
ਮਾਨਸੂਨ ਦੇ ਆਉਂਦੇ ਹੀ ਵਾਇਰਲ ਬੁਖਾਰ ਦਾ ਖ਼ਤਰਾ ਕਾਫ਼ੀ ਵੱਧ ਜਾਂਦਾ ਹੈ। ਇਸ ਮੌਸਮ 'ਚ ਲੋਕਾਂ ਨੂੰ ਖੰਘ, ਜੁਕਾਮ, ਬੁਖਾਰ ਅਤੇ ਸ਼ਰੀਰ ਦਰਦ ਵਰਗੀਆਂ
ਨਵੀਂ ਦਿੱਲੀ : ਮਾਨਸੂਨ ਦੇ ਆਉਂਦੇ ਹੀ ਵਾਇਰਲ ਬੁਖਾਰ ਦਾ ਖ਼ਤਰਾ ਕਾਫ਼ੀ ਵੱਧ ਜਾਂਦਾ ਹੈ। ਇਸ ਮੌਸਮ 'ਚ ਲੋਕਾਂ ਨੂੰ ਖੰਘ, ਜੁਕਾਮ, ਬੁਖਾਰ ਅਤੇ ਸ਼ਰੀਰ ਦਰਦ ਵਰਗੀਆਂ ਕਈ ਸਮੱਸਿਆਵਾਂ ਹੁੰਦੀਆਂ ਹਨ। ਇਸ ਵਿੱਚ ਹੋਣ ਵਾਲਾ ਵਾਇਰਲ ਬੁਖਾਰ ਸਾਡੇ ਇੰਮੀਊਨ ਸਿਸਟਮ ਨੂੰ ਕਮਜ਼ੋਰ ਕਰ ਦਿੰਦਾ ਹੈ। ਜਿਸਦੀ ਵਜ੍ਹਾ ਨਾਲ ਸਰੀਰ 'ਚ ਇਨਫੈਕਸ਼ਨ ਬਹੁਤ ਤੇਜੀ ਨਾਲ ਵਧਦਾ ਹੈ। ਵਾਇਰਲ ਦਾ ਲਾਗਾ ਬਹੁਤ ਤੇਜੀ ਨਾਲ ਇੱਕ ਇਨਸਾਨ ਤੋਂ ਦੂਜੇ ਇਨਸਾਨ ਤੱਕ ਪਹੁੰਚ ਜਾਂਦਾ ਹੈ।
Viral fever symptoms and home remedies
ਵਾਇਰਲ ਬੁਖਾਰ ਦੇ ਮੁੱਖ ਲੱਛਣ
ਵਾਇਰਲ ਹੋਣ ਨਾਲ ਸਰੀਰ 'ਚ ਕੁਝ ਇਸ ਤਰ੍ਹਾਂ ਦੇ ਲੱਛਣ ਦਿਖਦੇ ਹਨ ਜਿਵੇਂ, ਗਲੇ ਵਿੱਚ ਦਰਦ, ਖੰਘ, ਸਿਰ ਦਰਦ,ਥਕਾਵਟ, ਜੋੜਾਂ 'ਚ ਦਰਦ ਨਾਲ ਹੀ ਉਲਟੀ, ਅੱਖਾਂ ਦਾ ਲਾਲ ਹੋਣਾ ਅਤੇ ਮੱਥੇ ਦਾ ਬਹੁਤ ਤੇਜ਼ ਗਰਮ ਹੋਣਾ ਆਦਿ ਵੱਡਿਆਂ ਦੇ ਨਾਲ ਇਹ ਵਾਇਰਲ ਬੁਖਾਰ ਬੱਚਿਆਂ 'ਚ ਵੀ ਤੇਜੀ ਨਾਲ ਫੈਲਦਾ ਹੈ।
Viral fever symptoms and home remedies
ਘਰੇਲੂ ਇਲਾਜ਼ ਨਾਲ ਤੁਸੀਂ ਇਸ ਇਨਫੈਕਸ਼ਨ ਤੋਂ ਪਾਓ ਰਾਹਤ
ਹਲਦੀ ਅਤੇ ਅਦਰਕ ਦਾ ਪਾਊਡਰ : ਅਦਰਕ 'ਚ ਐਂਟੀ ਆਕਸੀਡੈਂਟ ਗੁਣ ਬੁਖਾਰ ਨੂੰ ਠੀਕ ਕਰਦੇ ਹਨ। ਇੱਕ ਚਮਚ ਕਾਲੀ ਮਿਰਚ ਦਾ ਚੂਰਨ, ਇੱਕ ਛੋਟੀ ਚਮਚ ਹਲਦੀ ਦਾ ਚੂਰਨ ਅਤੇ ਇੱਕ ਚਮਚ ਅਦਰਕ ਦੇ ਪਾਊਡਰ ਨੂੰ ਇੱਕ ਕੱਪ ਪਾਣੀ ਅਤੇ ਹਲਕੀ ਜਿਹੀ ਚੀਨੀ ਪਾ ਕੇ ਗਰਮ ਕਰ ਲਵੋ। ਜਦੋਂ ਇਹ ਪਾਣੀ ਉੱਬਲ਼ਣ ਤੋਂ ਬਾਅਦ ਅੱਧਾ ਰਹਿ ਜਾਵੇ ਤਾਂ ਇਸਨੂੰ ਠੰਡਾ ਕਰਕੇ ਪੀਓ। ਇਸ ਤੋਂ ਵਾਇਰਲ ਬੁਖਾਰ ਤੋਂ ਆਰਾਮ ਮਿਲਦਾ ਹੈ।
