੀ ਧਿਆਨ ਦਿਉ।