
ਇਸ ਨਾਲ ਸਰੀਰ ਦਾ ਬਲੱਡ ਸ਼ੂਗਰ ਲੈਵਲ ਨਿਯੰਤਰਤ ਰਹਿੰਦਾ ਹੈ ਅਤੇ ਸ਼ੂਗਰ ਤੋਂ ਬਚਾਅ ਰਹਿੰਦਾ ਹੈ।
Diabetes will be cured with fenugreek seeds Health News: ਸ਼ੂਗਰ ਵਾਲੇ ਮਰੀਜ਼ਾਂ ਨੂੰ ਅਪਣੇ ਖਾਣ-ਪੀਣ ਦਾ ਖ਼ਾਸ ਧਿਆਨ ਰਖਣਾ ਪੈਂਦਾ ਹੈ। ਮਿੱਠੇ ਵਾਲੇ ਪਦਾਰਥ, ਪੀਣ ਵਾਲੀਆਂ ਚੀਜ਼ਾਂ ਤੋਂ ਹਮੇਸ਼ਾ ਦੂਰੀ ਬਣਾ ਕੇ ਰਖਣੀ ਪੈਂਦੀ ਹੈ। ਬਹੁਤ ਸਾਰੀਆਂ ਜੜ੍ਹੀ-ਬੂਟੀਆਂ ਅਤੇ ਮਸਾਲੇ ਹਨ ਜੋ ਕਿ ਇਸ ਬੀਮਾਰੀ ਨਾਲ ਲੜਨ ਵਿਚ ਤੁਹਾਡੀ ਮਦਦ ਕਰਦੀਆਂ ਹਨ। ਜਿਵੇਂ ਮੇਥੀਦਾਣਾ ਤੁਹਾਡੇ ਵਧੇ ਹੋਏ ਸ਼ੂਗਰ ਦੇ ਪੱਧਰ ਨੂੰ ਘਟਾਉਣ ਵਿਚ ਮਦਦ ਕਰਦਾ ਹੈ।
ਰੋਜ਼ਾਨਾ 10 ਗ੍ਰਾਮ ਮੇਥੀਦਾਣੇ ਦਾ ਗਰਮ ਪਾਣੀ ਪੀਣ ਨਾਲ ਟਾਈਪ-2 ਸ਼ੂਗਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਮੇਥੀਦਾਣਾ ਦੇ ਪਾਣੀ ਵਿਚ ਇੰਨੀ ਤਾਕਤ ਹੁੰਦੀ ਹੈ ਕਿ ਇਹ ਬਲੱਡ ਸ਼ੂਗਰ ਨੂੰ ਘੱਟ ਕਰ ਸਕਦਾ ਹੈ। ਇਸ ਵਿਚ ਕਾਫ਼ੀ ਮਾਤਰਾ ਵਿਚ ਫ਼ਾਈਬਰ ਹੁੰਦਾ ਹੈ ਜੋ ਪਾਚਣ ਕਿਰਿਆ ਨੂੰ ਤੇਜ਼ ਕਰਦਾ ਹੈ। ਇਹ ਸਰੀਰ ਦੁਆਰਾ ਸ਼ੂਗਰ ਦੇ ਇਸਤੇਮਾਲ ਨੂੰ ਵੀ ਬਿਹਤਰ ਕਰਦਾ ਹੈ।
ਇਸ ਨਾਲ ਸਰੀਰ ਦਾ ਬਲੱਡ ਸ਼ੂਗਰ ਲੈਵਲ ਨਿਯੰਤਰਤ ਰਹਿੰਦਾ ਹੈ ਅਤੇ ਸ਼ੂਗਰ ਤੋਂ ਬਚਾਅ ਰਹਿੰਦਾ ਹੈ। ਇਹ ਸ਼ੂਗਰ ਨੂੰ ਕੰਟਰੋਲ ਕਰਨ ਵਿਚ ਮਦਦਗਾਰ ਹੈ। ਇਹ ਦੁਕਾਨ ਤੋਂ ਬੜੀ ਆਸਾਨੀ ਨਾਲ ਮਿਲ ਜਾਂਦੇ ਹਨ। ਲੋਕ ਇਸ ਦਾ ਇਸਤੇਮਾਲ ਆਚਾਰ ਵਿਚ ਸਵਾਦ ਵਜੋਂ ਕਰਦੇ ਹਨ
"(For more news apart from “Diabetes will be cured with fenugreek seeds Health News, ” stay tuned to Rozana Spokesman.)