Viral fever symptoms and home remedies
ਤੁਲਸੀ ਦਾ ਇਸਤੇਮਾਲ : ਤੁਲਸੀ 'ਚ ਐਂਟੀਬਾਓਟਿਕ ਗੁਣ ਹੁੰਦੇ ਹਨ ਜਿਸਦੇ ਨਾਲ ਸਰੀਰ ਦੇ ਅੰਦਰ ਦੇ ਵਾਇਰਸ ਖਤਮ ਹੁੰਦੇ ਹਨ। ਇੱਕ ਚਮਚ ਲੌਂਗ ਦਾ ਚੂਰਨ ਅਤੇ ਦਸ ਤੋਂ ਪੰਦਰਾਂ ਤੁਲਸੀ ਦੇ ਤਾਜੇ ਪੱਤਿਆਂ ਨੂੰ ਇੱਕ ਲਿਟਰ ਪਾਣੀ 'ਚ ਪਾਕੇ ਇੰਨ੍ਹਾ ਨੂੰ ਉਬਾਲੋ ਜਦੋਂ ਤੱਕ ਇਹ ਸੁੱਕ ਕੇ ਅੱਧਾ ਨਾ ਰਹਿ ਜਾਵੇ। ਇਸ ਤੋਂ ਬਾਅਦ ਇਸਨੂੰ ਛਾਣੋ ਅਤੇ ਠੰਡਾ ਕਰਕੇ ਹਰ ਇੱਕ ਘੰਟੇ 'ਚ ਪੀਓ। ਤੁਹਾਨੂੰ ਵਾਇਰਲ ਤੋਂ ਛੇਤੀ ਹੀ ਆਰਾਮ ਮਿਲੇਗਾ।
Tulsi
ਧਨੀਏ ਦੀ ਚਾਹ : ਧਨੀਆ ਸਿਹਤ ਦਾ ਧਨੀ ਹੁੰਦਾ ਹੈ ਇਸ ਲਈ ਇਹ ਵਾਇਰਲ ਬੁਖਾਰ ਜਿਹੇ ਕਈ ਰੋਗਾਂ ਨੂੰ ਖਤਮ ਕਰਦਾ ਹੈ। ਵਾਇਰਲ ਬੁਖਾਰ ਨੂੰ ਖਤਮ ਕਰਨ ਲਈ ਧਨੀਏ ਦੀ ਚਾਹ ਬਹੁਤ ਹੀ ਅਸਰਦਾਰ ਦਵਾਈ ਦਾ ਕੰਮ ਕਰਦੀ ਹੈ।
coriander tea
ਮੇਥੀ ਦਾ ਪਾਣੀ : ਤੁਹਾਡੇ ਕਿਚਨ 'ਚ ਮੇਥੀ ਤਾਂ ਹੁੰਦੀ ਹੀ ਹੈ, ਮੇਥੀ ਦੇ ਦਾਣਿਆਂ ਨੂੰ ਇੱਕ ਕੱਪ 'ਚ ਭਰਕੇ ਇਸ ਨੂੰ ਰਾਤ ਭਰ ਲਈ ਭਿਓ ਲਵੋਂ ਅਤੇ ਸਵੇਰ ਦੇ ਸਮੇਂ ਇਸ ਨੂੰ ਛਾਣ ਕੇ ਹਰ ਇੱਕ ਘੰਟੇ 'ਚ ਪੀਓ, ਛੇਤੀ ਹੀ ਆਰਾਮ ਮਿਲੇਗਾ।
Fenugreek water
ਨਿੰਬੂ ਅਤੇ ਸ਼ਹਿਦ : ਨਿੰਬੂ ਦਾ ਰਸ ਅਤੇ ਸ਼ਹਿਦ ਵੀ ਵਾਇਰਲ ਬੁਖਾਰ ਦੇ ਅਸਰ ਨੂੰ ਘੱਟ ਕਰਦੇ ਹਨ। ਤੁਸੀ ਸ਼ਹਿਦ ਅਤੇ ਨਿੰਬੂ ਦੇ ਰਸ ਦਾ ਸੇਵਨ ਵੀ ਕਰ ਸਕਦੇ ਹੋ।
honey and lemon