
ਭੋਜਨ ਨੂੰ ਪੇਟ ਵਿਚ ਲੰਘਾਉਣ ਤੋਂ ਪਹਿਲਾਂ ਪੂਰੀ ਤਰ੍ਹਾਂ ਚਬਾਓ, ਤਾਂਕਿ ਉਸ ਨਾਲ ਮੂੰਹ ਤੋਂ ਨਿਕਲ ਵਾਲਾ ਪਾਚਕ ਰਸ ਮਿਲ ਜਾਵੇ
ਨਵੀਂ ਦਿੱਲੀ : ਪਾਚਨ ਪ੍ਰਣਾਲੀ ਸਾਡੀ ਸਿਹਤ ਦਾ ਸਭ ਤੋਂ ਜਰੂਰੀ ਅੰਗ ਹੈ ਅਤੇ ਇਹ ਸਾਡੇ ਸਰੀਰ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ। ਇਹ ਸਾਡੇ ਭੋਜਨ ਨੂੰ ਹਜ਼ਮ ਕਰਨ ਅਤੇ ਉਸ ਭੋਜਨ ਨਾਲ ਸਰੀਰ ਨੂੰ ਪੌਸ਼ਟਿਕ ਤੱਤ ਪ੍ਰਦਾਨ ਕਰਨ ਵਿਚ ਵਿਸ਼ੇਸ਼ ਭੂਮਿਕਾ ਨਿਭਾਉਂਦੀ ਹੈ। ਇਸ ਲਈ, ਪਾਚਨ ਪ੍ਰਣਾਲੀ ਨੂੰ ਤੰਦਰੁਸਤ ਰੱਖਣਾ ਮਹੱਤਵਪੂਰਨ ਹੈ। ਸਰੀਰ ਦੇ ਤਕਰੀਬਨ ਹਰ ਸੈੱਲ ਵਿਚ ਅੰਦਰੂਨੀ ਬਾਡੀ ਕਲੌਕ ਚੱਲਦਾ ਹੈ ਅਤੇ ਸਰੀਰ ਦੇ ਅੰਗਾਂ ਦੇ ਹਿਸਾਬ ਨਾਲ ਇਸ ਦੇ ਕੰਮ ਵਿਚ ਤਬਦੀਲੀ ਆਉਂਦੀ ਰਹਿੰਦੀ ਹੈ। ਪਾਚਨ ਪ੍ਰਣਾਲੀ ਨੂੰ ਕਿਸ ਤਰ੍ਹਾਂ ਦਰੁਸਤ ਰੱਖੀਏ।
ਭੋਜਨ ਨੂੰ ਪੇਟ ਵਿਚ ਲੰਘਾਉਣ ਤੋਂ ਪਹਿਲਾਂ ਪੂਰੀ ਤਰ੍ਹਾਂ ਚਬਾਓ, ਤਾਂਕਿ ਉਸ ਨਾਲ ਮੂੰਹ ਤੋਂ ਨਿਕਲ ਵਾਲਾ ਪਾਚਕ ਰਸ ਮਿਲ ਜਾਵੇ। ਫਲਾਂ ਦਾ ਜੂਸ ਪੀਣ ਦੀ ਬਜਾਏ, ਇਨ੍ਹਾਂ ਨੂੰ ਕੱਟ ਕੇ ਖਾਓ ਤਾਂ ਜੋ ਤੁਹਾਨੂੰ ਉਨ੍ਹਾਂ ਦਾ ਫਾਈਬਰ ਮਿਲ ਸਕਣ। ਭੋਜਨ ਖਾਣ ਤੋਂ ਅੱਧਾ ਘੰਟਾ ਪਹਿਲਾਂ ਪਾਣੀ ਪੀਣਾ ਪਾਚਨ ਵਿਚ ਮਦਦਗਾਰ ਹੁੰਦਾ ਹੈ।
ਸਵੇਰੇ ਉੱਠਣ ਤੋਂ ਬਾਅਦ ਕੋਸੇ ਪਾਣੀ ਨੂੰ ਪੀਣ ਨਾਲ ਅੰਤੜੀਆਂ ਦੀ ਸਫ਼ਾਈ, ਨਵੇਂ ਖੂਨ ਦਾ ਨਿਰਮਾਣ, ਭਾਰ ਘਟਾਉਣ ਅਤੇ ਚਮੜੀ ਨੂੰ ਚਮਕ ਦੇਣ ਵਿਚ ਸਹਾਇਤਾ ਕਰਦਾ ਹੈ। ਭੋਜਨ ਖਾਣ ਤੋਂ ਤੁਰੰਤ ਬਾਅਦ ਚਾਹ ਜਾਂ ਕੌਫੀ ਨਾ ਲਓ, ਕਿਉਂਕਿ ਇਹ ਭੋਜਨ ਤੋਂ ਆਇਰਨ ਤੱਤ ਲੈਣ ਵਿਚ ਰੁਕਾਵਟ ਪੈਦਾ ਕਰਦੇ ਹਨ। ਭੋਜਨ ਖਾਣ ਤੋਂ ਤੁਰੰਤ ਬਾਅਦ ਲੰਮੇ ਨਾ ਪਓ, ਨਾ ਹੀ ਨੀਂਦ ਲਓ, ਕਿਉਂਕਿ ਇਸ ਨਾਲ ਭੋਜਨ ਨਲੀ ਵਿਚ ਐਸਿਡ ਪਹੁੰਚਣ ਨਾਲ ਛਾਤੀ ਵਿਚ ਜਲਨ ਹੋ ਸਕਦੀ ਹੈ।