
ਜੇ ਜੀ ਮਚਲਦਾ ਹੋਵੇ ਤਾਂ ਉਸ ਨੂੰ ਪਾਣੀ ਵਿਚ ਲੌਂਗ ਦਾ ਪਾਊਡਰ ਮਿਲਾ ਕੇ ਪੀਣਾ ਚਾਹੀਦਾ ਹੈ
ਨਵੀਂ ਦਿੱਲੀ: ਅੱਜ ਕੱਲ੍ਹ ਲੋਕ ਅਪਣੀ ਜ਼ਿੰਦਗੀ ਵਿਚ ਇੰਨੇ ਜ਼ਿਆਦਾ ਵਿਅਸਤ ਹੋ ਚੁੱਕੇ ਹਨ ਕਿ ਉਹ ਅਪਣੇ ਖਾਣ ਪੀਣ ਤੇ ਕੋਈ ਧਿਆਨ ਨਹੀਂ ਦਿੰਦੇ। ਉਹ ਵਿਅਸਤ ਹੋਣ ਕਰ ਕੇ ਲੋਕ ਕਦੇ-ਕਦੇ ਡਾਕਟਰ ਕੋਲ ਵੀ ਨਹੀਂ ਜਾਂਦੇ ਅਤੇ ਘਰੇਲੂ ਨੁਸਖੇ ਅਪਣਾ ਲੈਂਦੇ ਹਨ। ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੀ ਆਯੁਰਵੈਦਿਕ ਵਸਤੂਆਂ ਬਾਰੇ ਦਸ ਰਹੇ ਹਾਂ ਜਿਸ ਨਾਲ ਤੁਸੀਂ ਕਈ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹੋ।
Photoਇਹ ਇਕ ਅਜਿਹਾ ਉਪਾਅ ਹੈ ਜੋ ਤੁਹਾਡੀਆਂ ਬਹੁਤ ਸਾਰੀਆਂ ਬਿਮਾਰੀਆਂ ਦੂਰ ਕਰ ਸਕਦਾ ਹੈ। ਅੱਜ ਜਿਸ ਆਯੁਰਵੈਦਿਕ ਨੁਸਖੇ ਦੀ ਗੱਲ ਰਹੇ ਹਾਂ ਉਹ ਇਕ ਛੋਟਾ ਜਿਹਾ ਲੌਂਗ ਹੈ। ਇਸ ਦਾ ਇਸਤੇਮਾਲ ਭੋਜਨ ਸਵਾਦਿਸ਼ਟ ਲਈ ਕੀਤਾ ਜਾਂਦਾ ਹੈ। ਪਰ ਇਸ ਦੇ ਹੋਰ ਵੀ ਬਹੁਤ ਸਾਰੇ ਫਾਇਦੇ ਹਨ। ਇਹ ਸਾਡੇ ਸ਼ਰੀਰ ਲਈ ਬਹੁਤ ਹੀ ਲਾਹੇਵੰਦ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਲੌਂਗ ਬਾਰੇ ਦੱਸਾਂਗੇ ਜਿਸ ਨਾਲ ਤੁਹਾਡੀਆਂ ਬਹੁਤ ਸਾਰੀਆਂ ਬਿਮਾਰੀਆਂ ਠੀਕ ਹੋ ਸਕਦੀਆਂ ਹਨ।
Cloveਲੌਂਗ ਖਾਣ ਨਾਲ ਬਹੁਤ ਅਦਭੁੱਤ ਫਾਇਦੇ ਹੁੰਦੇ ਹਨ। ਜੇ ਤੁਸੀਂ 7 ਦਿਨ ਲਗਾਤਾਰ 1 ਲੌਂਗ ਖਾਂਦੇ ਹੋ ਤਾਂ ਤੁਹਾਨੂੰ ਬਹੁਤ ਹੀ ਫਾਇਦੇ ਹੋਣ ਵਾਲੇ ਹਨ। ਸਰਦੀਆਂ ਵਿਚ ਖਾਂਸੀ ਦੀ ਸਮੱਸਿਆ ਹੋ ਜਾਂਦੀ ਹੈ। ਇਸ ਲਈ ਲੌਂਗ ਮੂੰਹ ਵਿਚ ਰੱਖਣ ਨਾਲ ਖਾਂਸੀ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਲੌਂਗ ਚੂਸਣ ਨਾਲ ਮੂੰਹ ਵਿਚੋਂ ਆ ਰਹੀ ਬਦਬੂ ਤੋਂ ਛੁਟਕਾਰਾ ਮਿਲਦਾ ਹੈ। ਜੇ ਨੱਕ ਬੰਦ ਹੋਵੇ ਤਾਂ ਇਕ ਕੱਪੜੇ ਵਿਚ ਲੌਂਗ ਤੇ ਤੇਲ ਦੀਆਂ ਬੂੰਦਾਂ ਪਾ ਕੇ ਉਸ ਨੂੰ ਸੁੰਘਣ ਨਾਲ ਜੁਕਾਮ ਠੀਕ ਹੋ ਜਾਂਦਾ ਹੈ।
Cloveਐਸਡੀਟੀ ਲਈ ਵੀ ਲੌਂਗ ਬਹੁਤ ਲਾਭਦਾਇਕ ਹੁੰਦਾ ਹੈ। ਲੌਂਗ 100 ਗ੍ਰਾਮ ਪਾਣੀ ਵਿਚ ਲੌਂਗ ਦਾ ਪਾਊਡਰ ਮਿਲਾ ਕੇ ਪੀਣ ਨਾਲ ਐਸਡੀਟੀ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਇਸ ਦੇ ਤੇਲ ਨਾਲ ਜੋੜਾਂ ਦਾ ਦਰਦ ਵੀ ਠੀਕ ਹੋ ਜਾਂਦਾ ਹੈ। ਇਸ ਦਾ ਤੇਲ ਹੱਥ ਦੀ ਤਲੀ ਤੇ ਰੱਖ ਕੇ ਖਾਣ ਨਾਲ ਹੈਜਾ ਬਿਮਾਰੀ ਠੀਕ ਹੋ ਜਾਂਦੀ ਹੈ।
Photoਜੇ ਜੀ ਮਚਲਦਾ ਹੋਵੇ ਤਾਂ ਉਸ ਨੂੰ ਪਾਣੀ ਵਿਚ ਲੌਂਗ ਦਾ ਪਾਊਡਰ ਮਿਲਾ ਕੇ ਪੀਣਾ ਚਾਹੀਦਾ ਹੈ। ਇਸ ਤੋਂ ਇਲਾਵਾ ਅੱਖਾਂ ਦੀ ਬਿਮਾਰੀ ਲਈ ਵੀ ਇਹ ਫਾਇਦੇਮੰਦ ਹੁੰਦਾ ਹੈ। ਜੇ ਕਿਸੇ ਨੂੰ ਰਤੌਧੀ ਰੋਗ ਹੈ ਤਾਂ ਬੱਕਰੀ ਦੇ ਦੁੱਧ ਵਿਚ ਲੌਂਗ ਮਿਲਾ ਕੇ ਅੱਖਾਂ ਹੇਠ ਲਗਾਉਣਾ ਚਾਹੀਦਾ ਹੈ। ਲੌਂਗ ਅਤੇ ਚਿਰਾਯਤਾ ਦੋਵੇਂ ਬਰਾਬਰ ਮਾਤਰਾ ਵਿਚ ਪਾਣੀ ਨਾਲ ਮਿਲਾ ਕੇ ਪੀਣ ਨਾਲ ਬੁਖਾਰ ਠੀਕ ਹੋ ਜਾਂਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।