
ਤਾਜ਼ੇ ਫਲ ਵੱਧ ਤੋਂ ਵੱਧ ਖਾਉ। ਕੋਲਡ ਡਰਿੰਕ, ਆਈਸ ਕਰੀਮ, ਜੰਕ ਫ਼ੂਡ ਤੇ ਮਿੱਠੇ, ਬਿਸਕੁਟ, ਚੌਕਲੇਟ ਦਾ ਪਰਹੇਜ਼ ਕਰੋ
Health News: ਦੰਦ ਮਨੁੱਖੀ ਸਰੀਰ ਦਾ ਅਹਿਮ ਹਿੱਸਾ ਹਨ। ਮੂੰਹ ਦੀ ਖ਼ੂਬਸੂਰਤੀ ਸਰੀਰ ਦੀ ਤੰਦਰੁਸਤੀ ਲਈ ਜ਼ਰੂਰੀ ਹੈ। ਇਸ ਵਾਸਤੇ ਦੰਦਾਂ ਦੀ ਸੰਭਾਲ ਲਈ ਰੋਜ਼ਾਨਾ ਸਵੇਰੇ ਤੇ ਸ਼ਾਮ ਖਾਣਾ ਖਾਣ ਤੋਂ ਬਾਅਦ ਦੰਦਾਂ ਦੀ ਸਫ਼ਾਈ ਵਾਸਤੇ ਟੁਥ ਪੇਸਟ ਕਰਨੀ ਚਾਹੀਦੀ ਹੈ।
ਟੁਥ ਪੇਸਟ ਕਰਦੇ ਬੁਰਸ਼ ਨੂੰ ਪੈਨਸਲ ਵਾਂਗ ਫੜੋ। ਨਰਮ ਬੁਰਸ਼ ਦੀ ਵਰਤੋਂ ਕਰੋ ,ਦੰਦਾਂ ਨੂੰ ਨਾ ਰਗੜੋ, ਦੰਦਾਂ ਦੇ ਵਿਚਕਾਰ ਸਫ਼ਾਈ ਕਰੋ। ਖਾਣਾ ਖਾਣ ਤੋਂ ਬਾਅਦ ਕੁਰਲੀ ਜ਼ਰੂਰ ਕਰੋ। ਉਮਰ ਦੇ ਹਿਸਾਬ ਨਾਲ ਮਸੂੜੇ ਕਮਜ਼ੋਰ ਹੋ ਜਾਂਦੇ ਹਨ ਜੋ ਟੁਥ ਪੇਸਟ ਕੀਤੀ ਜਾਂਦੀ ਹੈ, ਉਸ ਨਾਲ ਮਸੂੜਿ੍ਹਆਂ ਦੀ, ਉਂਗਲਾਂ ਨਾਲ ਹਲਕੀ ਮੁਥਾਜ ਕਰੋ। ਟੰਗਲੀਨਰ ਨਾਲ ਜ਼ਬਾਨ, ਜੀਭ ਸਾਫ਼ ਕਰੋ, ਵੱਧ ਤੋਂ ਵੱਧ ਪਾਣੀ ਪੀਉ।
ਤਾਜ਼ੇ ਫਲ ਵੱਧ ਤੋਂ ਵੱਧ ਖਾਉ। ਕੋਲਡ ਡਰਿੰਕ, ਆਈਸ ਕਰੀਮ, ਜੰਕ ਫ਼ੂਡ ਤੇ ਮਿੱਠੇ, ਬਿਸਕੁਟ, ਚੌਕਲੇਟ ਦਾ ਪਰਹੇਜ਼ ਕਰੋ। ਸਤੁੰਲਨ ਭੋਜਨ ਖਾਉ, 6 ਮਹੀਨੇ ਬਾਅਦ ਦੰਦਾਂ ਦੇ ਮਾਹਰ ਡਾਕਟਰ ਨੂੰ ਜ਼ਰੂਰ ਦਿਖਾਉ। ਅਜਿਹਾ ਕਰਨ ਨਾਲ ਤੁਸੀ ਦੰਦਾਂ ਦੀਆਂ ਬੀਮਾਰੀਆਂ ਤੋਂ ਬਚ ਸਕੋਗੇ।
ਅਕਸਰ ਕੈਲਸ਼ੀਅਮ ਫ਼ਾਸਟੇਟ ਦੀ ਕਮੀ ਕਾਰਨ ਦੰਦ ਡਿੱਗ ਜਾਂਦੇ ਹਨ ਤੇ ਅਨੇਕਾਂ ਹੋਰ ਦੰਦਾਂ ਦੀਆਂ ਬੀਮਾਰੀਆਂ ਜਿਵੇਂ ਦੰਦਾ ਨੂੰ ਕੀੜਾ ਲਗਣਾ, ਮਸੂੜਿਆਂ ਦੀ ਸੋਜਸ਼, ਦੰਦਾਂ ਨੂੰ ਗਰਮ, ਠੰਢਾ ਲਗਣਾ ਆਦਿ ਹਨ।
ਦੰਦਾਂ ਦੀ ਦਰਦ ਇੰਨੀ ਭਿਆਨਕ ਹੁੰਦੀ ਹੈ ਮੈਨੂੰ ਕੋਰੋਨਾ ਕਾਲ ਦੇ ਸਮੇਂ ਪਤਾ ਲੱਗਾ ਜਦੋਂ ਦੰਦਾਂ ਦੇ ਡਾਕਟਰਾਂ ਦੀਆਂ ਦੁਕਾਨਾਂ ਬੰਦ ਹੋ ਗਈਆਂ ਤੇ ਮੈਂ ਦਰਦ ਨਾਲ ਕੁਰਲਾ ਰਿਹਾ ਸੀ ਤੇ ਮੈਂ ਅਪਣੇ ਇਕ ਵਾਕਫ਼ਕਾਰ ਦੰਦਾਂ ਦੇ ਡਾਕਟਰ ਕੋਲ ਘਰ ਜਾ ਕੇ ਇਲਾਜ ਕਰਵਾਇਆ। ਇਸ ਕਰ ਕੇ ਹਰ ਪ੍ਰਾਣੀ ਖ਼ਾਸ ਕਰ ਬੱਚਿਆਂ ਨੂੰ ਦੰਦਾਂ ਦੀ ਸੰਭਾਲ ਵਾਸਤੇ ਉਪਰ ਲਿਖੀਆਂ ਗੱਲਾਂ ’ਤੇ ਅਮਲ ਕਰਨਾ ਚਾਹੀਦਾ ਹੈ।ਇਸੇ ਤਰ੍ਹਾਂ ਸਕੂਲ ਵਿਚ ਵੀ ਬੱਚਿਆਂ ਨੂੰ ਸਿਹਤ ਸੰਭਾਲ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ।