Heat Wave: ਗਰਮੀ ਤੋਂ ਬਚਣ ਲਈ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
Published : May 31, 2024, 10:04 am IST
Updated : May 31, 2024, 10:04 am IST
SHARE ARTICLE
Heat Wave:  Keep these things in mind to avoid heat
Heat Wave: Keep these things in mind to avoid heat

ਗਰਮੀ ਦੇ ਮੌਸਮ ਵਿਚ ਜ਼ਿਆਦਾ ਪਸੀਨਾ ਆਉਣ ਨਾਲ ਸਰੀਰ ’ਚ ਪਾਣੀ ਦੀ ਕਮੀ ਹੋ ਜਾਂਦੀ ਹੈ।

Heat Wave:  ਗਰਮੀਆਂ ਵਿਚ ਜੇਕਰ ਤੁਸੀਂ ਅਪਣੀ ਸਿਹਤ ਦਾ ਧਿਆਨ ਨਹੀਂ ਰਖਦੇ ਤਾਂ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਤੁਹਾਨੂੰ ਪ੍ਰੇਸ਼ਾਨ ਕਰ ਸਕਦੀਆਂ ਹਨ। ਇਸ ਲਈ ਕੁੱਝ ਖ਼ਾਸ ਗੱਲਾਂ ਦਾ ਧਿਆਨ ਰੱਖ ਕੇ ਤੁਸੀਂ ਗਰਮੀਆਂ ਵਿਚ ਵੀ ਸਿਹਤਮੰਦ ਰਹਿ ਸਕਦੇ ਹੋ। 

- ਗਰਮੀ ਦੇ ਮੌਸਮ ਵਿਚ ਜ਼ਿਆਦਾ ਪਸੀਨਾ ਆਉਣ ਨਾਲ ਸਰੀਰ ’ਚ ਪਾਣੀ ਦੀ ਕਮੀ ਹੋ ਜਾਂਦੀ ਹੈ। ਅਜਿਹੇ ’ਚ ਸਰੀਰ ਨੂੰ ਹਾਈਡ੍ਰੇਟ ਰਖਣਾ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ ਜਿਸ ਲਈ ਪਾਣੀ ਕਾਫ਼ੀ ਮਾਤਰਾ ’ਚ ਪੀਉ।

ਇਸ ਨਾਲ ਹੀ ਹੋਰ ਸਿਹਤਮੰਦ ਤਰਲ ਪਦਾਰਥ ਜਿਵੇਂ ਦਹੀਂ, ਮੱਖਣ, ਨਿੰਬੂ ਪਾਣੀ, ਗਲੂਕੋਜ਼ ਡੀ, ਲੱਸੀ, ਨਾਰੀਅਲ ਪਾਣੀ, ਫਲਾਂ ਦਾ ਰਸ ਅਤੇ ਪਾਣੀ ਜ਼ੀਰਾ ਪੀਂਦੇ ਰਹੋ। ਇਹ ਗਰਮੀ ਦੇ ਦੌਰੇ ਤੋਂ ਬਚਾਉਣ ਵਿਚ ਮਦਦ ਕਰੇਗਾ। ਘਰ ਤੋਂ ਬਾਹਰ ਜਾਣ ਸਮੇਂ ਪਾਣੀ ਦੀ ਬੋਤਲ ਅਪਣੇ ਨਾਲ ਰੱਖੋ। 

- ਗਰਮੀ ਅਤੇ ਧੁੱਪ ਕਾਰਨ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਣ ਲਈ ਸਾਵਧਾਨੀਆਂ ਵਰਤੋ। ਇਨ੍ਹੀਂ ਦਿਨੀਂ ਹੀਟਸਟ੍ਰੋਕ ਦੇ ਨਾਲ ਫ਼ੂਡ ਪੋਇਜ਼ਨਿੰਗ ਦੀ ਸਮੱਸਿਆ ਵੀ ਬਹੁਤ ਜ਼ਿਆਦਾ ਹੈ। ਇਸ ਲਈ ਵੱਧ ਤੋਂ ਵੱਧ ਤਾਜ਼ੇ ਫਲ ਖਾਉ। ਬਾਹਰ ਦਾ ਖੁਲ੍ਹਾ ਭੋਜਨ ਖਾਣ ਤੋਂ ਪਰਹੇਜ਼ ਕਰੋ। ਅਜਿਹੇ ਫਲ ਅਤੇ ਸਬਜ਼ੀਆਂ ਨੂੰ ਡਾਈਟ ’ਚ ਸ਼ਾਮਲ ਕਰੋ, ਜਿਨ੍ਹਾਂ ਵਿਚ ਪਾਣੀ ਦੀ ਮਾਤਰਾ ਜ਼ਿਆਦਾ ਹੋਵੇ।

ਖੀਰਾ, ਤਰਬੂਜ਼, ਕਾਂਟਾਲੂ, ਅੰਬ, ਲੀਚੀ, ਲੌਕੀ, ਇਹ ਸਾਰੀਆਂ ਚੀਜ਼ਾਂ ਇਸ ਮੌਸਮ ਵਿਚ ਖਾਣੀਆਂ ਸਿਹਤਮੰਦ ਹਨ। ਹਲਕਾ ਭੋਜਨ ਕਰੋ। ਮਿਰਚ  ਮਸਾਲੇਦਾਰ ਭੋਜਨ ਤੋਂ ਦੂਰ ਰਹੋ। ਦਾਲ-ਚਾਵਲ, ਖਿਚੜੀ ਚੰਗੇ ਅਤੇ ਹਲਕੇ ਵਿਕਲਪ ਹਨ। ਜੋ ਪਾਚਨ ਕਿਰਿਆ ਨੂੰ ਠੀਕ ਰਖਦਾ ਹੈ ਅਤੇ ਦਸਤ ਵਰਗੀਆਂ ਬੀਮਾਰੀਆਂ ਤੋਂ ਬਚਾਉਂਦੇ ਹਨ।
- ਗਰਮੀਆਂ ਵਿਚ ਪਸੀਨੇ ਕਾਰਨ ਧੱਫੜ ਵੀ ਆਮ ਹਨ। ਇਸ ਲਈ ਇਸ ਸਮੱਸਿਆ ਤੋਂ ਦੂਰ ਰਹਿਣ ਲਈ ਆਰਾਮਦਾਇਕ ਕਪੜੇ ਪਾਉ। ਸੂਤੀ ਫ਼ੈਬਰਿਕ ਇਸ ਮੌਸਮ ਲਈ ਹਰ ਤਰ੍ਹਾਂ ਨਾਲ ਸੱਭ ਤੋਂ ਵਧੀਆ ਹੈ।

SHARE ARTICLE

ਏਜੰਸੀ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement