Fruit juice: ਬੀਮਾਰੀਆਂ ਨੂੰ ਦੂਰ ਰੱਖੇਗਾ ਫਲਾਂ ਦਾ ਜੂਸ
Published : Nov 29, 2023, 7:37 am IST
Updated : Nov 29, 2023, 7:37 am IST
SHARE ARTICLE
Fruit juice will keep diseases away
Fruit juice will keep diseases away

ਅਮਰੀਕਾ ਦੇ ਵਿਗਿਆਨੀਆਂ ਨੇ ਹੁਣੇ ਜਹੇ ਜਿਹੜੀ ਖੋਜ ਕੀਤੀ ਹੈ, ਉਸ ਵਿਚ ਉੁਨ੍ਹਾਂ ਨੇ ਵੱਖ-ਵੱਖ ਫਲਾਂ ਦੇ ਜੂਸਾਂ ਦੀਆਂ ਵਿਸ਼ੇਸ਼ਤਾਵਾਂ ਦਸੀਆਂ ਹਨ।

Fruit juice: ਸਿਹਤ ਲਈ ਫਲਾਂ ਦਾ ਰਸ ਬਹੁਤ ਹੀ ਲਾਭਦਾਇਕ ਹੁੰਦਾ ਹੈ। ਇਸ ਹਕੀਕਤ ਤੋਂ ਸਾਰੇ ਚੰਗੀ ਤਰ੍ਹਾਂ ਜਾਣੂ ਹਨ। ਅਮਰੀਕਾ ਦੇ ਵਿਗਿਆਨੀਆਂ ਨੇ ਹੁਣੇ ਜਹੇ ਜਿਹੜੀ ਖੋਜ ਕੀਤੀ ਹੈ, ਉਸ ਵਿਚ ਉੁਨ੍ਹਾਂ ਨੇ ਵੱਖ-ਵੱਖ ਫਲਾਂ ਦੇ ਜੂਸਾਂ ਦੀਆਂ ਵਿਸ਼ੇਸ਼ਤਾਵਾਂ ਦਸੀਆਂ ਹਨ।

ਗਾਜਰ ਦਾ ਜੂਸ : ਨੀਊ ਕੈਸਲ ਯੂਨੀਵਰਸਟੀ ਦੇ ਖੋਜਕਾਰਾਂ ਅਨੁਸਾਰ ਗਾਜਰ, ਕੈਂਸਰ ਤੋਂ ਬਚਾ ਸਕਦੀ ਹੈ। ਇਸ ਵਿਚ ਫ਼ੈਲਕੇਰੀਨਾਲ ਨਾਂ ਦਾ ਤੱਤ ਕੋਲੋਨ ਕੈਂਸਰ ਦੀ ਸੰਭਾਵਨਾ ਨੂੰ ਰੋਕਦਾ ਹੈ। ਇਹ ਸਰੀਰ ਵਿਚ ਬੀਮਾਰੀਆਂ ਨੂੰ ਰੋਕਣ ਦੀ ਸਮਰੱਥਾ ਵਧਾਉਂਦਾ ਹੈ ਅਤੇ ਅੱਖਾਂ ਲਈ ਵੀ ਗੁਣਕਾਰੀ ਹੈ। ਇਸ ਵਿਚ ਵਿਟਾਮਿਨ ‘ਏ’ ਅਤੇ ‘ਸੀ’ ਹੁੰਦੇ ਹਨ।

ਸੇਬ ਦਾ ਜੂਸ : ਇਹ ਜੂਸ ਅਸੇਟਾਲਕੋਲੀਨ ਨਾਂ ਦੇ ਬਰੇਨ ਕੈਮੀਕਲ ਨੂੰ ਬਰਕਰਾਰ ਰੱਖਣ ਵਿਚ ਸਹਾਇਕ ਹੁੰਦਾ ਹੈ। ਇਹ ਯਾਦ-ਸ਼ਕਤੀ ਨੂੰ ਤੇਜ਼ ਕਰਦਾ ਹੈ ਅਤੇ ਦਿਮਾਗ਼ ਦੀ ਕਾਰਜ-ਪ੍ਰਣਾਲੀ ਨੂੰ ਵੀ ਸਹੀ ਰਖਦਾ ਹੈ। ਚੂਹਿਆਂ ’ਤੇ ਕੀਤੀ ਖੋਜ ਤੋਂ ਪਤਾ ਲੱਗਾ ਹੈ ਕਿ ਇਸ ਨਾਲ ਭੁੱਲਣ ਦੀ ਬੀਮਾਰੀ ਦੀ ਸੰਭਾਵਨਾ ਵੀ ਘਟਦੀ ਹੈ। ਰੋਜ਼ਾਨਾ ਦੋ ਗਲਾਸ ਸੇਬ ਦਾ ਜੂਸ (500 ਐਮ.ਐਲ.) ਪੀਣਾ ਸਿਹਤ ਲਈ ਲਾਭਕਾਰੀ ਹੁੰਦਾ ਹੈ। ਇਸ ਵਿਚਲੇ ਫ਼ਾਈਬਰ, ਕੋਲੇਸਟ੍ਰੋਲ ਦੇ ਪੱਧਰ ’ਤੇ ਕੰਟਰੋਲ ਰਖਦੇ ਹਨ।

ਨਾਰੀਅਲ ਪਾਣੀ : ਇਸ ਨੂੰ ਨੈਚੁਰਲ ਸਪੋਰਟਸ ਡਰਿੰਕ ਵੀ ਕਹਿੰਦੇ ਹਨ। ਕੰਮ ਦੀ ਥਕਾਵਟ ਪਿੱਛੋਂ ਨਾਰੀਅਲ ਪੀਣਾ ਐਨਰਜੀ ਡਰਿੰਕ ਦੇ ਬਰਾਬਰ ਹੈ। ਸਖ਼ਤ ਮਿਹਨਤ ਕਾਰਨ ਪਸੀਨੇ ਦੀ ਵਧੇਰੇ ਮਾਤਰਾ ਨਾਲ ਸਰੀਰ ਵਿਚ ਹੋਣ ਵਾਲੀ ਕਮੀ ਨੂੰ ਵੀ ਇਹ ਦੂਰ ਕਰਦਾ ਹੈ।

ਅਨਾਰ ਦਾ ਜੂਸ : ਅਨਾਰ ਵਿਚ ਸ਼ਾਮਲ ਰਸਾਇਣ, ਸਰੀਰ ਦੀਆਂ ਕੋਸ਼ਿਕਾਵਾਂ ਨੂੰ ਹਰ ਤਰ੍ਹਾਂ  ਦੇ ਨੁਕਸਾਨ ਤੋਂ ਬਚਾਉੁਂਦੇ ਹਨ। ਅਨਾਰ ਦਾ ਜੂਸ ਕੈਂਸਰ-ਗ੍ਰਸਤ ਕੋਸ਼ਿਕਾਵਾਂ ਨੂੰ ਨਸ਼ਟ ਕਰਦਾ ਹੈ। ਇਹ ਕੈਂਸਰ ਦੇ ਮਰੀਜ਼ਾਂ ਲਈ ਬਹੁਤ ਲਾਭਦਾਇਕ ਹੈ। ਦਿਲ ਦੇ ਰੋਗਾਂ ਤੋਂ ਬਚਣ ਲਈ ਵੀ ਇਹ ਬਹੁਤ ਉਪਯੋਗੀ ਸਮਝਿਆ ਜਾਂਦਾ ਹੈ।

ਸੰਤਰੇ ਦਾ ਰਸ : ਇਸ ਨਾਲ ਦਿਲ ਦੇ ਰੋਗਾਂ ਦੀ ਸੰਭਾਵਨਾ ਘਟਦੀ ਹੈ। ਅਮਰੀਕੀ ਖੋਜੀਆਂ ਅਨੁਸਾਰ ਜਿਹੜੇ ਲੋਕ ਰੋਜ਼ਾਨਾ 500 ਐਮ.ਐਲ. ਸੰਤਰੇ ਦਾ ਜੂਸ ਪੀਂਦੇ ਹਨ, ਉਨ੍ਹਾਂ ਦੇ ਸਰੀਰ ਵਿਚ 292 ਐਮ.ਜੀ. ਹੇਸਪੇਰੀਡਿਨ ਮਿਲਦਾ ਹੈ। ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ।

 (For more news apart from Fruit juice will keep diseases away, stay tuned to Rozana Spokesman)

Tags: fruit juice

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement