
ਉਂਜ ਤਾਂ ਮਾਨਸੂਨ ਦਾ ਸੀਜ਼ਨ ਬਹੁਤ ਹੀ ਸੁਹਾਵਣਾ ਹੁੰਦਾ ਹੈ ਪਰ ਇਹ ਆਪਣੇ ਨਾਲ ਕਈ ਬਿਮਾਰੀਆਂ ਨੂੰ ਵੀ ਲੈ ਕੇ ਆਉਂਦਾ ਹੈ। ਮੀਂਹ 'ਚ ਭਿੱਜ ਜਾਣ 'ਤੇ ....
ਨਵੀਂ ਦਿੱਲੀ : ਉਂਜ ਤਾਂ ਮਾਨਸੂਨ ਦਾ ਸੀਜ਼ਨ ਬਹੁਤ ਹੀ ਸੁਹਾਵਣਾ ਹੁੰਦਾ ਹੈ ਪਰ ਇਹ ਆਪਣੇ ਨਾਲ ਕਈ ਬਿਮਾਰੀਆਂ ਨੂੰ ਵੀ ਲੈ ਕੇ ਆਉਂਦਾ ਹੈ। ਮੀਂਹ 'ਚ ਭਿੱਜ ਜਾਣ 'ਤੇ ਖੰਘ - ਬੁਖਾਰ ਹੋਣ ਦਾ ਡਰ ਰਹਿੰਦਾ ਹੈ। ਉਥੇ ਹੀ ਮੱਛਰਾਂ ਦੇ ਕੱਟਣ ਅਤੇ ਗੰਦਗੀ ਨਾਲ ਡੇਂਗੂ ਅਤੇ ਮਲੇਰੀਆ ਹੋਣ ਦਾ ਖ਼ਤਰਾ ਰਹਿੰਦਾ ਹੈ। ਅਜਿਹੇ 'ਚ ਇਸ ਮੌਸਮ 'ਚ ਆਪਣੇ ਆਪ ਦਾ ਬਚਾਅ ਕਰਨਾ ਵੀ ਬਹੁਤ ਜਰੂਰੀ ਹੈ। ਬਸ ਇਸਦੇ ਲਈ ਤੁਹਾਨੂੰ ਥੋੜ੍ਹਾ - ਜਿਹਾ ਸੁਚੇਤ ਹੋਣਾ ਪਵੇਗਾ।
Health Benefits of onion in Monsoon Season
ਇਸ ਮੌਸਮ 'ਚ ਜੇਕਰ ਤੁਸੀ ਖੰਘ ਦੀ ਚਪੇਟ 'ਚ ਆ ਗਏ ਹੋ ਅਤੇ ਇਹ ਤੁਹਾਡਾ ਪਿੱਛਾ ਹੀ ਨਹੀਂ ਛੱਡ ਰਹੀ ਤਾਂ ਪਿਆਜ ਦੇ ਪਾਣੀ ਦਾ ਇਸਤੇਮਾਲ ਕਰ ਇਸ ਤੋਂ ਰਾਹਤ ਪਾਈ ਜਾ ਸਕਦੀ ਹੈ। ਪਿਆਜ ਦਾ ਪਾਣੀ ਸਰੀਰ ਨੂੰ ਐਨਰਜੀ ਦਿੰਦਾ ਹੈ ਅਤੇ ਮੀਂਹ ਵਿੱਚ ਵਾਇਰਲ ਬੀਮਾਰੀਆਂ ਤੋਂ ਵੀ ਬਚਾਉਂਦਾ ਹੈ।
Health Benefits of onion in Monsoon Season
ਪਿਆਜ ਦਾ ਪਾਣੀ ਇਸ ਤਰ੍ਹਾਂ ਕਰੋ ਤਿਆਰ
ਇੱਕ ਪਿਆਜ ਨੂੰ ਬਰੀਕ ਟੁਕੜਿਆਂ 'ਚ ਕੱਟ ਲਵੋ। ਇਨ੍ਹਾਂ ਟੁਕੜਿਆਂ ਨੂੰ ਇੱਕ ਕਟੋਰੀ ਪਾਣੀ ਵਿੱਚ ਪਾ ਦਿਓ ਅਤੇ 6 - 8 ਘੰਟੇ ਤੱਕ ਛੱਡ ਦਿਓ। ਦਿਨ 'ਚ ਦੋ ਵਾਰ 2 - 3 ਚਮਚ ਪਾਣੀ ਪੀ ਸਕਦੇ ਹੋ। ਇਸਨੂੰ ਸਵਾਦਿਸ਼ਟ ਕਰਨ ਲਈ ਇਸ ਵਿੱਚ ਥੋੜ੍ਹਾ ਸ਼ਹਿਦ ਵੀ ਮਿਲਾ ਸਕਦੇ ਹੋ।
Health Benefits of onion in Monsoon Season
ਪਿਆਜ ਦੇ ਪਾਣੀ ਦੇ ਫਾਇਦੇ
ਠੰਡ ਤੋਂ ਬਚਾਉਂਦਾ ਹੈ।
ਵਾਇਰਲ ਨਾਲ ਲੜਨ 'ਚ ਸਹਾਇਕ ਹੁੰਦਾ ਹੈ।
ਬਲਗ਼ਮ ਨੂੰ ਬਾਹਰ ਕੱਢਦਾ ਹੈ।
ਇੰਮੀਊਨਿਟੀ ਵਧਾਉਂਦਾ ਹੈ।
ਸਰੀਰ 'ਚ ਪਾਣੀ ਦੀ ਕਮੀ ਨੂੰ ਰੋਕਦਾ ਹੈ।