
ਫ਼ਰਵਰੀ 2024 ਵਿਚ ਬ੍ਰਿਸਬੇਨ ਨੇੜੇ ਅਪਣੇ ਫ਼ਾਰਮ ਵਿਚ ਅਪਣੀ ਪਤਨੀ ਦਾ ਇੱਟ ਮਾਰ ਕੇ ਕੀਤਾ ਸੀ ਕਤਲ
Punjabi man to face trial for wife's murder Australia News: ਆਸਟਰੇਲੀਆ ਵਿਚ 46 ਸਾਲਾ ਯਾਦਵਿੰਦਰ ਸਿੰਘ ਨੇ ਅਪਣੀ ਪਤਨੀ ਦਾ ਕਤਲ ਕਰਨ ਦੇ ਦੋਸ਼ਾਂ ਨੂੰ ਮਨਜ਼ੂਰ ਨਹੀਂ ਕੀਤਾ, ਪਰ ਅਦਾਲਤ ਨੇ ਉਸ ਵਿਰੁਧ ਟਰਾਇਲ ਚਲਾਉਣ ਦਾ ਹੁਕਮ ਦਿਤਾ ਹੈ ।
ਪੁਲਿਸ ਰਿਪੋਰਟ ਅਨੁਸਾਰ ਯਾਦਵਿੰਦਰ ਸਿੰਘ ਤੇ ਦੋਸ਼ ਹੈ ਕਿ ਉਸ ਨੇ ਫ਼ਰਵਰੀ 2024 ਵਿਚ ਬ੍ਰਿਸਬੇਨ ਨੇੜੇ ਅਪਣੇ ਫ਼ਾਰਮ ਵਿਚ ਅਪਣੀ ਪਤਨੀ ਅਮਰਜੀਤ ਕੌਰ ਸਰਦਾਰ (41) ਦਾ ਇੱਟ ਮਾਰ ਕੇ ਕਤਲ ਕਰ ਦਿਤਾ ਸੀ । ਯਾਦਵਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਅਮਰਜੀਤ ਕੌਰ ਦੀ ਮੌਤ ਟਰੈਕਟਰ- ਸ਼ਲੈਸ਼ਰ ਕਾਰਨ ਹੋਈ ਸੀ ਅਤੇ ਇਹ ਇਕ ਕੁਦਰਤੀ ਹਾਦਸਾ ਸੀ। ਜ਼ਿਕਰਯੋਗ ਹੈ ਅਦਾਲਤ ਨੇ ਮੁਜ਼ਰਮ ਦੀ ਜ਼ਮਾਨਤ ਅਰਜ਼ੀ ਵੀ ਰੱਦ ਕਰ ਦਿਤੀ ਹੈ।
ਪਰਥ ਤੋਂ ਪਿਆਰਾ ਸਿੰਘ ਨਾਭਾ ਦੀ ਰਿਪੋਰਟ