
Australia News: ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਰੀਲਾਂ ਨਾਲ ਸਬੰਧਤ ਸੀ ਮ੍ਰਿਤਕ
Punjabi truck driver dies in road accident in Australia: ਆਸਟਰੇਲੀਆ ਵਿਚ ਵਾਪਰੇ ਸੜਕ ਹਾਦਸੇ ਦੌਰਾਨ ਇਕ ਪੰਜਾਬੀ ਟਰੱਕ ਡਰਾਈਵਰ ਬਲਜਿੰਦਰ ਸਿੰਘ (39) ਦੀ ਮੌਤ ਹੋ ਗਈ ਹੈ। ਇਹ ਹਾਦਸਾ ਮੈਲਬਰਨ ਨੇੜੇ ਹਾਊਮ ਫਰੀਵੇ ਤੇ ਵੰਗਰਾਟਾ ਸਾਊਥ ਵਿਚ ਸੜਕ ਕਿਨਾਰੇ ਪਾਰਕ ਕੀਤੇ ਖੜੇ ਟਰੱਕਾਂ ਵਿਚ ਬਲਜਿੰਦਰ ਦਾ ਟਰੱਕ ਅਚਾਨਕ ਜਾ ਟਕਰਾਇਆ ਜਿਸ ਕਾਰਨ ਟਰੱਕ ਨੂੰ ਅੱਗ ਲੱਗ ਗਈ।
ਸੂਬਾ ਵਿਕਟੋਰੀਆ ਪੁਲਿਸ ਅਨੁਸਾਰ ਬਲਜਿੰਦਰ ਸਿੰਘ ਦੀ ਅੱਗ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਮ੍ਰਿਤਕ ਨੌਜਵਾਨ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਰੀਲਾਂ ਨਾਲ ਸਬੰਧਤ ਦਸ ਕੁ ਸਾਲ ਪਹਿਲਾਂ ਹੀ ਆਸਟਰੇਲੀਆ ਆਇਆ ਸੀ। ਪ੍ਰਵਾਰਕ ਦੋਸਤ ਰਣਦੀਪ ਸਿੰਘ ਪਾਸੋਂ ਮਿਲੀ ਜਾਣਕਾਰੀ ਅਨੁਸਾਰ ਬਲਜਿੰਦਰ ਦੋ ਬੱਚਿਆਂ ਦਾ ਪਿਤਾ ਸੀ ਅਤੇ ਮੈਲਬਰਨ ਦੇ ਟਾਰਨੇਟ ਸਬਅਰਬ ਵਿਚ ਰਹਿੰਦਾ ਸੀ।
ਪਰਥ ਤੋਂ ਪਿਆਰਾ ਸਿੰਘ ਨਾਭਾ ਦੀ ਰਿਪੋਰਟ